ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਸਾਰੇ ਕਿਡਨੀ ਡਾਇਲਸਿਸ ਹਸਪਤਾਲ ਦਾ ਉਦਘਾਟਨ ਦਿੱਲੀ ਵਿਖੇ ਕੀਤਾ ਜਾ ਰਿਹਾ ਹੈ, ਜੋ ਕਿ ਕਥਿਤ ਤੌਰ ਤੇ ਭਾਰਤ ਦਾ ਸਭ ਤੋਂ ਵੱਡਾ ਡਾਇਲਸਿਸ ਕੇਂਦਰ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਜਿੰਦਰ ਸਿੰਘ ਸਿਰਸਾ, ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਨੇ ਟਵੀਟ ਕਰਦਿਆਂ ਕਿਹਾ ਕਿ ਕਿਡਨੀ ਡਾਇਲਾਸਿਸ ਹਸਪਤਾਲ ਵਿੱਚ ਕੋਈ ਬਿਲਿੰਗ ਕਾਊਂਟਰ ਨਹੀਂ ਹੈ ਅਤੇ ਸਾਰੀਆਂ ਸੇਵਾਵਾਂ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਸੇਵਾਵਾਂ ਦਾ ਖਰਚਾ ਸੀ ਐਸ ਆਰਜ਼ ਅਤੇ ਸਰਕਾਰ ਦੀ ਆਯੂਸ਼ਮਾਨ ਭਾਰਤ ਸਕੀਮ ਅਧੀਨ ਲਿਆ ਜਾਵੇਗਾ ਅਤੇ ਹਸਪਤਾਲ ਵਿਚ ਗੁਰੂ ਕਾ ਲੰਗਰ ਵੀ ਵਰਤਾਏ ਜਾਣਗੇ।
01 ਮਰੀਜ਼ਾਂ ਦਾ ਇਕੋ ਸਮੇਂ ਹੋ ਸਕੇਗਾ ਡਾਇਲਸਿਸ, ਛੇਤੀ ਹੀ ਸਮਰਥਾ 1000 ਬੈਡ ਕਰਾਂਗੇ : ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ
ਸਿੱਖ ਕੌਮ ਲਈ ਮਾਣ ਵਾਲਾ ਸਮਾਂ : ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਣਜੀਤ ਸਿੰਘ
ਨਵੀਂ ਦਿੱਲੀ, 7 ਮਾਰਚ : 20 ਸਾਲ ਤੱਕ ਬੰਦ ਰਹਿਣ ਤੋਂ ਬਾਅਦ ਬਾਲਾ ਸਾਹਿਬ ਹਸਪਤਾਲ ਅੱਜ ਇਥੇ ਸ਼ੁਰੂ ਹੋ ਗਿਆ ਜਿਸ ਵਿਚ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਨਾਂ ‘ਤੇ ਬਣਾਏ ਦੇਸ਼ ਦੇ ਸਭ ਤੋਂ ਵੱਡੇ ਕਿਡਨੀ ਡਾਇਲਸਿਸ ਹਸਪਤਾਲ ਦਾ ਉਦਘਾਟਨ ਬਾਬਾ ਬਚਨ ਸਿੰਘ ਜੀ ਨੇ ਗੁਰਦੁਆਰਾ ਬਾਲਾ ਸਾਹਿਬ ਕੰਪਲੈਕਸ ਵਿਚ ਕੀਤਾ। ਇਹ ਹਸਪਤਾਲ 24 ਘੰਟੇ ਕੰਮ ਕਰੇਗਾ। ਰਸਮੀ ਉਦਘਾਟਨ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਜੀ ਨੇ ਅਰਦਾਸ ਕੀਤੀ।