Breaking News

AAP ਦੇ ਇੱਕ ਹੋਰ ਵਿਧਾਇਕ ਨੇ ਦਿੱਤਾ ਅਸਤੀਫਾ, ਪਾਰਟੀ ਵਿੱਚ ਮੱਚੀ ਹਲਚਲ

AAP ਦੇ ਇੱਕ ਹੋਰ ਵਿਧਾਇਕ ਨੇ ਦਿੱਤਾ ਅਸਤੀਫਾ, ਪਾਰਟੀ ਵਿੱਚ ਮੱਚੀ ਹਲਚਲ

Punjab News: ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ, ਮਿਤੀ 1 ਨਵੰਬਰ, 2026, ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪ ਦਿੱਤਾ ਸੀ। ਆਪਣੇ ਅਸਤੀਫੇ ਵਿੱਚ, ਉਨ੍ਹਾਂ ਨੇ ਵਿਧਾਨ ਸਭਾ ਤੋਂ ਅਸਤੀਫਾ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਨੇ 1 ਨਵੰਬਰ, 2026 ਤੋਂ ਅਸਤੀਫਾ ਦੇਣ ਦੀ ਇੱਛਾ ਪ੍ਰਗਟਾਈ ਸੀ।

ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕਿਹਾ, “ਬਹੁਤ ਹੀ ਸਤਿਕਾਰਯੋਗ ਅੰਮ੍ਰਿਤਸਰ ਦੇ ਮੇਰੇ ਭੈਣ-ਭਰਾਵੋਂ, ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਮੈਂ ਇਸਤੀਫ਼ਾ ਦੇ ਦਿੱਤਾ ਹੈ। ਮੈਂ ਤੁਹਾਡੇ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਵਾਸਤੇ ਆਖ਼ਿਰੀ ਸਾਹ ਤੱਕ ਰਿਣੀ ਰਹਾਂਗਾ। ਤੁਹਾਡੇ ਸਹਿਯੋਗ ਅਤੇ ਪਰਮਾਤਮਾ ਦੇ ਆਸ਼ੀਰਵਾਦ ਨਾਲ ਗਲੀ-ਨਾਲੀ ਅਤੇ ਰਿਬਨ-ਕਟਿੰਗ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਨਸ਼ਾ, ਫਿਰੌਤੀ, ਗੈਂਗਸਟਰਵਾਦ ਅਤੇ ਭ੍ਰਿਸ਼ਟਾਚਾਰ ਤੋਂ ਜਕੜੇ ਪੰਜਾਬ ਨੂੰ ਮੁੜ ਉੱਨਤਸ਼ੀਲ ਅਤੇ ਮੋਹਰੀ ਸੂਬਾ ਬਣਾਉਣ ਲਈ ਅਸੀਂ ਸਾਰਿਆਂ ਨੇ ਮਿਲ਼ ਕੇ ਇਕਜੁਟ ਪ੍ਰਯਾਸ ਕਰਨਾ ਹੈ।

ਵੈਸੇ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਬਤੌਰ ਵਿਧਾਇਕ ਆਪਣਾ 90 ਪਰਸੈਂਟ ਟਾਰਗੇਟ ਪੂਰਾ ਕਰ ਲਿਆ ਹੈ; ਜੋ ਕੰਮ ਇੱਕ ਵਿਧਾਇਕ ਨੇ ਕਰਨਾ ਹੁੰਦਾ ਹੈ। ਕੌਂਸਲਰ, ਮੇਅਰ ਅਤੇ ਸਾਂਸਦ ਦੇ ਕੰਮ ਇਸਤੋਂ ਇਲਾਵਾ ਹਨ। ਮੈਂ ਇਲਾਕਾ ਵਾਰ ਆਪਣੇ ਵੱਲੋਂ ਕਰਾਏ ਕੰਮਾਂ ਦਾ ਵੇਰਵਾ ਵੀ ਦਿੱਤਾ ਹੈ ਜੋ ਅਖ਼ਬਾਰ ਅਤੇ ਮੇਰੇ ਫੇਸਬੁੱਕ ਪੇਜ ਤੇ ਮੌਜੂਦ ਹੈ। ਮੇਰੀ ਸੱਭ ਤੋਂ ਵੱਡੀ ਪ੍ਰਾਪਤੀ ਹੈ ਕਿ ਮੈਂ ਰਾਜਨੀਤੀ ਤੋਂ ਮਾਈ-ਬਾਪ ਕਲਚਰ ਨੂੰ ਖਤਮ ਕੀਤਾ ਅਤੇ ਇੱਕ ਜਨਤਾ ਨੂੰ ਆਪਣਾ ਪ੍ਰੇਰਣਾ-ਸਰੋਤ ਸਮਝ ਕੇ ਕੰਮ ਕੀਤਾ।

ਪੰਜਾਬ ਵਿਧਾਨ ਸਭਾ ਦੇ ਵਿੱਚ ਮੈਂ ਹਮੇਸ਼ਾ ਅੰਬਰਸਰੀਆਂ ਦੀ ਆਵਾਜ ਬੁਲੰਦ ਕੀਤੀ ਅਤੇ ਪਾਣੀ ਸੀਵਰੇਜ ਤੋਂ ਲੈ ਕੇ ਸਰਕਟ ਹਾਊਸ, ਕੰਪਨੀ ਬਾਗ, ਗੰਦਾ ਨਾਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸਰਕਾਰੀ ਮੈਡੀਕਲ ਕਾਲਜ, ਸਰੂਪ ਰਾਣੀ ਕਾਲਜ ਅਤੇ ਬਰਗਾੜੀ ਬੇਅਦਬੀ ਦੇ ਮੁੱਦੇ ਬੇਬਾਕੀ ਨਾਲ ਰੱਖੇ। ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਗਲੀ ਅਤੇ ਮੁਹੱਲਾ ਦਾ ਨਾਂ ਲੈ ਕੇ ਇਲਾਕੇ ਵਾਰ ਮੁੱਦੇ ਮੇਰੇ ਵਲੋਂ ਉਠਾਏ ਗਏ। ਤੁਹਾਡੇ ਨਾਲ ਮਿਲਕੇ ਅੱਗੇ ਦੀ ਸਟ੍ਰੈਟਜੀ ਬਣਾਕੇ ਇੱਕ ਸਾਫ਼-ਸੁਥਰੀ ਰਾਜਨੀਤੀ ਅਤੇ ਸਵੱਛ ਪ੍ਰਸ਼ਾਸਨ ਸੁਨਿਸ਼ਚਿਤ ਕਰਨਾ ਮੇਰਾ ਉਦੇਸ ਹੋਵੇਗਾ। ਮੇਰਾ ਇਕੋ-ਇਕ ਮਕਸਦ ਹੈ “ਪੰਜਾਬ ਫਸਟ”। ਇਸਤੋਂ ਇਲਾਵਾ ਮੇਰਾ ਕੋਈ ਨਿੱਜੀ ਸਵਾਰਥ ਨਹੀਂ ਹੋਵੇਗਾ।

ਬਹੁਤ ਹੀ ਸਤਿਕਾਰਯੋਗ ਅੰਮ੍ਰਿਤਸਰ ਦੇ ਮੇਰੇ ਭੈਣ-ਭਰਾਵੋਂ,
ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਮੈਂ ਇਸਤੀਫ਼ਾ ਦੇ ਦਿੱਤਾ ਹੈ।
ਮੈਂ ਤੁਹਾਡੇ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਵਾਸਤੇ ਆਖ਼ਿਰੀ ਸਾਹ ਤੱਕ ਰਿਣੀ ਰਹਾਂਗਾ।
>ਤੁਹਾਡੇ ਸਹਿਯੋਗ ਅਤੇ ਪਰਮਾਤਮਾ ਦੇ ਆਸ਼ੀਰਵਾਦ ਨਾਲ ਗਲੀ-ਨਾਲੀ ਅਤੇ ਰਿਬਨ-ਕਟਿੰਗ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਨਸ਼ਾ, ਫਿਰੌਤੀ, ਗੈਂਗਸਟਰਵਾਦ ਅਤੇ ਭ੍ਰਿਸ਼ਟਾਚਾਰ ਤੋਂ ਜਕੜੇ ਪੰਜਾਬ ਨੂੰ ਮੁੜ ਉੱਨਤਸ਼ੀਲ ਅਤੇ ਮੋਹਰੀ ਸੂਬਾ ਬਣਾਉਣ ਲਈ ਅਸੀਂ ਸਾਰਿਆਂ ਨੇ ਮਿਲ਼ ਕੇ ਇਕਜੁਟ ਪ੍ਰਯਾਸ ਕਰਨਾ ਹੈ।
>ਵੈਸੇ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਬਤੌਰ ਵਿਧਾਇਕ ਆਪਣਾ 90 ਪਰਸੈਂਟ ਟਾਰਗੇਟ ਪੂਰਾ ਕਰ ਲਿਆ ਹੈ; ਜੋ ਕੰਮ ਇੱਕ ਵਿਧਾਇਕ ਨੇ ਕਰਨਾ ਹੁੰਦਾ ਹੈ।
ਕੌਂਸਲਰ, ਮੇਅਰ ਅਤੇ ਸਾਂਸਦ ਦੇ ਕੰਮ ਇਸਤੋਂ ਇਲਾਵਾ ਹਨ।
>ਮੈਂ ਇਲਾਕਾ ਵਾਰ ਆਪਣੇ ਵੱਲੋਂ ਕਰਾਏ ਕੰਮਾਂ ਦਾ ਵੇਰਵਾ ਵੀ ਦਿੱਤਾ ਹੈ ਜੋ ਅਖ਼ਬਾਰ ਅਤੇ ਮੇਰੇ ਫੇਸਬੁੱਕ ਪੇਜ ਤੇ ਮੌਜੂਦ ਹੈ।
>ਮੇਰੀ ਸੱਭ ਤੋਂ ਵੱਡੀ ਪ੍ਰਾਪਤੀ ਹੈ ਕਿ ਮੈਂ ਰਾਜਨੀਤੀ ਤੋਂ ਮਾਈ-ਬਾਪ ਕਲਚਰ ਨੂੰ ਖਤਮ ਕੀਤਾ ਅਤੇ ਇੱਕ ਜਨਤਾ ਨੂੰ ਆਪਣਾ ਪ੍ਰੇਰਣਾ-ਸਰੋਤ ਸਮਝ ਕੇ ਕੰਮ ਕੀਤਾ।
>ਪੰਜਾਬ ਵਿਧਾਨ ਸਭਾ ਦੇ ਵਿੱਚ ਮੈਂ ਹਮੇਸ਼ਾ ਅੰਬਰਸਰੀਆਂ ਦੀ ਆਵਾਜ ਬੁਲੰਦ ਕੀਤੀ ਅਤੇ ਪਾਣੀ ਸੀਵਰੇਜ ਤੋਂ ਲੈ ਕੇ ਸਰਕਟ ਹਾਊਸ, ਕੰਪਨੀ ਬਾਗ, ਗੰਦਾ ਨਾਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸਰਕਾਰੀ ਮੈਡੀਕਲ ਕਾਲਜ, ਸਰੂਪ ਰਾਣੀ ਕਾਲਜ ਅਤੇ ਬਰਗਾੜੀ ਬੇਅਦਬੀ ਦੇ ਮੁੱਦੇ ਬੇਬਾਕੀ ਨਾਲ ਰੱਖੇ। ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਗਲੀ ਅਤੇ ਮੁਹੱਲਾ ਦਾ ਨਾਂ ਲੈ ਕੇ ਇਲਾਕੇ ਵਾਰ ਮੁੱਦੇ ਮੇਰੇ ਵਲੋਂ ਉਠਾਏ ਗਏ।
>ਤੁਹਾਡੇ ਨਾਲ ਮਿਲਕੇ ਅੱਗੇ ਦੀ ਸਟ੍ਰੈਟਜੀ ਬਣਾਕੇ ਇੱਕ ਸਾਫ਼-ਸੁਥਰੀ ਰਾਜਨੀਤੀ ਅਤੇ ਸਵੱਛ ਪ੍ਰਸ਼ਾਸਨ ਸੁਨਿਸ਼ਚਿਤ ਕਰਨਾ ਮੇਰਾ ਉਦੇਸ ਹੋਵੇਗਾ।
>ਮੇਰਾ ਇਕੋ-ਇਕ ਮਕਸਦ ਹੈ “ਪੰਜਾਬ ਫਸਟ”। ਇਸਤੋਂ ਇਲਾਵਾ ਮੇਰਾ ਕੋਈ ਨਿੱਜੀ ਸਵਾਰਥ ਨਹੀਂ ਹੋਵੇਗਾ।
ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ…
ਕੁੰਵਰ ਵਿਜੈ ਪ੍ਰਤਾਪ ਸਿੰਘ Se

Check Also

Amritsar News : ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਨੇ ਭੈਣ-ਭਰਾ ਦੀ ਬਾਈਕ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ

Amritsar News : ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਨੇ ਭੈਣ-ਭਰਾ ਦੀ ਬਾਈਕ ਨੂੰ ਮਾਰੀ …