ਬਿਕਰਮ ਮਜੀਠੀਆ ਨੂੰ ਹੋਇਆ ਕਰੋਨਾ

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਧਾਇਕ ਕੋਰੋਨਾ ਬਿਕਰਮ ਸਿੰਘ ਮਜੀਠੀਆ ਕੋਰੋਨਾ ਪਾਜ਼ੀਟਿਵ ਆਏ ਹਨ। ਇਸ ਸਬੰਧੀ ਮਜੀਠੀਆ ਨੇ ਖ਼ੁਦ ਟਵਿਟਰ ‘ਤੇ ਜਾਣਕਾਰੀ ਦਿੱਤੀ ਹੈ ਅਤੇ ਲਿਖਿਆ ਕਿ ਪਿਛਲੇ ਦਿਨੀਂ ਮੇਰੇ ਸੰਪਰਕ ‘ਚ ਆਉਣ ਵਾਲੇ ਲੋਕ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ, ਸਵੈ-ਕੁਆਰੰਟੀਨ ਦੀ ਪਾਲਣਾ ਕਰਨ ਅਤੇ ਖ਼ੁਦ ਦਾ ਕੋਰੋਨਾ ਟੈਸਟ ਕਰਾਉਣ।

ਮਜੀਠੀਆ ਨੇ ਫੇਸਬੁੱਕ ਤੇ ਲਿਖਿਆ- ਮੈਂ ਇਹ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਕੋਵਿਡ -19 ਟੈਸਟ ਦੀ ਰਿਪੋਰਟ ਪਾਜ਼ਿਟਿਵ ਆਈ ਹੈ। ਮੈਂ ਉਨ੍ਹਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜੋ ਪਿਛਲੇ ਕੁਝ ਦਿਨਾਂ ਦੌਰਾਨ ਮੇਰੇ ਸੰਪਰਕ ਵਿੱਚ ਆਏ ਹਨ, ਖ਼ਾਸਕਰ ਉਹ ਆਪਣੀ ਸਿਹਤ ਪ੍ਰਤੀ ਜ਼ਰੂਰ ਸੁਚੇਤ ਰਹਿਣ ਅਤੇ ਸਵੈ-ਕੁਆਰੰਟੀਨ ਹੋਣ ਦੇ ਨਾਲ ਹੀ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਉਣ।