Breaking News
Home / ਪੰਜਾਬ / ਕੈਪਟਨ ਦੀ ਥਾਂ ਬਾਦਲ ਸਰਕਾਰ ਹੁੰਦੀ ਤਾਂ 6 ਦਿਨਾਂ ‘ਚ ਰੱਦ ਹੋਣੇ ਸੀ ਖੇਤੀ ਬਿੱਲ – ਹਰਸਿਮਰਤ ਬਾਦਲ

ਕੈਪਟਨ ਦੀ ਥਾਂ ਬਾਦਲ ਸਰਕਾਰ ਹੁੰਦੀ ਤਾਂ 6 ਦਿਨਾਂ ‘ਚ ਰੱਦ ਹੋਣੇ ਸੀ ਖੇਤੀ ਬਿੱਲ – ਹਰਸਿਮਰਤ ਬਾਦਲ

ਹਰਸਿਮਰਤ ਬਾਦਲ ਦੇ ਵੱਲੋਂ ਕਾਂਗਰਸ ਸਰਕਾਰ ‘ਤੇ ਤਿੱਖੇ ਸ਼ਬਦੀ ਹ ਮ ਲੇ ਕੀਤੇ ਗਏ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਿੱਚ ਪਹਿਲਾ ਹੀ ਕੁਰਸੀ ਨੂੰ ਲੈ ਕੇ ਕ ਲੇ ਸ਼ ਚੱਲ ਰਿਹਾ ਹੈ ਉਹ ਲੋਕਾਂ ਦੀਆਂ ਮੁਸ਼ਕਿਲਾਂ ਵੱਲ ਕਿਵੇਂ ਧਿਆਨ ਦੇਣਗੇ | ਉਨ੍ਹਾਂ ਕਿਹਾ ਕਿ ਕਾਂਗਰਸ ਦੀ ਕਾਰਗੁਜ਼ਾਰੀ ਸਾਢੇ 4 ਸਾਲ ਮਾੜੀ ਰਹੀ ਹੈ ਖ਼ੁਦ ਕਾਂਗਰਸ ਦੇ ਕਈ ਆਗੂ ਇਸ ਗੱਲ ਨਾਲ ਸਹਿਮਤ ਵੀ ਹਨ |

ਹਰਸਿਮਰਤ ਨੇ ਕਿਹਾ ਕਿ ਕਾਂਗਰਸ ਸਰਕਾਰ ਲੁੱਟ ਰਹੀ ਹੈ ਪੂਰਾ ਪੰਜਾਬ ਕੋਰੋਨਾ ਮਹਾਮਾਰੀ ਨਾਲ ਲੜ ਰਿਹਾ ਸੀ ਪਰ ਕੈਪਟਨ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਵੇਚੀ ਬਲਕਿ ਇਸ ਦੀ ਲੋਕਾਂ ਨੂੰ ਜ਼ਿਆਦਾ ਲੋੜ ਸੀ|

ਨਵਜੋਤ ਸਿੱਧੂ ਦੇ ਬਿਆਨ ‘ਤੇ ਵੀ ਹਰਸਿਮਰਤ ਨੇ ਕਰਾਰਾ ਜਵਾਬ ਦਿੱਤਾ ਕਿਹਾ ਕਿ ਜੇ ਬਾਦਲਾ ਦੇ ਬੀਜੇ ਕੰਡੇ ਪੰਜਾਬ ਚੁੱਗ ਰਿਹਾ ਫਿਰ ਕਾਂਗਰਸ ਆ ਕੇ ਇਹ ਸਭ ਸਹੀ ਕਰ ਦਿੰਦੀ ,ਕਿਉਂਕਿ ਸਿੱਧੂ ਨੂੰ ਤਾਂ ਕੈਪਟਨ ਬਿਜਲੀ ਵਿਭਾਗ ਦਿੰਦੇ ਸਨ ਉਹ ਸਾਡੀ ਕੀਤੀ ਗ਼ਲਤੀ ਦੇ ਵਿੱਚ ਸੁਧਾਰ ਕਰ ਦਿੰਦੇ ਪਰ ਬਾਦਲ ਸਰਕਾਰ ਮੌਕੇ ਘਰਾਂ ‘ਚ 24 ਘੰਟੇ ਬਿਜਲੀ ਸੀ ਤੇ ਖੇਤਾਂ ਦੇ ਵਿੱਚ 8 ਘੰਟੇ ਇਹ ਤਾਂ ਕਾਂਗਰਸ ਸਰਕਾਰ ਆਉਣ ਨਾਲ ਸਭ ਗੜਬੜ ਹੋਈ ਹੈ | ਕਾਂਗਰਸ ਨੇ ਨਵੇਂ ਪਲਾਂਟ ਤਾਂ ਕੀ ਲਾਉਣੇ ਸੀ ਪੁਰਾਣ ਵੀ ਬੰਦ ਕਰ ਦਿੱਤੇ ਇਸ ਦੇ ਨਾਲ ਹੀ ਹਰਸਿਮਰਤ ਨੇ ਕਿਹਾ ਕਿ ਸਾਡੀ ਸਰਕਾਰ ਨੇ 5 ਰੁਪਏ ਬਿਜਲੀ ਦੇ ਰੇਟ ਕੀਤੇ ਸੀ ਜੋ ਕਾਂਗਰਸ ਨੇ ਵਧਾ ਕੇ 10 ਰੁਪਏ ਕਰ ਦਿੱਤੇ ਹਨ |

ਇਸ ਮੌਕੇ ਹਰਸਿਮਰਤ ਬਾਦਲ ਨੇ ਕਿਸਾਨਾਂ ਦੇ ਹੱਕ ‘ਚ ਵੱਡਾ ਬਿਆਨ ਦਿੱਤਾ ਕਿਹਾ ਕਿ ਜੇਕਰ ਬਾਦਲ ਸਰਕਾਰ ਹੁੰਦੀ ਤਾਂ ਇਹ ਖੇਤੀ ਬਿੱਲ ਆਉਣੇ ਹੀ ਨਹੀਂ ਸੀ ਜੇਕਰ ਆ ਵੀ ਜਾਂਦੇ ਤਾਂ ਬਾਦਲ ਸਾਹਬ ਨੇ 6 ਮਹੀਨੇ ਕੀ 6 ਹਫ਼ਤੇ ਵੀ ਨਹੀਂ ਸੀ ਲਾਉਣੇ ਇਹ ਬਿੱਲ 6 ਦਿਨਾਂ ਦੇ ਵਿੱਚ ਰੱਦ ਕਰਵਾ ਦੇਣੇ ਸੀ ਪਰ ਕੈਪਟਨ ਤਾਂ ਕਦੇ ਕਿਸਾਨਾਂ ਦੇ ਕੋਲ ਗਿਆ ਹੀ ਨਹੀਂ ਇੰਨੇ ਕਿਸਾਨ ਇਸ ਅੰਦੋਲਨ ਦੌਰਾਨ ਆਪਣੀ ਜਾਨ ਗੁਆ ਚੁੱਕੇ ਹਨ ਪਰ ਕੈਪਟਨ ਨੇ ਕਦੇ ਦਿੱਲੀ ਜਾ ਕੇ ਕਿਸਾਨਾਂ ਦੀ ਸਾਰ ਨਹੀਂ ਲਈ |

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: