Breaking News

Karishma Kapoor -ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੇ ਕਪੂਰ ਦੀ ਵਿਦੇਸ਼ੀ ਜਾਇਦਾਦ ਕਿਸਨੂੰ ਮਿਲੇਗੀ? ਜਾਣੋ ਇਸ ਬਾਰੇ ਕੀ ਕਹਿੰਦਾ ਕਾਨੂੰਨ

Karishma Kapoor -ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੇ ਕਪੂਰ ਦੀ ਵਿਦੇਸ਼ੀ ਜਾਇਦਾਦ ਕਿਸਨੂੰ ਮਿਲੇਗੀ? ਜਾਣੋ ਇਸ ਬਾਰੇ ਕੀ ਕਹਿੰਦਾ ਕਾਨੂੰਨ

 

 

 

 

ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਅਤੇ ਅਰਬਪਤੀ ਸੰਜੇ ਕਪੂਰ, ਜਿਨ੍ਹਾਂ ਦਾ ਸੰਸਕਾਰ ਬੀਤੇ ਦਿਨੀਂ ਦਿੱਲੀ ਵਿਖੇ ਹੋਇਆ। ਇਸ ਮੌਕੇ ਕਰਿਸ਼ਮਾ ਆਪਣੇ ਬੱਚਿਆਂ ਅਤੇ ਭੈਣ ਕਰੀਨਾ ਕਪੂਰ ਅਤੇ ਉਨ੍ਹਾਂ ਦੇ ਪਤੀ ਸੈਫ ਅਲੀ ਖਾਨ ਵੀ ਪਹੁੰਚੇ ਸਨ

 

 

 

 

 

ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਅਤੇ ਅਰਬਪਤੀ ਸੰਜੇ ਕਪੂਰ ਦੀ ਮੌਤ ਨੇ ਵਪਾਰ ਅਤੇ ਮਨੋਰੰਜਨ ਜਗਤ ਦੋਹਾਂ ਨੂੰ ਝਟਕਾ ਦਿੱਤਾ ਹੈ। ਸੰਜੇ ਕਪੂਰ ਦੁਨੀਆ ਦੀ ਆਗੂ ਆਟੋ ਪਾਰਟਸ ਕੰਪਨੀਆਂ ਵਿੱਚੋਂ ਇੱਕ ਦੇ ਮੁਖੀ ਸਨ। ਬੀਤੇ ਦਿਨੀਂ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।

 

 
 

 

ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਹੁਣ ਇਹ ਸਵਾਲ ਖੜਾ ਹੋ ਗਿਆ ਹੈ ਕਿ ਉਨ੍ਹਾਂ ਦੀ ਜਾਇਦਾਦ ਅਤੇ ਵਪਾਰ ਹੁਣ ਕਿਸਦੇ ਹੱਥ ਵਿਚ ਜਾਵੇਗਾ ਅਤੇ ਕੌਣ ਇਸ ਦਾ ਵਾਰਸ ਬਣੇਗਾ। ਸਾਲ 2015 ਵਿਚ ਸੰਜੇ ਕਪੂਰ ਦੇ ਪਿਤਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੇ ਪਰਿਵਾਰਕ ਵਪਾਰ ਸੰਭਾਲਿਆ ਸੀ ਅਤੇ ਕੰਪਨੀ ਨੂੰ ਉੱਚਾਈ ‘ਤੇ ਲੈ ਗਏ ਸਨ। ਹੁਣ ਇਹ ਜਾਨਣਾ ਜਰੂਰੀ ਹੈ ਕਿ ਉਨ੍ਹਾਂ ਦੇ ਵਿਦੇਸ਼ੀ ਜਾਇਦਾਦ ਅਤੇ ਵਪਾਰ ਬਾਰੇ ਕਾਨੂੰਨ ਕੀ ਕਹਿੰਦਾ ਹੈਸੰਜੇ ਕਪੂਰ ਦੀ ਕੁੱਲ ਜਾਇਦਾਦ ਕਿੰਨੀ ਸੀ?

 

 
 

 

 

 

 

 

ਫੋਰਬਸ ਕੰਪਨੀ ਅਨੁਸਾਰ, ਸੰਜੇ ਕਪੂਰ ਦੀ ਮੌਤ ਵੇਲੇ ਉਨ੍ਹਾਂ ਦੀ ਕੁੱਲ ਨੈੱਟ ਵਰਥ 1.2 ਬਿਲੀਅਨ ਡਾਲਰ, ਯਾਨੀ ਲਗਭਗ 10,300 ਕਰੋੜ ਰੁਪਏ ਸੀ। ਸਾਲ 2022 ਤੋਂ 2024 ਵਿਚਕਾਰ ਉਨ੍ਹਾਂ ਦੀ ਜਾਇਦਾਦ ਆਪਣੇ ਚਰਮ ‘ਤੇ ਸੀ, ਜੋ ਕਿ 1.6 ਬਿਲੀਅਨ ਡਾਲਰ (ਲਗਭਗ 13,000 ਕਰੋੜ ਰੁਪਏ) ਤੱਕ ਪਹੁੰਚ ਗਈ ਸੀ। ਹਿੰਦੁਸਤਾਨ ਟਾਈਮਜ਼ ਦੇ ਅਨੁਸਾਰ, ਹੁਣ ਸੰਜੇ ਕਪੂਰ ਦੀ ਸਾਰੀ ਜਾਇਦਾਦ ਅਤੇ ਕਾਰੋਬਾਰ ਦਾ ਇੰਤਜ਼ਾਮ ਉਨ੍ਹਾਂ ਦੀ ਪਤਨੀ ਪ੍ਰਿਆ ਸਚਦੇਵ ਨੂੰ ਦਿੱਤਾ ਜਾਵੇਗਾ।

 

 

 


 

 

 

 

 

 

 

 

 

 

ਸੰਜੇ ਕਪੂਰ ਦੇ ਬੱਚਿਆਂ ਦਾ ਕੀ ਹੋਵੇਗਾ?
ਸੰਜੇ ਕਪੂਰ ਦੇ ਤਿੰਨ ਬੱਚੇ ਹਨ। ਦੋ ਬੱਚੇ ਕਰਿਸ਼ਮਾ ਕਪੂਰ ਨਾਲ ਹਨ – ਸਮਾਇਰਾ ਅਤੇ ਕਿਆਨ। ਉਨ੍ਹਾਂ ਦੀ ਤੀਜੀ ਪਤਨੀ ਪ੍ਰਿਆ ਸਚਦੇਵ ਤੋਂ ਉਨ੍ਹਾਂ ਦਾ ਇੱਕ ਛੋਟਾ ਪੁੱਤਰ ਅਜ਼ਾਰਿਅਸ ਹੈ, ਜੋ ਹਾਲੇ ਸਿਰਫ਼ ਛੇ ਸਾਲ ਦਾ ਹੈ। ਫਿਲਹਾਲ ਇਹ ਤਿੰਨੇ ਹੀ ਬੱਚੇ ਕੰਪਨੀ ਦੇ ਕੰਮ ਵਿੱਚ ਸ਼ਾਮਲ ਨਹੀਂ ਹਨ, ਇਸ ਲਈ ਕੰਪਨੀ ਉਨ੍ਹਾਂ ਵਿਚੋਂ ਕਿਸੇ ਦੇ ਹੱਥ ਨਹੀਂ ਆਵੇਗੀ।

 

 

 

 

 

 

 

 

 

 

 

 

 

 

ਰਿਪੋਰਟਾਂ ਅਨੁਸਾਰ, ਸੰਜੇ ਨੇ ਸਮਾਇਰਾ ਅਤੇ ਕਿਆਨ ਨੂੰ ਪਹਿਲਾਂ ਹੀ 14 ਕਰੋੜ ਰੁਪਏ ਦੇ ਬੌਂਡ ਤੋਹਫ਼ੇ ਵਿਚ ਦਿੱਤੇ ਸਨ। ਇਸ ਤੋਂ ਇਲਾਵਾ, ਦੋਹਾਂ ਨੂੰ ਮਹੀਨਾਵਾਰ 10-10 ਲੱਖ ਰੁਪਏ ਦੀ ਆਮਦਨ ਵੀ ਮਿਲੇਗੀ। ਕੰਪਨੀ ਦਾ ਕੰਮਕਾਜ ਫਿਲਹਾਲ ਮੌਜੂਦਾ ਬੋਰਡ ਹੀ ਸੰਭਾਲੇਗਾ। ਹਾਲਾਂਕਿ ਭਵਿੱਖ ਵਿੱਚ ਜਾਇਦਾਦ ਨੂੰ ਲੈ ਕੇ ਕਾਨੂੰਨੀ ਵਿਵਾਦ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਜਾ ਰਹੀ ਹੈ।

 

 

 

 

 

 

 

 

 

ਵਿਦੇਸ਼ੀ ਜਾਇਦਾਦ ਦਾ ਕੀ ਹੋਵੇਗਾ?
ਕਾਨੂੰਨ ਅਨੁਸਾਰ, ਜੇ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਵਿਦੇਸ਼ੀ ਜਾਇਦਾਦ ਦਾ ਵੰਡ ਉਸ ਦੀ ਲਿਖਤੀ ਵਸੀਅਤ ਦੇ ਅਨੁਸਾਰ ਕੀਤਾ ਜਾਂਦਾ ਹੈ। ਜੇਕਰ ਕੋਈ ਵਸੀਅਤ ਨਹੀਂ ਹੁੰਦੀ, ਤਾਂ ਜਿਸ ਦੇਸ਼ ਵਿੱਚ ਜਾਇਦਾਦ ਮੌਜੂਦ ਹੈ, ਉਥੇ ਦੇ ਉਤਰਾਧਿਕਾਰ ਕਾਨੂੰਨ ਦੇ ਅਨੁਸਾਰ, ਜੋ ਵੀ ਕਾਨੂੰਨੀ ਵਾਰਸ ਬਣਦਾ ਹੈ, ਉਸਨੂੰ ਉਹ ਜਾਇਦਾਦ ਮਿਲ ਜਾਂਦੀ ਹੈ। ਇਹ ਵੰਡ ਉਸ ਦੇਸ਼ ਦੇ ਕਾਨੂੰਨੀ ਨਿਯਮਾਂ ਮੁਤਾਬਕ ਹੁੰਦੀ ਹੈ ਜਿੱਥੇ ਜਾਇਦਾਦ ਸਥਿਤ ਹੁੰਦੀ ਹੈ।

 

 

 

 

 

Check Also

Parmish Verma News : ਪਰਮੀਸ਼ ਵਰਮਾ ਦਾ ਪਤਨੀ ਨਾਲ ਤਲਾਕ , 2021 ‘ਚ ਹੋਇਆ ਸੀ ਵਿਆਹ , ਆਖੀ ਵੱਡੀ ਗੱਲ

Punjabi singer and actor Parmish Verma has finally broken his silence over his divorce and …