ਕਿਸਾਨ ਆਗੂ ਰਾਜੇਵਾਲ ਦਾ ਬਿਆਨ-ਨਿਸ਼ਾਨ ਸਾਹਿਬ ਤੇ ਨਿਹੰਗਾਂ ਦੀ ਹਾਜਰੀ ਤੇ ਇਤਰਾਜ਼

ਮੁਗਲਾਂ ਤੋਂ ਪਿਛੋਂ ਪਿੱਛਲੇ 300 ਸਾਲ ਵਿਚ ਨਿਸ਼ਾਨ ਸਾਹਿਬ ਲਾਹੁਣ ਦੀ ਗੱਲ ਸਿਰਫ ਕਿਸਾਨ ਯੂਨੀਅਨ ਨੇ ਕੀਤੀ ਹੈ। ਇਹ ਨਿਸ਼ਾਨ ਸਾਹਿਬ ਤੇ ਅੰਗਰੇਜ਼ ਦੇ ਰਾਜ ‘ਚ ਵੀ ਝੁਲਦਾ ਸੀ ਤੇ ਭਾਰਤੀ ਰਾਜ ਵਿਚ ਵੀ ਝੁਲਦਾ ਹੈ।

ਰਾਜੇਵਾਲ ਤੇ ਉਗਰਾਹਾਂ ਸਣੇ ਭਾਰਤੀ ਕਿਸਾਨ ਯੂਨੀਅਨਾਂ ਕਿਸੇ ਡੂੰਘੀ ਨ ਫ ਰ ਤ ਤੇ ਤੰਗਦਿਲੀ ਚੋਂ ਖਾਲਸੇ ਦੇ ਨਿਸ਼ਾਨਾਂ ਨੂੰ ਹਟਾਉਣ ਦੀ ਮੰਗ ਕਰ ਰਹੇ ਨੇ।

ਰਾਜੇਵਾਲ ਨੇ ਸਟੇਜ ਤੋਂ ਬੋਲਦਿਆਂ ਲੋਕਾਂ ਨੂੰ ਕਿਹਾ:

1) ਇੱਕ ਤਾਂ ਨਿਸ਼ਾਨ ਸਾਹਿਬ ਉਤਾਰ ਦਵੋ; ਇਸ ਨਾਲ ਸੰਘਰਸ਼ ਨੂੰ ਖਾਲਿਸਤਾਨੀ ਰੰਗਤ ਦਿੱਤੀ ਜਾ ਰਹੀ ਹੈ।

2) ਇੱਕ ਨਿਹੰਗ ਸਿੰਘਾਂ ਨੂੰ ਕਿਹਾ ਤੁਸੀਂ ਇੱਥੋਂ ਛਾਉਣੀ ਪੁੱਟ ਕੇ ਚਲੇ ਜਾਵੋ; ਸਾਨੂੰ ਹਲੇ ਤੁਹਾਡੀ ਕੋਈ ਲੋੜ ਨਹੀੰ। ਤੁਹਾਡੇ ਇੱਥੇ ਬੈਠਣ ਨਾਲ ਗਲ਼ਤ ਸੁਨੇਹਾ ਜਾ ਰਿਹਾ ਹੈ।

3) ਲੁਧਿਆਣੇ ਤੋਂ ਐਮ.ਪੀ ਰਵਨੀਤ ਬਿੱਟੂ ਵਾਰੇ ਕਿਹਾ ਕਿ ਇਸ ਦੀ ਕੋਈ ਕੁਰਬਾਨੀ ਨਹੀਂ; ਪਰ ਇਸ ਦੇ ਦਾਦੇ ਦੀ ਬਹੁਤ ਕੁਰਬਾਨੀ ਹੈ ਜਿਸ ਕਰਕੇ ਇਸ ਨੂੰ ਇਹ ਸਥਾਨ ਮਿਲਿਆ।

ਹੁਣ ਰਾਜੇਵਾਲ ਸਿੱਧਾ ਸਰਕਾਰ ਦੀ ਗੋਦੀ’ਚ ਜਾ ਬੈਠਿਆ ਹੈ। ਇਹ ਸੰਘਰਸ਼ ਨੂੰ ਫੇਲ ਕਰਨ ਵਾਲਾ ਕਦਮ ਹੈ। ਜੇ ਨਿਸ਼ਾਨ ਹੀ ਪੱਟਿਆ ਗਿਆ ਤਾਂ ਸਿੱਖਾਂ ਦਾ ਉੱਥੇ ਬੈਠਣ ਦਾ ਕੋਈ ਕੰਮ ਨਹੀਂ।

ਧਰਮ ਕੋਈ ਮਸਲਾ ਨਹੀੰ; ਸਿੱਖਾਂ ਨੇ ਸਭ ਧਰਮਾਂ ਦਾ ਸਤਿਕਾਰ ਕੀਤਾ। ਸਾਰੇ ਧਰਮ ਹੀ ਪਿਆਰ ਨਾਲ ਇੱਕਠੇ ਚੱਲ ਰਹੇ ਹਨ। ਪਰ ਅਸਲ’ਚ ਇਹਨਾਂ ਨੇ ਸੰਘਰਸ਼ ਛੱਡ ਕੇ ਭੱਜਣਾ ਹੈ; ਇਹਨਾਂ ਨੂੰ ਭੱਜਣ ਦਾ ਕੋਈ ਰਾਹ ਨਹੀੰ ਲੱਭਦਾ। ਦਫ਼ਤਰਾਂ ਮੂਹਰੇ ਧਰਨੇ ਦੇਣ ਵਾਲਿਆਂ ਨੂੰ ਸਿੱਖ ਦਿੱਲੀ ਲੈ ਆਏ; ਹੁਣ ਇਹਨਾਂ ਦੀਆਂ ਨਾ ਲੱਤਾਂ ਭਾਰ ਝੱਲਦੀਆਂ ਤੇ ਨਾ ਦਿਮਾਗ਼ ਕੰਮ ਕਰਦਾ।

– ਸਤਵੰਤ ਸਿੰਘ