Breaking News
Home / ਵਿਸ਼ੇਸ਼ ਲੇਖ / ਪੰਜਾਬੀ ਕਿਸਾਨਾਂ ਨੂੰ ਫੰਡ ਕੌਣ ਦਿੰਦੈ?

ਪੰਜਾਬੀ ਕਿਸਾਨਾਂ ਨੂੰ ਫੰਡ ਕੌਣ ਦਿੰਦੈ?

“ਲੂਟਿਯਨਸ ਕੁਲੀਨ” ਸ਼ਬਦ ਇਕ ਵੱਡੇ ਪੱਧਰ ‘ਤੇ ਹਵਾ ਹਵਾਈ ਭਾਰਤੀ ਵਰਗ ਲਈ ਵਰਤਿਆ ਜਾਂਦਾ ਹੈ । ਇਸ ਵਿਚਲੇ ਰਾਜਧਾਨੀ ਨਿਵਾਸੀ ਭਾਜਪਾਈ ਰਾਜਾਸ਼ਾਹੀ, ਉਦਾਰਵਾਦੀ, ਗੋਦੀ ਐਡੀਟਰ, ਕ੍ਰੋਨੀ ਪੂੰਜੀਵਾਦੀ ਅਤੇ ਇਹੋ ਜਿਹੇ ਆਪਣੇ ਹੋਰ ਸਾਂਝੀਦਾਰਾਂ ਨਾਲ ਮਿਲ ਕੇ ਸਾਜ਼ਸ਼ੀ ਨੀਤੀਆਂ ਦੀਆਂ ਕਾਢਾਂ ਕੱਢ ਕੇ ਲੱਖਾਂ ਪੰਜਾਬੀ ਕਿਸਾਨਾਂ ਦੀ ਐਨੀ ਸੁਲਝੀ ਤੇ ਮਸ਼ਕ ਭਰਪੂਰ ਕਾਨਵਾਈ ਬਾਰੇ ਗੂੜ੍ਹ-ਗਿਆਨ ਵਿਚ ਰੁੱਝੇ ਹੋਏ ਹਨ।

ਉਨ੍ਹਾਂ ਲਈ ਇਸ ਤਰ੍ਹਾਂ ਦਾ ਅੰਦੋਲਨ ਜਿਸ ਵਿਚ ਹਜ਼ਾਰਾਂ ਟਰੈਕਟਰ ਟਰਾਲੀਆਂ ਵਾਲੇ ਲੱਖਾਂ ਲੋਕ ਸ਼ਾਮਲ ਹੋਣ ਰਾਜ ਦੀਆਂ ਭਾਰੀ ਰੋਕਾਂ ਦੇ ਬਾਵਜੂਦ ਪੂਰੇ ਰਸਦ ਪਾਣੀ ਸਮੇਤ ਕਿਵੇਂ ਸੰਭਵ ਹੋ ਗਿਆ, ਹੈਰਾਨੀਜਨਕ ਬੁਝਾਰਤ ਬਣੀ ਹੋਈ ਹੈ। “ਖਾਲਿਸਤਾਨੀ”, “ਪਾਕਿਸਤਾਨੀ” ਜਾਂ“ਕਾਂਗਰਸੀ” ਪੈਸੇ ਤਾਂ ਲੱਗੇ ਹੀ ਹੋਣਗੇ; ਇਹ ਉਹਨਾਂ ਦਾ ਤਰਕ ਹੈ ਕਿਉਂਕਿ ਉਹਨਾਂ ਦੀ ਕਲਪਨਾ ਅਤੇ ਤਜ਼ਰਬੇ ਵਿੱਚ ਕੋਈ ਵੀ ਇਸ ਪੂੰਜੀਵਾਦੀ ਯੁੱਗ ਵਿੱਚ ਜਦੋਂ ਵਿਧਾਇਕ, ਠੇਕੇ ਤੇ ਮੀਡੀਆ ਤੋਂ ਲੈ ਕੇ ਲੋਕਾਂ ਤੱਕ ਹਰ ਚੀਜ਼ ਵਿਕਾਊ ਹੋਵੇ ਭਾਜਪਾ ਦੀ ਸਰਵੌਚਤਾ ਨੂੰ ਕੋਈ ਚੁਣੋਤੀ ਨਹੀਂ ਦੇ ਸਕਦਾ।

ਉਹ “ਨਿੱਕੇ ਆਦਮੀ” ਜਿਨ੍ਹਾਂ ਬਾਰੇ ਕਦੇ ਕਿਸੇ ਨੇ ਸੁਣਿਆ ਹੀ ਨਹੀਂ, ਉਗਰਾਹਾਂ, ਕਾਦੀਆਂ ਜਾਂ ਗੁਰਨਾਮ ਸਿੰਘ ਅਤੇ ਉਹਨਾਂ ਵਰਗੇ ਲੱਖਾਂ ਨੇ ਉਨ੍ਹਾਂ ਦੀ ਆਪਣੀ ਰਾਜਧਾਨੀ ਵਿੱਚ ਉਭਰਦੀ “ਸੁਪਰ ਪਾਵਰ “ਨੂੰ ਵੱਡੇ ਵੱਡੇ ਟਰੈਕਟਰਾਂ ਟ੍ਰਾਲੀਆਂ ‘ਤੇ ਆਕੇ ਸੁਤੇ-ਸਿਧ ਤੇ ਹਮਲਾਵਰਾਂ ਵਾਂਗ ਕਿਵੇਂ ਲਲਕਾਰਿਆ ਵੰਗਾਰਿਆ ਹੈ।
ਇਹ ਹੈਂਕੜਬਾਜ, ਅਹਿਲ ਅਤੇ ਟੁੱਕੜਬੋਚ ਉਚ-ਵਰਗ ਜਿਸ ਗੱਲ ਨੂੰ ਸਮਝਣ ‘ਚ ਅਸਫਲ ਰਹੇ ਹਨ ਉਹ ਹੈ ਵੱਖਰੇ ਇਤਿਹਾਸ, ਪਰੰਪਰਾ ਅਤੇ ਇਕ ਮਾਣਮੱਤੇ ਖੇਤਰ ਤੇ ਭਾਈਚਾਰੇ ਦਾ ਨੈਤਿਕ ਨਜ਼ਰੀਆ ਜਿਹੜਾ ਇੱਕ ਨਾਸ਼ੁਕਰੇ “ਰਾਸ਼ਟਰ” ਵੱਲੋਂ ਆਪਣੇ ਨਾਲ ਵਾਰ ਵਾਰ ਵਿਸ਼ਵਾਸ-ਘਾਤ ਹੋਣ ਕਰ ਕੇ ਆਪਣੇ “ਜੀਵਨ ਢੰਗ” ਨੂੰ ਖਤਮ ਕਰਨ ਦੀ ਕੋਝੀ ਕੋਸ਼ਿਸ਼ ਸਮਝ ਰਿਹਾ ਹੈ।

ਇਕ ਸੂਬੇ ਦੀ ਹੁਣ ਲਗਭਗ ਪੂਰੀ ਤਰਾਂ ਲਾਮਬੰਦੀ ਹੋ ਚੁੱਕੀ ਹੈ ਜੋ ਆਪਣੇ ਭਰਾ ਸੂਬੇ ਨਾਲ ਜੁੜ ਕੇ ਦਿੱਲੀ ਨਾਲ ਦਸਤ-ਪੰਜਾ ਹੋਣ ਲਈ ਪਹੁੰਚ ਚੁੱਕੇ ਹਨ।
ਇਸਦਾ ਇਤਿਹਾਸ— ਆਪਣੇ ਲੋਕ ਕਥਾਵਾਂ ਵਿਚਲੇ ਦੁੱਲੇ ਭੱਟੀਆਂ ਦੀ ਅਤੇ ਅਰਦਾਸ ਵਿੱਚ ਸਤਿਕਾਰੇ ਪੰਜਾਂ ਪਿਆਰਿਆਂ ਤੇ ਚਾਲੀਮੁਕਤਿਆਂ ਦੀ ਲੰਮੀ ਵਹੀਰ ਦੀ ਬਾਤ ਹੈ। ਇਹ ਇਸਨੂੰ ਲੱਗੇ ਬਹੁਤ ਸਾਰੇ ਫੱਟਾਂ ਦੀ ਪੀੜ ਹੈ। ਇਹ “ਉਹ ਮੇਰੀ ਜ਼ਮੀਨ ਖੋਹਣੀ ਚਾਹੁੰਦੇ ਹਨ” ਦੇ ਨਵੇਂ ਹਮਲੇ ਦਾ ਦਹਿਲ ਹੈ। ਇਹ ਇੱਕ ਹੈਂਕੜਬਾਜ ਕੇਂਦਰ ਵਿਰੁੱਧ ਗ਼ੁੱਸੇ ਦਾ ਇਜ਼ਹਾਰ ਹੈ। ਇਨ੍ਹਾਂ ਸਾਰੀਆਂ ਦਿਲੀਂ ਖੋਹ ਪਾਉਂਦੀਆਂ ਭਾਵਨਾਵਾਂ ਨੇ ਲੱਖਾਂ ਕਿਸਾਨਾਂ ਨੂੰ “ਦਿੱਲੀ ਚਲੋ” ਲਈ ਖਿੱਚ ਪਾਈ ਹੈ। ਇਹ ਪੈਸੇ ਦੇ ਕੇ ਭਾੜੇ ਦੇ ਟੱਟੂਆਂ ਦੀ ਜਾਂ ਸ਼ਰਾਬ ਪਿਆ ਕੇ ਨਸ਼ੇੜੀਆਂ ਦੀ ਭਾਜਪਾ / ਕਾਂਗਰਸ / ਅਕਾਲੀ ਰੈਲੀਆਂ ਵਿੱਚ ‘ਕੱਠੀ ਕੀਤੀ ਭੀੜ ਨਹੀਂ ਹੈ।

ਕਿਸਾਨਾਂ ਨੇ ਆਪਣੇ ਪਿੰਡਾਂ ਅਤੇ ਪੇਂਡੂ ਭਾਈਚਾਰਿਆਂ ਤੋਂ ਰਸਦ- ਭੋਜਨ, ਬਾਲਣ ਅਤੇ ਪੈਸੇ ਇਕੱਠੇ ਕੀਤੇ ਹਨ ਉਹ ਰਸਦ ਲਿਆਉਣ ਲਈ ਕਾਰਪੋਰੇਟ ਘਰਾਣਿਆਂ ‘ਤੇ ਝਾਕ ਨਹੀਂ ਰੱਖਦੇ।

ਗੁਰਦੁਆਰਾ ਤੇ ਲੰਗਰ ਜੋ ਪੰਜਾਬ ਦੇ ਹਰ ਕੋਨੇ ਵਿਚ ਹਨ, ਅੰਦੋਲਨ ਦੌਰਾਨ ਮਹੱਤਵਪੂਰਣ ਰਸਦ ਪਾਣੀ ਦੀ ਸਹਾਇਤਾ ਕਰ ਰਹੇ ਸਨ ,ਤੇ ਹੁਣ ਦਿੱਲੀ ਵਿਚ ਵੀ ਕਰ ਰਹੇ ਹਨ। ਹਰਿਆਣਾ ਵਿਚਲੇ ਰਸਤੇ ਸਥਾਨਕ ਭਾਈਚਾਰਿਆਂ ਵੱਲੋਂ ਲੰਗਰ ਛਕਾਇਆ ਗਿਆ। ਕਈ ਹੋਰ ਦਾਨੀਆਂ, ਮਸਜਿਦ ਆਦਿ ਨੇ ਵੀ ਭੋਜਨ ਤੇ ਹੁਣ ਅੰਦੋਲਨਕਾਰੀਆਂ ਨੂੰ ਕੰਬਲ ਆਦਿ ਵੀ ਮੁਹੱਈਆ ਕਰਵਾ ਰਹੇ ਹਨ।

ਕਿਸਾਨੀ ਦੀ ਪਟਾਰੀ ‘ਚ ਕੋਈ “ਗੋਦੀ ਮੀਡੀਆ” ਜਾਂ ਭਾੜੇ ਦੀਆਂ ਮਸ਼ਹੂਰੀਆਂ (ads) ਨਹੀਂ ਹਨ। ਉਹਨਾਂ ਦੇ ਆਪਣੇ ਸੋਸ਼ਲ ਮੀਡੀਆ ਪੇਜ ਹਨ ਅਤੇ ਪੰਜਾਬ ਵਿਚ ਅਤੇ ਐੱਨ.ਆਰ.ਆਈ. ਵਿੱਚ ਇਕ ਵੱਡਾ ਪ੍ਰਭਾਵਸ਼ਾਲੀ ਸਥਾਨਕ ਮੀਡੀਆ ਉਦਯੋਗ ਸਾਹਮਣੇ ਆਇਆ ਹੈ ਜਿਸਨੇ ਘੋਲ ਨੂੰ ਕਵਰ ਕੀਤਾ ਹੈ ਅਤੇ ਕਿਸਾਨਾਂ ਦੇ ਕੋਣ ਤੋਂ ਬਿਰਤਾਂਤ ਸਿਰਜਣ ਲੋਕਾਂ ਨੂੰ ਮੁਹੱਈਆ ਕਰਵਾਉਣ ਲਈ ਨਾਲ ਨਾਲ ਯਾਤਰਾ ਵੀ ਕੀਤੀ ਹੈ।ਪੰਜਾਬੀ ਪ੍ਰਵਾਸੀ ਅਤੇ ਸਥਾਨਕ ਲੋਕਾਂ ਦੀ ਫੌਜ ਨੇ ਟਵਿੱਟਰ, ਫੇਸਬੁੱਕ ਅਤੇ ਹੋਰ ਮੀਡੀਆ ‘ਤੇ “ਬਿਰਤਾਂਤ-ਜੰਗ” ਵਿਚ ਲਗਾਤਾਰ ਸਜਰੱਖਿਆ ਕਵਚ ਬਣਾਈ ਰੱਖਿਆ ਹੈ।

ਟਰੈਕਟਰ ਅਤੇ ਟਰਾਲੀਆਂ ਕਿਸਾਨਾਂ ਦੀਆਂ ਆਪਣੀਆਂ ਹਨ ਅਤੇ ਤੇਲ ਵੱਡੇ ਪੱਧਰ ਤੇ ਪੂਲ ਜਾਂ “ਸੇਵਾ” ਦੇ ਤੌਰ ਤੇ ਦਿੱਤਾ ਗਿਆ ਹੈ ।ਪੰਜਾਬ ਦੀ ਮਾੜੀ ਮੋਟੀ ਸਮਝ ਵਾਲੇ ਨੂੰ ਪਤਾ ਹੈ ਕਿ ਟਰੈਕਟਰ-ਟਰਾਲੀਆਂ ਤੇ ਆਨੰਦਪੁਰ ਸਾਹਿਬ ਦਾ ਹੋਲਾ ਮੁਹੱਲਾ, ਮੁਕਤਸਰ-ਮਾਘੀ ਜਾਂ ਫਤਹਿਗੜ੍ਹ ਸਾਹਿਬ ਦਾ ਸ਼ਹੀਦੀ ਜੋੜ-ਮੇਲਾ ਵਰਗੀਆਂ ਤੀਰਥ ਯਾਤਰਾਵਾਂ ਤੇ ਜਾਣਾ ਆਮ ਵਰਤਾਰਾ ਹੈ।

“ ਦਲਾਲ ਸਟ੍ਰੀਟੀ” ਅਤੇ ਵਿਚੋਲ-ਮੀਡੀਆ ਦੇ ਧਿਆਨ ਹਿਤ ਸੰਖੇਪ ਵਿੱਚ ਇਹ ਕਿਸਾਨੀ ਘੋਲ ਦਾ ਆਮਦਨ ਪ੍ਰਵਾਹ (ਬੈਲੈਂਸ ਸ਼ੀਟ) ਹੈ।
ਤਰਜਮਾ ਪ੍ਰੋ Pritam Singh Gill
ਚੂਹੜ ਚੱਕ ।
Harjeshwar Pal Singh

About admin

Check Also

ਭਾਜਪਾ ਵੱਲੋਂ ਪੰਜਾਬ ’ਚ ਫਿਰਕੂ ਦੰ ਗੇ ਫਸਾਦ ਕਰਵਾ ਕੇ ਸਿਆਸੀ ਤਾਕਤ ਹਾਸਲ ਕਰਨ ਦੀ ਡੂੰਘੀ ਸਾਜਿਸ

ਡੇਰਾ ਸਿਰਸਾ ਮੁਖੀ ਲਈ ਵਿਵਾਦਤ ਅਰਦਾਸ ਦਾ ਮਾਮਲਾ ਪੰਜ ਮੈਂਬਰੀ ਕਮੇਟੀ ਵੱਲੋਂ ਜਾਂਚ ਰਿਪੋਰਟ ਜਾਰੀ …

%d bloggers like this: