Breaking News

Jalandhar – ਜਲੰਧਰ: ਦੂਜੀ ਔਰਤ ਨਾਲ PG ‘ਚ ਵੜਿਆ ਸੀ ਹੋਮਗਾਰਡ ਮੁਲਾਜ਼ਮ! ਉਪਰੋਂ ਪਹੁੰਚ ਗਈ ਪਤਨੀ, ਫਿਰ ਹੋਇਆ…

Jalandhar – ਜਲੰਧਰ: ਦੂਜੀ ਔਰਤ ਨਾਲ PG ‘ਚ ਵੜਿਆ ਸੀ ਹੋਮਗਾਰਡ ਮੁਲਾਜ਼ਮ! ਉਪਰੋਂ ਪਹੁੰਚ ਗਈ ਪਤਨੀ, ਫਿਰ ਹੋਇਆ…

ਜਲੰਧਰ ਦੇ ਮਕਸੂਦਾਂ ਇਲਾਕੇ ‘ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਨੇ ਆਪਣੇ ਹੋਮਗਾਰਡ ਪਤੀ ਨੂੰ ਕਿਸੇ ਹੋਰ ਔਰਤ ਨਾਲ ਇਕ ਪੀ. ਜੀ. ‘ਚ ਰੰਗੇ ਹੱਥੀਂ ਕਾਬੂ ਕਰ ਲਿਆ। ਨੰਦਨਪੁਰ ਰੋਡ ‘ਤੇ ਹੋਏ ਇਸ ਖ਼ੁਲਾਸੇ ਤੋਂ ਬਾਅਦ ਮੌਕੇ ‘ਤੇ ਭਾਰੀ ਹੰਗਾਮਾ ਹੋਇਆ, ਜਿਸ ਤੋਂ ਬਾਅਦ ਮਾਮਲਾ ਥਾਣੇ ਤੱਕ ਪਹੁੰਚ ਗਿਆ।

ਪਤੀ ਦੇ ਪਹਿਲਾਂ ਵੀ ਰਹੇ ਹਨ ਕਈ ਸੰਬੰਧ
ਪੀੜਤ ਪਤਨੀ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਪੰਜਾਬ ਪੁਲਸ ਵਿਚ ਹੋਮਗਾਰਡ ਵਜੋਂ ਤਾਇਨਾਤ ਹੈ। ਪਤਨੀ ਦੇ ਅਨੁਸਾਰ ਇਹ ਉਸ ਦੇ ਪਤੀ ਨਾਲ ਦੂਜਾ ਵਿਆਹ ਸੀ ਪਰ ਉਸ ਦਾ ਪਤੀ ਫਿਰ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਦੇ ਪਹਿਲਾਂ ਵੀ ਦੁਬਈ ਅਤੇ ਅਬੋਹਰ ਦੀਆਂ ਔਰਤਾਂ ਨਾਲ ਸੰਬੰਧਾਂ ਨੂੰ ਲੈ ਕੇ ਵਿਵਾਦ ਰਹਿ ਚੁੱਕੇ ਹਨ।

ਫੜੀ ਗਈ ਔਰਤ ਵੀ ਨਿਕਲੀ ਵਿਆਹੁਤਾ
ਇਸ ਮਾਮਲੇ ‘ਚ ਇਕ ਹੋਰ ਹੈਰਾਨੀਜਨਕ ਗੱਲ ਇਹ ਰਹੀ ਕਿ ਜਿਸ ਔਰਤ ਨਾਲ ਪਤੀ ਨੂੰ ਫੜਿਆ ਗਿਆ, ਉਸ ਨੇ ਚੂੜਾ ਪਾਇਆ ਹੋਇਆ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸ ਔਰਤ ਦਾ ਵੀ ਕਿਸੇ ਹੋਰ ਨਾਲ ਲਵ ਮੈਰਿਜ ਹੋਈ ਹੈ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਉਸ ਔਰਤ ਦੇ ਪਤੀ ਨੂੰ ਵੀ ਸੂਚਿਤ ਕਰ ਦਿੱਤਾ ਹੈ। ਥਾਣਾ ਮੁਖੀ ਰਾਕੇਸ਼ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਫੜੇ ਗਏ ਵਿਅਕਤੀ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ,

ਜਿਸ ਨੂੰ ਕਿਰਨ ਨਾਮਕ ਔਰਤ ਨਾਲ ਫੜਿਆ ਗਿਆ ਹੈ। ਪੁੱਛਗਿੱਛ ਦੌਰਾਨ ਗੁਰਪ੍ਰੀਤ ਨੇ ਦਾਅਵਾ ਕੀਤਾ ਕਿ ਉਸ ਦਾ ਆਪਣੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ ਅਤੇ ਉਹ ਔਰਤ ਸਿਰਫ਼ ਉਸ ਨੂੰ ਮਿਲਣ ਆਈ ਸੀ। ਦੂਜੇ ਪਾਸੇ ਪੁਲਸ ‘ਤੇ ਘਟਨਾ ਦੀ ਵੀਡੀਓ ਡਿਲੀਟ ਕਰਨ ਦੇ ਦੋਸ਼ ਵੀ ਲੱਗੇ ਹਨ। ਥਾਣਾ ਮੁਖੀ ਨੇ ਸਪੱਸ਼ਟ ਕੀਤਾ ਹੈ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵਾਂ ਪੱਖਾਂ ਦੇ ਬਿਆਨ ਦਰਜ ਕਰਕੇ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Check Also

Punjab News: ਪੰਜਾਬ ਤੋਂ ਵੱਡੀ ਖਬਰ, SHO ਦੇ ਗੰਨਮੈਨ ਦੀ ਗੋਲੀ ਨਾਲ ਨੌਜਵਾਨ ਦੀ ਮੌਤ; ਪਰਿਵਾਰ ਨੇ ਪਿੱਠ ‘ਤੇ ਗੋਲੀ ਮਾਰਨ ਦਾ ਲਗਾਇਆ ਦੋਸ਼

Jalandhar: Youth Dies During Police Operation, Family Alleges Encounter Was Unjustified A 22-year-old youth, Lovepreet …