ਚੀਨ ‘ਚ ਮਿਲਿਆ ਜ਼ਿੰਦਾ ਕੋਰੋਨਾ ਵਾਇਰਸ, ਦਿੱਤੀ ਚਿਤਾਵਨੀ- ਫਰੋਜ਼ਨ ਫੂਡ ਤੋਂ ਵੀ ਫੈਲ ਸਕਦਾ ਹੈ ਵਾਇਰਸ

ਬੀਜਿੰਗ: ਚੀਨ ਵਿਚ ਇਕ ਜ਼ਿੰਦਾ ਕੋਰੋਨਾ ਵਾਇਰਸ ਪਾਇਆ ਜਾਂਦਾ ਹੈ। ਚੀਨ ਦੀ ਹੈਲਥ ਅਥਾਰਟੀ ਨੇ ਕਿੰਗਦਾਓ ਸ਼ਹਿਰ ‘ਚ ਫਰੋਜ਼ਨ ਫੂਡ ਦੇ ਬਾਹਰੀ ਪੈਕੇਜਿੰਗ ‘ਤੇ ਜ਼ਿੰਦਾ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਦੀ ਪੁਸ਼ਟੀ ਕੀਤੀ ਹੈ। ਚੀਨੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀਡੀਸੀ) ਨੇ ਸ਼ਨਿਚਰਵਾਰ ਨੂੰ ਇਕ ਬਿਆਨ ‘ਚ ਇਸ ਬਾਰੇ ਦੱਸਿਆ। ਚੀਨ ‘ਚ ਪਹਿਲੀ ਵਾਰ ਜ਼ਿੰਦਾ ਕੋਰੋਨਾ ਵਾਇਰਸ ਕੋਲਡ-ਚੇਨ ਫੂਡ ਦੀ ਬਾਹਰੀ ਪੈਕੇਜਿੰਗ ਤੋਂ ਅਲੱਗ ਕੀਤਾ ਗਿਆ ਹੈ। ਚਾਇਨੀਜ਼ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (CDC) ਨੇ ਸਿੱਟਾ ਕੱਢਿਆ ਹੈ ਕਿ ਫਰੋਜ਼ਨ ਫੂਡ ਦੇ ਬਾਹਰੀ ਪੈਕੇਜਿੰਗ ਨਾਲ ਕੋਰੋਨਾ ਫੈਲਣ ਦਾ ਖ਼ ਤਰਾ ਹੈ।

ਕਿੰਗਦਾਓ ਜਿੱਥੇ COVID-19 ਮਾਮਲਿਆਂ ਦਾ ਇਕ ਨਵਾਂ ਸਮੂਹ ਹਾਲ ਹੀ ‘ਚ ਰਿਪੋਰਟ ਕੀਤਾ ਗਿਆ ਸੀ। ਇੱਥੇ ਸਾਰੇ 11 ਮਿਲੀਅਨ ਲੋਕਾਂ ਦਾ ਕੋਰੋਨਾ ਵਾਇਰਸ ਟੈਸਟ ਕਰਵਾਇਆ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਕੋਰੋਨਾ ਦੀ ਜਾਂਚ ਤੋਂ ਬਾਅਦ ਇੱਥੇ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਜੁਲਾਈ ‘ਚ ਚੀਨ ਨੇ ਪੈਕੇਜਾਂ ‘ਤੇ ਖ਼ ਤਰਨਾਕ ਵਾਇਰਸ ਤੇ ਇਕ ਕੰਟੇਨਰ ਦੀ ਅੰਦਰੂਨੀ ਦੀਵਾਰ ਪਾਏ ਜਾਣ ਤੋਂ ਬਾਅਦ ਫਰੋਜ਼ਨ ਝੀਂਗੇ ਦੀ ਦਰਾਮਦ ਨੂੰ ਸਸਪੈਂਡ ਕਰ ਦਿੱਤਾ ਸੀ। ਸੀਡੀਸੀ ਨੇ ਕਿਹਾ ਕਿ ਇਸ ਨੇ ਕਿੰਗਦਾਓ ‘ਚ ਦਰਾਮਦਸ਼ੁਦਾ ਜੰਮੇ ਹੋਏ ਕੌਡ ਦੀ ਬਾਹਰੀ ਪੈਕੇਜਿੰਗ ‘ਤੇ ਜੀਵਤ ਵਾਇਰਸ ਦਾ ਪਤਾ ਲਗਾਇਆ ਤੇ ਅਲੱਗ ਕੀਤਾ।