ਬਹੁਤਿਆਂ ਨੇ ਕੁਮੈਂਟ ਨੀ ਕਰਨੇ ਪਰ ਏਨੀ ਵੱਡੀ ਮਾਤਰਾ ‘ਚ ਤੇ ਏਨੀ ਪਿਓਰ ਅ ਫੀ ਮ ਦੇਖ ਕੇ ਕਈਆਂ ਦੀ ਧਾਹ ਜ਼ਰੂਰ ਨਿਕਲੇਗੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
”ਕੈਨੇਡਾ ਬਾਰਡਰ ਸਰਵਿਸ ਏਜੰਸੀ” ਨੇ ਸਥਾਨਕ ਡੈਲਟਾ ਪੋਰਟ ਤੋਂ ਦੋ ਕੰਟੇਨਰਾਂ ‘ਚੋਂ ਇੱਕ ਟਨ (10 ਕੁਇੰਟਲ) ਦੇ ਕਰੀਬ ਅ ਫੀ ਮ ਬਰਾਮਦ ਕੀਤੀ ਹੈ, ਜਿਸਦੀ ਕੀਮਤ 10 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ।
ਏਜੰਸੀ ਨੇ ਅ ਫੀ ਮ ਦੀ ਥਾਂ ਕੁਝ ਹੋਰ ਰੱਖ ਦਿੱਤਾ ਅਤੇ ਕੰਟੇਨਰ ਲਿਜਾਣ ਵਾਲਿਆਂ ਦੀ ਉਡੀਕ ਕਰਨ ਲੱਗੇ। 12 ਫਰਵੀ ਨੂੰ ਜਦ ਕੰਟੇਨਰ ਵਾਲੇ ਕੰਟੇਨਰ ਲੈ ਕੇ ਸਰੀ ਦੇ ਇੱਕ ਵੇਅਰਹਾਉਸ ਪੁੱਜੇ ਤਾਂ ਕਾਬੂ ਕਰ ਲਏ ਗਏ। ਗ੍ਰਿਫਤਾਰ ਕੀਤੇ ਗਏ 5 ਜਣਿਆਂ ‘ਚੋਂ 1 ਵੈਨਕੂਵਰ ਦਾ ਹੈ ਤੇ 4 ਓਂਟਾਰੀਓ ਦੇ ਹਨ। 6ਵਾਂ ਮੌਕੇ ਤੋਂ ਦੌੜ ਗਿਆ।
ਪੁਲਿਸ ਨੇ ਹਾਲੇ ਨਾਮ ਜਾਰੀ ਨਹੀਂ ਕੀਤੇ।