ਡਾ. ਉਦੋਕੇ ਵਲੋਂ ਕਿਸਾਨ ਟਰਾਲੀ ਟਾਇਮਜ ਦਾ ਐਲਾਨ

#ਕਿਸਾਨ_ਟਰਾਲੀ_ਟਾਇਮਜ / ਕਿਸਾਨ ਮੋਰਚੇ ਦੀ ਚਾਲਕ ਸ਼ਕਤੀ ਵਿੱਚ ਕੇਂਦਰ ਵਲੋਂ ਪੰਜਾਬ ਨਾਲ ਕੀਤੇ ਵਿਸਾਹ-ਘਾਤਾਂ ਦਾ ਅਤੇ ਪੰਥਕ ਜਥੇਬੰਦੀਆਂ ਵਲੋਂ ਸਰਕਾਰ ਖਿਲਾਫ ਲੜੇ ਸੰਘਰਸ਼ ਦੀ ਊਰਜਾ ਅਹਿਮ ਪੱਖ ਹੈ।ਕਿਸਾਨੀ ਮੋਰਚਾ ਹੁਣ ਪੰਜਾਬ ਦੀ ਹੋਂਦ ਦੀ ਜੰਗ ਵਿੱਚ ਤਬਦੀਲ ਹੋ ਚੁੱਕਾ ਹੈ। ਭਾਵੇਂ ਕਿ ਖੱਬੇਪੱਖੀਆਂ ਵਲੋਂ ਹਰ ਪੱਖ ਉਪਰ ਪੰਥਕ ਪਰੰਪਰਾਵਾਂ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੰਥਕ ਪੱਖ ਨੇ ਸਬਰ ਅਤੇ ਸ਼ਾਂਤੀ ਤੋਂ ਕੰਮ ਲਿਆ ਹੈ ਅਤੇ ਮੋਰਚੇ ਦੀ ਸਫਲਤਾ ਤੱਕ ਲੈਣਾ ਵੀ ਹੈ।

ਟਰਾਲੀ ਟਾਇਮਜ ਵਿੱਚ ਮੇਰੀ ਲਿਖੀ ਸੰਪਾਦਕੀ ਜਿਥੇ ਕੇਂਦਰ ਨੂੰ ਸਖ਼ਤ ਸ਼ਬਦਾਵਲੀ ਵਿੱਚ ਤਾੜਨਾ ਕਰਦੀ ਸੀ ਉਥੇ ਮੋਰਚੇ ਦੇ ਆਗੂਆਂ ਨੂੰ ਮੋਰਚੇ ਦੀ ਜਿੰਮੇਵਾਰੀ ਪ੍ਰਤੀ ਸੁਚੇਤ ਵੀ ਕਰਦੀ ਸੀ।ਕੋਈ ਵੀ ਨਿਰਪੱਖਤਾ ਨਾਲ ਪੜ੍ਹ ਕੇ ਵੇਖ ਲਵੇ ਇਕ ਵੀ ਅੱਖਰ ਸੰਘਰਸ਼ ਨੂੰ ਕਮਜ਼ੋਰ ਨਹੀਂ ਕਰਦਾ ਪਰ ਕੱਲ੍ਹ ਦੀ ਖੱਬੇ ਪੱਖੀਆਂ ਵਿੱਚ ਮੱਚੀ ਹਾਲ ਦੁਹਾਈ ਇਹ ਸਾਬਤ ਕਰਦੀ ਹੈ ਕਿ ਕੁਝ ਲੋਕ ਸੰਘਰਸ਼ ਦਾ ਮੂੰਹ ਆਪਸੀ ਲੜਾਈ ਵੱਲ ਮੋੜਨਾ ਚਾਹੁੰਦੇ ਹਨ।

ਟਰਾਲੀ ਟਾਈਮਜ ਦੀ ਸੰਪਾਦਕੀ ਤੋਂ ਬਾਅਦ ਮੈਂ ਫੈਸਲਾ ਲਿਆ ਸੀ ਕਿ ਮੈਂ ਇਸ ਵਿੱਚ ਹੋਰ ਨਹੀਂ ਲਿਖਾਂਗਾ ਕਿ ਕੁਝ ਸੰਘਰਸ਼ ਵਿਰੋਧੀਆਂ ਨੂੰ ਸੰਘਰਸ਼ ਖਿਦੇੜਨ ਦਾ ਮੌਕਾ ਮਿਲੇ।
ਪਹਿਰੇਦਾਰ ਅਖਬਾਰ ਵਲੋਂ ਇਸ ਪ੍ਰਤੀ ਵਿਸ਼ੇਸ਼ ਯਤਨ ਅਰੰਭਿਆ ਗਿਆ ਹੈ ਕਿ ਇਸ ਅਖਬਾਰ ਦੇ ਕੁਝ ਵਿਸ਼ੇਸ਼ ਅੰਕ #ਕਿਸਾਨ_ਟਰਾਲੀ_ਟਾਇਮਜ ਦੇ ਨਾਮ ਹੇਠ ਪ੍ਰਕਾਸ਼ਿਤ ਕੀਤੇ ਜਾਣ। ਇਹ ਮੋਰਚੇ ਵਿੱਚ ਮੁਫ਼ਤ ਵੰਡਿਆਂ ਜਾਵੇਗਾ ਅਤੇ ਕਿਸੇ ਕਿਸਮ ਦਾ ਕੋਈ ਫੰਡ ਇਕੱਠਾ ਨਹੀਂ ਕੀਤਾ ਜਾਵੇਗਾ।

ਆਪਣੇ ਕਿਸਾਨ ਸੰਘਰਸ਼ ਨਾਲ ਸੰਬੰਧਿਤ ਲੇਖ ਜਾਂ ਰਚਨਾਵਾਂ ਇਸ ਈ ਮੇਲ ਉਪਰ ਭੇਜ ਸਕਦੇ ਹੋ, ( ਨੋਟ:-ਇਸ ਵਿੱਚ ਕਿਸਾਨ ਸੰਘਰਸ਼ ਨਾਲ ਸੰਬੰਧਿਤ ਲੇਖ ਅਤੇ ਰਚਨਾਵਾਂ ਜੀ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ ਅਤੇ ਇਹ ਕਿਸੇ ਵੀ ਕਿਸਾਨ ਜਥੇਬੰਦੀਆਂ ਦਾ ਬੁਲਾਰਾ ਜਾਂ ਅਧਿਕਾਰਤ ਅੰਕ ਨਹੀਂ ਹੋਵੇਗਾ)ਸਾਰੇ ਵੀਰ ਕੁਮੈਂਟ ਵਿੱਚ ਹਾਜ਼ਰੀ ਲਵਾ ਦਿਓ ਤਾਂ ਜੋ ਕਾਰਜ ਅਰੰਭ ਕਰੀਏ।