ਪੰਜਾਬ ਦੇ ਕਿਸਾਨ ਅੰਦੋਲਨ ਦਾ ਮਕਸਦ ਕੁਝ ਹੋਰ ਹੀ ਹੈ: ਅਨਿਲ ਵਿਜ

ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਸਾਨ ਅੰਦੋਲਨ ਉਤੇ ਸਵਾਲ ਚੁੱਕੇ ਹਨ। ਵਿਜ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਇਸ ਲਈ ਕਰ ਰਹੇ ਹਨ ਕਿ ਸਰਕਾਰ ਉਨ੍ਹਾਂ ਦੀ ਗੱਲ ਸੁਣੇ ਪਰ ਹਣ ਸਰਕਾਰ ਉਨ੍ਹਾਂ ਨੂੰ ਗੱਲਬਾਤ ਲਈ ਸੱਦਾ ਦੇ ਰਹੀ ਹੈ ਤਾਂ ਕਿਸਾਨ ਗੱਲ ਨਹੀਂ ਕਰ ਰਹੇ, ਇਸ ਦਾ ਮਤਲਬ ਹੈ ਕਿ ਮਕਸਦ ਕੁਝ ਹੋਰ ਹੀ ਹੈ।

ਕਿਸਾਨ ਕਹਿ ਰਹੇ ਹਨ ਕਿ ਸਾਡਾ ਅੰਦੋਲਨ ਸਿਰਫ 3 ਖੇਤੀ ਕਾਨੂੰਨਾਂ ਦੇ ਵਿਰੁੱਧ ਹੈ, ਇਹ ਤਿੰਨੋ ਕਾਨੂੰਨ ਪੂਰੇ ਭਾਰਤ ਲਈ ਹਨ ਪਰ 36 ਸੂਬਿਆਂ ਵਿਚੋਂ ਸਿਰਫ ਪੰਜਾਬ ਦੇ ਕਿਸਾਨ ਹੀ ਵਿਰੋਧ ਕਿਉਂ ਕਰ ਰਹੇ ਹਨ?

ਇਹ ਰਾਜਨੀਤਿਕ ਮਕਸਦ ਕਾਰਨ ਚੱਲ ਰਿਹਾ ਅੰਦੋਲਨ ਹੈ, ਕਿਸਾਨਾਂ ਨਾਲ ਕੁਝ ਲੈਣਾ ਦੇਣਾ ਨਹੀਂ ਹੈ। ਇਹ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਲੋਕ ਹਨ ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਤਿਆਰ ਕਰਕੇ ਭੇਜਿਆ ਹੈ। ਇਹ ਤਿਆਰੀ ਆਉਣ ਵਾਲੀਆਂ ਪੰਜਾਬ ਚੋਣਾਂ ਲਈ ਅਮਰਿੰਦਰ ਸਿੰਘ ਦੀ ਤਰਫੋਂ ਕੀਤੀ ਜਾ ਰਹੀ ਹੈ।
ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਆਉਣ ਵਾਲੇ ਕਿਸਾਨਾਂ ਦੀ ਗਿਣਤੀ ਬਹੁਤ ਘੱਟ ਹੈ, ਜ਼ਿਆਦਾਤਰ ਲੋਕ ਪੰਜਾਬ ਤੋਂ ਆ ਰਹੇ ਹਨ, ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਭੇਜਿਆ ਹੈ। ਕਿਸਾਨਾਂ ਨੂੰ ਖਾਲਿਸਤਾਨੀ ਦੱਸਣ ਬਾਰੇ ਅਨਿਲ ਵਿਜ ਨੇ ਕਿਹਾ ਮੈਂ ਅਜਿਹਾ ਕੋਈ ਬਿਆਨ ਨਹੀਂ ਦੇਵਾਂਗਾ, ਕਿਉਂਕਿ ਸਰਕਾਰ ਗੱਲਬਾਤ ਲਈ ਤਿਆਰ ਹੈ। ਅਸੀਂ ਕਿਸਾਨਾਂ ‘ਤੇ ਕੋਈ ਕਾਰਵਾਈ ਨਹੀਂ ਕਰਾਂਗੇ ਅਤੇ ਨਾ ਹੀ ਸਾਨੂੰ ਇਸ ‘ਤੇ ਕੋਈ ਇਤਰਾਜ਼ ਹੋਵੇਗਾ।

ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਜੇ ਐਮਐਸਪੀ ਦਾ ਮਸਲਾ ਸੱਚਮੁੱਚ ਹੁੰਦਾ ਤਾਂ ਪੂਰੇ ਦੇਸ਼ ਦੇ ਕਿਸਾਨ ਪ੍ਰਦਰਸ਼ਨ ਕਰ ਰਹੇ ਹੁੰਦੇ।