Breaking News

Nancy Grewal – ਨੈਂਸੀ ਗਰੇਵਾਲ ਦੇ ਕਤਲ ਮਾਮਲੇ ‘ਚ ਨਵਾਂ ਮੋੜ! ਆਖਰੀ ਵੀਡੀਓ ਆਈ ਸਾਹਮਣੇ

Nancy Grewal – ਨੈਂਸੀ ਗਰੇਵਾਲ ਦੇ ਕਤਲ ਮਾਮਲੇ ‘ਚ ਨਵਾਂ ਮੋੜ! ਆਖਰੀ ਵੀਡੀਓ ਆਈ ਸਾਹਮਣੇ

 

 

 

 

ਜਲੰਧਰ- ਕੈਨੇਡਾ ‘ਚ ਕਤਲ ਕੀਤੀ ਪੰਜਾਬੀ ਇੰਫਲੂਐਂਸਰ ਨੈਂਸੀ ਗਰੇਵਾਲ ਦੇ ਮਾਮਲੇ ਵਿਚ ਨਵਾਂ ਮੋੜ ਸਾਹਮਣੇ ਆਇਆ ਹੈ। ਦਰਅਸਲ ਨੈਂਸੀ ਗਰੇਵਾਲ ਦੇ ਕਤਲ ਤੋਂ ਪਹਿਲਾਂ ਉਸ ਦੀ ਆਖਰੀ ਵੀਡੀਓ ਸਾਹਮਣੇ ਆਈ ਹੈ। ਇਸ ਵਿਚ ਉਹ ਘਰੋਂ ਲਾਲ ਬੈਗ ਲੈ ਕੇ ਗੱਡੀ ਵਿਚ ਬੈਠਦੇ ਦਿੱਸ ਰਹੀ ਹੈ ।

 

 

 

 

 

 

 

ਇਸ ਵੀਡੀਓ ਨੂੰ ਨੈਂਸੀ ਦੀ ਭੈਣ ਅਲੀਸ਼ਾ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਅਲੀਸ਼ਾ ਨੇ ਲਿਖਿਆ, ”ਆਈ ਮਿਸ ਯੂ ਸਿਸਟਰ, ਐਵਰੀ ਸਿੰਗਲ ਡੇਅ।” ਇਸ ਦੇ ਨਾਲ ਹੀ ਅਲੀਸ਼ਾ ਨੇ ਕਿਹਾ ਕਿ ਇਹ ਨੈਂਸੀ ਦੀ ਆਖਰੀ ਵੀਡੀਓ ਹੈ।

 

 

 

 

 

 

 

 

ਜ਼ਿਕਰਯੋਗ ਹੈ ਕਿ 4 ਮਾਰਚ ਨੂੰ ਚਾਕੂ ਮਾਰ ਕੇ ਨੈਂਸੀ ਦਾ ਕੈਨੇਡਾ ਦੇ ਲਾਸਾਲੇ ਖੇਤਰ ਵਿਚ ਕਤਲ ਕਰ ਦਿੱਤਾ ਗਿਆ ਸੀ। ਕੈਨੇਡੀਅਨ ਪੁਲਸ ਮੁਤਾਬਕ ਰਾਤ ਕਰੀਬ 9 ਵਜੇ ਹਮਲਾਵਰ ਘਰ ਵਿਚ ਦਾਖ਼ਲ ਹੋਏ। ਉਸ ਸਮੇਂ ਨੈਂਸੀ ਆਪਣੀ ਕਿਸੇ ਬਜ਼ੁਰਗ ਮਰੀਜ਼ ਨੂੰ ਵੇਖਣ ਲਈ ਗਈ ਸੀ।

 

 

 

 

 

 

 

 

ਜਦੋਂ ਹਮਲਾ ਹੋਇਆ ਤਾਂ ਉਹ ਜੰਗਲ ਵੱਲ ਭੱਜੀ। ਜਿੱਥੇ ਦੋ ਹਮਲਾਵਰਾਂ ਨੇ ਉਸ ਦੇ ਪੇਟ ਵਿਚ ਕਈ ਵਾਰ ਚਾਕੂ ਮਾਰੇ। ਘਟਨਾ ਦੀ ਜਾਣਕਾਰੀ ਪਾ ਕੇ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਨੈਂਸੀ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਨੈਂਸੀ ਨੂੰ ਮ੍ਰਿਤਕ ਐਲਾਨ ਦਿੱਤਾ।

 

 

 

 

 

 

 

 

 

 

 

 

ਨੈਂਸੀ ਦਾ ਜਨਮ ਹਰਿਆਣਾ ਵਿਚ ਹੋਇਆ ਸੀ ਪਰ ਬਾਅਦ ਵਿਚ ਉਸ ਦਾ ਪਰਿਵਾਰ ਲੁਧਿਆਣਾ ਅਤੇ ਫਿਰ ਜਲੰਧਰ ਸ਼ਿਫ਼ਟ ਹੋ ਗਿਆ। ਨੈਂਸੀ ਜਲੰਧਰ ਦੇ ਦਿਓਲ ਨਗਰ ਦੀ ਰਹਿਣ ਵਾਲੀ ਸੀ। ਬਾਅਦ ਵਿਚ ਉਹ ਕੈਨੇਡਾ ਚਲੀ ਗਈ ਸੀ ਅਤੇ ਵਿੰਡਸਰ ਇਲਾਕੇ ਵਿਚ ਰਹਿੰਦੀ ਸੀ।

 

 

 

 

 

 

 

 

 

 

 

 

 

 

ਅਲੀਸ਼ਾ ਦੁਆਰਾ ਅਪਲੋਡ ਕੀਤੀ ਗਈ ਵੀਡੀਓ ‘ਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਨੈਂਸੀ 4 ਮਾਰਚ ਨੂੰ ਸਵੇਰੇ 3:02 ਵਜੇ ਆਪਣੇ ਕੰਮ ‘ਤੇ ਜਾ ਰਹੀ ਸੀ। ਨੈਂਸੀ ਨੇ ਕਾਲਾ ਟੌਪ ਪਾਇਆ ਹੋਇਆ ਹੈ ਅਤੇ ਹੱਥ ‘ਚ ਇਕ ਬੈਗ ਲੈ ਕੇ ਘਰੋਂ ਨਿਕਲੀ। ਫਿਰ ਉਹ ਲਾਅਨ ‘ਚ ਪਾਰਕ ਕੀਤੀ ਆਪਣੀ ਲਾਲ ਕਾਰ ਬੈਠਦੀ ਹੈ ਅਤੇ ਚਲੀ ਜਾਂਦੀ ਹੈ। ਇਸ ਦੇ ਬਾਅਦ ਨੈਂਸੀ ਕਦੇ ਘਰ ਵਾਪਸ ਨਹੀਂ ਆਈ।

 

 

 

 

 

 

 

 

 

 

ਭੈਣ ਬੋਲੀ, ਹਰ ਰੋਜ਼ ਤੈਨੂੰ ਕਰਦੀ ਹਾਂ ਮਿਸ
ਨੈਂਸੀ ਗਰੇਵਾਲ ਦੀ ਭੈਣ ਅਲੀਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸ਼ੇਅਰ ਕਰਦੇ ਲਿਖਿਆ ਕਿ ਨੈਂਸੀ ਮੈਂ ਤੈਨੂੰ ਹਰ ਰੋਜ਼ ਮਿਸ ਕਰਦੀ ਹਾਂ। ਇਹ ਉਸ ਦਿਨ ਦੀ ਆਖਰੀ ਵੀਡੀਓ ਹੈ, ਜਦੋਂ ਰਾਤ ਨੂੰ ਨੈਂਸੀ ਦਾ ਕਤਲ ਕਰ ਦਿੱਤਾ ਗਿਆ ਸੀ। ਕੰਮ ‘ਤੇ ਜਾਣ ਤੋਂ ਪਹਿਲਾਂ ਉਹ ਆਪਣੇ ਘਰ ਵਿਚ ਟਹਿਲ ਰਹੀ ਹੈ। ਉਸ ਨੂੰ ਨਹੀਂ ਪਤਾ ਸੀ ਕਿ ਅੱਜ ਤੋਂ ਬਾਅਦ ਉਹ ਕਦੇ ਵੀ ਇਸ ਘਰ ਵਿਚ ਵਾਪਸ ਨਹੀਂ ਆਵੇਗੀ।

Check Also

Sidhu Moose Wala ਦੇ YouTube ’ਤੇ 3 ਕਰੋੜ subscribers; ਇਤਿਹਾਸ ਰਚਣ ਵਾਲੇ ਪਹਿਲੇ ਭਾਰਤੀ ਗਾਇਕ ਬਣੇ

Sidhu Moose Wala ਦੇ YouTube ’ਤੇ 3 ਕਰੋੜ subscribers; ਇਤਿਹਾਸ ਰਚਣ ਵਾਲੇ ਪਹਿਲੇ ਭਾਰਤੀ ਗਾਇਕ …