Breaking News

Punjab – ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਸੀਨੀਅਰ ਆਗੂ ਜਸਵੰਤ ਸਿੰਘ ਚੀਮਾ ‘ਤੇ ਚੱ.ਲੀਆਂ ਗੋ.ਲ਼ੀਆਂ

Punjab – ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਸੀਨੀਅਰ ਆਗੂ ਜਸਵੰਤ ਸਿੰਘ ਚੀਮਾ ‘ਤੇ ਚੱ.ਲੀਆਂ ਗੋ.ਲ਼ੀਆਂ

MP ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਲੀਡਰ ‘ਤੇ ਹਮਲਾ, ਚੱਲੀਆਂ ਗੋਲੀਆਂ!

ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਜਸਵੰਤ ਸਿੰਘ ਚੀਮਾ ‘ਤੇ ਗੋਲੀਬਾਰੀ, ਬਾਈਕ ਸਵਾਰ 2 ਬਦਮਾਸ਼ਾਂ ਨੇ ਕੀਤਾ ਹਮਲਾ, ਚੀਮਾ ਨੇ ਗੱਡੀ ਭਜਾ ਕੇ ਬਚਾਈ ਜਾਨ

ਸਥਾਨ: ਦੋਰਾਹਾ ਦੇ ਨੇੜੇ ਗੁਰਥਲੀ ਪੁਲ।

 

 

 

 

ਸਮਾਂ: ਜਦੋਂ ਜਸਵੰਤ ਸਿੰਘ ਚੀਮਾ ਲੁਧਿਆਣਾ ਤੋਂ ਆਪਣੀ ਇਨੋਵਾ ਗੱਡੀ ਵਿੱਚ ਦੋਰਾਹਾ ਵੱਲ ਆ ਰਹੇ ਸਨ। ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ, ਹਨੇਰਾ ਹੋਣ ਕਾਰਨ ਚੀਮਾ ਨੂੰ ਸ਼ੱਕ ਹੋਇਆ ਕਿ ਗੱਡੀ ਰੋਕਣ ਵਾਲੇ ਵਿਅਕਤੀ ਕੋਈ ਸ਼ਰਾਰਤੀ ਅਨਸਰ ਹੋ ਸਕਦੇ ਹਨ। ਇਸੇ ਸ਼ੱਕ ਦੇ ਚਲਦਿਆਂ ਉਨ੍ਹਾਂ ਨੇ ਗੱਡੀ ਰੋਕਣ ਦੀ ਬਜਾਏ ਰਫ਼ਤਾਰ ਵਧਾ ਦਿੱਤੀ। ਇਸੇ ਦੌਰਾਨ ਹਮਲਾਵਰਾਂ ਨੇ ਗੱਡੀ ‘ਤੇ ਫਾਇਰ ਕਰ ਦਿੱਤਾ। ਗੋਲੀ ਸਿੱਧੀ ਇਨੋਵਾ ਗੱਡੀ ਦੀ ਖਿੜਕੀ ਵਿੱਚ ਜਾ ਲੱਗੀ। ਹਮਲੇ ਵਿੱਚ ਜਸਵੰਤ ਸਿੰਘ ਚੀਮਾ ਨੂੰ ਕੋਈ ਸਰੀਰਕ ਨੁਕਸਾਨ ਨਹੀਂ ਪਹੁੰਚਿਆ ਹੈ।

 

 

 

 

ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਲਾਕੇ ਦੇ ਸੀਸੀਟੀਵੀ (CCTV) ਫੁਟੇਜ ਖੰਗਾਲੇ ਜਾ ਰਹੇ ਹਨ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ।

ਲੁਧਿਆਣਾ ਦੇ ਦੋਰਾਹਾ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਇੱਕ ਸੀਨੀਅਰ ਆਗੂ ਜਸਵੰਤ ਸਿੰਘ ਚੀਮਾ ‘ਤੇ ਫਾਇਰਿੰਗ ਹੋਈ ਹੈ। ਇਹ ਗੋਲੀਬਾਰੀ ਉਸ ਵੇਲੇ ਹੋਈ ਜਦੋਂ ਜਸਵੰਤ ਸਿੰਘ ਚੀਮਾ ਆਪਣੀ ਇਨੋਵਾ ਗੱਡੀ ਤੋਂ ਦੋਰਾਹਾ ਵਾਪਸ ਆ ਰਹੇ ਸਨ। ਹਮਲਾਵਰਾਂ ਨੇ ਅਕਾਲੀ ਆਗੂ ਦੀ ਗੱਡੀ ਦਾ ਪਿੱਛਾ ਕੀਤਾ। ਇਸ ਦੌਰਾਨ ਦੋਰਾਹਾ ਗੁਰਥਲੀ ਪੁਲ ਨੇੜੇ ਬਾਈਕ ਸਵਾਰਾਂ ਵੱਲੋਂ ਉਨ੍ਹਾਂ ‘ਤੇ ਗੋਲੀਆਂ ਚੱਲਾਈਆਂ ਗਈਆਂ।

 

 

 

 

ਦੱਸ ਦਈਏ ਕਿ ਹਮਲਾਵਰਾਂ ਵੱਲੋਂ ਜੋ ਗੋਲੀਆਂ ਚਲਾਈਆਂ ਗਈਆਂ ਉਹ ਜਸਵੰਤ ਸਿੰਘ ਚੀਮਾ ਦੀ ਗੱਡੀ ਦੀ ਖਿੜਕੀ ‘ਤੇ ਲੱਗੀਆਂ। ਗੋਲੀ ਚੱਲਣ ਤੋਂ ਬਾਅਦ ਵੀ ਚੀਮਾ ਦੀ ਗੱਡੀ ਨਹੀਂ ਰੁਕੀ। ਚੀਮਾ ਗੱਡੀ ਨੂੰ ਦੌੜਾ ਕੇ ਸਿੱਧਾ ਦੋਰਾਹਾ ਥਾਣੇ ਪਹੁੰਚ ਗਏ। ਉਨ੍ਹਾਂ ਨੇ ਦੋਰਾਹਾ ਥਾਣੇ ਵਿੱਚ ਇਸ ਮਾਮਲੇ ਦੀ ਜਾਣਕਾਰੀ ਦਿੱਤੀ।

ਮਿਲੀ ਜਾਣਕਾਰੀ ਮੁਤਾਬਕ, ਦੋਰਾਹਾ ਦੇ ਗੁਰਥਲੀ ਪੁਲ ਨੇੜੇ 2 ਅਣਪਛਾਤੇ ਬਾਈਕ ਸਵਾਰਾਂ ਵੱਲੋਂ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਹਨੇਰਾ ਹੋਣ ਕਾਰਨ ਜਸਵੰਤ ਚੀਮਾ ਨੂੰ ਸ਼ੱਕੀਆਂ ਤੇ ਸ਼ੱਕ ਹੋਇਆ, ਜਿਸ ਦੇ ਚਲਦਿਆਂ ਉਨ੍ਹਾਂ ਨੇ ਗੱਡੀ ਨਹੀਂ ਰੋਕੀ ਅਤੇ ਅੱਗੇ ਵਧਾ ਦਿੱਤੀ। ਇਸ ਦੌਰਾਨ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ‘ਤੇ ਗੋਲੀਆਂ ਚਲਾ ਦਿੱਤੀਆਂ। ਇਹ ਗੋਲੀਆਂ ਉਨ੍ਹਾਂ ਦੀ ਇਨੋਵਾ ਕਾਰ ਦੀ ਖਿੜਕੀ ‘ਤੇ ਜਾ ਲਗੀਆਂ। ਇਸ ਗੋਲੀਬਾਰੀ ਵਿੱਚ ਜਸਵੰਤ ਸਿੰਘ ਨੂੰ ਕੋਈ ਵੀ ਸ਼ਰੀਰਕ ਨੁਕਸਾਨ ਨਹੀਂ ਹੋਇਆ।

 

 

 

 

ਕਾਨੂੰਨ ਵਿਵਸਾਥਾ ‘ਤੇ ਉੱਠੇ ਸਵਾਲ
ਜਿਵੇਂ ਹੀ ਇਸ ਘਟਨਾ ਦੀ ਸੂਚਨਾ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਸੰਦੀਪ ਸਿੰਘ ਰੁਪਾਲੋਂ ਨੂੰ ਮਿਲੀ ਉਹ ਦੋਰਾਹਾ ਥਾਣੇ ਪਹੁੰਚ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਘਟਨਾ ਦੀ ਲਿਖਿਤ ਸ਼ਿਕਾਇਤ ਪੁਲਿਸ ਨੂੰ ਦਿੱਤੀ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕਰਦੇ ਹੋਈਆਂ ਕਾਨੂੰਨ ਵਿਵਸਥਾ ‘ਤੇ ਵੀ ਸਵਾਲ ਚੁੱਕੇ।

 

 

 

ਪੁਲਿਸ ਹਮਲਾਵਾਰਾਂ ਦੀ ਪਛਾਣ ਲਈ ਖੰਗਾਲ ਰਹੀ ਸੀਸੀਟੀਵੀ
ਦੋਰਾਹਾ ਪੁਲਿਸ ਥਾਣੇ ਦੇ ਐਸਐਚਓ ਆਕਾਸ਼ ਦੱਤ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਘਟਨਾ ਵਾਲੀ ਥਾਂ ‘ਤੇ ਲੱਗੇ ਸੀਸੀਟੀਵੀ ਕੈਮਰੀਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ, ਤਾਂ ਜੋ ਅਣਪਛਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਸਕੇ। ਇਸ ਦੌਰਾਨ ਐਸਐਚਓ ਨੇ ਜਲਦ ਹੀ ਮਾਮਲੇ ਦਾ ਖੁਲਾਸਾ ਕਰਨ ਦਾ ਭਰੋਸਾ ਦਿੱਤਾ ਹੈ।

Check Also

Punjab News: ਪੰਜਾਬ ਤੋਂ ਵੱਡੀ ਖਬਰ, SHO ਦੇ ਗੰਨਮੈਨ ਦੀ ਗੋਲੀ ਨਾਲ ਨੌਜਵਾਨ ਦੀ ਮੌਤ; ਪਰਿਵਾਰ ਨੇ ਪਿੱਠ ‘ਤੇ ਗੋਲੀ ਮਾਰਨ ਦਾ ਲਗਾਇਆ ਦੋਸ਼

Jalandhar: Youth Dies During Police Operation, Family Alleges Encounter Was Unjustified A 22-year-old youth, Lovepreet …