Breaking News

ਨੂੰਹ ਨੇ ਭਰਾ ਤੇ ਦੋਸਤ ਨਾਲ ਮਿਲ ਕੇ ਸੱਸ ਦਾ ਕੀਤਾ ਕਤਲ

Daughter-in-law murdered mother-in-law

ਨੂੰਹ ਨੇ ਭਰਾ ਤੇ ਦੋਸਤ ਨਾਲ ਮਿਲ ਕੇ ਸੱਸ ਦਾ ਕੀਤਾ ਕਤਲ

25 ਅਗਸਤ ਨੂੰ ਮਾਮਲਾ ਦਰਜ ਕਰਕੇ ਜਸਵੀਰ ਕੌਰ, ਗੁਰਵਿੰਦਰ ਸਿੰਘ ਅਤੇ ਹਰਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸੰਗਰੂਰ: ਸੰਗਰੂਰ ਦੇ ਪਿੰਡ ਸ਼ੇਰੋ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।

 

 

 

 

ਨੂੰਹ ਨੇ ਆਪਣੇ ਭਰਾ ਅਤੇ ਉਸਦੇ ਦੋਸਤ ਨਾਲ ਮਿਲ ਕੇ ਹੀ ਆਪਣੀ ਹੀ ਸੱਸ ਦਾ ਸਰਾਹਣੇ ਅਤੇ ਤੋਲੀਏ ਦੀ ਮਦਦ ਨਾਲ ਮੂੰਹ ਘੁੱਟ ਕੇ ਕਤਲ ਕਰ ਦਿੱਤਾ ਹੈ।

 

 

 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਜਗਜੀਤ ਸਿੰਘ ਪੁੱਤਰ ਕਰਨੈਲ ਸਿੰਘ ਨੇ ਬਿਆਨ ਦਿੱਤੇ ਕਿ 24 ਜੁਲਾਈ ਨੂੰ ਉਸ ਦੀ ਭੈਣ ਬਲਜੀਤ ਕੌਰ ਵਾਸੀ ਸ਼ੇਰੋ ਜਿਲ੍ਹਾ ਸੰਗਰੂਰ ਦਾ ਕਤਲ ਉਸਦੀ ਨੂੰਹ ਜਸਵੀਰ ਕੌਰ ਅਤੇ ਉਸਦੇ ਭਾਈ ਅਤੇ ਇੱਕ ਦੋਸਤ ਗੁਰਵਿੰਦਰ ਸਿੰਘ, ਹਰਮਨਦੀਪ ਸਿੰਘ ਵਲੋਂ ਕੀਤਾ ਗਿਆ ਹੈ ਜਿਸ ਸਬੰਧੀ ਥਾਣਾ ਚੀਮਾ ਪੁਲਿਸ ਵੱਲੋਂ 25 ਅਗਸਤ ਨੂੰ ਮਾਮਲਾ ਦਰਜ ਕਰਕੇ ਦੋਸ਼ਣ ਜਸਵੀਰ ਕੌਰ, ਗੁਰਵਿੰਦਰ ਸਿੰਘ ਅਤੇ ਹਰਮਨਦੀਪ ਸਿੰਘ ਉਕਤਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

 

 

 

ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਸਰਾਹਣੇ ਅਤੇ ਤੋਲੀਏ ਦੀ ਮਦਦ ਨਾਲ ਬਲਜੀਤ ਕੌਰ ਦਾ ਮੂੰਹ ਘੁੱਟ ਕੇ ਉਸਦਾ ਕਤਲ ਕੀਤਾ ਗਿਆ ਦੋਸ਼ੀਆਂ ਪਾਸੋਂ ਘਟਨਾ ਸਮੇਂ ਵਰਤਿਆ ਹੋਇਆ ਸਰਹਾਣਾ ਅਤੇ ਦੋਸ਼ੀਆਂ ਗੁਰਵਿੰਦਰ ਸਿੰਘ ਅਤੇ ਹਰਮਨਦੀਪ ਸਿੰਘ ਉਕਤਾਨ ਵੱਲੋਂ ਵਾਰਦਾਤ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਦੋਸ਼ੀ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਤੇ ਹਨ ਜਿਨਾਂ ਨਾਲ ਡੁੰਘਾਈ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ

Check Also

Phagwara , Punjab : ਪਤਨੀ ਨੇ ਚਾਹ ਪਿਆ ….

Phagwara , Punjab : ਫਗਵਾੜਾ ਦੇ ਨੇੜਲੇ ਪਿੰਡ ਰਾਣੀਪੁਰ ਦੇ ਮੁਹੱਲਾ ਕਲੇਰਾਂ ਤੋਂ ਇੱਕ ਦਿਲ …