Breaking News

Iran – ਇਰਾਨ ਦੇ ਬੁਸ਼ਹਿਰ ਪਰਮਾਣੂ ਕੇਂਦਰ ਨੇੜੇ ਹਮਲਾ

Iran – ਇਰਾਨ ਦੇ ਬੁਸ਼ਹਿਰ ਪਰਮਾਣੂ ਕੇਂਦਰ ਨੇੜੇ ਹਮਲਾ

ਗਾਰਡ ਦੀ ਮੌਤ, ਇਮਾਰਤ ਵੀ ਨੁਕਸਾਨੀ; ਰੂਸ ਨੇ ਪਲਾਂਟ ’ਚੋਂ ਆਪਣੇ 198 ਮੁਲਾਜ਼ਮ ਕੱਢੇ

ਇਰਾਨ ਦੀ ਪਰਮਾਣੂ ਏਜੰਸੀ ਨੇ ਦੱਸਿਆ ਹੈ ਕਿ ਉਸ ਦੇ ਬੁਸ਼ਹਿਰ ਪਰਮਾਣੂ ਕੇਂਦਰ ਦੇ ਬਿਲਕੁਲ ਨੇੜੇ ਹਵਾਈ ਹਮਲਾ ਹੋਇਆ ਹੈ। ਇਸ ਹਮਲੇ ਵਿੱਚ ਇੱਕ ਸੁਰੱਖਿਆ ਗਾਰਡ ਦੀ ਮੌਤ ਹੋ ਗਈ ਹੈ ਅਤੇ ਇੱਕ ਸਹਾਇਕ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ। ਜੰਗ ਦੌਰਾਨ ਇਸ ਪਰਮਾਣੂ ਕੇਂਦਰ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਚੌਥੀ ਘਟਨਾ ਹੈ। ਏਜੰਸੀ ਨੇ ਅੱਜ ਹੋਏ ਇਸ ਹਮਲੇ ਬਾਰੇ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ। ਉੱਧਰ, ਰੂਸੀ ਖ਼ਬਰ ਏਜੰਸੀਆਂ ਦੀ ਰਿਪੋਰਟ ਅਨੁਸਾਰ, ਰੂਸ ਦੀ ਸਰਕਾਰੀ ਪਰਮਾਣੂ ਕੰਪਨੀ ਰੋਸਾਟੋਮ ਨੇ ਬੁਸ਼ਹਿਰ ਪਰਮਾਣੂ ਪਾਵਰ ਪਲਾਂਟ ਤੋਂ ਆਪਣੇ 198 ਹੋਰ ਮੁਲਾਜ਼ਮਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ।

 

 

 

ਇਰਾਨ ਜੰਗ ਸ਼ੁਰੂ ਹੋਣ ਤੋਂ ਬਾਅਦ ਰੋਸਾਟੋਮ ਲਗਾਤਾਰ ਪਲਾਂਟ ’ਚੋਂ ਆਪਣੇ ਸਟਾਫ਼ ਨੂੰ ਵਾਪਸ ਸੱਦ ਰਿਹਾ ਹੈ। ਅੱਜ ਕੀਤੀ ਗਈ ਇਹ ਨਿਕਾਸੀ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ (ਆਈ ਏ ਈ ਏ) ਦੇ ਉਸ ਬਿਆਨ ਤੋਂ ਪਹਿਲਾਂ ਹੀ ਤੈਅ ਸੀ, ਜਿਸ ਵਿੱਚ ਏਜੰਸੀ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਦੱਸਿਆ ਸੀ ਕਿ ਪਲਾਂਟ ਦੀ ਸੁਰੱਖਿਆ ਵਿੱਚ ਤਾਇਨਾਤ ਇੱਕ ਮੁਲਾਜ਼ਮ ਦੀ ਮਿਜ਼ਾਈਲ ਜਾਂ ਗੋਲੇ ਦੇ ਛੱਰੇ ਲੱਗਣ ਕਾਰਨ ਮੌਤ ਹੋ ਗਈ ਹੈ ਅਤੇ ਪਲਾਂਟ ਦੀ ਇੱਕ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ।

 

 

 

 

 

 

 

 

 

 

 

 

ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਤਹਿਰਾਨ ਨੂੰ ਸਖ਼ਤ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਇਰਾਨ ਕੋਲ ਸਮਝੌਤਾ ਕਰਨ ਜਾਂ ਰਣਨੀਤਕ ਤੌਰ ’ਤੇ ਅਹਿਮ ਹਰਮੁਜ਼ ਜਲ ਮਾਰਗ ਨੂੰ ਖੋਲ੍ਹਣ ਲਈ ਸਿਰਫ਼ 48 ਘੰਟੇ ਦਾ ਸਮਾਂ ਹੈ, ਨਹੀਂ ਤਾਂ ਉਨ੍ਹਾਂ ’ਤੇ ਕਹਿਰ ਵਰ੍ਹੇਗਾ। ਟਰੰਪ ਦਾ ਇਹ ਸੁਨੇਹਾ ਜੋ ਉਨ੍ਹਾਂ ਨੇ ਆਪਣੇ ‘ਟਰੁੱਥ ਸੋਸ਼ਲ’ ਪਲੈਟਫਾਰਮ ’ਤੇ ਪੋਸਟ ਕੀਤਾ ਹੈ, ਉਨ੍ਹਾਂ ਦੇ ਉਸ 10 ਦਿਨਾਂ ਦੇ ਅਲਟੀਮੇਟਮ ਦੀ ਯਾਦ ਦਿਵਾਉਂਦਾ ਹੈ ਜੋ ਉਨ੍ਹਾਂ ਨੇ ਇਸਲਾਮਿਕ ਰਿਪਬਲਿਕ ਨੂੰ ਸਮਝੌਤੇ ਵੱਲ ਵਧਣ ਜਾਂ ਮਹੱਤਵਪੂਰਨ ਸਮੁੰਦਰੀ ਰਸਤਾ ਖੋਲ੍ਹਣ ਲਈ ਦਿੱਤਾ ਸੀ।

 

 

 

 

 

 

 

 

 

 

 

 

 

 

 

 

ਟਰੰਪ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿੱਚ ਕਿਹਾ, ‘‘ਯਾਦ ਕਰੋ, ਜਦੋਂ ਮੈਂ ਇਰਾਨ ਨੂੰ ਸਮਝੌਤਾ ਕਰਨ ਜਾਂ ਹਰਮੁਜ਼ ਜਲ ਮਾਰਗ ਖੋਲ੍ਹਣ ਲਈ ਦਸ ਦਿਨ ਦਿੱਤੇ ਸੀ। ਸਮਾਂ ਖ਼ਤਮ ਹੋ ਰਿਹਾ ਹੈ। 48 ਘੰਟੇ ਬਾਕੀ ਹਨ। ਇਸ ਤੋਂ ਪਹਿਲਾਂ ਕਿ ਉਨ੍ਹਾਂ ’ਤੇ ਕਹਿਰ ਵਰ੍ਹੇ, ਰੱਬ ਦੀ ਮਹਿਮਾ ਹੋਵੇ! ਰਾਸ਼ਟਰਪਤੀ ਡੋਨਲਡ ਜੇ ਟਰੰਪ।’’ ਉੱਧਰ, ਇਰਾਨ ਨੇ ਅਮਰੀਕੀ ਅਤੇ ਇਜ਼ਰਾਇਲੀ ਸੰਪਤੀਆਂ ’ਤੇ ਭਿਆਨਕ ਅਤੇ ਤਬਾਹਕੁਨ ਹਮਲੇ ਕਰਨ ਦੀ ਧਮਕੀ ਦਿੱਤੀ ਹੈ। ਇਰਾਨ ਨੇ ਆਪਣੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੀਤੇ ਦਿਨ ਡੇਗੇ ਗਏ ਅਮਰੀਕੀ ਜਹਾਜ਼ ਐੱਫ-15ਈ ਸਟ੍ਰਾਈਕ ਈਗਲ ਦੇ ਪਾਇਲਟ ਨੂੰ ਲੱਭਣ ਵਿੱਚ ਮਦਦ ਕਰਨ। ਇਸ ਦੌਰਾਨ ਇਰਾਨੀ ਫ਼ੌਜ ਕਮਾਨ ਨੇ ਦੋ ਅਮਰੀਕੀ ਹੈਲੀਕਾਪਟਰ ਡੇਗਣ ਦਾ ਦਾਅਵਾ ਕੀਤਾ ਹੈ।

 

 

 

Check Also

New Zealand ਨਿਊਜ਼ੀਲੈਂਡ ਦੇ ਡਰੱਗ ਤਸਕਰ ਬਲਤੇਜ ਸਿੰਘ ਨੇ ਪਛਾਣ ਲੁਕਾਉਣ ਵਾਲੀ ਪਟੀਸ਼ਨ ਲਈ ਵਾਪਸ

New Zealand ਨਿਊਜ਼ੀਲੈਂਡ ਦੇ ਡਰੱਗ ਤਸਕਰ ਬਲਤੇਜ ਸਿੰਘ ਨੇ ਪਛਾਣ ਲੁਕਾਉਣ ਵਾਲੀ ਪਟੀਸ਼ਨ ਲਈ ਵਾਪਸ …