Breaking News

Rikshit Chauhan ਰੂਸੀ ਤੇਲ ਟੈਂਕਰ ’ਤੇ ਹਿਮਾਚਲ ਦਾ ਨੌਜਵਾਨ ਵੀ ਸਵਾਰ

Himachal Youth Rikshit Chauhan Among 3 Indians Detained on Russian Oil Tanker Seized by US Coast Guard

ਰੂਸੀ ਤੇਲ ਟੈਂਕਰ ’ਤੇ ਹਿਮਾਚਲ ਦਾ ਨੌਜਵਾਨ ਵੀ ਸਵਾਰ
ਪਰਿਵਾਰ ਪ੍ਰੇਸ਼ਾਨ; ਨਹੀਂ ਮਿਲ ਰਹੀ ਕਿਸੇ ਤੋਂ ਸਹਾਇਤਾ

 

 

 

 

ਉੱਤਰੀ ਅਟਲਾਂਟਿਕ ਸਾਗਰ ’ਚ ਅਮਰੀਕੀ ਤੱਟ ਰੱਖਿਅਕਾਂ ਵੱਲੋਂ ਕਬਜ਼ੇ ’ਚ ਲਏ ਰੂਸੀ ਤੇਲ ਟੈਂਕਰ ਮੈਰੀਨੇਰਾ ’ਚ ਹਿਮਾਚਲ ਪ੍ਰਦੇਸ਼ ਦਾ ਰਿਕਸ਼ਿਤ ਚੌਹਾਨ ਅਤੇ ਦੋ ਹੋਰ ਭਾਰਤੀ ਮੌਜੂਦ ਹਨ। ਬੇੜੇ ’ਤੇ 20 ਯੂਕਰੇਨੀ, ਛੇ ਜੌਰਜੀਅਨ ਅਤੇ ਦੋ ਰਸ਼ੀਅਨ ਸਨ। ਬੇੜੇ ਦਾ ਅਮਲਾ ਅਮਰੀਕੀ ਅਧਿਕਾਰੀਆਂ ਦੀ ਹਿਰਾਸਤ ’ਚ ਹੈ।

 

 

 

 

 

 

 

 

 

 

 

ਰਿਕਸ਼ਿਤ ਦਾ ਪਰਿਵਾਰ ਪਾਲਮਪੁਰ ਦੇ ਬਾਹਰਵਾਰ ਵਾਰਡ 7 ’ਚ ਰਹਿੰਦਾ ਹੈ ਅਤੇ ਪੁੱਤਰ ਨਾਲ ਗੱਲਬਾਤ ਨਾ ਹੋਣ ਕਾਰਨ ਮਾਪੇ ਪ੍ਰੇਸ਼ਾਨ ਹਨ। ਉਸ ਦੇ ਪਿਤਾ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਪੰਜ ਦਿਨ ਪਹਿਲਾਂ ਫੋਨ ’ਤੇ ਰਿਕਸ਼ਿਤ ਨਾਲ ਗੱਲਬਾਤ ਕੀਤੀ ਸੀ ਅਤੇ ਉਸ ਮਗਰੋਂ ਕੋਈ ਜਾਣਕਾਰੀ ਨਹੀਂ ਮਿਲ ਰਹੀ ਹੈ। ਭਾਰਤ ਸਰਕਾਰ ਅਤੇ ਰੂਸੀ ਅਧਿਕਾਰੀਆਂ ਨੇ ਵੀ ਹਾਲੇ ਤੱਕ ਕੋਈ ਸੰਪਰਕ ਨਹੀਂ ਕੀਤਾ ਹੈ।

 

 

 

 

 

 

 

 

 

ਰਿਕਸ਼ਿਤ ਪਿਛਲੇ ਸਾਲ ਅਗਸਤ ’ਚ ਮਰਚੈਂਟ ਨੇਵੀ ਵਿੱਚ ਸ਼ਾਮਲ ਹੋਇਆ ਸੀ ਅਤੇ ਇਹ ਸਮੁੰਦਰ ’ਚ ਉਸ ਦਾ ਪਹਿਲਾ ਦੌਰਾ ਸੀ। ਪਰਿਵਾਰ ਨੂੰ ਪੁੱਤਰ ਦੇ ਨਵੇਂ ਕਰੀਅਰ ’ਤੇ ਮਾਣ ਸੀ ਪਰ ਹੁਣ ਡਰ ਅਤੇ ਬੇਯਕੀਨੀ ਦਾ ਮਾਹੌਲ ਬਣ ਗਿਆ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਮਰਚੈਂਟ ਨੇਵੀ ਆਫੀਸਰਜ਼ ਐਸੋਸੀਏਸ਼ਨ ਨੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੱਸਿਆ ਕਿ ਰੂਸੀ ਸਰਕਾਰ ਹਾਲਾਤ ’ਤੇ ਨੇੜਿਉਂ ਨਜ਼ਰ ਰੱਖ ਰਹੀ ਹੈ। ਸਥਾਨਕ ਵਿਧਾਇਕ ਆਸ਼ੀਸ਼ ਬੁਟੈਲ ਨੇ ਵੀ ਪਰਿਵਾਰ ਨਾਲ ਸੰਪਰਕ ਕਰਕੇ ਹਰਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਮੁੱਖ ਸਕੱਤਰ ਸੰਜੇ ਗੁਪਤਾ ਨੂੰ ਅਪੀਲ ਕੀਤੀ ਕਿ ਉਹ ਇਹ ਮਾਮਲਾ ਫੌਰੀ ਵਿਦੇਸ਼ ਮੰਤਰਾਲੇ ਕੋਲ ਚੁੱਕਣ ਤਾਂ ਜੋ ਕੂਟਨੀਤਕ ਕੋਸ਼ਿਸ਼ਾਂ ਰਾਹੀਂ ਨੌਜਵਾਨ ਦੀ ਘਰ ਵਾਪਸੀ ਯਕੀਨੀ ਬਣਾਈ ਜਾ ਸਕੇ।

Himachal’s 26-year-old Rikshit Chauhan from Palampur is among three Indian crew members detained after the US Coast Guard seized Russian-flagged oil tanker ‘Marinera’ in the North Atlantic over alleged Venezuela-linked oil sanctions violations

Check Also

Congress leader Prithviraj Chavan – ‘ਕੀ PM ਮੋਦੀ ਨੂੰ ਵੀ ਕਿਡਨੈਪ ਕਰ ਲੈਣਗੇ ਟਰੰਪ?’, ਸਾਬਕਾ CM ਦੇ ਬਿਆਨ ‘ਤੇ ਮਚੀ ਸਿਆਸੀ ਹਲਚਲ

Congress leader Prithviraj Chavan ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਿਥਵੀਰਾਜ …