Breaking News
Home / ਪੰਜਾਬ / ਨਿੱਕੂ ਨੇ ਬਣਾਈ ਕੰਗਣਾ ਰਣੌਤ ਦੀ ਰੇਲ, ਕਹਿੰਦਾ ਵਿਕਣ ਵਾਲੀ ਤੂੰ ਹੋਏਂਗੀ ਸਾਡੀਆਂ ਮਾਵਾਂ ਯੋਧੇ ਜੰਮਦੀਆਂ ਨੇ

ਨਿੱਕੂ ਨੇ ਬਣਾਈ ਕੰਗਣਾ ਰਣੌਤ ਦੀ ਰੇਲ, ਕਹਿੰਦਾ ਵਿਕਣ ਵਾਲੀ ਤੂੰ ਹੋਏਂਗੀ ਸਾਡੀਆਂ ਮਾਵਾਂ ਯੋਧੇ ਜੰਮਦੀਆਂ ਨੇ

ਕੰਗਨਾ ਰਣੌਤ ਦੇ ਨਾਂ ਖੁੱਲ੍ਹਾ ਖ਼ਤ

ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ, ਜ਼ਮੀਰ ਦਾ ਮਰ ਜਾਣਾ ਮੌਤ ਹੁੰਦੀ ਹੈ। ਤੀਰ ਆਲੇ ਬਾਬੇ ਦਾ ਨਾਂਅ ਤਾਂ ਸੁਣਿਆ ਹੋਣਾ ਤੂੰ? ਉਹ ਕਹਿ ਗਿਆ ਸੀ। ਤੇਰੀ ਜ਼ਮੀਰ ਮਰ ਚੁੱਕੀ ਹੈ, ਤੇਰੀ ਮੌਤ ਹੋ ਚੁੱਕੀ ਹੈ, ਤੂੰ ਸਿਰਫ ਅਪਣਾ ਸਰੀਰ ਚੁੱਕੀ ਫਿਰਦੀ ਹੈ। ਇਹ ਨਹੀਂ ਕੇ ਹਮੇਸ਼ਾ ਐਸਾ ਸੀ, ਹਾਂ ਜਦੋਂ ਤੂੰ ਮਰਦ ਪ੍ਰਧਾਨ ਫਿਲਮ ਇੰਡਸਟਰੀ ਨੂੰ ਚੈਲੰਜ ਕੀਤਾ ਸੀ, ਮਿੱਥਾ ਨੂੰ ਤੋੜ ਕੇ ਨਵੀਆਂ ਪਿਰਤਾਂ ਪਾਈਆਂ ਸੀ ਤਾਂ ਤੇਰੀ ਸਿਫਤ ਕੀਤੀ ਸੀ।

ਪਰ ਅੱਜ ਜਦੋਂ ਤੇਰੀ ਜ਼ਮੀਰ ਮਰ ਚੁੱਕੀ ਹੈ ਤਾਂ ਇਹ ਸੁਣ ਲੈ ਕੇ ਜਿੰਨਾ ਮਾਵਾਂ ਨੂੰ 100 ਰੁਪਏ ਵਿੱਚ ਵਿਕਣ ਵਾਲੀਆਂ ਦੱਸਿਆ ਹੈ ਉਹ ਮਰਦ ਪੈਦਾ ਕਰਦੀਆਂ ਨੇ, ਉਹਨਾਂ ਦਾ ਤੁਹਾਡੇ ਤਰਾਂ ਸਿਗਟਾਂ ਪੀ ਪੀ ਕੇ ਛਾਤੀ ਦਾ ਦੁੱਧ ਮੁੱਕਿਆ ਨਹੀਂ। ਇਹ ਮਾਵਾਂ ਪੁੱਤਾਂ ਦੇ ਸਿਰਾਂ ਦੇ ਹਾਰ ਬਣਾ ਕੇ ਵੀ ਪਵਾ ਸਕਦੀਆਂ ਤੇ ਇਹ ਮਾਵਾਂ ਪੁੱਤਾਂ ਨੂੰ ਭੰਗਣੀਆਂ ਵਿੱਚ ਵੀ ਆਪ ਭੇਜਦੀਆਂ। ਪੁੱਤਾਂ ਨੂੰ ਸੁਨੇਹਾ ਇਹ ਹੁੰਦਾ ਕੇ ਗੋ ਲੀ ਛਾਤੀ ਵਿੱਚ ਖਾ ਕੇ ਆਈਂ, ਕੀਤੇ ਪਿੱਠ ਨਾ ਲਵਾ ਦੀ।

ਇਹ ਬਾਬੇ ਬਘੇਲ ਸਿੰਘ ਪੈਦਾ ਕਰਦੀਆਂ ਨੇ, ਇਹ ਜੱਸਾ ਸਿੰਘ ਰਾਮਗੜੀਆ ਜੰਮਦੀਆਂ ਨੇ, ਇਹ ਹਰੀ ਸਿੰਘ ਨਲੂਏ ਪੈਦਾ ਕਰਦੀਆਂ ਨੇ। ਭਾਈ ਤਾਰੂ ਸਿੰਘ ਬਾਰੇ ਪੜ੍ਹ ਲਈ, ਬੋਤਾ ਸਿੰਘ ਗਰਚਾ ਸਿੰਘ ਦਾ ਇਤਿਹਾਸ ਸੁਣ, ਭਾਈ ਮਤੀ ਦਾਸ ਭਾਈ ਸਤੀ ਦਾਸ ਬਾਰੇ ਸੁਣ। ਇਹ ਮਾਈ ਭਾਗੋ ਦੀਆਂ ਵਾਰਸ ਨੇ, ਇਹ ਨਾਨਕੀਆਂ ਨੇ, ਇਹ ਮਾਤਾ ਗੁਜਰੀਆਂ ਨੇ।

ਸਿਰ ਦਾ ਸਾਈਂ ਵਾਰਿਆ, ਪੁੱਤ ਨੂੰ ਹੱਲ ਦਿੱਤਾ, ਸਰਬੰਸ ਵਾਰ ਦਿੱਤਾ, ਆਪ ਵੀ ਤੁਰ ਗਈ, ਸੀ ਨਾ ਕੀਤੀ। ਇਹ ਮਾਤਾ ਸਦਾ ਕੌਰਾਂ ਨੇ। ਊਧਮ, ਭਗਤ, ਸਰਾਭੇ ਇਹਨਾ ਨੇ ਪੈਦਾ ਕੀਤੇ ਨੇ। ਕੁਲਦੀਪ ਸਿੰਘ ਚਾਨਪੁਰੀ ਯਾਦ ਕਰ 120 ਦੀ ਟੁੱਕੜੀ 10000 ਨਾਲ ਲੜਾ ਗਿਆ ਸੀ। 10 ਲੱਖ ਦੀ ਫੌਜ ਨਾਲ 21 ਸਿੰਘ ਸਾਰਾਗੜ੍ਹੀ ਆਲੇ ਇਹਨਾ ਮਾਵਾਂ ਦੇ ਜੰਮੇ ਸੀ। ਚਮਕੌਰ ਦੀ ਗੜ੍ਹੀ ਦੇ ਸਿੰਘਾਂ ਬਾਰੇ ਚਾਰ ਸਾਹਿਬਜ਼ਾਦੇ ਦੇਖ ਫੈਸਲਾ ਕਰੀ ਕੇ ਮਾਵਾਂ ਕੈਸੀਆਂ ਹੋਣੀਆ ਨੇ ਜਿੰਨਾ ਨੇ ਸੂਰਮੇ ਜੰਮੇ।

ਜਿੰਨਾ ਦਾ ਤੂੰ ਨਿਰਾਦਰ ਕੀਤਾ ਉਹਨਾਂ ਦੇ ਜੰਮੇ ਇਸ ਮੁਲਕ ਦੇ ਬਾਰਡਰ ਸੰਭਾਲੀ ਬੈਠੇ ਆ। ਤੈਨੂੰ ਕਹਿਣ ਨੂੰ ਤਾਂ ਬਹੁਤ ਕੁਝ ਆ , ਪਰ ਸਾਡਾ ਬਾਬਾ ਕਹਿ ਗਿਆ ਦੀ ਜਿਹੜੀ ਰਾਜਿਆਂ ਨੂੰ ਜਨਮ ਦਿੰਦੀ ਆ ਉਸ ਨੂੰ ਮੰਦਾ ਕਿਵੇਂ ਕਹੀਏ। ਅੱਗੇ ਤੋਂ ਜ਼ੁਬਾਨ ਸੰਭਾਲ ਕੇ ਗੱਲ ਕਰੀ, ਸਾਡੀ ਫਿਤਰਤ ਆ, ਸਾਡਾ ਨੁਕਸਾਨ ਕੋਈ ਕਿੰਨਾ ਕਰਜੇ ਚੁੱਪ ਰਹਿਣੇ ਆ, ਸਾਡੀ ਮਾਂ ਬਾਰੇ ਕੋਈ ਕੁੱਝ ਬੋਲਜੇ ਗਾਟਾ ਲਾਹ ਦਿੰਨੇ ਆ।

ਸਤ ਸ੍ਰੀ ਅਕਾਲ।
ਥੂ ਤੇਰੇ ਜੰਮੇ ਤੇ
ਵੱਲੋਂ ਮੱਕੜ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: