Breaking News
Home / ਲੇਖ / ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਾਰ ਗੌਤਮ ਅਡਾਨੀ ਬਾਰੇ

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਾਰ ਗੌਤਮ ਅਡਾਨੀ ਬਾਰੇ

ਅੱਜ ਜਿਸ ਗੌਤਮ ਅਡਾਨੀ ਕਰਕੇ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨ ਵਿਰੋਧੀ ਬਿੱਲ ਵਾਪਸ ਨਾ ਲੈਣ ਦੀ ਜਿੱਦ ਉੱਪਰ ਅੜਿਆ ਹੋਇਆ, ਉਸ ਲਈ ਅਸਟਰੇਲੀਆ ਦੇ ਲੋਕਾਂ ਦੇ ਕੀ ਵਿਚਾਰ ਹਨ ਉਸ ਉੱਪਰ ਥੋੜਾ ਚਾਨਣਾ ਪਾਈਏ। ਇਹ ਅਡਾਨੀ ਜਿਸ ਦੇ ਕਾਰੋਬਾਰ ਵਿੱਚ 121% ਦਾ ਵਾਧਾ ਮੋਦੀ ਦੇ ਕਾਰਜਕਾਲ ਵਿੱਚ ਹੋਇਆ। 10 ਸਾਲ ਪਹਿਲਾਂ ਅਡਾਨੀ ਨੇ ਆਸਟਰੇਲੀਆ ਦੇ ਇਤਿਹਾਸ ਦੀ ਸਭ ਤੋਂ ਵੱਡੀ ਕੋਲੇ ਦੀ ਖੁਦਾਈ ਵਾਲੀ ਖਾਣ ਲਈ ਲਾਇਸੈਂਸ ਖਰੀਦਿਆ ਸੀ, ਭਵਿੱਖ ਦਾ ਤਾਂ ਪਤਾ ਨਹੀਂ ਪਰ ਅੱਜ ਤੱਕ ਉਹ ਅਸਟਰੇਲੀਆ ਦਾ ਇਕ ਇੰਚ ਹਿੱਸਾ ਵੀ ਖੋਦ ਨਹੀਂ ਸਕਿਆ। ਲੋਕਾਂ ਨੇ ਉਸ ਦਾ ਅਸਟਰੇਲੀਆ ਦੇ ਵਿੱਚ ਏਨਾ ਜ਼ਬਰਦਸਤ ਵਿਰੋਧ ਕੀਤਾ ਕਿ ਉਸਨੂੰ ਦੁਨੀਆ ਦੇ ਵੱਡੇ 40 ਬੈਂਕਾਂ ਨੇ ਕਰਜਾ ਦੇਣ ਅਤੇ ਕਈ ਵੱਡੀਆਂ ਕੰਪਨੀਆਂ ਨੇ ਬੀਮਾ ਕਰਨ ਤੋਂ ਮਨ੍ਹਾ ਕਰ ਦਿੱਤਾ।

ਹਾਲਾਂ ਕਿ ਕੂਈਨਜਲੈਂਡ ਸੂਬੇ ਅਤੇ ਅਸਟਰੇਲੀਆਂ ਦੀ ਸਰਕਾਰ ਨੇ ਉਸ ਲਈ ਰਾਹ ਪੱਧਰਾ ਕਰ ਰੱਖਿਆ ਹੈ ਪਰ ਲੋਕਾਂ ਦੇ ਵਿਦਰੋਹ ਨੂੰ ਦੇਖਦਿਆਂ ਬੈਂਕਾਂ ਅਤੇ ਬੀਮਾ ਕੰਪਨੀਆ ਨੇ ਅਡਾਨੀ ਨੂੰ ਨਾਂਹ ਕਰਕੇ ਲੋਕ ਪੱਖੀ ਫੈਸਲਾ ਲਿਆ। ਇਹ ਸਿਰਫ ਤੇ ਸਿਰਫ ਲੋਕ ਸ਼ਕਤੀ ਕਰਕੇ ਹੀ ਸੰਭਵ ਹੋਇਆ। ਚਾਹੇ ਭਵਿੱਖ ਵਿੱਚ ਅਡਾਨੀ ਇਹ ਕੋਲੇ ਦੀ ਖਾਣ ਚਾਲੂ ਕਰਨ ਵਿੱਚ ਕਾਮਯਾਬ ਵੀ ਹੋ ਜਾਵੇ ਪਰ ਹੁਣ ਤੱਕ ਅਸਟਰੇਲੀਆ ਦੀ ਜਨਤਾ ਨੇ ਉਸ ਦੇ ਨਾਸੀਂ ਧੂੰਆਂ ਕੱਢ ਰੱਖਿਆ ਹੈ। ਮੈਂ ਪਿਛਲੇ ਲੰਬੇ ਸਮੇਂ ਤੋਂ ਇਸ ਵਿਦਰੋਹ ਦਾ ਹਿੱਸਾ ਬਣਿਆ ਹੋਇਆਂ ਹਾਂ ਅਤੇ ਜਿਸ ਤਰੀਕੇ ਨਾਲ ਇਹ ਅਡਾਨੀ ਰੋਕੂ ਅੰਦੋਲਨ ਅਸਟਰੇਲੀਆ ਦੇ ਲੋਕਾਂ ਨੇ ਚਲਾਇਆ ਉਸ ਦਾ ਲੇਖਾ ਜੋਖਾ https:/ /www. stopadani. com ਨਾਮ ਦੀ ਵੈਬਸਾਈਟ ਉੱਪਰ ੳੱਪਲੱਬਧ ਹੈ। ਜੇ ਅਡਾਨੀ ਦੇ ਇਸ ਤੰਤਰ ਅਤੇ ਲੋਕਾਂ ਨੂੰ ਖੱਜਲ ਕਰਨ ਦੇ ਕਿੱਸੇ ਪੜਨੇ ਹਨ ਤਾਂ ਉਹ adanifiles ਨਾਮ ਦੀ ਵੈਬਸਾਈਟ ਉੱਪਰ ਦਰਜ ਹਨ। ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਇੱਕ ਸਰਵੇ ਦੇ ਮੁਤਾਬਿਕ 74.6 ਫੀਸਦੀ ਲੋਕਾਂ ਨੇ ਅਸਟਰੇਲੀਆ ਵਿੱਚ ਅਡਾਨੀ ਦਾ ਵਿਰੋਧ ਕੀਤਾ ਹੈ।

ਹੁਣ ਜੇ ਇਸ ਕੋਲੇ ਵਾਲੀ ਖਾਣ ਵਾਸਤੇ ਕਰਜਾ ਮਿਲਦਾ ਹੈ ਤਾਂ ਉਹ ਅਡਾਨੀ ਦੇ ਯਾਰ ਪ੍ਰਧਾਨ ਮੰਤਰੀ ਮੋਦੀ ਦੀ ਬਦੌਲਤ ਭਾਰਤੀ ਸਟੇਟ ਬੈਂਕ ਵੱਲੋਂ ਦਿੱਤਾ ਜਾਣਾ ਹੈ ਜੋ ਕਿ ਭਾਰਤੀ ਟੈਕਸ ਧਾਰਕਾਂ ਵੱਲੋਂ ਅਸਿੱਧੇ ਤੌਰ ਤੇ ਅਡਾਨੀ ਦੀ ਜੇਬ ਵਿੱਚ ਪਾਇਆ ਜਾਵੇਗਾ।

ਅਡਾਨੀ ਦੇ ਕੋਲੇ ਦੀ ਖਾਣ ਨੂੰ ਰੋਕਣ ਅਤੇ ਜਲਵਾਯੂ ਸੰਕਟ ਨੂੰ ਸੁਲਝਾਉਣ ਦੀ ਲੜਾਈ ਬਾਰੇ ਇਕ ਛੋਟੀ ਫਿਲਮ, “People Power Vs Adani – The Fight of Our Times” ਜੋ STOP ADANI ਦੀ ਟੀਮ ਵੱਲੋਂ ਤਿਆਰ ਕੀਤੀ ਗਈ ਹੈ ਇਸ ਨੂੰ 15 ਦਸੰਬਰ ਨੂੰ STOP ADANI ਫੇਸਬੁੱਕ ਪੇਜ ਉੱਪਰ ਅਸਟਰੇਲੀਆ ਦੇ ਸਮੇਂ ਅਨੁਸਾਰ 5 ਵਜੇ ਦਿਖਾਇਆ ਜਾਵੇਗਾ। ਪਹਿਲਾਂ ਵੀ ਅਡਾਨੀ ਦੇ ਕੂੜ ਕਾਰਨਮਿਆਂ ਤੇ ਲਘੂ ਫਿਲਮਾਂ ਸਮੇਂ ਸਮੇਂ ਤੇ ਬਣਾ ਕੇ ਇਸ ਟੀਮ ਨੇ ਲੋਕਾਂ ਨੂੰ ਜਾਗਰੂਕ ਕੀਤਾ ਹੈ।

ਅਡਾਨੀ ਨੇ ਅਸਟਰੇਲੀਆ ਵਿੱਚ ਵੀ ਆਪਣੇ ਕਾਰਪੋਰੇਟ ਪ੍ਰਬੰਧਾਂ ਨੂੰ ਜਾਣਬੁੱਝ ਕੇ ਗੁੰਝਲਦਾਰ ਅਤੇ ਧੁੰਦਲਾ ਬਣਾਇਆ ਹੋਇਆ ਹੈ। ਇੱਥੇ ਅਡਾਨੀ ਗਰੁੱਪ ਦੀਆਂ 26 ਕੰਪਨੀਆਂ ਰਜਿਸਟਰਡ ਹਨ, ਜਿਨ੍ਹਾਂ ਵਿਚੋਂ 13 ਵਿੱਚ ਅਡਾਨੀ ਦੀ ਮਾਲਕੀ ਅਸਿੱਧੇ ਤੌਰ ਤੇ Cayman Islands ਨਾਮ ਦੇ ਅਦਾਰੇ ਦੁਆਰਾ ਹੈ। “Environmental Justice Australia” ਨਾਮ ਦੀ ਇੱਕ ਸੰਸਥਾ ਨੇ ਅਡਾਨੀ ਦੇ ਕਾਰਨਾਮਿਆਂ ਦੀ ਇੱਕ ਰਿਪੋਰਟ ਵੀ ਛਾਪੀ ਹੈ। ਇਸ ਰਿਪੋਰਟ ਵਿਚ ਅਡਾਨੀ ਗਰੁੱਪ ਦੇ ਵੱਖ-ਵੱਖ ਜੁਰਮਾਂ ਬਾਰੇ ਜਾਂ ਅਡਾਨੀ ਗਰੁੱਪ ਕਿਸ ਲਈ ਦੋਸ਼ੀ ਹੈ ਜਾਂ ਉਸ ‘ਤੇ ਜੋ ਦੋਸ਼ ਲੱਗੇ ਹਨ ਉਹਨਾ ਬਾਰੇ ਸਪੱਸ਼ਟ ਲਿਖਿਆ ਹੈ। ਤੁਹਾਡੀ ਜਾਣਕਾਰੀ ਲਈ ਇਸ ਦਸਤਾਵੇਜ ਦਾ ਲਿੰਕ ਕੁਮੈਂਟਸ ਵਿੱਚ ਪੋਸਟ ਕਰ ਰਿਹਾ ਹਾਂ।
Adani-Brief_update_2019
ਹੁਣ ਮੇਰਾ ਮੋਦੀ ਦੇ ਉਹਨਾ ਅਸਟਰੇਲੀਆ ਵਾਲੇ ਭਗਤਾਂ ਨੂੰ ਸਵਾਲ ਹੈ ਕਿ ਤੁਹਾਡੇ ਮਨਪਸੰਦ ਨੇਤਾ ਦੇ ਨਜਦੀਕੀ ਅਡਾਨੀ ਬਾਰੇ ਕੀ ਵਿਚਾਰ ਹਨ? ਜਿਸ ਦਾ ਅਸਟਰੇਲੀਆ ਦੀ ਤਿੰਨ ਚੌਥਾਈ ਜਨਸੰਖਿਆ ਵਿਰੋਧ ਕਰਦੀ ਹੈ।

ਯਾਦ ਰੱਖਿਓ ਇਹ ਉਹੀ ਅਡਾਨੀ ਹੈ ਜਿਸ ਦੇ ਕਾਰਨ ਭਾਰਤ ਵਿੱਚ ਕਿਸਾਨ ਵਿਰੋਧੀ ਬਿੱਲ ਪਾਸ ਕੀਤੇ ਗਏ ਹਨ ਤਾਂ ਕਿ ਉਹ ਖੇਤੀਬਾੜੀ ਉਤਪਾਦਾਂ ਅਤੇ ਇਸ ਨਾਲ ਸੰਬੰਧਿਤ ਕਿੱਤਿਆਂ ਉੱਤੇ ਵੀ ਕਬਜਾ ਕਰ ਸਕੇ। ਮੈਂ ਆਸ ਕਰਦਾਂ ਤੁਸੀਂ ਵੀ ਭਗਤੀ ਦਾ ਨਕਾਬ ਉਤਾਰ ਕੇ ਕੁੱਝ ਉਸ ਤੋਂ ਬਾਹਰ ਵੀ ਝਾਤੀ ਮਾਰੋਗੇ। ਅੱਜ ਲਈ ਏਨਾ ਹੀ…..
ਨਵਜੋਤ ਸਿੰਘ ਕੈਲੇ (Navjot Singh Kailay, Melbourne, Australia, Email: [email protected])

About admin

Check Also

ਉਗਰਾਹਾਂ ਵਲੋਂ ਦੇਸ਼ ਦੇ ਬਾਕੀ ਨੌਜਵਾਨਾਂ ਦੀ ਰਿਹਾਈ ਦੀ ਗੱਲ ਪਰ ਜੱਗੀ ਜੌਹਲ ਦੀ ਨਹੀਂ ?? ਕਿਉਂ ??

ਮੈਂ ਜਦੋਂ ਵੀ ਏਨਾ ਦੋਨਾਂ ਵੀਰਾਂ ਨੂੰ ਦੇਖਦਾ ਹਾਂ ਤਾਂ ਮੇਰਾ ਦਿਲ ਇਕੋ ਜਿਹਾ ਦਰਦ …

%d bloggers like this: