Breaking News
Home / ਵਿਦੇਸ਼ / ਸ਼ ਰਾ ਬੀ ਹੋਕੇ ਪੈਟਰੋਲ ਨਾਲ ਭਰੇ ਟੈੰਕ ਨੂੰ ਚਲਾ ਰਿਹਾ ਬਰੈਂਪਟਨ ਦਾ ਟਰੱਕ ਡਰਾਈਵਰ ਮਨਜਿੰਦਰ ਬਰਾੜ ਗ੍ਰਿਫਤਾਰ

ਸ਼ ਰਾ ਬੀ ਹੋਕੇ ਪੈਟਰੋਲ ਨਾਲ ਭਰੇ ਟੈੰਕ ਨੂੰ ਚਲਾ ਰਿਹਾ ਬਰੈਂਪਟਨ ਦਾ ਟਰੱਕ ਡਰਾਈਵਰ ਮਨਜਿੰਦਰ ਬਰਾੜ ਗ੍ਰਿਫਤਾਰ

ਬਰੈਂਪਟਨ,ੳਨਟਾਰੀਉ: ਲੰਘੇ ਐਤਵਾਰ ੳਨਟਾਰੀਉ ਦੇ ਹਾਈਵੇ 401 ਉਤੇ ਸ਼ ਰਾ ਬੀ ਹੋਕੇ ਪੈਟਰੋਲੀਅਮ ਨਾਲ ਭਰੇ ਟੈੰਡਮ ਟੈੰਕ ਟਰੇਲਰ ਜਿਸ ਵਿੱਚ 57000 ਲੀਟਰ ਪੈਟਰੋਲੀਅਮ ਪਦਾਰਥ ਸੀ ਜੋ ਬੇਹੱਦ ਜ ਲ ਨ ਸ਼ੀ ਲ ਪਦਾਰਥ ਹੈ ਨੂੰ ਲਾਪ੍ਰਵਾਹੀ ਨਾਲ ਚਲਾ ਰਹੇ ਬਰੈਂਪਟਨ ਦੇ 63 ਸਾਲਾਂ ਟਰੱਕ ਡਰਾਈਵਰ ਮਨਜਿੰਦਰ ਬਰਾੜ ਨੂੰ ੳਨਟਾਰੀਉ ਪ੍ਰੋਵਿਨਸ਼ਨਿਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ।

ਐਤਵਾਰ ਸਵੇਰੇ 10 ਵਜੇ ਹਾਈਵੇ 401 ( Highway 401 near Cobourg) ਤੇ ਇੱਕ ਟੈੰਡਮ ਟੈੰਕਰ ਟਰੱਕ ਲੈਨਾ ਕੱਟਦਾ ਹੋਇਆ ਜਾ ਰਿਹਾ ਸੀ ,ਸ਼ਕ ਪੈਣ ਤੇ ਜਦੋ ਪੁਲਿਸ ਨੇ ਟਰੱਕ ਨੂੰ ਰੋਕਿਆ ਤਾ ਡਰਾਈਵਰ ਕੋਲੋ ਸ਼ ਰਾ ਬ ਦਾ ਮੁਸ਼ਕ ਆ ਰਿਹਾ ਸੀ ।ਉਸਤੋ ਬਾਅਦ ਐ ਲ ਕੋ ਹ ਲ ਟੈਸਟ ਕੀਤਾ ਗਿਆ ਜਿਸ ਵਿੱਚ ਡਰਾਈਵਰ ਸ਼ ਰਾ ਬੀ ਪਾਇਆ ਗਿਆ, ਐਲਕੋਹਲ ਲੈਵਲ 80 ਪਲੱਸ ਸੀ। ਪੁਲਿਸ ਵੱਲੋ ਟਰੱਕ ਟੈੰਕਰ ਕਬਜੇ ਵਿੱਚ ਲੈਕੇ ਡਰਾਈਵਰ ਨੂੰ ਗ੍ਰਿਫਤਾਰ ਤੇ ਲਾਈਸੈਂਸ ਸਸਪੈਂਡ ਕਰ ਦਿੱਤਾ ਗਿਆ ਹੈ।

ਡਰਾਈਵਰ ਨੇ ਲਾੱਗ ਬੁਕ ਨਾਲ ਵੀ ਛੇੜਛਾੜ ਕੀਤੀ ਹੋਈ ਸੀ । ਹੁਣ ਡਰਾਈਵਰ 7 ਜੁਲਾਈ ਨੂੰ ੳਨਟਾਰੀਉ ਕੋਰਟ ਆਫ ਜਸਟਿਸ ਵਿਖੇ ਹਾਜਰੀ ਭਰੇਗਾ। ਡਰਾਈਵਰ ਕੋਲ ਜਿਸ ਤਰਾਂ ਨਾਲ ਖਤਰਨਾਕ ਰ ਸਾ ਇ ਣ ਪੈਟਰੋਲੀਅਮ ਸੀ ਕੋਈ ਹਾਦਸਾ ਵਾਪਰ ਜਾਂਦਾ ਤਾਂ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ।

ਕੁਲਤਰਨ ਸਿੰਘ ਪਧਿਆਣਾ

About admin

Check Also

ਅਫਵਾਹਾ ਤੋਂ ਜ਼ਰਾ ਬਚਕੇ … ਕੈਨੇਡਾ ਤੋਂ ਠੱਗ ਲਾੜੀਆਂ ਦੀਆਂ ਡਿਪੋਰਟ ਦੀਆਂ ਖਬਰਾ ਹਨ ਮਹਿਜ ਅਫਵਾਹਾਂ

ਕੈਨੇਡਾ ਤੋਂ ਠੱਗ ਲਾੜੀਆਂ ਦੀਆਂ ਡਿਪੋਟੇਸ਼ਨ ਦੀਆਂ ਖਬਰਾ ਹਨ ਮਹਿਜ ਅਫਵਾਵਾ ਸੋਸ਼ਲ ਮੀਡੀਆ ਉੱਤੇ ਇਹੋ …

%d bloggers like this: