Unseen pictures of Sarabjit Kaurs wedding from Punjab to Pakistan
ਪੰਜਾਬ ਤੋਂ ਪਾਕਿਸਤਾਨ ਗਈ ਸਰਬਜੀਤ ਕੌਰ ਦੇ ਵਿਆਹ ਦੀਆਂ ਅਣਦੇਖਿਆਂ ਤਸਵੀਰਾਂ Viral, ਵੇਖ ਕੇ ਰਹਿ ਜਾਓਗੇ ਹੈਰਾਨ | Unseen pictures of Sarabjit Kaurs wedding from Punjab to Pakistan
ਸਰਬਜੀਤ ਕੌਰ ਦੇ ਨਿੱਜੀ ਜੀਵਨ ਨਾਲ ਜੁੜੀਆਂ ਕੁਝ ਪੁਰਾਣੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ 1995 ਵਿੱਚ ਹੋਏ ਉਨ੍ਹਾਂ ਦੇ ਪਹਿਲੇ ਵਿਆਹ ਦੀਆਂ ਹਨ। ਤਸਵੀਰਾਂ ਵਿੱਚ ਸਰਬਜੀਤ ਕੌਰ ਰਿਵਾਇਤੀ ਲਿਬਾਸ ਵਿੱਚ ਨਜ਼ਰ ਆ ਰਹੀ ਹੈ। ਚੰਡੀਗੜ੍ਹ: ਸਰਬਜੀਤ ਕੌਰ ਦੇ ਨਿੱਜੀ ਜੀਵਨ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇਹ ਤਸਵੀਰਾਂ ਉਸ ਸਮੇਂ ਦੀਆਂ ਹਨ ਜਦੋਂ ਸਰਬਜੀਤ ਕੌਰ ਦਾ ਵਿਆਹ ਕਰਨੈਲ ਸਿੰਘ ਨਾਲ ਰਿਵਾਇਤੀ ਰੀਤ-ਰਿਵਾਜਾਂ ਅਨੁਸਾਰ ਹੋਇਆ ਸੀ।

ਉਨ੍ਹਾਂ ਦੇ ਪਹਿਲੇ ਵਿਆਹ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜੋ 1995 ਵਿੱਚ ਹੋਏ ਵਿਆਹ ਦੀਆਂ ਦੱਸੀਆਂ ਜਾ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ 1995 ਵਿੱਚ ਦੋਹਾਂ ਦਾ ਵਿਆਹ ਪੰਜਾਬ ਵਿੱਚ ਪਰਿਵਾਰਕ ਹਾਜ਼ਰੀ ਵਿੱਚ ਹੋਇਆ ਸੀ। ਤਸਵੀਰਾਂ ਵਿੱਚ ਦੋਵੇਂ ਰਿਵਾਇਤੀ ਲਿਬਾਸ ਵਿੱਚ ਨਜ਼ਰ ਆ ਰਹੇ ਹਨ ਅਤੇ ਪਰਿਵਾਰਕ ਮੈਂਬਰ ਵੀ ਸਮਾਰੋਹ ਦਾ ਹਿੱਸਾ ਦਿਖਾਈ ਦੇ ਰਹੇ ਹਨ। ਸਰੋਤਾਂ ਮੁਤਾਬਕ, ਸਰਬਜੀਤ ਕੌਰ ਨੇ ਬਾਅਦ ਵਿੱਚ ਪਾਕਿਸਤਾਨ ਵਿੱਚ ਦੂਜਾ ਵਿਆਹ ਕੀਤਾ।

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਸਲਾਮ ਕਬੂਲ ਕਰਕੇ ਨਾਸਿਰ ਹੁਸੈਨ ਨਾਲ ਨਿਕਾਹ ਕਰਵਾਇਆ। ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀ ਚਰਚਾ ਜ਼ੋਰਾਂ ‘ਤੇ ਹੈ। ਇਸ ਸਬੰਧੀ ਸਰਬਜੀਤ ਕੌਰ ਵੱਲੋਂ ਕਈ ਅਧਿਕਾਰਕ ਬਿਆਨ ਸਾਹਮਣੇ ਆਏ ਹਨ। ਨਾਲ ਹੀ ਕਰਨੈਲ ਸਿੰਘ ਅਤੇ ਨਾਸਿਰ ਹੁਸੈਨ ਵੱਲੋਂ ਵੀ ਇਸ ਮਾਮਲੇ ‘ਤੇ ਆਪੋ-ਆਪਣੇ ਤਰੀਕੇ ਨਾਲ ਪ੍ਰਤੀਕ੍ਰਿਆ ਦਿੱਤੀ ਗਈ ਹੈ।

1995 ਵਿੱਚ ਹੋਏ ਸਮਾਗਮ ਦੀ ਇੱਕ ਤਸਵੀਰ ਵਿੱਚ ਦੋਵੇਂ ਰਿਵਾਇਤੀ ਅਨੰਦ ਕਾਰਜ ਸਮਾਗਮ ਦੌਰਾਨ ਬੈਠੇ ਦਿਖਾਈ ਦੇ ਰਹੇ ਹਨ। ਵਿਆਹ ਮੌਕੇ ਖਿੱਚੀ ਗਈ ਗਰੁੱਪ ਤਸਵੀਰ ਵਿੱਚ ਦੋਵੇਂ ਪੱਖਾਂ ਦੇ ਰਿਸ਼ਤੇਦਾਰ ਅਤੇ ਮਿੱਤਰ ਮੌਜੂਦ ਹਨ।