Breaking News
Home / ਪੰਜਾਬ / ਸ਼ੰਭੂ ਮੋਰਚਾ: ਖਾਲਿਸਤਾਨੀ ਨੌਜਵਾਨ ਨੂੰ ਪੁਲਿਸ ਹਵਾਲੇ ਕਰਨ ਵਾਲੇ ਮੋਰਚੇ ਤੋਂ ਬਾਹਰ

ਸ਼ੰਭੂ ਮੋਰਚਾ: ਖਾਲਿਸਤਾਨੀ ਨੌਜਵਾਨ ਨੂੰ ਪੁਲਿਸ ਹਵਾਲੇ ਕਰਨ ਵਾਲੇ ਮੋਰਚੇ ਤੋਂ ਬਾਹਰ

ਕੱਲ ਸ਼ਾਮ ਸ਼ੰਭੂ ਮੋਰਚੇ ਤੇ ਖਾਲਿਸਤਾਨ ਦਾ ਨਾਅਰਾ ਮਾਰਨ ਵਾਲੇ ਨੌਜਵਾਨ ਨੂੰ ਪੁਲਿਸ ਹਵਾਲੇ ਕਰਨ ਉਪਰੰਤ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਵਿ ਵਾ ਦ ਨੂੰ ਠੱਲ੍ਹ ਪਾਉਣ ਲਈ ਦੀਪ ਸਿੱਧੂ ਨੇ ਫੇਸਬੁੱਕ ਰਾਹੀਂ ਲਾਈਵ ਹੋ ਕੇ ਉਹਨਾਂ ਪ੍ਰਬੰਧਕਾਂ ਨੂੰ ਮੋਰਚੇ ਤੋਂ ਬਾਹਰ ਕਰਨ ਦਾ ਐਲਾਨ ਕੀਤਾ ਹੈ ਜਿੰਨ੍ਹਾਂ ਨੇ ਨੌਜਵਾਨ ਨੂੰ ਪੁਲਿਸ ਹਵਾਲੇ ਕੀਤਾ ਸੀ। ਇਹਨਾਂ ਵਿਚ ਵਕੀਲ ਹਾਕਮ ਸਿੰਘ ਮੁਖ ਸੀ।

ਦੀਪ ਸਿੱਧੂ ਨੇ ਕਿਹਾ ਕਿ ਖਾਲਿਸਤਾਨ ਦੇ ਸੰਘਰਸ਼ ਦੌਰਾਨ ਕੌਮ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਖਾਲਿਸਤਾਨ ਦਾ ਐਲਾਨ ਗਲਤ ਨਹੀਂ ਸੀ, ਉਸ ਦੀ ਪ੍ਰਾਪਤੀ ਲਈ ਹ ਥਿ ਆ ਰ ਬੰ ਦ ਸੰਘਰਸ਼ ਵੀ ਗਲਤ ਨਹੀਂ ਸੀ, ਅੱਜ ਲੋੜ ਮੁਤਾਬਕ ਲਗਾਇਆ ਗਿਆ ਸ਼ੰਭੂ ਮੋਰਚਾ ਵੀ ਗਲਤ ਨਹੀਂ। ਸਿੱਧੂ ਨੇ ਪੰਜਾਬ ਦੇ ਲੋਕਾਂ ਨੂੰ ਮੋਰਚਾ ਸੰਭਾਲਣ ਦੀ ਅਪੀਲ ਕੀਤੀ।

“ਸ਼ੰਭੂ ਮੋਰਚੇ” ਦਾ ਇੱਕ ਮੁੱਢਲਾ ਟੀਚਾ ਇਹ ਸੀ ਕਿ ਪੰਜਾਬ ਦੇ ਲੋਕਾਂ ਵਿੱਚ ਇਸ ਗੱਲ ਦੀ ਜਾਗਰੂਕਤਾ ਲਿਆਂਦੀ ਜਾਵੇ ਕਿ ਇਹ ਸਿਰਫ ਕੁਝ ਵਿੱਤੀ ਰਿਆਇਤਾਂ ਲੈਣ ਦਾ ਮਸਲਾ ਨਹੀਂ ਹੈ ਬਲਕਿ ਪੰਜਾਬ ਦੀ ਹੋਂਦ-ਹਸਤੀ ਦਾ ਮਸਲਾ ਹੈ। ਗੁਰੂ ਸਾਹਿਬਾਨ ਦੀ ਧਰਤ ਪੰਜਾਬ ਉੱਤੇ ਖੇਤੀ ਨੂੰ ਸਭ ਕਿੱਤਿਆਂ ਤੋਂ ਉੱਤਮ ਦਰਜਾ ਦਿੱਤਾ ਜਾਂਦਾ ਹੈ ਅਤੇ ਇੱਥੇ ਦਾ ਸੱਭਿਆਚਾਰ, ਆਰਥਿਕਤਾ, ਸਿਆਸਤ, ਪਛਾਣ- ਭਾਵ ਕਿ ਪੂਰੀ ਤਰਜ਼-ਏ-ਜਿੰਦਗੀ ਹੀ ਖੇਤੀ ਦੁਆਲੇ ਘੁੰਮਦੀ ਹੈ। ਦਿੱਲੀ ਦੇ ਨਵੇਂ ਕਾਨੂੰਨਾਂ ਨੇ ਇਸ ਸਭ ਦੀ ਹੋਂਦ ਲਈ ਖ ਤ ਰੇ ਖੜ੍ਹੇ ਕੀਤੇ ਹਨ।

ਸ਼ੰਭੂ ਮੋਰਚਾ: ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਦੀਪ ਸਿੱਧੂ ਨੇ ਹਾਕਮ ਵਕੀਲ ਤੇ ਹਰਪ੍ਰੀਤ ਦੇਵਗੰਨ ਨੂੰ ਮੋਰਚੇ ਦੀ ਪੰਚਾਇਤ ਤੋਂ ਵੱਖ ਕੀਤਾ।

ਜੋਗਿੰਦਰ ਯਾਦਵ ਤੇ ਵਕੀਲ ਫੂਲਕੇ ਨੂੰ ਸੱਦਣ ਤੋਂ ਲੈ ਕੇ ਹੁਣ ਤੱਕ ਮੋਰਚੇ ਨੇ ਕਈ ਗਲਤੀਆਂ ਕੀਤੀਆਂ ਅਤੇ ਲੋਕਾਂ ਦੇ ਵਿਰੋਧ ਅਨੁਸਾਰ ਸੁਧਾਰੀਆਂ ਵੀ ਹਨ।

ਦੀਪ ਸਿੱਧੂ ਨੂੰ ਅਪੀਲ ਹੈ ਕਿ ਜੇ ਤੁਸੀੰ ਇਸ ਮੋਰਚੇ ਨੂੰ ਸੰਗਤ ਦਾ ਮੋਰਚਾ ਕਹਿੰਦੇ ਹੋ ਤਾਂ ਕਿਸੇ ਬੰਦੇ ਨੂੰ ਕੋਈ ਮੁੱਖ ਜ਼ਿੰਮੇਦਾਰ ਦੇਣ ਤੋਂ ਪਹਿਲਾਂ ਗੱਲ ਸੰਗਤ’ਚ ਰੱਖ ਦਿਆ ਕਰੋ ਕਿ ਜੇ ਸੰਗਤ ਪ੍ਰਵਾਨ ਕਰੇ ਤਾਂ ਇਸ ਬੰਦੇ ਨੂੰ ਆਹ ਜ਼ਿੰਮੇਵਾਰ ਦੇ ਦਿੱਤੀ ਜਾਵੇ? ਮੋਰਚੇ’ਚ ਗਲਤ ਬੰਦੇ ਵੜਨ ਨਾਲ ਸੰਘਰਸ਼ ਨੂੰ ਢਾਅ ਲੱਗਦੀ ਹੈ। ਫੈਸਲਾ ਪਹਿਲਾਂ ਹੀ ਸੰਗਤ ਤੋਂ ਕਰਵਾ ਲਿਆ ਕਰੋ। ਮੋਰਚੇ ਦਾ ਰੁਖ ਵੀ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਹੀ ਰੱਖੋ।

– ਸਤਵੰਤ ਸਿੰਘ

About admin

Check Also

ਅੰਮ੍ਰਿਤਸਰ : ਵਿਆਹ ਸਮਾਗਮ ‘ਚ ਪਿਆ ਭੜਥੂ, ਲਾਵਾਂ ਸਮੇਂ ਪ੍ਰੇਮਿਕਾ ਨੂੰ ਵੇਖ ਲਾੜੇ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਅੰਮ੍ਰਿਤਸਰ- ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਸਥਿਤ ਜੈ ਰਿਜ਼ੋਰਟ ਵਿਚ ਚੱਲ ਰਹੇ ਵਿਆਹ ਸਮਾਗਮ ਵਿਚ ਉਦੋਂ …

%d bloggers like this: