ਖੱਟਰ ਸਰਕਾਰ ਡੇਗਣ ਦੀ ਤਿਆਰੀ, 40 ਤੋਂ ਵੱਧ ਖਾਪਾਂ ਦਾ ਵੱਡਾ ਫੈਸਲਾ

ਜੀਂਦ: ਹਰਿਆਣਾ ਦੀਆਂ ਵੱਖ-ਵੱਖ ਖਾਪਾਂ ਨੇ ਵੱਡਾ ਫੈਸਲਾ ਲਿਆ ਹੈ। ਖਾਪ ਪੰਚਾਇਤਾਂ ਨੇ ਵਿਧਾਇਕਾਂ ਨਾਲ ਮਿਲ ਕੇ ਸਮਰਥਨ ਵਾਪਸ ਲੈ ਖੱਟਰ ਸਰਕਾਰ ਦੀ ਛੁੱਟੀ ਦੀ ਤਿਆਰੀ ਕੀਤੀ ਹੈ। ਮੰਗਲਵਾਰ ਨੂੰ ਜੀਂਦ ਵਿੱਚ 40 ਤੋਂ ਵੱਧ ਖਾਪਾਂ ਦੀ ਮੀਟਿੰਗ ਹੋਈ। ਖਾਪਾਂ ਨੇ ਇਹ ਵੀ ਫੈਸਲਾ ਕੀਤਾ ਕਿ ਹਰਿਆਣਾ ਦੇ ਜਿੰਨੇ ਵੀ ਕਿਸਾਨਾਂ ਦੇ ਪੁੱਤਰ ਵਿਧਾਇਕ ਬਣੇ ਹਨ, ਉਨ੍ਹਾਂ ਨਾਲ ਵੀ ਮੁਲਾਕਾਤ ਕੀਤੀ ਜਾਏਗੀ।

ਖਾਪਾਂ ਨੇ ਫੈਸਲਾ ਕੀਤਾ ਹੈ ਕਿ ਵੱਖ-ਵੱਖ ਨੇਤਾਵਾਂ ਨੂੰ ਮਿਲ ਕੇ ਉਨ੍ਹਾਂ ਨੂੰ ਅਪੀਲ ਕੀਤੀ ਜਾਏਗੀ ਕੀ ਉਹ ਖੱਟਰ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲੈਣ। ਇਸ ਦੇ ਲਈ ਇੱਕ ਕਮੇਟੀ ਵੀ ਬਣਾਈ ਜਾਏਗੀ ਜੋ ਵਿਧਾਇਕਾਂ ਦੇ ਨਾਲ ਮੁਲਾਕਾਤ ਕਰੇਗੀ। ਇਸ ਤੋਂ ਇਲਾਵਾ ਖਾਪਾਂ ਨੇ ਫੈਸਲਾ ਕੀਤਾ ਹੈ ਕਿ ਸਾਰੀਆਂ ਖਾਪਾਂ ਆਪਣੇ ਆਪਣੇ ਪੱਧਰ ਤੇ ਯਤਨ ਕਰਨ ਤੇ ਵੱਡੀ ਤੋਂ ਵੱਡੀ ਗਿਣਤੀ ਵਿੱਚ ਦਿੱਲੀ ਵੱਲ ਨੂੰ ਕੂਚ ਕਰਨ।

ਜੇ ਤੁਸੀਂ ਕਿਸੇ ਲਈ ਖੜ੍ਹਦੇ ਹੋ ਤਾਂ ਲੋੜ ਪੈਣ ‘ਤੇ ਅਗਲੇ ਵੀ ਤੁਹਾਡੇ ਲਈ ਫਿਰ ਖੜ੍ਹ ਜਾਂਦੇ। …

-ਦੁਨੀਆ ਦੀਆਂ ਨਜ਼ਰਾਂ ਦਿੱਲੀ ਦੇ ਕਿਸਾਨ ਸੰਘਰਸ਼ ‘ਤੇ ਲੱਗੀਆਂ…-ਸੰਸਾਰ ਭਰ ਦੇ ਆਗੂ ਬੋਲੇ ਕਿਸਾਨਾਂ ਦੇ ਹੱਕ ‘ਚ ..-ਟਰੈਕਟਰ ਚਲਾਉਣ ਵਾਲ਼ਿਆਂ ਟਵਿਟਰ ਸੰਭਾਲਿਆ
-ਲੋਕਾਂ ਨੇ ਸੰਘਰਸ਼ ਸਿਰੇ ਤੱਕ ਪਹੁੰਚਾਇਆ, ਹੁਣ ਨਿਗ੍ਹਾ ਗੱਲ-ਬਾਤ ਦੇ ਮੇਜ਼ ‘ਤੇ …ਕੈਨੇਡਾ ਵਿੱਚ ਮੁੱਖ ਵਿਰੋਧੀ ਧਿਰ ਕੰਜ਼ਰਵਟਿਵ ਪਾਰਟੀ ਦੇ ਆਗੂ ਐਰਿਨ ਓ ਟੂਲ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਕੈਨੇਡੀਅਨ ਸਿੱਖ ਇਸ ਲਈ ਫਿਕਰਮੰਦ ਹਨ , ਸੋ ਭਾਰਤ ਸਰਕਾਰ ਨੂੰ ਕਿਸਾਨਾਂ ਦੀ ਸੁਣਨੀ ਚਾਹੀਦੀ ਤੇ ਉਨ੍ਹਾਂ ਦੇ ਹੱਕ ਬਹਾਲ ਕਰਨੇ ਚਾਹੀਦੇ ਹਨ।

ਅੱਜ ਬਰੈਂਪਟਨ (ਕੈਨੇਡਾ) ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਕੈਨੇਡੀਅਨ ਪਾਰਲੀਮੈਂਟ ‘ਚ ਕਿਸਾਨ ਸੰਘਰਸ਼ ਨਾਲ ਧੱਕੇ ਦੀ ਗੱਲ ਕੀਤੀ ਅਤੇ ਪਾਰਲੀਮੈਂਟ ਤੋਂ ਮੰਗ ਕੀਤੀ ਕਿ ਉਹ ਭਾਰਤੀ ਅਧਿਕਾਰੀਆਂ ਨੂੰ ਕਹਿਣ ਕਿ ਉਹ ਕਿਸਾਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨੋਂ ਨਾ ਰੋਕਣ।

ਕੈਨੇਡਾ ਤੋਂ ਇੱਕ ਹਿੰਦੂ ਭੈਣ ਵਲੋਂ ਭਾਰਤ-ਵਾਸੀਆਂ ਨੂੰ ਸੁਨੇਹਾ

ਮੋਦੀ ‘ਤੇ ਭੜਕੇ ਵਿਰੇਸ਼ ਸ਼ਾਂਡਲਿਆ ਨੇ ਮਾਰੀ ਮੋਦੀ ਨੂੰ ਲਲਕਾਰ,ਕਹਿੰਦਾ ਹਿੱਕ ਤਾਣ ਕੇ ਖੜੇ ਹਾਂ ਕਿਸਾਨਾਂ ਨਾਲ!