Breaking News
Home / ਪੰਜਾਬ / ਦੀਪ ਸਿੱਧੂ ਦੀ ਮਦੱਦ ਨਹੀਂ ਕਰਾਂਗੇ – ਬਿਕਰਮ ਮਜੀਠੀਆ, ਦੀਪ ਸਿੱਧੂ ਨੂੰ ਦੱਸਿਆ ਭਾਜਪਾ ਦਾ ਬੰਦਾ

ਦੀਪ ਸਿੱਧੂ ਦੀ ਮਦੱਦ ਨਹੀਂ ਕਰਾਂਗੇ – ਬਿਕਰਮ ਮਜੀਠੀਆ, ਦੀਪ ਸਿੱਧੂ ਨੂੰ ਦੱਸਿਆ ਭਾਜਪਾ ਦਾ ਬੰਦਾ

ਚੰਡੀਗੜ੍ਹ, 2 ਮਾਰਚ 2021 – ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ ਦਸੂਹਾ ਦੇ ਪਿਓ ਪੁੱਤਰ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਦੇਸ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਤੇ ਸਹਿਕਾਰਤਾ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ ਫੌ ਜ ਦਾ ਰੀ ਕੇਸ ਦਰਜ ਕੀਤਾ ਜਾਵੇ ਪਿਓ ਪੁੱਤਰ ਨੇ ਕਾਂਗਰਸ ਪਾਰਟੀ ਦੇ ਪੂਰਨ ਕ ਰ ਜ਼ਾ ਮੁਆਫੀ ਦੇ ਵਾਅਦੇ ’ਤੇ ਵਿਸ਼ਵਾਸ ਕਰ ਲਿਆ ਪਰ ਇਹਨਾਂ ਨੇ ਉਹਨਾਂ ਨੂੰ ਧੋ ਖਾ ਦਿੱਤਾ।

ਇਥੇ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹਨਾਂ ਨੇ ਸਿਫਰ ਕਾਲ ਦੌਰਾਨ ਪਿਓ ਜਗਤਾਰ ਸਿੰਘ ਤੇ ਪੁੱਤਰ ਕਿਰਪਾਲ ਸਿੰਘ ਨੂੰ ਨਿਆਂ ਦੇਣ ਦੀ ਮੰਗ ਉਠਾਈ ਸੀ। ਦੋਵਾਂ ਨੇ ਉਦੋਂ ਕਰ ਲਈ ਜਦੋਂ ਉਹਨਾਂ ਨੁੰ ਮਹਿਸੂਸ ਹੋਇਆ ਕਿ ਕਾਂਗਰਸ ਸਰਕਾਰ ਨੇ ਉਹਨਾਂ ਦਾ ਸਹਿਕਾਰੀ ਸਭਾ ਦਾ ਕ ਰ ਜ਼ਾ ਮੁਆਫ ਕਰਨ ਤੋਂ ਇਨਕਾਰ ਕਰ ਕੇ ਉਹਨਾਂ ਨੁੰ ਧੋ ਖਾ ਦਿੱਤਾ ਹੈ। ਅਕਾਲੀ ਆਗੂ ਨੇ ਦੋਹਾਂ ਵੱਲੋਂ ਮੌਕੇ ਲਿਖਿਆ ਨੋਟ ਪੜ੍ਹਦਿਆਂ ਕਿਹਾ ਕਿ ਕਿਸਾਨਾਂ ਨੇ ਸਪਸ਼ਟ ਲਿਖਿਆ ਹੈ ਕਿ ਉਹਨਾਂ ਨੂੰ ਲੱਗਿਆ ਕਿ ਸਰਕਾਰ ਉਹਨਾਂ ਦਾ ਸਾਰਾ ਕ ਰ ਜ਼ਾ ਮੁਆਫ ਕਰ ਦੇਵੇਗੀ ਪਰ ਉਹਨਾਂ ਦਾ ਕ ਰ ਜ਼ਾ ਮੁਆਫ ਨਹੀਂ ਕੀਤਾ ਗਿਆ। ਸਰਕਾਰ ਤੇ ਕਾਂਗਰਸ ਪਾਰਟੀ ਨੂੰ ਇਸ ਲਈ ਜ਼ਿੰਮੇਵਾਰ ਮੰਨਿਆ ਜਾਣਾ ਚਾਹੀਦਾ ਹੈ।


ਇਕ ਸਵਾਲ ਦੇ ਜਵਾਬ ਵਿਚ ਸ੍ਰੀ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਵਿਧਾਨ ਸਭਾ ਦੇ ਸਪੀਕਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਆਗੂਆਂ ਨੂੰ ਦਲ ਬਦਲੂ ਕਾਨੂੰਨ ਤਹਿਤ ਅਯੋਗ ਕਰਾਰ ਨਹੀਂ ਦਿੱਤਾ ਜਿਹਨਾਂ ਨੈ ਪਾਰਟੀ ਛੱਡ ਕੇ ਜਾਂ ਤਾਂ ਆਪਣੀ ਸਿਆਸੀ ਪਾਰਟੀ ਬਣਾ ਲਈ ਜਾਂ ਫਿਰ ਕਾਂਗਰਸ ਵਿਚ ਸ਼ਾਮਲ ਹੋ ਗਏ। ਉਹਨਾਂ ਕਿਹਾ ਕਿ ਹੁਣ ਇਹਨਾਂ ਹੀ ਵਿਧਾਇਕਾਂ ਦੀ ਵਰਤੋਂ ਕਾਂਗਰਸ ਕੱਲ੍ਹ ਵਿਧਾਨ ਸਭਾ ਵਿਚ ਰਾਜਪਾਲ ਵੀ ਪੀ ਸਿੰਘ ਬਦਨੌਰ ਦਾ ਵਿਰੋਧ ਕਰਨ ’ਤੇ ਅਕਾਲੀ ਦਲ ਦੇ ਖਿਲਾਫ ਕਰ ਰਹੀ ਹੈ।


ਅਕਾਲੀ ਦਲ ਨੇ ਮੁੜ ਦੁਹਰਾਇਆ ਕਿ ਉਸਨੇ ਰਾਜਪਾਲ ਦਾ ਵਿਰੋਧ ਕੀਤਾ ਤੇ ਰਾਜਪਾਲ ਵਾਪਸ ਜਾਓ ਦੇ ਨਾਅਰੇ ਵੀ ਲਗਾਏ ਕਿਉਂਕਿ ਰਾਜਪਾਲ ਨੇ ਤਿੰਨ ਖੇਤੀ ਕਾਨੂੰਨਾਂ ਦੀਆਂ ਵਿਵਸਥਾਵਾਂ ਰੱਦ ਕਰਨ ਲਈ ਪਾਸ ਕੀਤੇ ਤਿੰਨ ਬਿੱਲਾਂ ਨੂੰ ਮਨਜ਼ੂਰੀ ਨਾ ਦੇ ਕੇ ਨਾ ਸਿਰਫ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਅ ਪ ਮਾ ਨ ਕੀਤਾ ਬਲਕਿ ਉਹਨਾਂ 115 ਵਿਧਾਇਕਾਂ ਦਾ ਵੀ ਅਪਮਾਨ ਕੀਤਾ ਜੋ ਆਪ ਲੋੜੀਂਦੀ ਕਾਰਵਾਈ ਲਈ ਉਹਨਾਂ ਨੂੰ ਨਿੱਜੀ ਤੌਰ ’ਤੇ ਬਿੱਲ ਸੌਂਪਣ ਗਏ ਸਨ।

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: