Breaking News
Home / ਪੰਜਾਬ / ਡੇਰੇਦਾਰ ਗਿਆਨ ਚੰਦ ਦਾ ਕਾਰਾ

ਡੇਰੇਦਾਰ ਗਿਆਨ ਚੰਦ ਦਾ ਕਾਰਾ

ਭਾਰਤੀ ਸਟੇਟ ਬੈਂਕ ਨੂਰਪੁਰ ਬੇਦੀ ਵਿਖੇ ਚੋਰਾਂ ਵੱਲੋਂ ਸੰਨ੍ਹ ਲਾ ਕੇ ਤੋੜੇ ਲਾਕਰ

ਨੂਰਪੁਰ ਬੇਦੀ, 30 ਮਾਰਚ – ਨੂਰਪੁਰ ਬੇਦੀ ਵਿਖੇ ਸਥਿਤ ਭਾਰਤੀ ਸਟੇਟ ਬੈਂਕ ਦੀ ਮੁੱਖ ਸ਼ਾਖਾ ਵਿਚ ਬੀਤੀ ਰਾਤ ਚੋਰਾਂ ਵੱਲੋਂ ਬੈਂਕ ਦੀ ਪਿਛਲੀ ਕੰਧ ਨੂੰ ਸੰ ਨ੍ਹ ਲਾ ਕੇ ਬੈਂਕ ਦੇ ਲਾਕਰਾਂ ਨੂੰ ਤੋੜ ਕੇ ਨਕਦੀ ਅਤੇ ਸਾਮਾਨ ਚੋਰੀ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਥਾਣਾ ਮੁਖੀ ਨੂਰਪੁਰ ਬੇਦੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਵਿਅਕਤੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਜਾਵੇਗੀ।

ਰਾਸ਼ਟਰਪਤੀ ਕੋਵਿੰਦ ਦੀ ਹੋਈ ਬਾਈਪਾਸ ਸਰਜਰੀ
ਇੱਥੇ ਏਮਜ਼ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਬਾਈਪਾਸ ਸਰਜਰੀ ਹੋਈ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਸਰਜਰੀ ਸਫ਼ਲ ਰਹੀ। ਰਾਸ਼ਟਰਪਤੀ ਦੀ ਹਾਲਤ ਸਥਿਰ ਹੈ ਅਤੇ ਸੀਨੀਅਰ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਦੇਖ-ਰੇਖ ਕਰ ਰਹੀ ਹੈ। ਸ੍ਰੀ ਕੋਵਿੰਦ ਨੂੰ ਸ਼ੁੱਕਰਵਾਰ ਸਵੇਰੇ ਛਾਤੀ ’ਚ ਤਕਲੀਫ਼ ਹੋਣ ਕਰਕੇ ਆਰਮੀ ਹਸਪਤਾਲ ’ਚ ਲਿਆਂਦਾ ਗਿਆ ਸੀ।

ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਜ਼ਬਰਦਸਤ ਗਿਰਾਵਟ
ਘਰੇਲੂ ਸਰਾਫ਼ਾ ਬਾਜ਼ਾਰ ‘ਚ ਮੰਗਲਵਾਰ ਨੂੰ ਸੋਨੇ ਤੇ ਚਾਂਦੀ ਦੋਵੇਂ ਹੀ ਕੀਮਤੀ ਧਾਤੂਆਂ ਦੇ ਭਾਅ ‘ਚ ਗਿਰਾਵਟ ਦਰਜ ਕੀਤੀ ਗਈ। ਐਚਡੀਐਫਸੀ ਸਿਕਊਰਿਟੀਜ ਮੁਤਾਬਕ ਸੋਨੇ ਦੇ ਘਰੇਲੂ ਹਾਜ਼ਰ ਭਾਅ ‘ਚ ਮੰਗਲਵਾਰ ਨੂੰ 138 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਇਸ ਗਿਰਾਵਟ ਨਾਲ ਸੋਨੇ ਦਾ ਭਾਅ 44,113 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਸਿਕਊਰਿਟੀਜ਼ ਮੁਤਾਬਕ ਗਲੋਬਲ ਪੱਧਰ ‘ਤੇ ਕੀਮਤਾਂ ‘ਚ ਗਿਰਾਵਟ ਦੇ ਚੱਲਦਿਆਂ ਘਰੇਲੂ ਪੱਧਰ ‘ਤੇ ਭਾਅ ‘ਚ ਗਿਰਾਵਟ ਆਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਪੱਧਰ ‘ਚ ਸੋਨੇ ਦਾ ਭਾਅ 44,251 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ। ਸੋਨੇ ਦੇ ਨਾਲ ਹੀ ਚਾਂਦੀ ਦੇ ਹਾਜ਼ਰ ਭਾਅ ‘ਚ ਵੀ ਮੰਗਲਵਾਰ ਨੂੰ ਗਿਰਾਵਟ ਦਰਜ ਕੀਤੀ ਗਈ। ਚਾਂਦੀ ‘ਚ 320 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ। ਇਸ ਗਿਰਾਵਟ ਨਾਲ ਚਾਂਦੀ ਦਾ ਭਾਅ 63,212 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਿਆ ਹੈ।

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: