Breaking News

Giani Harpreet Singh Facebook post: ‘ਆਪ’ ਕੋਲ ਬਾਦਲ ਦਲ ਵਰਗੇ ਕਾਨੂੰਨੀ ਮਾਹਰ ਨਹੀਂ ਸਨ, ਨਹੀਂ ਤਾਂ ਤਲਬੀ ਦਾ ਵੀ ਵਿਰੋਧ ਕਰਦੇ: ਗਿਆਨੀ ਹਰਪ੍ਰੀਤ ਸਿੰਘ

Giani Harpreet Singh Facebook post: AAP ਕੋਲ ਬਾਦਲ ਦਲ ਵਰਗੇ ਕਾਨੂੰਨੀ ਮਾਹਰ ਨਹੀਂ ਸਨ, ਨਹੀਂ ਤਾਂ ਤਲਬੀ ਦਾ ਵੀ ਵਿਰੋਧ ਕਰਦੇ: ਗਿਆਨੀ ਹਰਪ੍ਰੀਤ ਸਿੰਘ

ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਦਾ ਕਿ ਆਮ ਆਦਮੀ ਪਾਰਟੀ ਕੋਲ ਗਰੇਵਾਲ, ਚੀਮਾ ਤੇ ਸਰਨੇ ਵਰਗੇ ਕਨੂੰਨੀ ਮਾਹਰ ਨਹੀਂ ਸਨ ਤੇ ਨਾ ਬਾਦਲ ਦਲ ਦੀ ਸਰਕਾਰ ਹੈ, ਨਹੀ ਤਾ ਇੰਨਾਂ ਝੱਟ ਚੈਨਲਾਂ ਤੇ ਰਿਹ ਪ੍ਰਤੀਕਿਰਿਆ ਦੇਣੀ ਸੀ ਕਿ ਸਾਡੇ ਐਮ ਐਲ਼ ਏ ਸ੍ਰੀ ਅਕਾਲ ਤਖ਼ਤ ਨਹੀਂ ਜਾ ਸਕਦੇ ਕਿਉਂਕਿ ਜੇ ਚਲੇ ਗਏ ਤਾਂ ਸਾਡੀ ਸਰਕਾਰ ਵੀ ਕੇਂਦਰ ਭੰਗ ਕਰ ਸਕਦਾ ਹੈ ਤੇ ਚੋਣ ਕਮਿਸ਼ਨ ਸਾਡੀ ਮਾਨਤਾ ਵੀ ਰੱਦ ਕਰ ਸਕਦਾ ।ਇੰਨਾਂ ਇਹ ਵੀ ਪੱਕਾ ਆਖਣਾ ਸੀ ਕਿ ਜਥੇਦਾਰ ਲੋਕਾ ਦੀ ਚੁਣੀ ਸਰਕਾਰ ਨੂੰ ਕਿਵੇ ਕਨੂੰਨ ਰੱਦ ਕਰਨ ਦਾ ਜਾਂ ਸੋਧਾਂ ਕਰਨ ਦਾ ਅਦੇਸ਼ ਦੇ ਸਕਦਾ? ਇਹ ਵੀ ਤਰਕ ਦਿੱਤਾ ਜਾਣਾ ਸੀ ਕਿ ਕਿੰਨੇ ਕਾਲੇ ਕਨੂੰਨ ਸਿੱਖਾਂ ਖਿਲਾਫ ਬਣੇ ਕਦੇ ਕਿਸੇ ਜਥੇਦਾਰ ਨੇ ਉੱਨਾਂ ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ ? ਆਮ ਆਦਮੀ ਪਾਰਟੀ ਨੂੰ ਮੁਫ਼ਤ ਦੀ ਸਲਾਹ ਹੈ ਕਿ ਜਿੱਥੇ ਹੋਰ ਦੂਜੀਆਂ ਪਾਰਟੀਆਂ ਚੋਂ ਬੰਦੇ ਸ਼ਾਮਲ ਕਰਵਾ ਰਹੇ ਹੋ ਇੰਨਾਂ ਚੀਮਾ, ਮੇਸ਼ੀ ਗਰੇਵਾਲ ਤੇ ਦਿੱਲੀ ਆਲੇ ਸਰਨੇ ਨੂੰ ਵੀ ਲੈ ਜੋ ਨਾਲੇ ਇਹੋ ਜੇ ਮੌਕੇ ਤੁਹਾਡੇ ਕੰਮ ਆਉਣਗੇ ਤੇ ਨਾਲ ਪੰਥ ਦਾ ਭਲਾ ਹੋ ਜਾਵੇਗਾ।

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਤਲਬ ਕੀਤੇ ਜਾਣ ਦੇ ਮਾਮਲੇ ’ਤੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ’ਤੇ ਪਾਈ ਇੱਕ ਵਿਸਥਾਰਪੂਰਵਕ ਪੋਸਟ ਰਾਹੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕਾਰਗੁਜ਼ਾਰੀ ਅਤੇ ਉਸ ਦੇ ਆਗੂਆਂ ਦੇ ਕਾਨੂੰਨੀ ਤਰਕਾਂ ’ਤੇ ਗੰਭੀਰ ਸਵਾਲ ਚੁੱਕਦਿਆਂ ਤਿੱਖਾ ਤਨਜ਼ ਕੱਸਿਆ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਪੋਸਟ ਵਿੱਚ ਲਿਖਿਆ, “ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਦਾ ਕਿ ਆਮ ਆਦਮੀ ਪਾਰਟੀ ਕੋਲ ਗਰੇਵਾਲ, ਚੀਮਾ ਤੇ ਸਰਨੇ ਵਰਗੇ ਕਾਨੂੰਨੀ ਮਾਹਰ ਨਹੀਂ ਸਨ ਅਤੇ ਨਾ ਹੀ ਬਾਦਲ ਦਲ ਦੀ ਸਰਕਾਰ ਸੀ। ਨਹੀਂ ਤਾਂ ਤੁਰੰਤ ਟੀਵੀ ਚੈਨਲਾਂ ’ਤੇ ਇਹ ਦਲੀਲਾਂ ਦਿੱਤੀਆਂ ਜਾਂਦੀਆਂ ਕਿ ਸਾਡੇ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਨਹੀਂ ਜਾ ਸਕਦੇ, ਕਿਉਂਕਿ ਇਸ ਨਾਲ ਕੇਂਦਰ ਸਰਕਾਰ ਸਾਡੀ ਸਰਕਾਰ ਭੰਗ ਕਰ ਸਕਦੀ ਹੈ ਜਾਂ ਚੋਣ ਕਮਿਸ਼ਨ ਪਾਰਟੀ ਦੀ ਮਾਨਤਾ ਰੱਦ ਕਰ ਸਕਦਾ ਹੈ।”

ਉਨ੍ਹਾਂ ਅੱਗੇ ਲਿਖਿਆ ਕਿ “ਇਸ ਦੇ ਨਾਲ ਇਹ ਤਰਕ ਵੀ ਦਿੱਤਾ ਜਾਂਦਾ ਕਿ ਜਥੇਦਾਰ ਕਿਸੇ ਲੋਕਾਂ ਵੱਲੋਂ ਚੁਣੀ ਸਰਕਾਰ ਨੂੰ ਕਾਨੂੰਨ ਰੱਦ ਕਰਨ ਜਾਂ ਸੋਧ ਕਰਨ ਦੇ ਹੁਕਮ ਕਿਵੇਂ ਦੇ ਸਕਦੇ ਹਨ। ਨਾਲ ਹੀ ਇਹ ਵੀ ਪੁੱਛਿਆ ਜਾਂਦਾ ਕਿ ਸਿੱਖਾਂ ਵਿਰੁੱਧ ਬਣੇ ਕਈ ਕਥਿਤ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਹੁਕਮ ਕਿਸੇ ਜਥੇਦਾਰ ਨੇ ਕਦੇ ਕਿਉਂ ਨਹੀਂ ਦਿੱਤਾ।”ਗਿਆਨੀ ਹਰਪ੍ਰੀਤ ਸਿੰਘ ਨੇ ‘ਆਮ ਆਦਮੀ ਪਾਰਟੀ’ ਨੂੰ ਤਨਜ਼ੀਆ ਅੰਦਾਜ਼ ਵਿੱਚ ਮੁਫ਼ਤ ਸਲਾਹ ਦਿੰਦਿਆਂ ਲਿਖਿਆ ਕਿ ਜੇਕਰ ਉਹ ਹੋਰਨਾਂ ਪਾਰਟੀਆਂ ਤੋਂ ਆਗੂਆਂ ਨੂੰ ਆਪਣੇ ਨਾਲ ਜੋੜ ਰਹੀ ਹੈ ਤਾਂ ਚੀਮਾ, ਮੇਸ਼ੀ ਗਰੇਵਾਲ ਅਤੇ ਦਿੱਲੀ ਵਾਲੇ ਸਰਨੇ ਨੂੰ ਵੀ ਆਪਣੇ ਨਾਲ ਸ਼ਾਮਲ ਕਰ ਲਵੇ। ਉਨ੍ਹਾਂ ਕਿਹਾ ਕਿ ਅਜਿਹੇ ਮੌਕਿਆਂ ’ਤੇ ਇਹ ਆਗੂ ਪਾਰਟੀ ਦੇ ਕੰਮ ਆਉਣਗੇ ਅਤੇ ਨਾਲ ਹੀ ਪੰਥ ਦਾ ਵੀ ਭਲਾ ਹੋ ਜਾਵੇਗਾ।

Check Also

Moga – ਡੀ. ਜੇ. ਬੰਦ ਕਰਵਾਉਣ ਗਈ ਪੁਲਸ ਪਾਰਟੀ ‘ਤੇ ਭਈਆਂ ਨੇ ਕੀਤਾ ਹਮਲਾ

Moga – ਡੀ. ਜੇ. ਬੰਦ ਕਰਵਾਉਣ ਗਈ ਪੁਲਸ ਪਾਰਟੀ ‘ਤੇ ਭਈਆਂ ਨੇ ਕੀਤਾ ਹਮਲਾ ਮੋਗਾ …