Breaking News

Breaking News – ਭਾਰਤੀਆਂ ਨਾਲ ਭਰੇ ਇਕ ਹੋਰ ਜਹਾਜ਼ ”ਤੇ ਹੋ ਗਿਆ ਹਮਲਾ ! ਮਿਡਲ ਈਸਟ ”ਚ ਭਖਦਾ ਜਾ ਰਿਹਾ ਮਾਹੌਲ

Breaking News – ਭਾਰਤੀਆਂ ਨਾਲ ਭਰੇ ਇਕ ਹੋਰ ਜਹਾਜ਼ ”ਤੇ ਹੋ ਗਿਆ ਹਮਲਾ ! ਮਿਡਲ ਈਸਟ ”ਚ ਭਖਦਾ ਜਾ ਰਿਹਾ ਮਾਹੌਲ

 

 

 

 

 

 

 

 

 

 

 

 

 

ਮਿਡਲ ਈਸਟ ‘ਚ ਅਮਰੀਕਾ ਤੇ ਇਰਾਨ ਵਿਚਾਲੇ ਜੰਗ ਮੁੜ ਤੇਜ਼ ਹੁੰਦੀ ਜਾ ਰਹੀ ਹੈ। ਇਸੇ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਓਮਾਨ ਨੇੜੇ ਵਪਾਰਕ ਤੇਲ ਟੈਂਕਰ ਜਹਾਜ਼ ‘ਐੱਮਟੀ ਜਲਵੀਰ’ ‘ਤੇ ਹਵਾਈ ਹਮਲਾ ਹੋਇਆ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

ਇਹ ਹਮਲਾ ਓਮਾਨ ਦੀ ‘ਸ਼ਿਨਾਸ ਬੰਦਰਗਾਹ’ ਦੇ ਸਮੁੰਦਰੀ ਇਲਾਕੇ ‘ਚ ਹੋਇਆ ਹੈ। ਇਹ ਜਹਾਜ਼ ਅਫਰੀਕੀ ਦੇਸ਼ ਗਿਨੀ-ਬਿਸਾਊ ਦੇ ਝੰਡੇ ਹੇਠ ਚੱਲ ਰਿਹਾ ਹੈ, ਜਿਸ ‘ਤੇ 20 ਦੇ ਕਰੀਬ ਭਾਰਤੀ ਕ੍ਰੂ ਮੈਂਬਰ ਸਵਾਰ ਦੱਸੇ ਜਾ ਰਹੇ ਹਨ। ਹਮਲੇ ਕਾਰਨ ਜਹਾਜ਼ ਦੇ ਇੰਜਣ ਰੂਮ ਤੇ ਚਿਮਨੀ ਵਾਲੇ ਹਿੱਸੇ ‘ਚ ਅੱਗ ਲੱਗ ਗਈ ਹੈ, ਜਿਸ ਮਗਰੋਂ ਜਹਾਜ਼ ‘ਤੇ ਹਫੜਾ-ਦਫੜੀ ਮਚ ਗਈ, ਪਰ ਫਿਲਹਾਲ ਸਾਰੇ ਜਹਾਜ਼ ਸਵਾਰ ਸੁਰੱਖਿਅਤ ਦੱਸੇ ਜਾ ਰਹੇ ਹਨ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਓਮਾਨ ਸਥਿਤ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਪੋਸਟ ਰਾਹੀਂ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਆਪਣੀ ਪੋਸਟ ‘ਚ ਦੂਤਾਵਾਸ ਨੇ ਲਿਖਿਆ, “ਸਾਨੂੰ ਅੱਜ ਸਵੇਰੇ ਓਮਾਨ ਦੀ ਸ਼ਿਨਾਸ ਬੰਦਰਗਾਹ ਨੇੜੇ ਇੱਕ ਜਹਾਜ਼ ਨਾਲ ਜੁੜੀ ਘਟਨਾ ਬਾਰੇ ਪਤਾ ਲੱਗਿਆ ਹੈ। ਅਸੀਂ ਪੂਰੀ ਸਥਿਤੀ ‘ਤੇ ਬਰੀਕੀ ਨਾਲ ਨਜ਼ਰ ਰੱਖ ਰਹੇ ਹਾਂ ਅਤੇ ਹੋਰ ਜਾਣਕਾਰੀ ਲਈ ਹਾਸਲ ਕਰਨ ਲਈ ਓਮਾਨੀ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਬਣਾ ਰਹੇ ਹਾਂ।”

 

 

 

 

 

 

 

 

 

 

 

 

 

 

 

 

 

 

 

 

ਜ਼ਿਕਰਯੋਗ ਹੈ ਕਿ ਇਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਕਾਰਨ ਇਲਾਕੇ ਦੇ ਸਮੁੰਦਰੀ ਰਸਤਿਆਂ ‘ਚੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ ‘ਤੇ ਹਮਲਿਆਂ ਦਾ ਖ਼ਤਰਾ ਬਹੁਤ ਜ਼ਿਆਦਾ ਵਧ ਗਿਆ ਹੈ। ਭਾਰਤੀ ਸੁਰੱਖਿਆ ਏਜੰਸੀਆਂ ਅਤੇ ਭਾਰਤੀ ਜਲ ਸੈਨਾ ਵੀ ਖੇਤਰ ਵਿੱਚ ਆਪਣੇ ਜਹਾਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰਕਤ ਵਿੱਚ ਆ ਗਈਆਂ ਹਨ ਤੇ ਇਸ ਜਹਾਜ਼ ‘ਤੇ ਫਸੇ ਕ੍ਰੂ ਮੈਂਬਰਾਂ ਨੂੰ ਰੈਸਕਿਊ ਕਰਨ ਦੀਆਂ ਕੋਸ਼ਿਸ਼ਾਂ ਆਰੰਭ ਦਿੱਤੀਆਂ ਗਈਆਂ ਹਨ।

Check Also

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ …