
ਵਾਇਰਲ ਵੀਡਿਉ – ਸਿੱਖ ਕਿਸਾਨਾਂ ਨੇ ਮੋਦੀ ਨੂੰ ਵੰਗਾਰਿਆ – ਅਸੀਂ ਤਾਂ ਇੰਦਰਾ ਠੋਕ ਛੱਡੀ ਤੇ ਆਹ…..
ਸਿੱਖ ਕਿਸਾਨਾਂ ਨੇ ਕਿਹਾ ਸਾਡਾ ਇਤਿਹਾਸ ਪੜ੍ਹੋ – ਅਸੀਂ ਤਾਂ ਇੰਦਰਾ ਠੋਕ ਛੱਡੀ ਤੇ ਆਹ…..ਕਿਸਾਨਾਂ ਦੀ ਚੇਤਾਵਨੀ: ਜੇ ਸਰਕਾਰ ਨਾਲ ਬੈਠਕਾਂ ਵਿੱਚ ਮਸਲਾ ਹੱਲ੍ਹ ਨਾ ਹੋਇਆ ਤਾਂ ‘ਦੂਜਾ’ ਰਾਹ ਵੀ ਖੁੱਲ੍ਹਾ ਹੈ।
ਜਦ ਤੱਕ ਸਰਕਾਰ ਨੂੰ ਸਮਝ ਹੀ ਨਹੀਂ ਆ ਰਹੀ ਕਿ ਅਸੀਂ ਆਪਣੇ ਹੱਕਾਂ ਲਈ ਲੜ ਰਹੇ ਹਾਂ- ਇਸ ਸਿੱਧਾ ਸਿੱਧਾ ਸਟੇਟ ਟੈਰੋਰਿਸਮ ਹੈ – ਲੁਕਣਮੀਚੀ ਕਰ ਰਹੇ ਨੇ ਇਹ…
ਮੋਦੀ ਹੁਣ ਚਾਹ ਦੀ ਦੁਕਾਨ ਨਹੀਂ ਲਾ ਰਿਹਾ…ਪ੍ਰਧਾਨ ਮੰਤਰੀ ਆ…
ਨਿਸਚੈ ਕਰਿ ਅਪਨੀ ਜੀਤ ਕਰੋਂ॥
ਦਿੱਲੀ ਪਹੁੰਚੇ ਕਿਸਾਨ ਹੁਣ ਕੀ ਕਰਨ? ਕਿਸਾਨ ਟੁੱਕੜਬੋਚ ਲੀਡਰਾਂ ਦੇ ਮੂੰਹਾਂ ਵੱਲ ਨਾ ਵੇਖਣ।
ਇਸ ਸੰਘਰਸ਼ ਨੂੰ ਬੰਨੇ ਲਾਉਣ ਦਾ ਇਕੋ ਇਕ ਤਰੀਕਾ ਪਾਰਲੀਮੈਂਟ ਨੂੰ ਘੇਰਨਾ ਹੈ। ‘ਅਰਬ ਬਸੰਤ’ ਦੀ ਤਰਜ਼ ‘ਤੇ ਉੱਥੇ ਹੀ ਡੇਰੇ ਲਾ ਲੈਣੇ ਚਾਹੀਦੇ ਹਨ। ਮਹੀਨਿਆਂ ਬੱਧੀ ਓਥੇ ਬਹਿਣ ਦਾ ਨਿਸਚਾ ਧਾਰ ਲੈਣ। ਓਥੇ ਚੰਗੀ ਤਰ੍ਹਾਂ ਸਥਾਪਤ ਹੋ ਕੇ ਸਰਕਾਰ ਨੂੰ ਕਹਿਣ ਕਿ ਆਓ, ਜੇ ਗੱਲ ਕਰਨੀ ਹੈ ਤਾਂ ਕਰੋ।
ਸਰਕਾਰ ਕੋਲ਼ੇ ਝੁਕਣ ਤੋਂ ਬਿਨਾਂ ਕੋਈ ਰਾਹ ਨਹੀਂ ਬਚਣਾ। ਕ੍ਰਿਪਾ ਕਰਕੇ ਦੀਪ ਸਿੱਧੂ ਤੇ ਹੋਰ ਸੁਹਿਰਦ ਸੱਜਣਾਂ ਤੱਕ ਇਹ ਸੁਨੇਹਾ ਜਰੂਰ ਪੁਚਾਓ।
– ਪ੍ਰਭਸ਼ਰਨਬੀਰ ਸਿੰਘ
ਬੁਰਾੜੀ ਮੈਦਾਨ ਸਾਡੇ ਲਈ ਸ਼ਾਹੀਨ ਬਾਗ਼ ਸਾਬਤ ਹੋਵੇਗਾ। ਧਰਨਾ ਸੜਕਾਂ ਤੇ ਹੀ ਰੱਖਿਆ ਜਾਵੇ ਅਤੇ ਦਿੱਲੀ ਅੰਦਰ ਜਾਂਦੇ ਸਾਰੇ ਮੁੱਖ ਰਾਸਤੇ ਬੰਦੇ ਕੀਤੇ ਜਾਣ।
ਸਰਕਾਰ ਆਪਣੇ ਆਪ ਹੀ ਘਿਰੀ ਬੈਠੀ ਹੈ ; ਦਿੱਲੀ ਅੰਦਰ ਦਾਖਲਾ ਬੰਦ ਕਰਕੇ ਇਹਨਾਂ ਨੇ ਚਾਰ ਦਿਨ ਨਹੀੰ ਝੱਲਣੇ। ਬੁਰਾੜੀ ਮੈਦਾਨ’ਚ ਚਾਹੇ ਚਾਰ ਮਹੀਨੇ ਬੈਠੇ ਰਹਿਓ ਉਹਨਾਂ ਨੂੰ ਕੋਈ ਫ਼ਰਕ ਨਹੀੰ ਪੈਣਾ।
ਕਿਸਾਨ ਆਗੂ ਸੋਚ ਸਮਝ ਕੇ ਕਦਮ ਪੱਟਣ। ਧਰਨਾ ਮੈਦਾਨ’ਚ ਲੈ ਜਾਣਾ ਸਾਡੇ ਹੀ ਉਲਟ ਸਾਬਤ ਹੋਵੇਗਾ।
– ਸਤਵੰਤ ਸਿੰਘ