Breaking News

Gurdaspur – ਰਣਜੀਤ ਸਿੰਘ ਦਾ ਪਰਿਵਾਰ ਨਹੀਂ ਕਰੇਗਾ ਸਸਕਾਰ

Gurdaspur – ਆਦੀਆ ਪਿੰਡ ਦੇ ਰਣਜੀਤ ਸਿੰਘ ਦਾ ਐਨਕਾਊਂਟਰ ਕਰਨ ਵਾਲੇ ਦੋ ਪੁਲਸ ਵਾਲੇ ਸਸਪੈਂਡ : ਮਜੀਠੀਆ
ਰਣਜੀਤ ਸਿੰਘ ਦਾ ਪਰਿਵਾਰ ਨਹੀਂ ਕਰੇਗਾ ਸਸਕਾਰ

 
“ਸਾਡਾ Ranjit ਮਾ/ਰ ‘ਤਾ, ਬਚਾ ਲਓ ਬਾਕੀ ਰਣਜੀਤ-ਮਨਜੀਤ”! ਸਰਕਾਰ ਦੇ ਪੋਤੜੇ ਫਰੋਲ ਰਿਹਾ ਰਣਜੀਤ ਸਿੰਘ ਦਾ ਤਾਇਆ

‘ਪੁਲਿਸ ਕਿਵੇਂ ਗੋਲੀ ਮਾਰ ਸਕਦੀ ਐ, 19 ਸਾਲ ਦਾ ਪੁੱਤ ਸੀ ਮੇਰਾ’, ਕਥਿਤ ਪੁਲਿਸ ਮੁਕਾਬਲੇ ‘ਚ ਮਾਰੇ ਗਏ ਰਣਜੀਤ ਦੇ ਘਰ ਤੇ ਪਿੰਡ ਵਿੱਚ ਕੀ ਹੈ ਮਾਹੌਲ
 
ਗੁਰਦਾਸਪੁਰ ਰਣਜੀਤ ਸਿੰਘ ਦੇ ਪਰਿਵਾਰ ਵੱਲੋਂ ਸਸਕਾਰ ਤੋਂ ਇਨਕਾਰ, CBI ਜਾਂਚ ਦੀ ਕੀਤੀ ਮੰਗ

ਪੁਲਿਸ ਮੁਕਾਬਲੇ ਵਿਚ ਮਾਰੇ ਗਏ Ranjit Singh ਦੇ ਤਾਏ ਨੇ ਐਨ/ਕਾਊਂਟਰ ‘ਤੇ ਚੁੱਕੇ ਸਵਾਲ

ਗੁਰਦਾਸਪੁਰ ਦੇ ਸਰਹੱਦੀ ਪਿੰਡ ਆਦੀਆ ਵਿੱਚ ਇੱਕ ਪਾਸੇ ਜਿੱਥੇ ਸੋਗ ਤੇ ਡਰ ਦਾ ਮਾਹੌਲ ਹੈ, ਉੱਥੇ ਹੀ ਸਿਆਸੀ ਲੋਕਾਂ ਦੇ ਵੀ ਗੇੜੇ ਜਾਰੀ ਹਨ।

ਇਹ ਉਹੀ ਪਿੰਡ ਹੈ ਜਿੱਥੋਂ ਦੇ 19 ਸਾਲਾ ਰਣਜੀਤ ਸਿੰਘ ਦੀ 25 ਫਰਵਰੀ ਨੂੰ ਇੱਕ ਪੁਲਿਸ ਮੁਕਾਬਲੇ ਦੌਰਾਨ ਮੌਤ ਹੋ ਗਈ ਸੀ।

ਪੁਲਿਸ ਨੇ ਦਾਅਵਾ ਕੀਤਾ ਸੀ ਕਿ ਰਣਜੀਤ ਸਿੰਘ ਉਹੀ ਨੌਜਵਾਨ ਸੀ, ਜਿਸ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਆਦੀਆ ਪੁਲਿਸ ਪੋਸਟ ‘ਤੇ ਦੋ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕੀਤਾ ਸੀ, ਜਿਨ੍ਹਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਲੋੜੀਂਦਾ ਤੀਜੇ ਮੁਲਜ਼ਮ ਇੰਦਰਜੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਦੂਜੇ ਪਾਸੇ ਰਣਜੀਤ ਸਿੰਘ ਦਾ ਪਰਿਵਾਰ ਪੁਲਿਸ ਦੇ ਇਲਜ਼ਾਮਾਂ ਨੂੰ ਨਕਾਰ ਰਿਹਾ ਹੈ। ਉਨ੍ਹਾਂ ਦੀ ਮਾਂ ਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਗਿਆ।

ਉੱਧਰ ਸ਼੍ਰੋਮਣੀ ਅਕਾਲੀ ਦਲ ਨੇ ਆਗੂ ਬਿਕਰਮ ਮਜੀਠੀਆ ਅਤੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਇਸ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
 

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਗੁਰਦਾਸਪੁਰ ਦੇ ਪਿੰਡ ਆਦੀਆਂ ਦੇ ਸਿੱਖ ਨੌਜਵਾਨ ਰਣਜੀਤ ਸਿੰਘ ਦੇ ਪੁਲਸ ਮੁਕਾਬਲੇ ਲੈ ਕੇ ਸੂਬਾ ਸਰਕਾਰ ਅਤੇ ਪੁਲਸ ਪ੍ਰਸ਼ਾਸਨ ‘ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਮਜੀਠੀਆ ਨੇ ਸੋਸ਼ਲ ਮੀਡੀਆ ਰਾਹੀਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਮੁਕਾਬਲੇ ਵਿਚ ਸ਼ਾਮਲ ਸੀਆਈਏ ਸਟਾਫ ਦੇ ਦੋ ਅਧਿਕਾਰੀਆਂ ਗੁਰਮੀਤ ਸਿੰਘ ਅਤੇ ਬਨਾਰਸੀ ਦਾਸ ਨੂੰ ਪੁਲਸ ਨੇ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਜੇਕਰ ਇਹ ਖ਼ਬਰ ਸਹੀ ਹੈ, ਤਾਂ ਪੁਲਸ ਇਸ ਦੀ ਪੁਸ਼ਟੀ ਕਰੇ ਤਾਂ ਜੋ ਸੱਚਾਈ ਜਨਤਾ ਦੇ ਸਾਹਮਣੇ ਆ ਸਕੇ।

 

 

 
“ਪੁਲਿਸ ਕਿਵੇਂ ਗੋਲੀ ਮਾਰ ਸਕਦੀ ਐ, 19 ਸਾਲ ਦਾ ਮੇਰਾ ਪੁੱਤ ਸੀ”
ਅਜੇ ਤੱਕ ਰਣਜੀਤ ਸਿੰਘ ਦਾ ਪੋਸਟਮਾਰਟਮ ਨਹੀਂ ਹੋ ਸਕਿਆ।

ਪਰਿਵਾਰ ਦੀ ਮੰਗ ਹੈ ਕਿ ਪੋਸਟਮਾਰਟਮ ਕਰਵਾਉਣ ਲਈ ਵੀਡੀਓਗ੍ਰਾਫੀ ਅਤੇ ਪੀਜੀਆਈ ਜਾਂ ਏਮਸ ਦੇ ਡਾਕਟਰਾਂ ਦੀ ਟੀਮ ਵੱਲੋਂ ਹੀ ਪੋਸਟਮਾਰਟਮ ਕਰਵਾਇਆ ਜਾਵੇ ਤਾਂ ਜੋ ਇਹ ਸੱਚ ਸਾਹਮਣੇ ਆਵੇ ਕਿ ਰਣਜੀਤ ਸਿੰਘ ਦੀ ਮੌਤ ਕਿਵੇਂ ਅਤੇ ਕਦੋਂ ਹੋਈ ਸੀ।

ਇਸ ਦੇ ਨਾਲ ਹੀ ਪਰਿਵਾਰ ਇਹ ਵੀ ਮੰਗ ਕਰ ਰਿਹਾ ਹੈ ਕਿ ਜੇਕਰ ਉਨ੍ਹਾਂ ਦਾ ਪੁੱਤਰ ਗੁਨਾਹਗਾਰ ਹੈ ਤਾਂ ਪੁਲਿਸ ਨੂੰ ਜੋ ਉਸ ਦੇ ਖ਼ਿਲਾਫ਼ ਸਬੂਤ ਮਿਲੇ ਹਨ, ਉਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾਵੇ।
 

 

ਮਜੀਠੀਆ ਨੇ ਕਿਹਾ ਕਿ ਸਿਰਫ ਛੋਟੇ ਦਰਜੇ ਦੇ ਅਫਸਰਾਂ ‘ਤੇ ਕਾਰਵਾਈ ਕਰਕੇ ਵੱਡੇ ਅਫਸਰਾਂ ਨੂੰ ਕਿਉਂ ਬਚਾਇਆ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਜੇਕਰ ਪੁਲਸ ਕਰਮਚਾਰੀ ਮੁਅੱਤਲ ਨਹੀਂ ਕੀਤੇ ਗਏ ਤਾਂ ਇਕ ਬੇਕਸੂਰ ਸਿੱਖ ਨੌਜਵਾਨ ਨੂੰ ਮਾਰਨ ਦੇ ਦੋਸ਼ ਵਿਚ ਪਰਚਾ ਦਰਜ ਕਿਉਂ ਨਹੀਂ ਹੋਇਆ? ਉਨ੍ਹਾਂ ਨੇ ਮੰਗ ਕੀਤੀ ਹੈ ਕਿ ਰਣਜੀਤ ਸਿੰਘ ਦੇ ਕਤਲ ਦਾ ਮੁਕੱਦਮਾ ਸੂਬੇ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ, ਐੱਸਐੱਸਪੀ ਆਦਿਤਿਆ ਸ਼ਰਮਾ, ਡੀਆਈਜੀ ਸੰਦੀਪ ਗੋਇਲ ਅਤੇ ਐਡਹਾਕ ਡੀਜੀਪੀ ‘ਤੇ ਦਰਜ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਪੁਲਸ ਦੀ ਕਾਰਵਾਈ ‘ਤੇ ਸ਼ੱਕ ਜ਼ਾਹਰ ਕਰਦਿਆਂ ਉਨ੍ਹਾਂ ਨੇ ਇਸ ਮਾਮਲੇ ਦੀ ਸੀਬੀਆਈ ਤੋਂ ਸੁਤੰਤਰ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਹੈ। ਮਜੀਠੀਆ ਨੇ ਪੰਜਾਬ ਪੁਲਸ ‘ਤੇ ਪੱਖਪਾਤੀ ਹੋਣ ਦਾ ਦੋਸ਼ ਲਗਾਇਆ ਹੈ ਅਤੇ ਇਸ ਮਾਮਲੇ ਵਿਚ ਇਨਸਾਫ਼ ਦੀ ਗੁਹਾਰ ਲਗਾਈ ਹੈ।

 

 

 

 
ਆਦੀਆ ਪਿੰਡ ਦੇ ਪੰਚਾਇਤ ਮੈਂਬਰ ਹਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਰਣਜੀਤ ਸਿੰਘ ਨੂੰ ਲੈ ਕੇ ਗਈ ਤੇ ਮੁੜ ਕੇ ਪਿੰਡ ਇੰਦਰਜੀਤ ਸਿੰਘ ਦੇ ਘਰ ਦੀ ਤਲਾਸ਼ੀ ਲੈਣ ਆਈ ਤਾਂ ਉਸ ਸਮੇਂ ਪੁਲਿਸ ਵਾਲੇ ਪਿੰਡ ਦੇ ਗੁਰਦੁਆਰੇ ਸਣੇ ਤਿੰਨ-ਚਾਰ ਘਰਾਂ ਦੇ ਕੈਮਰੇ ਵੀ ਪੁੱਟ ਕੇ ਲੈ ਕੇ ਗਏ।

ਉੱਥੇ ਹੀ ਪਿੰਡ ਦੇ ਹੀ ਰਹਿਣ ਵਾਲੇ ਬਲਵਿੰਦਰ ਸਿੰਘ ਤੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਦਾ ਪਰਿਵਾਰ ਇੱਕ ਸਾਧਾਰਨ ਪਰਿਵਾਰ ਹੈ, ਘੱਟ ਖੇਤੀ ਹੈ ਅਤੇ ਰਣਜੀਤ ਸਿੰਘ ਪਰਿਵਾਰ ਦਾ ਇਕੱਲਾ ਪੁੱਤਰ ਸੀ ਤੇ ਪਿਤਾ ਸਾਊਦੀ ਅਰਬ ‘ਚ ਹਨ।

ਉਨ੍ਹਾਂ ਦੱਸਿਆ, ”ਰਣਜੀਤ ਸਿੰਘ ਗੁਰਦਾਸਪੁਰ ਕਾਲਜ ‘ਚ ਬੀਏ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਇੱਕ ਨੇਕ ਤੇ ਮਿਲਣਸਾਰ ਸੁਬਾਅ ਦਾ ਬੱਚਾ ਸੀ।”

ਉਨ੍ਹਾਂ ਦਾ ਕਹਿਣਾ ਹੈ ਕਿ ਜੋ ਪੁਲਿਸ ਵਾਲੇ ਮਾਰੇ ਗਏ ਉਨ੍ਹਾਂ ਲਈ ਵੀ ਉਨ੍ਹਾਂ ਨੂੰ ਦੁਖ਼ ਹੈ ਕਿਉਂਕਿ ਉਨ੍ਹਾਂ ਦੇ ਪਿੰਡ ਦੀ ਹੀ ਚੌਕੀ ‘ਚ ਉਹ ਦੋਵੇਂ ਤਾਇਨਾਤ ਸਨ ਪਰ ਰਣਜੀਤ ਸਿੰਘ ਇਸ ਮਾਮਲੇ ‘ਚ ਮੁਲਜ਼ਮ ਸੀ ਇਸ ਗੱਲ ਦਾ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੁੰਦਾ।
 

 
ਰਣਜੀਤ ਸਿੰਘ ਦੀ ਮਾਂ ਸੁਖਵਿੰਦਰ ਕੌਰ ਦਾ ਕਹਿਣਾ ਹੈ, “ਪੁਲਿਸ ਉਨ੍ਹਾਂ ਨੂੰ ਸਬੂਤ ਦੇਵੇ ਕਿ ਉਨ੍ਹਾਂ ਨੇ ਕਿਸ ਇਲਜ਼ਾਮ ਵਿੱਚ ਮੇਰੇ ਪੁੱਤ ਨੂੰ ਮਾਰਿਆ। ਅਸੀਂ ਇਨਸਾਫ਼ ਚਾਹੁੰਦੇ ਹਾਂ ਮੇਰੇ ਪੁੱਤ ਲਈ। ਐਦਾਂ ਕਿਵੇਂ ਪੁਲਿਸ ਮੇਰੇ ਪੁੱਤ ਨੂੰ ਗੋਲੀ ਮਾਰ ਸਕਦੀ ਹੈ। ਮੇਰਾ ਪੁੱਤ 19 ਸਾਲਾਂ ਦਾ ਸੀ, ਉਸ ਕੋਲ ਕੋਈ ਹਥਿਆਰ ਨਿਕਲਿਆ ਤਾਂ ਸਾਨੂੰ ਸਬੂਤ ਦੇਵੋ।”

ਉਨ੍ਹਾਂ ਅੱਗੇ ਦੱਸਿਆ, “ਪੁਲਿਸ ਨੇ ਘਰ ਆ ਕੇ ਕਿਹਾ ਕਿ ਉਹ ਰਣਜੀਤ ਨੂੰ ਕੁਝ ਨਹੀਂ ਕਹਿੰਦੇ, ਅਸੀਂ ਪੁੱਛਦੇ ਰਹਿ ਗਏ ਕਿ ਇਸ ਨੂੰ ਕਿੱਥੇ ਲੈ ਚੱਲੇ, ਜੇ ਸਾਨੂੰ ਪਤਾ ਹੁੰਦਾ ਤਾਂ ਅਸੀਂ ਵੀ ਨਾਲ ਚੱਲੇ ਜਾਂਦੇ। ਸਾਡੇ ਘਰ ਦਾ ਚਿਰਾਗ ਬੁਝਾ ਦਿੱਤਾ ਇਨ੍ਹਾਂ ਨੇ ਹੁਣ ਅਸੀਂ ਕੀ ਕਰਾਂਗੇ।”

ਰਣਜੀਤ ਸਿੰਘ ਦੀ ਦਾਦੀ ਦਰਸ਼ਨ ਕੌਰ ਦਾ ਕਹਿਣਾ ਹੈ, “ਜੋ ਪੁਲਿਸ ਇਹ ਦੱਸ ਰਹੀ ਹੈ ਕਿ ਰਣਜੀਤ ਪੁਲਿਸ ਹਿਰਾਸਤ ‘ਚੋਂ ਫ਼ਰਾਰ ਹੋ ਗਿਆ ਜਾਂ ਉਸ ਨੇ ਪੁਲਿਸ ‘ਤੇ ਫਾਇਰਿੰਗ ਕੀਤੀ, ਉਹ ਸਭ ਝੂਠ ਹੈ।”

ਪਰਿਵਾਰ ਇਹ ਵੀ ਇਲਜ਼ਾਮ ਲਗਾ ਰਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਪੁਲਿਸ ਕਸਟਡੀ ਵਿੱਚ ਕੁੱਟਮਾਰ ਕਾਰਨ ਹੋਈ ਹੈ ਤੇ ਇਸ ਨੂੰ ਲੁਕਾਉਣ ਵਾਸਤੇ ਇਹ ਸਭ ਕੀਤਾ ਗਿਆ।
 

 

 

 

 

👉 ਮੇਰੇ ਸੂਤਰਾਂ ਅਨੁਸਾਰ ਗੁਰਦਾਸਪੁਰ ਦੇ ਆਦੀਆਂ ਪਿੰਡ ਦੇ ਸਿੱਖ ਨੌਜਵਾਨ ਰਣਜੀਤ ਸਿੰਘ ਦਾ ENCOUNTER ਕਰਨ ਵਾਲੇ CIA ਸਟਾਫ ਦੇ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਅਤੇ ਬਨਾਰਸੀ ਦਾਸ ਨੂੰ ਕੱਲ੍ਹ ਰਾਤ ਦਾ ਪੁਲਿਸ ਨੇ SUSPEND ਕੀਤਾ ਹੈ।
👉ਜੇਕਰ ਪੁਲਿਸ ਨੇ SUSPEND ਕੀਤਾ ਹੈ ਤਾਂ ਪੁਲਿਸ ਇਸ ਖ਼ਬਰ ਦੀ ਪੁਸ਼ਟੀ ਕਰੇ ਤਾਂ ਜੋ ਸੱਚ ਲੋਕਾਂ ਦੇ ਸਾਹਮਣੇ ਆ ਸਕੇ।

 

 

ਤੇ ਇਹ ਵੀ ਦੱਸੇ ਕਿ ਛੋਟੇ ਦਰਜੇ ਦੇ ਅਫਸਰਾਂ ਤੇ ਕਰਵਾਈ ਕਰਕੇ ਵੱਡੇ ਅਫ਼ਸਰ ਕਿੳ ਬਚਾਏ ਜਾ ਰਹੇ ਹਨ ❓
👉 ਜੇਕਰ SUSPEND ਨਹੀਂ ਕੀਤਾ ਤਾਂ ਇੱਕ ਬੇਕਸੂਰ ਸਿੱਖ ਨੌਜਵਾਨ ਨੂੰ ਮਾਰਨ ਦਾ ਪਰਚਾ ਦਰਜ ਕਿਉਂ ਨਹੀਂ ਹੋਇਆ?

 

 

 

👉 ਰਣਜੀਤ ਸਿੰਘ ਦੇ ਕਤਲ ਦਾ ਮੁਕੱਦਮਾ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਭਗਵੰਤ ਮਾਨ ਅਤੇ SSP Aditya Sharma , DIG Sandeep Goyal, ADHOC DGP ‘ਤੇ ਦਰਜ ਕੀਤਾ ਜਾਵੇ।

 

👉 ਪੰਜਾਬ ਪੁਲਿਸ ਦੀ ਇਸ ਧੱਕੇਸ਼ਾਹੀ ਦੀ CBI ਤੋਂ ਸੁਤੰਤਰ ਜਾਂਚ ਦੀ ਮੰਗ ਕਰਦਾ ਹਾਂ।

 

ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਲੋੜੀਂਦੇ ਤੀਜੇ ਮੁਲਜ਼ਮ ਇੰਦਰਜੀਤ ਸਿੰਘ ਨੂੰ ਵੀ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੀ ਪੁਸ਼ਟੀ ਐੱਸਐੱਸਪੀ ਗੁਰਦਾਸਪੁਰ ਆਦਿੱਤਿਆ ਵੱਲੋਂ ਕੀਤੀ ਗਈ ਹੈ।

ਇੰਦਰਜੀਤ ਸਿੰਘ ਵੀ ਰਣਜੀਤ ਸਿੰਘ ਦੇ ਪਿੰਡ ਆਦੀਆ ਦਾ ਹੀ ਰਹਿਣ ਵਾਲਾ ਹੈ।

ਜਦੋਂ ਬੀਬੀਸੀ ਪੰਜਾਬੀ ਦੀ ਟੀਮ ਆਦੀਆ ਪਿੰਡ ਪਹੁੰਚੀ ਤਾਂ ਦੇਖਿਆ ਕਿ ਇੰਦਰਜੀਤ ਸਿੰਘ ਦੇ ਘਰ ਦਾ ਗੇਟ ਤਾਂ ਖੁੱਲ੍ਹਾ ਸੀ ਪਰ ਘਰ ‘ਚ ਕੋਈ ਮੌਜੂਦ ਨਹੀਂ ਸੀ।

ਪਿੰਡ ਦੇ ਹੀ ਪੰਚਾਇਤ ਮੈਂਬਰ ਹਰਮੀਤ ਸਿੰਘ ਨੇ ਖੁਦ ਬੀਬੀਸੀ ਪੰਜਾਬੀ ਦੀ ਟੀਮ ਨਾਲ ਚੱਲ ਕੇ ਇੰਦਰਜੀਤ ਦਾ ਘਰ ਦਿਖਾਇਆ।

ਇਸ ਮੌਕੇ ਉਨ੍ਹਾਂ ਦੱਸਿਆ ਕਿ 24 ਫਰਵਰੀ ਨੂੰ ਜਦੋਂ ਰਣਜੀਤ ਸਿੰਘ ਨੂੰ ਹਿਰਾਸਤ ‘ਚ ਲਿਆ ਗਿਆ ਸੀ, ਉਸ ਤੋਂ ਕੁਝ ਘੰਟੇ ਬਾਅਦ ਸ਼ਾਮ ਵੇਲੇ ਵੀ ਪੁਲਿਸ ਪਿੰਡ ਆਈ ਸੀ ਅਤੇ ਰਾਤ 10 ਵਜੇ ਮੁੜ ਪਿੰਡ ਆਈ।

“ਉਦੋਂ ਉਨ੍ਹਾਂ ਨੇ ਇੰਦਰਜੀਤ ਸਿੰਘ ਦੇ ਘਰ ਦੀ ਤਲਾਸ਼ੀ ਲਈ, ਜਦਕਿ ਪਿੰਡ ਦੇ ਕਿਸੇ ਵੀ ਵਿਅਕਤੀ ਨੂੰ ਨੇੜੇ ਨਹੀਂ ਆਉਣ ਦਿੱਤਾ ਗਿਆ ਅਤੇ ਉਸ ਦੇ ਘਰ ‘ਚ ਮੌਜੂਦ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਲੈ ਕੇ ਚਲੇ ਗਏ, ਜਦਕਿ ਇੰਦਰਜੀਤ ਉਸ ਸਮੇਂ ਘਰ ਨਹੀਂ ਸੀ।”

ਉਨ੍ਹਾਂ ਦੱਸਿਆ ਕਿ ਉੱਥੇ ਹੀ ਘਰ ‘ਚ ਸਮਾਨ ਉਦੋਂ ਤੋਂ ਹੀ ਖਿਲਰਿਆ ਪਿਆ ਹੈ।

ਹਰਮੀਤ ਸਿੰਘ ਨੇ ਦੱਸਿਆ ਕਿ ਇੰਦਰਜੀਤ ਸਿੰਘ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋਇਆ ਸੀ ਅਤੇ ਉਸ ਦੀ ਲੱਤ ਦਾ ਆਪਰੇਸ਼ਨ ਵੀ ਹੋਇਆ ਸੀ ਅਤੇ ਉਹ ਸਹੀ ਢੰਗ ਨਾਲ ਚੱਲ ਵੀ ਨਹੀਂ ਪਾਉਂਦਾ ਸੀ।

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਦਾ ਰਾਜ ਚਾਹੀਦਾ ਹੈ, ਪੁਲਿਸ ਦਾ ਰਾਜ ਨਹੀਂ ਹੋਣਾ ਚਾਹੀਦਾ।

ਸ਼ੁੱਕਰਵਾਰ ਨੂੰ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁਹੰਚੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇਕਰ ਪਰਿਵਾਰ ਮੰਗ ਕਰ ਰਿਹਾ ਹੈ ਕਿ ਪੋਸਟਮਾਰਟਮ ਡਾਕਟਰਾਂ ਦੇ ਬੋਰਡ ਬਣਾ ਕੇ ਕੀਤਾ ਜਾਵੇ ਤਾਂ ਉਨ੍ਹਾਂ ਦੀ ਇਹ ਮੰਗ ਜਾਇਜ਼ ਹੈ।

ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਮੰਗ ਰੱਖੀ ਕਿ ਮਾਣਯੋਗ ਅਦਾਲਤ ਇਸ ਪੂਰੇ ਮਾਮਲੇ ‘ਚ ਖ਼ੁਦ ਸਿਟਿੰਗ ਜੱਜ ਤੋਂ ਜਾਂਚ ਕਰਵਾਏ ਜਾਂ ਸੀਬੀਆਈ ਦੀ ਜਾਂਚ ਹੋਵੇ ਤਾਂ ਜੋ ਪੁਲਿਸ ਵਾਲਿਆਂ ਦੇ ਕਤਲ ਤੇ ਇਸ ਨੌਜਵਾਨ ਦੇ ਐਨਕਾਊਂਟਰ ਦਾ ਸਾਰਾ ਸੱਚ ਸਾਹਮਣੇ ਆਵੇ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਤੇ ਕਾਂਗਰਸੀ ਆਗੂ ਸੁਖਪਾਲ ਖਹਿਰ ਵੀ ਵੀਰਵਾਰ ਨੂੰ ਰਣਜੀਤ ਸਿੰਘ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਸਨ।

ਇਸ ਮੌਕੇ ਬਿਕਰਮ ਮਜੀਠੀਆ ਨੇ ਕਿਹਾ, “ਸੱਚਾਈ ਸਾਹਮਣੇ ਉਦੋਂ ਆਵੇਗੀ ਜਾਂ ਇਸਦੀ ਸੀਬੀਆਈ ਪੁੱਛਗਿੱਛ ਹੋਵੇ ਜਾਂ ਸੁਪਰੀਮ ਕੋਰਟ ਦੇ ਜੱਜ ਸਾਬ ਦੇ ਹੇਠਾਂ ਇਸ ਦੀ ਜਾਂਚ ਹੋਵੇ ਅਤੇ ਪੋਸਟਮਾਰਟਮ ਵੀ ਪੀਜੀਆਈ ਜਾਂ ਏਮਜ਼ ਦੇ ਡਾਕਟਰਾਂ ਦੇ ਬੋਰਡ ਵੱਲੋਂ ਕੀਤਾ ਜਾਵੇ।”

ਸੁਖਪਾਲ ਖਹਿਰਾ ਨੇ ਪੁਲਿਸ ਕਾਰਵਾਈ ‘ਤੇ ਸਵਾਲ ਚੁੱਕਦੇ ਹੋਏ ਕਿਹਾ, “ਪੁਲਿਸ ਦੇ ਇਸ ਝੂਠੇ ਮੁਕਾਬਲੇ ਦੀ ਮੈਂ ਸਖ਼ਤ ਤੋਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾਂ। ਜੇ ਭਗਵੰਤ ਮਾਨ ਤੇ ਡੀਜੀਪੀ ਪੰਜਾਬ ਪੁਲਿਸ ਕਹਿੰਦੇ ਹਨ ਕਿ ਉਨ੍ਹਾਂ ਨੇ ਇਹ ਗਲਤ ਕੰਮ ਨਹੀਂ ਕੀਤਾ ਤਾਂ ਉਹ ਇਸ ਮਾਮਲੇ ਦੀ ਸੀਬੀਆਈ ਜਾਂਚ ਬਿਠਾਉਣ।”

ਕੀ ਹੈ ਪੂਰਾ ਮਾਮਲਾ

ਦਰਅਸਲ ਗੁਰਦਾਸਪੁਰ ਦੇ ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਆਦੀਆਂ ਦੀ ਚੌਕੀ ਵਿੱਚ 21-22 ਫਰਵਰੀ ਦੀ ਦਰਮਿਆਨੀ ਰਾਤ ਨੂੰ ਏਐੱਸਆਈ ਗੁਰਨਾਮ ਸਿੰਘ ਅਤੇ ਪੀਐੱਚਜੀ ਅਸ਼ੋਕ ਕੁਮਾਰ ਦੀ ਮੌਤ ਗੋਲੀਆਂ ਲੱਗਣ ਕਾਰਨ ਹੋਈ ਸੀ।

ਇਸੇ ਮਾਮਲੇ ਵਿੱਚ ਪੁਲਿਸ ਨੇ ਨਾਮਜ਼ਦ ਦਿਲਾਵਰ ਅਤੇ ਰਣਜੀਤ ਸਿੰਘ ਨੂੰ ਫੜਿਆ ਸੀ।

ਰਣਜੀਤ ਸਿੰਘ ਦੀ ਕਥਿਤ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਅਤੇ ਤੀਜਾ ਮੁਲਜ਼ਮ ਇੰਦਰਜੀਤ ਸਿੰਘ ਵੀ ਫੜ ਲਿਆ ਹੈ।

ਡੀਆਈਜੀ ਸੰਦੀਪ ਗੋਇਲ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਪੁਲਿਸ ਮੁਲਾਜ਼ਮਾਂ ਦੀ ਮੌਤ ਅਤੇ ਰਣਜੀਤ ਸਿੰਘ ਦੇ ਐਨਕਾਊਂਟਰ ਬਾਰੇ ਜਾਣਕਾਰੀ ਸਾਂਝੀ ਕੀਤੀ।

ਉਨ੍ਹਾਂ ਦੱਸਿਆ, “ਅਸੀਂ ਤਿੰਨ ਮੁਲਜ਼ਮਾਂ ਦੀ ਪਛਾਣ ਕੀਤੀ। ਇਨ੍ਹਾਂ ਦੀ ਪਛਾਣ ਦਿਲਾਵਰ ਸਿੰਘ ਵਾਸੀ ਅਲੀਨੰਗਲ, ਰਣਜੀਤ ਤੇ ਇੰਦਰਜੀਤ ਵਾਸੀ ਪਿੰਡ ਆਦੀਆ ਵਜੋਂ ਹੋਈ ਹੈ। ਮੁੱਢਲੀ ਤਫਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਹੈਂਡਲਰਸ ਨਾਲ ਟੱਚ ਵਿੱਚ ਸਨ ਤੇ ਉਨ੍ਹਾਂ ਦੇ ਇਸ਼ਾਰਿਆਂ ‘ਤੇ ਟਾਸਕਿੰਗ ਕਰ ਰਹੇ ਸਨ।”

ਡੀਆਈਜੀ ਨੇ ਦੱਸਿਆ ਕਿ ਮੁਲਜ਼ਮ ਰਣਜੀਤ ਕੋਲੋਂ ਵਾਰਦਾਤ ਵਿੱਚ ਵਰਤੇ ਹਥਿਆਰ ਦੀ ਬਰਾਮਦਗੀ ਲਈ ਉਸ ਨੂੰ ਪੁਲਿਸ ਪਾਰਟੀ ਲੈ ਕੇ ਜਾ ਰਹੀ ਸੀ।

ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਪੁਲਿਸ ਦੀ ਗੱਡੀ ਪਿੰਡ ਗਾਲੜੀ ਨੇੜੇ ਸੰਘਣੀ ਧੁੰਦ ਕਾਰਨ ਹਾਦਸਾਗ੍ਰਸਤ ਹੋ ਗਈ।

“ਇਸ ਹਾਦਸੇ ਦਾ ਫਾਇਦਾ ਚੁੱਕਦੇ ਹੋਏ ਮੁਲਜ਼ਮ ਰਣਜੀਤ ਉਥੋਂ ਭੱਜ ਨਿਕਲਣ ਵਿੱਚ ਕਾਮਯਾਬ ਹੋ ਗਿਆ। ਇਸ ਮਗਰੋਂ ਤੁਰੰਤ ਸਖ਼ਤ ਨਾਕਾਬੰਦੀ ਕੀਤੀ ਗਈ। ਇਸੇ ਦੌਰਾਨ ਕਰੀਬ ਤਿੰਨ ਵਜੇ ਪੁਰਾਣਾ ਸ਼ਾਲਾ ਦੇ ਏਰੀਆ ਵਿੱਚ ਸੀਆਈਏ ਦੇ ਇੰਚਾਰਜ ਗੁਰਮੀਤ ਸਿੰਘ ਦੀ ਟੀਮ ਨੇ ਇੱਕ ਮੋਟਰਸਾਈਕਲ ‘ਤੇ ਆਉਂਦੇ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਭੱਜਣ ਦੀ ਨਾਕਾਮ ਕੋਸ਼ਿਸ਼ ਕੀਤੀ।”

”ਇਸੇ ਦੌਰਾਨ ਉਸ ਨੇ ਪੁਲਿਸ ਨੂੰ ਉੱਪਰ ਫਾਇਰਿੰਗ ਕੀਤੀ ਤਾਂ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਉਸ ‘ਤੇ ਫਾਇਰਿੰਗ ਕੀਤੀ, ਜਿਸ ਵਿੱਚ ਉਹ ਜ਼ਖ਼ਮੀ ਹੋ ਜਾਂਦਾ ਹੈ। ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉੱਥੇ ਉਸ ਦੀ ਮੌਤ ਹੋ ਗਈ।”

Check Also

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ …