Breaking News

Child Falls into Borewell: 200 ਫੁੱਟ ਡੂੰਘੇ ਬੋਰਵੈੱਲ ’ਚ ਡਿੱਗਿਆ ਚਾਰ ਸਾਲਾ ਮਾਸੂਮ ; ਫ਼ੌਜ ਵੱਲੋਂ ਬਚਾਅ ਕਾਰਜ ਜਾਰੀ

Child Falls into Borewell: 200 ਫੁੱਟ ਡੂੰਘੇ ਬੋਰਵੈੱਲ ’ਚ ਡਿੱਗਿਆ ਚਾਰ ਸਾਲਾ ਮਾਸੂਮ ; ਫ਼ੌਜ ਵੱਲੋਂ ਬਚਾਅ ਕਾਰਜ ਜਾਰੀ

220 ਫੁੱਟ ਡੂੰਘੇ ਬੋਰਵੈੱਲ ‘ਚ ਡਿੱ*ਗ ਗਿਆ ਮਾਸੂਮ, ਪਿਓ ਨਾਲ ਦਾਦੇ ਨੂੰ ਰੋਟੀ ਦੇਣ ਲਈ ਗਿਆ ਸੀ ਖੇਤ
ਕੈਮਰੇ ‘ਚ ਦਿਖਾਈ ਦੇ ਰਿਹਾ ਹੱਥ, ਮੌਕੇ ‘ਤੇ ਚੱਲ ਰਿਹਾ ਰੈਸਕਿਊ

Child Falls into Borewell: ਅੰਬਾਲਾ ਜ਼ਿਲ੍ਹੇ ਦੇ ਧਨੌਰਾ ਪਿੰਡ ਵਿੱਚ ਅੱਜ ਸਵੇਰੇ ਕਰੀਬ ਚਾਰ ਸਾਲ ਦਾ ਇਕ ਬੱਚਾ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ, ਜਿਸ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਵੱਡੇ ਪੱਧਰ ’ਤੇ ਬਚਾਅ ਅਭਿਆਨ ਜਾਰੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੱਚੇ ਦੀ ਪਛਾਣ ਨਿਰਭੈ ਵਜੋਂ ਹੋਈ ਹੈ। ਸਵੇਰੇ ਕਰੀਬ 7 ਵਜੇ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਖੇਤਾਂ ਵਿੱਚ ਗਿਆ ਹੋਇਆ ਸੀ। ਇਸ ਦੌਰਾਨ ਉਹ ਅਚਾਨਕ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਪਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਬਚਾਅ ਕਾਰਜ ਲਈ ਐਨਡੀਆਰਐਫ, ਐਸਡੀਆਰਐਫ ਅਤੇ ਫੌਜ ਦੀਆਂ ਟੀਮਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।

ਡੀਸੀ ਅਤੇ ਸੀਨੀਅਰ ਅਧਿਕਾਰੀ ਮੌਕੇ ’ਤੇ ਮੌਜੂਦ
ਡਿਪਟੀ ਕਮਿਸ਼ਨਰ ਅੰਬਾਲਾ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਕੇ ’ਤੇ ਮੌਜੂਦ ਰਹਿ ਕੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਦੱਸਿਆ ਗਿਆ ਹੈ ਕਿ ਬੋਰਵੈੱਲ 200 ਫੁੱਟ ਤੋਂ ਵੱਧ ਡੂੰਘਾ ਹੈ। ਪ੍ਰਸ਼ਾਸਨ ਨੇ ਬਚਾਅ ਅਭਿਆਨ ਲਈ ਭਾਰੀ ਮਸ਼ੀਨਰੀ ਤਾਇਨਾਤ ਕੀਤੀ ਹੈ। ਬੱਚੇ ਦੀ ਸਥਿਤੀ ਅਤੇ ਹਰਕਤ ’ਤੇ ਨਜ਼ਰ ਰੱਖਣ ਲਈ ਕੈਮਰੇ ਦੀ ਮਦਦ ਲਈ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਬੱਚੇ ਨੂੰ ਜਲਦੀ ਅਤੇ ਸੁਰੱਖਿਅਤ ਢੰਗ ਨਾਲ ਬਾਹਰ ਕੱਢਣ ਦੇ ਯਤਨ ਜਾਰੀ ਹਨ

Check Also

Mami Bhanja Live-in: 32 ਸਾਲਾ ਭਾਣਜਾ ਅਤੇ 33 ਸਾਲਾਂ ਦੀ ਮਾਮੀ… ਦੋਵੇਂ ਲੁਕ ਛਿਪ ਕੇ ਰਹਿ ਰਹੇ ਸਨ ਇਕੱਠੇ, ਫੇਰ ਇਕ ਦਿਨ ਮਾਮੀ ਨੂੰ ਆਇਆ ਇਕ ਫੋਨ ਤੇ…

Mami Bhanja Live-in: 32 ਸਾਲਾ ਭਾਣਜਾ ਅਤੇ 33 ਸਾਲਾਂ ਦੀ ਮਾਮੀ… ਦੋਵੇਂ ਲੁਕ ਛਿਪ ਕੇ …