Breaking News
Home / ਪੰਜਾਬ / ਨਿਸ਼ਾਨ ਸਾਹਿਬ ਦੇ ਵਿਰੋਧ ਵਿਚ ਕੱਢੀ ਜਾਣ ਵਾਲੀ ਤਿਰੰਗਾ ਯਾਤਰਾ ਭਾਜਪਾ ਨੇ ਕੀਤੀ ਰੱਦ – ਜਾਣੋ ਕਿਉਂ

ਨਿਸ਼ਾਨ ਸਾਹਿਬ ਦੇ ਵਿਰੋਧ ਵਿਚ ਕੱਢੀ ਜਾਣ ਵਾਲੀ ਤਿਰੰਗਾ ਯਾਤਰਾ ਭਾਜਪਾ ਨੇ ਕੀਤੀ ਰੱਦ – ਜਾਣੋ ਕਿਉਂ

ਚੰਡੀਗੜ੍ਹ: ਬੀਜੇਪੀ ਨੂੰ ਪੰਜਾਬ ਤੇ ਹਰਿਆਣਾ ਦੇ ਕਈ ਸ਼ਹਿਰਾਂ ‘ਚ ਕੱਢੀ ਜਾਣ ਵਾਲੀ ਆਪਣੀ ਤਿਰੰਗਾ ਯਾਤਰਾ ਰੱਦ ਕਰਨੀ ਪਈ। 26 ਜਨਵਰੀ ਨੂੰ ਨਿਸ਼ਾਨ ਸਾਹਿਬ ਲਹਿਰਾਉਣ ਦੇ ਵਿਰੋਧ ‘ਚ ਬੀਜੇਪੀ ਵੱਲੋਂ ਪੰਜਾਬ ਤੇ ਹਰਿਆਣਾ ਦੇ ਕਈ ਸ਼ਹਿਰਾਂ ‘ਚ ਤਿਰੰਗਾ ਯਾਤਰਾ ਕੱਢੀ ਜਾਣੀ ਸੀ। ਕਈ ਸ਼ਹਿਰਾਂ ਵਿੱਚ ਤ ਣਾ ਅ ਪੂ ਰ ਨ ਸਥਿਤੀ ਨਾਲ ਨਜਿੱਠਣ ਲਈ ਸਥਾਨਕ ਪ੍ਰਸ਼ਾਸਨ ਨੇ ਕਿਸਾਨ ਅੰਦੋਲਨ ਕਾਰਨ ਭਾਜਪਾ ਵਰਕਰਾਂ ਦੁਆਰਾ ਕੀਤੀ ਜਾ ਰਹੀ ਤਿਰੰਗਾ ਯਾਤਰਾ ਨੂੰ ਰੱਦ ਕਰ ਦਿੱਤਾ।

ਪੰਜਾਬ ਦੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਹਰਿਆਣਾ ਦੇ ਜੀਂਦ, ਪਾਣੀਪਤ ਤੇ ਅੰਬਾਲਾ ਵਿਖੇ ਤਿਰੰਗਾ ਯਾਤਰਾ ਨੂੰ ਰੱਦ ਕਰਨਾ ਪਿਆ। ਕਿਸਾਨੀ ਅੰਦੋਲਨ ਕਾਰਨ ਤਣਾ ਅ ਪੂਰਨ ਸਥਿਤੀ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ‘ਚ ਬੀਜੇਪੀ ਨੂੰ ਆਪਣੇ ਸਾਰੇ ਪ੍ਰੋਗਰਾਮਾਂ ਨੂੰ ਰੱਦ ਕਰਨ ਦੀ ਹਦਾਇਤ ਕੀਤੀ ਸੀ, ਪਰ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ‘ਤੇ ਲਹਿਰਾਏ ਨਿਸ਼ਾਨ ਸਾਹਿਬ ਦੇ ਵਿਰੋਧ ‘ਚ ਬੀਜੇਪੀ 30 ਤੇ 31 ਜਨਵਰੀ ਨੂੰ ਤਿਰੰਗਾ ਯਾਤਰਾਵਾਂ ਕੱਢਣ ਦੀ ਯੋਜਨਾ ਬਣਾਈ ਗਈ ਸੀ। ਭਾਜਪਾ ਦੇ ਵਰਕਰ ਤਿਰੰਗਾ ਕੱਢਣ ਲਈ ਲੁਧਿਆਣਾ ਵਿਖੇ ਇਕੱਠੇ ਹੋਏ, ਪਰ ਮੌਕੇ ‘ਤੇ ਸਥਾਨਕ ਲੋਕ ਅਤੇ ਕਿਸਾਨ ਇਕੱਠੇ ਹੋ ਗਏ।

ਇਸ ਤੋਂ ਬਾਅਦ ਪੁਲਿਸ ਨੇ ਆ ਕੇ ਦੋਵਾਂ ਧਿਰਾਂ ਵਿਚਾਲੇ ਟਕਰਾਅ ਨੂੰ ਟਾਲਿਆ ਪਰ ਜ਼ਬਰਦਸਤ ਪ੍ਰਦਰਸ਼ਨਾਂ ਤੇ ਇਤਰਾਜ਼ਯੋਗ ਨਾਅਰੇਬਾਜ਼ੀ ਕਾਰਨ ਮਾਹੌਲ ਤਕਰੀਬਨ ਇੱਕ ਘੰਟੇ ਲਈ ਤਣਾਅ ਭਰਿਆ ਰਿਹਾ। ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਪਾਰਟੀ ਦੀ ਸੂਬਾਈ ਲੀਡਰਸ਼ਿਪ ਦੇ ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਤਿਰੰਗਾ ਯਾਤਰਾ ਮੁਲਤਵੀ ਕਰਨ ਦਾ ਐਲਾਨ ਕੀਤਾ। ਇਸ ਤੋਂ ਬਾਅਦ ਜਲੰਧਰ, ਅੰਮ੍ਰਿਤਸਰ ਤੇ ਫਗਵਾੜਾ ‘ਚ ਕੱਢੀ ਜਾਣ ਵਾਲੀ ਯਾਤਰਾ ਵੀ ਰੱਦ ਕਰ ਦਿੱਤੀ ਗਈ।

About admin

Check Also

‘ਲੱਖਾ ਸਿਧਾਣਾ ਸਾਡਾ ਬੱਚਾ ਪਰ ਦੀਪ ਸਿੱਧੂ ਸੰਘਰਸ਼ ਦਾ ਹਿੱਸਾ ਨਹੀਂ’ – ਜਗਜੀਤ ਡੱਲੇਵਾਲ

ਸ੍ਰੀ ਮੁਕਤਸਰ ਸਾਹਿਬ: ਇੱਥੋਂ ਦੇ ਪਿੰਡ ਦੋਦਾ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਸਮਾਗਮ ਕੀਤਾ …

%d bloggers like this: