Breaking News

Actress Death: ਮਸ਼ਹੂਰ ਅਦਾਕਾਰਾ ਨੇ ਲਿਆ ਫਾ+ਹਾ! ਸੋਗ ‘ਚ ਡੁੱਬੀ ਇੰਡਸਟਰੀ

Actress Death: ਮਸ਼ਹੂਰ ਅਦਾਕਾਰਾ ਨੇ ਲਿਆ ਫਾਹਾ! ਸੋਗ ‘ਚ ਡੁੱਬੀ ਇੰਡਸਟਰੀ

ਚੇਨਈ ਵਿਚ ਵਾਪਰੀ ਘਟਨਾ ਨੇ ਇੰਡਸਟਰੀ ਦੇ ਲੋਕਾਂ ਨੂੰ ਡੂੰਘਾ ਦੁੱਖ ਦਿੱਤਾ ਹੈ। ਖ਼ਬਰ ਹੈ ਕਿ ਇੱਕ ਮਸ਼ਹੂਰ ਟੀਵੀ ਸੀਰੀਅਲ ਅਦਾਕਾਰਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

 

 

 

 

 

 

ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਟੈਲੀਵਿਜ਼ਨ ਹਸਤੀਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਿਆ ਹੈ।

 

 

 

ਦੱਸ ਦੇਈਏ ਕਿ ਮਸ਼ਹੂਰ ਟੈਲੀਵਿਜ਼ਨ ਅਤੇ ਫ਼ਿਲਮੀ ਅਦਾਕਾਰਾ ਸੁਭਾਸ਼ਿਨੀ ਨੇ ਚੇਨਈ ਦੇ ਪੋਰੂਰ ਇਲਾਕੇ ਦੇ ਇੱਕ ਅਪਾਰਟਮੈਂਟ ਵਿੱਚ ਕਥਿਤ ਤੌਰ ‘ਤੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਮੂਲ ਰੂਪ ਵਿੱਚ ਸ਼੍ਰੀਲੰਕਾ ਦੀ ਰਹਿਣ ਵਾਲੀ ਸੁਭਾਸ਼ਿਨੀ ਆਪਣੇ ਪਤੀ ਨਾਲ ਬੈਂਗਲੁਰੂ ਵਿੱਚ ਰਹਿੰਦੀ ਸੀ ਪਰ ਆਪਣੇ ਕੰਮ ਕਾਰਨ ਉਹ ਪੋਰੂਰ ਸਥਿਤ ਇੱਕ ਫਲੈਟ ਵਿੱਚ ਰਹਿ ਰਹੀ ਸੀ।

 

ਕਿਉਂ ਚੁੱਕਿਆ ਖੌਫਨਾਕ ਕਦਮ

ਬੀਤੀ ਰਾਤ ਉਹ ਆਪਣੇ ਕਮਰੇ ਵਿੱਚ ਮ੍ਰਿਤਕ ਪਾਈ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਇਸ ਮਾਮਲੇ ਦੀ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਕਿ ਇਹ ਖ਼ੁਦਕੁਸ਼ੀ ਹੈ ਜਾਂ ਕਤਲ।

 

 

 

ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਅਦਾਕਾਰਾ ਨੇ ਆਪਣੇ ਪਤੀ ਨਾਲ ਵੀਡੀਓ ਕਾਲ ‘ਤੇ ਗੱਲ ਕੀਤੀ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪਰਿਵਾਰਕ ਕਲੇਸ਼ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ।

 

 

 

 

ਕੌਣ ਸੀ ਸੁਭਾਸ਼ਿਨੀ?

ਸੁਭਾਸ਼ਿਨੀ ਤਾਮਿਲ ਇੰਡਸਟਰੀ ਦਾ ਇੱਕ ਜਾਣਿਆ-ਪਛਾਣਿਆ ਚਿਹਰਾ ਸੀ। ਉਹ ਖ਼ਾਸ ਕਰਕੇ ਪ੍ਰਸਿੱਧ ਟੀਵੀ ਸੀਰੀਅਲ ‘ਕਾਇਲ’ ਵਿੱਚ ਆਪਣੀ ਅਦਾਕਾਰੀ ਲਈ ਜਾਣੀ ਜਾਂਦੀ ਸੀ। ਇਸ ਤੋਂ ਇਲਾਵਾ ਉਸਨੇ ਕਈ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਸੀ।

Check Also

Khalistan problem is in Canada, not India: Indian envoy Dinesh Patnaik: ਖਾਲਿਸਤਾਨ ਦਾ ਮੁੱਦਾ ਕੈਨੇਡਾ ਦੀ ਸਮੱਸਿਆ ਹੈ, ਭਾਰਤ ਦੀ ਨਹੀਂ: ਭਾਰਤੀ ਹਾਈ ਕਮਿਸ਼ਨਰ

Canada Khalistan Issue: ਖਾਲਿਸਤਾਨ ਦਾ ਮੁੱਦਾ ਕੈਨੇਡਾ ਦੀ ਸਮੱਸਿਆ ਹੈ, ਭਾਰਤ ਦੀ ਨਹੀਂ: ਭਾਰਤੀ ਹਾਈ …