ਕੈਨੇਡਾ ਸਰਕਾਰ ਨੇ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਆਉਣ ਲਈ ਦਿੱਤੀ ਖੁੱਲ੍ਹ

ਕੈਨੇਡਾ ਸਰਕਾਰ ਨੇ ਪਹਿਲੇ ਪੜਾਅ ‘ਚ ਸਟੱਡੀ ਵੀਜ਼ੇ ਲਈ 50 ਹਜ਼ਾਰ ਤੋਂ ਵੱਧ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਦੇ ਨਾਲ ਹੀ ਅਗਲੀ ਪ੍ਰਕਿਰਿਆ ਵੀ ਜਲਦੀ ਪੂਰੀ ਕੀਤੀ ਜਾਵੇਗੀ। ਇਸ ਬਾਰੇ ਕੈਨੇਡਾ ਦੇ ਇੰੰਮੀਗ੍ਰੇਸ਼ਨ ਮੰਤਰੀ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੌਮਾਂਤਰੀ ਪੱਧਰ ਦੇ ਬੱਚਿਆਂ ਨੂੰ ਕੈਨੇਡਾ ਆਉਣ ਅਤੇ ਸਟੱਡੀ ਕਰਨ ਲਈ 2 ਪੜਾਵਾਂ ਵਿਚੋਂ ਲੰਘਣਾ ਪਵੇਗਾ ਤਾਂ ਜੋ ਬੱਚਿਆਂ ਨੂੰ ਦਸਤਾਵੇਜ਼ ਜਮ੍ਹਾਂ ਕਰਾਉਣ ‘ਤੇ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਪਹਿਲੇ ਪੜਾਅ ਦੌਰਾਨ ਹਰ ਬੱਚੇ ਕੋਲ ਕਾਲਜ ਜਾਂ ਯੂਨੀਵਰਸਿਟੀ ਵਲੋਂ ਪ੍ਰਮਾਣ ਪੱਤਰ ਤੇ ਫ਼ੀਸਾਂ ਤੇ ਜਮ੍ਹਾਂ ਫ਼ੰਡਾਂ ਦੇ ਸਬੂਤ ਮੰਗੇ ਜਾਂਦੇ ਹਨ। ਦੂਜੇ ਪੜਾਅ ਦੌਰਾਨ ਹਰ ਕਾਲਜ ਯੂਨੀਵਰਸਿਟੀ ਵਿਚ ਸਿਹਤ ਵਿਭਾਗ ਵਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਦੇਸ਼ ਦਾ ਬੱਚਾ ਕੈਨੇਡਾ ਦੇ ਵਿੱਦਿਅਕ ਅਦਾਰਿਆਂ ਵਿਚ ਜਾ ਸਕੇਗਾ। ਦੂਜੇ ਪਾਸੇ ਸਿਹਤ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਕੋਰੋਨਾ ਵੈਕਸੀਨ ਹਰ ਬੱਚੇ ਕੋਲ ਪਹੁੰਚ ਨਹੀਂ ਜਾਂਦੀ, ਉਸ ਸਮੇਂ ਤੱਕ ਹਰ ਬੱਚੇ ਨੂੰ ਕੋਰੋਨਾ ਦੀ ਮਾਰ ਤੋਂ ਬਚਾਉਣ ਲਈ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਕੈਨੇਡਾ ਇਮੀਗ੍ਰੇਸ਼ਨ ਦਾ ਆਨਲਾਈਨ ਸਿਸਟਮ ਮੁੜ ਬਹਾਲ
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਦੀਆਂ ਆਨਲਾਈਨ ਸੇਵਾਵਾਂ ਮੁੜ ਬਹਾਲ ਹੋ ਗਈਆਂ ਹਨ¢ ਮੰਤਰਾਲੇ ਦੇ ਅੰਦਰੂਨੀ ਤਕਨੀਕੀ ਕਾਰਨਾਂ ਕਰ ਕੇ ਬੀਤੇ ਦਿਨੀਂ ਇਨ੍ਹਾਂ ਸੇਵਾਵਾਂ ‘ਚ ਵਿਘਨ ਪਿਆ ਸੀ ¢ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਹਰੇਕ ਅਰਜੀਕਰਤਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਨਲਈਨ ਸਰਵਿਸ ਵਰਤਣ ਤੋਂ ਪਹਿਲਾਂ ਆਪਣੇ ਕੰਪਿਊਟਰ ਬ੍ਰਾਊਜ਼ਰ ਦੀ ਕੇਚ ਖਾਲੀ ਕਰ ਲਈ ਜਾਵੇ | ਕੈਨੇਡਾ ‘ਚ ਪੁੱਜ ਕੇ ਇਮੀਗ੍ਰਾਂਟ ਲਗਾਤਾਰ ਤਰੱਕੀਆਂ ਵੀ ਕਰ ਰਹੇ ਹਨ ¢ ਕੈਨੇਡਾ ਦੇ ਅੰਕੜਾ ਵਿਭਾਗ ਅਨੁਸਾਰ ਦੇਸ਼ ‘ਚ 25 ਪ੍ਰਤੀਸ਼ਤ ਕਰਮਚਾਰੀ ਜਾਂ ਵਰਕਰ ਅਜਿਹੇ ਹਨ ਜੋ ਇਮੀਗ੍ਰਾਂਟ ਹਨ ¢ ਇਹ ਵੀ ਕਿ ਕੈਨੇਡਾ ‘ਚ 600000 ਤੋਂ ਵੱਧ ਸਵੈ-ਰੁਜ਼ਗਾਰ (ਸੈਲਫ ਇੰਪਲਾਇਡ) ਇਮੀਗ੍ਰਾਂਟ ਹਨ, ਜਿਨ੍ਹਾਂ ਕੋਲ 260000 ਤੋਂ ਵੱਧ ਕੈਨੇਡੀਅਨਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ |

ਕੈਨੇਡਾ ਸਰਕਾਰ 2021 ‘ਚ ਵੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਪੱਕਾ ਕਰਨ ਲਈ ਕੱਢੇਗੀ ਲਾਟਰੀ ਸਿਸਟਮ

ਕੈਨੇਡਾ ਸਰਕਾਰ ਇਸ ਸਾਲ ਦੀ ਤਰ੍ਹਾਂ ਅਗਲੇ ਸਾਲ 2021 ਵਿਚ ਵਿਦਿਆਰਥੀਆਂ ਦੇ ਮਾਪਿਆਂ ਲਈ ਲਾਟਰੀ ਸਕੀਮ ਕੱਢੇਗੀ ਤੇ ਪਤਾ ਲੱਗਾ ਹੈ ਕਿ ਸਰਕਾਰ ਇਸ ਸਕੀਮ ਨੂੰ ਸਾਲ ਵਿਚ ਦੋ ਵਾਰ ਕਰਨ ਜਾ ਰਹੀ ਹੈ। ਸਰਕਾਰ ਨੇ ਇਹ ਗੱਲ ਪਹਿਲਾਂ ਹੀ ਸਾਫ਼ ਕਰ ਦਿੱਤੀ ਸੀ ਕਿ ਆਪਣੇ ਮਾਪਿਆਂ ਲਈ ਉਹੀ ਬੱਚਾ ਯੋਗ ਹੋਵੇਗਾ ਜਿਸ ਦੀ 3 ਸਾਲ ਦੀ ਆਮਦਨ 30 ਹਜ਼ਾਰ ਡਾਲਰ ਪ੍ਰਤੀ ਸਾਲ ਦੇ ਕਰੀਬ ਹੋਵੇਗੀ ਤੇ ਉਸ ਨੇ ਹਰ ਸਾਲ ਟੈਕਸ ਭਰਿਆ ਹੋਵੇ। ਉਧਰ ਦੂਜੇ ਪਾਸੇ ਸਪਾਊਸ ਵੀਜ਼ੇ ਵਿਚ ਲੱਗ ਰਹੀ ਦੇਰੀ ਬਾਰੇ ਵਿਦੇਸ਼ ਮੰਤਰੀ ਨੇ ਕਿਹਾ ਕਿ ਕੋਰੋਨਾ ਕਰਕੇ ਫਾਈਲਾਂ ਬਹੁਤ ਜਮ੍ਹਾਂ ਹੋ ਗਈਆਂ ਸਨ, ਜਿਨ੍ਹਾਂ ਦਾ ਨਿਪਟਾਰਾ ਵੱਡੀ ਪੱਧਰ ‘ਤੇ ਕੀਤਾ ਜਾ ਰਿਹਾ ਹੈ।