Breaking News

Punjabi Singer Death: ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦਾ ਹੋਇਆ ਦੇਹਾਂਤ;

Punjabi Singer Death: ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦਾ ਹੋਇਆ ਦੇਹਾਂਤ;

 

 

 

 

Punjabi Singer Death: ਪੰਜਾਬੀ ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਪੰਜਾਬੀ ਮਸ਼ਹੂਰ ਹਸਤੀਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਵਿਚਾਲੇ ਵੀ ਸੋਗ ਦੀ ਲਹਿਰ ਦੌੜ ਗਈ ਹੈ।

 

 

 

 

 

 

 

ਜਾਣਕਾਰੀ ਲਈ ਦੱਸ ਦੇਈਏ ਕਿ 90 ਦੇ ਦਹਾਕੇ ਦੇ ਮਸ਼ਹੂਰ ਪੰਜਾਬੀ ਗਾਇਕ ਦੀਪਾ ਦੋਸਾਂਝ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਦੇਸ਼-ਵਿਦੇਸ਼ ਵਿੱਚ ਵੱਸਦੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸੰਗੀਤਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

 

 

 

 

ਦੀਪਾ ਨੇ ਆਪਣੀ ਵਿਲੱਖਣ ਆਵਾਜ਼ ਅਤੇ ਗਾਇਕੀ ਦੇ ਅੰਦਾਜ਼ ਨਾਲ ਬ੍ਰਿਟਿਸ਼ ਏਸ਼ੀਅਨ ਸੰਗੀਤ ਵਿੱਚ ਵੀ ਇੱਕ ਨਵਾਂ ਮੋੜ ਲਿਆਂਦਾ ਸੀ। ਉਨ੍ਹਾਂ ਦਾ ਸੁਪਰਹਿੱਟ ਗੀਤ “ਢੋਲਾ ਵੇ ਢੋਲਾ” ਅੱਜ ਵੀ ਹਰ ਪੰਜਾਬੀ ਵਿਆਹ ਅਤੇ ਸੱਭਿਆਚਾਰਕ ਪ੍ਰੋਗਰਾਮ ਦੀ ਸ਼ਾਨ ਮੰਨਿਆ ਜਾਂਦਾ ਹੈ। ਇਸ ਇੱਕ ਗੀਤ ਨੇ ਉਨ੍ਹਾਂ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ ਸੀ। ਉਨ੍ਹਾਂ ਨੇ ਉਸ ਦੌਰ ਦੇ ਕਈ ਦਿੱਗਜ ਕਲਾਕਾਰਾਂ ਨਾਲ ਕੰਮ ਕੀਤਾ।

 

 

 

ਸੰਗੀਤ ਜਗਤ ਵਿੱਚ ਸੋਗ ਦੀ ਲਹਿਰ

ਦੀਪਾ ਦੇ ਜਾਣ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਇੱਕ ਅਜਿਹਾ ਫ਼ਨਕਾਰ ਗੁਆ ਦਿੱਤਾ ਹੈ ਜਿਸ ਨੇ ਪੱਛਮੀ ਦੇਸ਼ਾਂ ਵਿੱਚ ਪੰਜਾਬੀ ਮਾਂ-ਬੋਲੀ ਦਾ ਮਾਣ ਵਧਾਇਆ। ਕਈ ਨਾਮਵਰ ਹਸਤੀਆਂ ਅਤੇ ਸੰਗੀਤਕਾਰਾਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।

Check Also

CBI Raid, Dhol & Flowers! ਰਾਜਬੀਰ ਘੁੰਮਣ ਦੇ ਪਿੰਡ ’ਚ ਛਾਪੇ ਦੌਰਾਨ ਜਸ਼ਨ ਕਿਉਂ? ਮਾਮਲੇ ਨੇ ਫੜਿਆ ਸਿਆਸੀ ਤੂਫ਼ਾਨ

**CBI Raid, Dhol & Flowers! ਰਾਜਬੀਰ ਘੁੰਮਣ ਦੇ ਪਿੰਡ ’ਚ ਛਾਪੇ ਦੌਰਾਨ ਜਸ਼ਨ ਕਿਉਂ? ਮਾਮਲੇ …