Breaking News

Malwinder Kang – ਵਿਆਹ ਤੋਂ ਪਹਿਲਾਂ ਮੁੰਡਿਆਂ ਲਈ Dope ਅਤੇ Medical Test ਲਾਜ਼ਮੀ ਹੋਵੇ

Malwinder Kang – ਵਿਆਹ ਤੋਂ ਪਹਿਲਾਂ ਮੁੰਡਿਆਂ ਲਈ Dope ਅਤੇ Medical Test ਲਾਜ਼ਮੀ ਹੋਵੇ

 

 

 

 

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਅੱਜ ਲੋਕ ਸਭਾ ਵਿਚ ਇੱਕ ਬਹੁਤ ਹੀ ਅਹਿਮ ਮੁੱਦਾ ਚੁੱਕਦਿਆਂ ਮੰਗ ਕੀਤੀ ਹੈ ਕਿ ਵਿਆਹ ਤੋਂ ਪਹਿਲਾਂ ਮੁੰਡਿਆਂ ਲਈ ਡੋਪ ਟੈਸਟ ਅਤੇ ਮੈਡੀਕਲ ਟੈਸਟ ਕਰਵਾਉਣਾ ਕਾਨੂੰਨੀ ਤੌਰ ’ਤੇ ਲਾਜ਼ਮੀ ਕੀਤਾ ਜਾਵੇ।

 

 

 

 

ਸਿਫ਼ਰ ਕਾਲ (Zero Hour) ਦੌਰਾਨ ਬੋਲਦਿਆਂ ਕੰਗ ਨੇ ਕਿਹਾ ਕਿ ਜਿੱਥੇ ਭਾਰਤ ਵਿਚ ਵਿਆਹ ਤੋਂ ਪਹਿਲਾਂ ਕੁੜੀਆਂ ਦੀ ਬਹੁਤ ਬਾਰੀਕੀ ਨਾਲ ਜਾਂਚ-ਪੜਤਾਲ ਕੀਤੀ ਜਾਂਦੀ ਹੈ, ਉੱਥੇ ਹੀ ਮੁੰਡਿਆਂ ਤੋਂ ਕਦੇ ਕੁਝ ਨਹੀਂ ਪੁੱਛਿਆ ਜਾਂਦਾ।

 

 

 

 

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਆਹ ਦਾ ਸਰਟੀਫਿਕੇਟ ਜਾਰੀ ਕਰਨ ਤੋਂ ਪਹਿਲਾਂ ਮੁੰਡਿਆਂ ਲਈ ਆਪਣੀ ਮੈਡੀਕਲ ਰਿਪੋਰਟ ਅਤੇ ਨਸ਼ਾ ਨਾ ਕਰਨ ਦਾ ਸਬੂਤ (ਡੋਪ ਟੈਸਟ) ਦੇਣਾ ਲਾਜ਼ਮੀ ਹੋਣਾ ਚਾਹੀਦਾ ਹੈ।

 

 

 

 

 

 

ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਇੱਕ ਕਾਨੂੰਨ ਬਣਾਇਆ ਜਾਵੇ ਅਤੇ ਸਾਰੀਆਂ ਸੂਬਾ ਸਰਕਾਰਾਂ ਨੂੰ ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਜਾਣ।

 

 

 

 

 

ਮਾਲਵਿੰਦਰ ਕੰਗ ਨੇ ਦਲੀਲ ਦਿੱਤੀ ਕਿ ਦੇਸ਼ ਵਿਚ ਤਲਾਕ ਅਤੇ ਘਰੇਲੂ ਹਿੰਸਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਜਿਸ ਦਾ ਇੱਕ ਵੱਡਾ ਕਾਰਨ ਅਕਸਰ ਬਿਮਾਰੀਆਂ ਜਾਂ ਨਸ਼ੇ ਦੀਆਂ ਆਦਤਾਂ ਨੂੰ ਲੁਕਾ ਕੇ ਵਿਆਹ ਕਰਨਾ ਹੁੰਦਾ ਹੈ।

 

 

 

 

 

 

 

ਉਨ੍ਹਾਂ ਕਿਹਾ ਕਿ ਜਦੋਂ ਵੀ ਵਿਆਹ ਹੁੰਦਾ ਹੈ, ਕੁੜੀ ਦੇ ਹੁਨਰ ਅਤੇ ਪੇਸ਼ੇ ਦੀ ਤਾਂ ਬਾਰੀਕੀ ਨਾਲ ਪੜਤਾਲ ਹੁੰਦੀ ਹੈ, ਪਰ ਮੁੰਡਿਆਂ ਲਈ ਅਜਿਹਾ ਕੋਈ ਪੈਮਾਨਾ ਨਹੀਂ ਹੈ। ਉਨ੍ਹਾਂ ਮੁਤਾਬਕ ਨਸ਼ੇ ਦੀ ਆਦਤ ਅਤੇ ਗੰਭੀਰ ਬਿਮਾਰੀਆਂ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਲੋਕਾਂ ਵਿਚ ਅਕਸਰ ਬਿਮਾਰੀਆਂ ਨੂੰ ਲੁਕਾਉਣ ਦੀ ਪ੍ਰਵਿਰਤੀ ਹੁੰਦੀ ਹੈ।

 

 

 

 

 

 

ਉਨ੍ਹਾਂ ਕਿਹਾ ਕਿ ਅਜਿਹਾ ਕਾਨੂੰਨ ਬਣਨ ਨਾਲ ਨਾ ਸਿਰਫ਼ ਔਰਤਾਂ ਦੇ ਹੱਕਾਂ ਦੀ ਰਾਖੀ ਹੋਵੇਗੀ, ਸਗੋਂ ਸਮਾਜਿਕ ਤੌਰ ‘ਤੇ ਵੀ ਪਰਿਵਾਰਕ ਰਿਸ਼ਤੇ ਵਧੇਰੇ ਸੁਰੱਖਿਅਤ ਅਤੇ ਸਪਸ਼ਟ ਹੋ ਸਕਣਗੇ।

Check Also

Gurdaspur : ਪਿੰਡ ਪੱਡਾ ਦੇ ਸਰਪੰਚ ਦੇ ਭਰਾ ‘ਤੇ ਗੋਲੀਬਾਰੀ, ਅੰਮ੍ਰਿਤਸਰ ਰੈਫਰ, ਜਾਣੋ ਕਿਸ ਨੇ ਲਈ ਜ਼ਿੰਮੇਵਾਰੀ ?

Gurdaspur Firing : ਪਿੰਡ ਪੱਡਾ ਦੇ ਸਰਪੰਚ ਦੇ ਭਰਾ ‘ਤੇ ਗੋਲੀਬਾਰੀ, ਅੰਮ੍ਰਿਤਸਰ ਰੈਫਰ, ਜਾਣੋ ਕਿਸ …