Breaking News
Home / ਦੇਸ਼ / ਪੰਜਾਬੀ ਹਿੰਦੂ ਸੰਘੀ ਅਤੇ ਭਾਜਪਈਆਂ ਦੇ ਚਮਚੇ ਹਿੰਦੂਤਵੀਆਂ ਦੇ ਲੋਕਾਂ ਨੂੰ ਵੰਡਣ ਦੇ ਏਜੰਡੇ ਦੀ ਹਵਾ ਕੱਢਦੇ ਹੋਏ

ਪੰਜਾਬੀ ਹਿੰਦੂ ਸੰਘੀ ਅਤੇ ਭਾਜਪਈਆਂ ਦੇ ਚਮਚੇ ਹਿੰਦੂਤਵੀਆਂ ਦੇ ਲੋਕਾਂ ਨੂੰ ਵੰਡਣ ਦੇ ਏਜੰਡੇ ਦੀ ਹਵਾ ਕੱਢਦੇ ਹੋਏ

ਪੰਜਾਬੀ ਹਿੰਦੂ ਵੀਰ ਹਿੰਦੂਤਵੀਆਂ ਦੇ ਲੋਕਾਂ ਨੂੰ ਵੰਡਣ ਦੇ ਏਜੰਡੇ ਦੀ ਹਵਾ ਕੱਢਦੇ ਹੋਏ।
ਇਸ ਟਵੀਟ ਤੋਂ ਬਾਅਦ ਅਮਨ ਸ਼ਰਮਾ ਨੂੰ ਗਾਲਾਂ ਵੀ ਕੱਢੀਆਂ ਗਈਆਂ, ਜਿਵੇਂ ਕਿ ਦੂਸਰੇ ਟਵੀਟ ਤੋਂ ਜ਼ਾਹਰ ਹੁੰਦਾ ਹੈ।


ਬੜੀ ਉਮੀਦ ਹੈ ਕਿ ਜੇ ਸਾਰੇ ਲੋਕ ਇਸੇ ਤਰ੍ਹਾਂ ਸਿਆਣਪ ਨਾਲ ਚੱਲੇ ਲੋਕਾਂ ਨੂੰ ਵੰਡਣ ਵਾਲਾ ਏਜੰਡਾ ਐਤਕੀਂ ਬੁਰੀ ਤਰ੍ਹਾਂ ਫੇਲ੍ਹ ਹੋਏਗਾ। ਪਹਿਲਾਂ ਹੀ ਕਾਫੀ ਪੰਜਾਬੀ ਹਿੰਦੂ ਤੇ ਦਲਿਤ ਵੀਰ ਕਿਸਾਨਾਂ, ਜਿਨ੍ਹਾਂ ‘ਚ ਬਹੁਗਿਣਤੀ ਸਿੱਖਾਂ ਦੀ ਹੈ, ਨਾਲ ਖਲੋ ਕਿ ਹਿੰਦੂਤਵੀ ਏਜੰਡਾ ਫੇਲ ਕਰ ਰਹੇ ਨੇ ਤੇ ਜੇ ਹੋ ਸੱਜਣ ਵੀ ਖੁਲ੍ਹ ਕੇ ਬੋਲਣ ਤਾਂ ਹੋਰ ਵਧੀਆ ਹੋ ਜਾਏਗਾ।


ਜਪਾਨ ਤੱਕ ਹੋ ਰਹੀ ਹੈ ਕਿਸਾਨ ਸੰਘਰਸ਼ ਦੀ ਗੱਲ!

ਸੋਸ਼ਲ ਮੀਡੀਆ ਹੋਵੇ ਜਾਂ ਰਵਾਇਤੀ ਮੀਡੀਆ, ਹਰ ਪਾਸੇ ਕਿਸਾਨ ਸੰਘਰਸ਼ ਦੀ ਗੱਲ ਚੱਲ ਰਹੀ ਹੈ। ਲੋਕਾਂ ਨੇ ਆਪਣਾ ਸਾਰਾ ਜ਼ੋਰ ਲਾ ਦਿੱਤਾ ਹੈ ਅਤੇ ਸੰਘਰਸ਼ ਨੂੰ ਜਿੱਤ ਦੇ ਨੇੜੇ ਲੈ ਆਂਦਾ ਹੈ, ਹੁਣ ਸਾਰਾ ਦਾਰੋਮਦਾਰ ਮੇਜ਼ ‘ਤੇ ਗੱਲਬਾਤ ਕਰਨ ਵਾਲਿਆਂ ਸਿਰ ‘ਤੇ ਹੈ।
ਵੈਸੇ ਭਾਰਤ ਦੇ ਨੈਸ਼ਨਲ ਮੀਡੀਆ ਵਲੋਂ ਦੀਪ ਸਿੱਧੂ ਦੀ ਵਾਰ-ਵਾਰ ਇੰਟਰਵਿਊ ਕਰਨਾ ਸਾਬਤ ਕਰ ਰਿਹੈ ਕਿ ਉਹ ਕਿਸ ‘ਚੋਂ ਸੰਭਾਵਨਾਵਾਂ ਦੇਖ ਰਹੇ ਹਨ। ਦੇਖਿਓ ‘ਦਾ ਪ੍ਰਿੰਟ’ ਨਾਲ ਹੋਈ ਇਹ ਗੱਲਬਾਤ:

ਰਾਜਸਥਾਨ ‘ਚ ਸੱਤਾ ਅੰਦਰ ਭਾਈਵਾਲ ਨੈਸ਼ਨਲ ਡੈਮੋਕਰੇਟਿਕ ਅਲਾਇੰਸ ਦੇ ਆਗੂ ਹਨੂੰਮਾਨ ਬੇਨੀਵਾਲ ਨੇ ਭਾਜਪਾ ਸਰਕਾਰ ਨੂੰ ਕਾਲੇ ਕਨੂੰਨ ਵਾਪਸ ਲੈਣ ਲਈ ਕਹਿੰਦਿਆਂ ਧਮਕੀ ਦਿੱਤੀ ਹੈ ਕਿ ਜੇ ਭਾਜਪਾ ਵਾਲੇ ਨਾ ਮੰਨੇ ਤਾਂ ਹਮਾਇਤ ਵਾਪਸ ਲੈ ਲਵਾਂਗੇ।

ਹਰਿਆਣੇ ‘ਚ ਚੌਟਾਲਾ ਪਰਿਵਾਰ ਸਬਕ ਲਵੇ ਤੇ ਭਾਜਪਾ ਦਾ ਸਾਥ ਛੱਡ ਕੇ ਕਿਸਾਨਾਂ ਨਾਲ ਖੜ੍ਹੇ।


ਜਿਹੜੇ ਲੀਡਰ ਨੇ ਹੁਣ ਚੌਧਰ ਖ਼ਾਤਰ ਜਾਂ ਆਪਸੀ ਈਰਖਾ ਖ਼ਾਤਰ ਜਾਣੇ ਅਨਜਾਣੇ ਮੋਰਚੇ ਦਾ ਨੁਕਸਾਨ ਕੀਤਾ, ਪੰਜਾਬ ਦੇ ਲੋਕ ਉਸਨੂੰ ਬਖ਼ਸ਼ਣਗੇ ਨਹੀਂ।
ਇੱਕ ਪਾਸੇ ਦਿੱਲੀ ਟੈਕਸੀ ਯੂਨੀਅਨ ਤੇ ਦਿੱਲੀ ਟਰੱਕ ਯੂਨੀਅਨ ਨੇ ਬੰਦ ਦੀ ਧ ਮ ਕੀ ਦੇ ਕੇ ਇਨ੍ਹਾਂ ਦਾ ਸਾਥ ਦਿੱਤਾ ਹੈ ਤੇ ਦੂਜੇ ਪਾਸੇ ਕਈ ਸੌੜੀ ਸੋਚ ਵਾਲੇ ਕਰੈਡਿਟ ਲੈਣ ਲਈ ਲੜੀ ਜਾਂਦੇ। ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ, ਜਿਸ ਜਿਸ ਦਾ ਵੀ ਛੋਟਾ ਵੱਡਾ ਯੋਗਦਾਨ ਹੈ, ਉਸਨੂੰ ਬਿਨਾ ਮੰਗੇ ਮਾਣ ਤਾਣ ਮਿਲ ਜਾਣਾ ਪਰ ਜੇ ਇਹ ਮੋਰਚਾ ਖ਼ਰਾਬ ਕਰਨ ਦੀ ਸੋਚੀ ਤਾਂ ਲੋਕਾਂ ਨੇ ਸਣੇ ਮੰਜੇ ਚੁੱਕ ਕੇ ਪਿੰਡ ਛੱਡ ਆਉਣਾ।

ਹਾਲ ਹੀ ਵਿੱਚ ਚੁਣੇ ਗਏ ਅਮਰੀਕਨ ਸਟੇਟ ਆਗੂ ਰੰਜੀਵ ਪੁਰੀ ਨੇ ਕਿਸਾਨਾਂ ਦੇ ਹੱਕ ‘ਚ ਇਹ ਬਿਆਨ ਦਿੱਤਾ ਹੈ।


ਹਿੰਦੂਤਵੀ ਲੋਕਾਂ ਨੂੰ ਵੰਡਣ ਨੂੰ ਫਿਰ ਰਹੇ ਨੇ, ਉਪਰੋਂ ਮਿੱਠੇ ਪਰ ਸੋਸ਼ਲ ਮੀਡੀਏ ਤੇ ਆਪਣੇ ਕਰਿੰਦਿਆਂ ਕੋਲੋ ਸਿੱਖ ਕਿਸਾਨਾਂ ਖ਼ਿਲਾਫ਼ ਪ੍ਰਚਾਰ ਕਰਾ ਰਹੇ ਨੇ। ਪਰ ਪ੍ਰਵੀਨ ਸ਼ਰਮਾ ਵਰਗੇ ਪੰਜਾਬ ਦੇ ਪੁੱਤ ਹਿੰਦੂਤਵੀਆਂ ਦਾ ਏਜੰਡਾ ਹੀ ਉਧੇੜੀ ਜਾਂਦੇ ਨੇ। ਸਾਰੇ ਇਉਂ ਹੀ ਜ਼ੁਰਅਤ ਨਾਲ ਬੋਲਣ ਤਾਂ ਪੰਜਾਬ ਨੂੰ ਕੌਣ ਥੱਲੇ ਲਾ ਸਕਦਾ।
ਸ਼ਾਬਾਸ਼ !

ਵੇਖੋ ਸ਼ਿਵ ਸੈਨਾ ਦੇ ਐਮਪੀ ਸੰਜੇ ਰਾਊਤ ਕੀ ਕਹਿ ਰਿਹਾ ਹੈ । ਬਰਖਾ ਦੱਤ ਵਰਗੀ ਫ਼ਰਜ਼ੀ ਲਿਬਰਲ ਨਾਲੋਂ ਤੋਂ ਰਾਊਤ ਚੰਗਾ ਜਿਹਨੇ ਇਹ ਕਹਿਣ ਦੀ ਜ਼ੁਰਅਤ ਕੀਤੀ ਕਿ ਪੰਜਾਬ ਤੋਂ ਕਿਸਾਨਾਂ ਨਾਲ ਅੱ ਤ ਵਾ ਦੀ ਆਂ ਵਰਗਾ ਵਿਹਾਰ ਤ ਕੀਤਾ ਗਿਆ । ਕਿਉਂਕਿ ਉਹ ਸਿੱਖ ਨੇ ਉਨ੍ਹਾਂ ਨੂੰ ਇਸੇ ਲਈ ਖਾਲਸਤਾਨੀ ਕਿਹਾ ਜਾ ਰਿਹਾ ਹੈ। ਹਿੰਦੂਤਵਿਓ ਤੇ ਫਰਜ਼ੀ ਲਿਬਰਲੋ ਤੁਹਾਡਾ ਏਜੰਡਾ ਫੇਲ੍ਹ ਹੋ ਰਿਹਾ ਹੈ

ਇੱਕ ਪਾਸੇ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਨੂੰ ਸਬੋਤਾਜ ਕਰਨ ਲਈ ਹਿੰਦੂਤਵੀਆਂ ਤੇ ਗੋਦੀ ਮੀਡੀਆ ਵੱਲੋਂ ਖਾਲਸਤਾਨ ਦਾ ਹਊਆ ਖੜ੍ਹਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਸ਼ਰੇਆਮ ਉਨ੍ਹਾਂ ਵੱਲੋਂ ਹਿੰਦੂ ਰਾਸ਼ਟਰ ਦੀ ਮੰਗ ਟਵਿੱਟਰ ਤੇ Trend ਕਰਾਈ ਜਾ ਰਹੀ ਹੈ।

ਹੁਣ ਜਦੋਂ ਕੋਈ ਭਾਜਪਾ ਦਾ ਚੇਲਾ ਜਾਂ ਕੋਈ ਹਿੰਦੂਤਵੀ ਖ਼ਾਲਸਤਾਨ ਦਾ ਹਊਆ ਖੜ੍ਹਾ ਕਰੇ, ਉਸਨੂੰ ਇਹ ਸਕ੍ਰੀਨ ਸ਼ਾਟ ਪਾ ਕੇ ਪੁੱਛ ਲਓ। ਇਹੋ ਜਿਹੇ ਹੋਰ ਵੀ ਹਜ਼ਾਰਾਂ ਸਕਰੀਨ ਸ਼ਾਟ ਲਏ ਜਾ ਸਕਦੇ ਹਨ ।

ਨੀਰਾ ਰਾਡੀਆ ਟੇਪਾਂ ਵਿੱਚ ਸਿਆਸੀ ਕਿਸਮ ਦੀ ਦਲਾਲੀ ਕਰਦੀ ਫੜੀ ਗਈ ਫਰਜ਼ੀ ਲਿਬਰਲ ਬਰਖਾ ਦੱਤ ਨੂੰ ਵੀ ਟਵਿੱਟਰ ਤੇ ਸਕਰੀਨ ਸ਼ਾਟ ਪਾ ਕੇ ਪੁੱਛ ਲਓ ਕੇ ਹੁਣ ਜ਼ੁਰਅਤ ਕਰੇ ਭਾਜਪਾ ਦੇ ਕਿਸੇ ਚੋਟੀ ਦੇ ਲੀਡਰ ਨੂੰ ਇਸ ਬਾਰੇ ਸੁਆਲ ਪੁੱਛਣ ਦੀ।

About admin

Check Also

ਵੈਕਸੀਨ ਲਵਾਉਣ ਤੋਂ ਬਾਅਦ ਵੀ ਕੁੰਭ ਮੇਲੇ ਤੋਂ ਪਰਤੇ ਨਰਸਿੰਘ ਮੰਦਰ ਦੇ ਪ੍ਰਮੁੱਖ ਮਹਾਮੰਡਲੇਸ਼ਵਰ ਦੀ ਕੋਰੋਨਾ ਨਾਲ ਮੌਤ

ਭੋਪਾਲ – ਮੱਧ ਪ੍ਰਦੇਸ਼ ਵਿੱਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਇਸ ਦੌਰਾਨ ਜਬਲਪੁਰ ਵਿੱਚ …

%d bloggers like this: