Breaking News

Karnail Singh Panjoli Statement – ਪੁਲਸ ਨੇ ਬਣਾਇਆ ਝੂਠਾ ਮੁਕਾਬਲਾ ਇਸਦੀ ਜਾਂਚ ਹਾਈਕੋਰਟ ਦਾ ਜੱਜ ਕਰੇ – ਕਰਨੈਲ ਸਿੰਘ ਪੰਜੋਲੀ

Karnail Singh Panjoli Statement – ਪੁਲਸ ਨੇ ਬਣਾਇਆ ਝੂਠਾ ਮੁਕਾਬਲਾ ਇਸਦੀ ਜਾਂਚ ਹਾਈਕੋਰਟ ਦਾ ਜੱਜ ਕਰੇ – ਕਰਨੈਲ ਸਿੰਘ ਪੰਜੋਲੀ

 

 

 

ਕਿਹਾ, ਜੇ ਅਦਾਲਤਾਂ ਦਾ ਕੰਮ ਪੁਲੀਸ ਨੇ ਹੀ ਕਰਨਾ ਹੈ ਤਾਂ ਅਦਾਲਤਾਂ ਬੰਦ ਹੀ ਕਰ ਦਿਓ । ਗੁਰਦਾਸਪੁਰ ਦੇ ਝੁੱਠੇ ਪੁਲੀਸ ਮਕਾਬਲੇ ਦਾ ਸੂਅ ਮੋਟੋ ਲਵੇ ਪੰਜਾਬ ਹਰਿਆਣਾ ਹਾਈ ਕੋਰਟ

 

 

 

 

ਪੰਜਾਬ ਪੁਲੀਸ ਵੱਲੋਂ ਪਹਿਲਾ ਝੁੱਠਾ ਪੁਲੀਸ ਮੁਕਾਬਲਾ 80 ਸਾਲ ਦੇ ਦੇਸ਼ ਭਗਤ ਬਾਬਾ ਬੁੱਝਾ ਸਿੰਘ ਦਾ ਕੀਤਾ ਗਿਆ ਸੀ — ——ਕਰਨੈਲ ਸਿੰਘ ਪੰਜੋਲੀ — —————————ਫਤਹਿਗੜ ਸਾਹਿਬ , 26 ਫਰਬਰੀ 2026 (ਪੱਤਰਪਰੇਰਕ ) ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਪੰਜਾਬ ਪੁਲੀਸ ਵੱਲੋਂ ਮੁੱਢ ਕਦੀਮੋ ਬਣਾਏ ਜਾ ਰਹੇ ਸਾਰੇ ਝੁੱਠੇ ਪੁਲੀਸ ਮੁਕਾਬਲਿਆਂ ਦੀ ਕਹਾਣੀ ਇੱਕੋ ਜਹੀ ਹੈ ।

 

 

 

 

 

ਜਦੋਂ ਪਹਿਲਾਂ ਪੁਲੀਸ ਮੁਕਾਬਲਾ 80 ਸਾਲ ਦੇ ਬਜੂਰਗ ਬਾਬਾ ਬੁੱਝਾ ਸਿੰਘ ਦਾ ਕੀਤਾ ਗਿਆ ਸੀ ਊਸ ਸਮੇਂ ਵੀ ਪੁਲੀਸ ਵੱਲੋ ਇਹ ਹੀ ਕਹਾਣੀ ਬਣਾਈ ਗਈ ਸੀ ਕਿ ਪੁਲੀਸ ਨੇ ਸੁਏ ਦੀ ਪੁਲੀ ਊੱਤੇ ਇੱਕ ਨਾਕਾ ਲਗਾਇਆ ਹੋਇਆ ਸੀ ਇੱਕ ਬੰਦਾ ਸਾਇਕਲ ਊੱਤੇ ਆ ਰਿਹਾ ਸੀ ਜਦੋ ਊਸ ਨੁੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਊਸ ਨੇ ਰੁਕਣ ਦੀ ਵਿਜਾਏ ਪੁਲੀਸ ਊੱਤੇ ਗੋਲੀ ਚਲਾ ਦਿੱਤੀ ਅਤੇ ਸਾਇਕਲ ਭਜਾਕੇ ਭੱਜਣ ਲੱਗਾ , ਪੁਲੀਸ ਦੀ ਜਬਾਬੀ ਫਾਇਰਿੰਗ ਵਿੱਚ ਊਹ ਮਾਰਿਆ ਗਿਆ ।

 

 

 

 

 

ਜਦੋ ਊਸ ਦੀ ਪਹਿਚਾਣ ਕੀਤੀ ਗਈ ਤਾ ਊਹ ਖਤਰਨਾਕ ਨਕਸਲਵਾੜੀ ਬੁੱਝਾ ਸਿੰਘ ਨਿਕਲਿਆ ਜਿਹੜਾ ਬਹੁਤ ਸਾਰੇ ਕੇਸਾਂ ਵਿੱਚ ਪੁਲੀਸ ਨੁੰ ਲੋੜੀਂਦਾ ਸੀ । ਦੁੱਸਰਾ ਮੁਕਾਬਲਾ ਵੀ 80 ਸਾਲ ਦੇ ਗ੍ਰੰਥੀ ਬਾਬਾ ਹਰੀ ਸਿੰਘ ਮਰਗਿੰਦ ਦਾ ਕੀਤਾ ਗਿਆ ਸੀ ।

 

 

 

 

 

ਇਸ ਨਾਲ ਦੋ ਨੌਜੂਆਨ ਵੀ ਸਨ । ਇਹਨਾ ਨੁੰ ਪਹਿਲਾਂ ਹੀ ਪੁਲੀਸ ਨੇ ਗਿ੍ਰਫਤਾਰ ਕੀਤਾ ਗਿਆ ਸੀ ਕਈ ਦਿਨ ਦੇ ਤਸ਼ੱਦਦ ਕਰਨ ਤੋਂ ਬਾਅਦ ਪਿੰਡ ਊਗਾਣੀ ( ਜ਼ਿਲਾ ਪਟਿਆਲ਼ਾ ) ਦੇ ਲਾਗੇ ਕਣਕ ਦੇ ਵੱਡ ਵਿੱਚ ਖੜੀ ਕਿਕਰ ਨਾਲ ਬੰਨ ਕੇ ਮੁਕਾਬਲਾ ਬਣਾਇਆ ਗਿਆ ਸੀ ।

 

 

 

 

ਸਵੇਰੇ ਖ਼ਬਰਾਂ ਛਪੀਆਂ ਸਨ ਤਿੰਨ ਨਕਸਲਾਇਟ ਪਿੰਡ ਊਗਾਣੀ ਦੇ ਲਾਗੇ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਜਿਹਨਾ ਵਿੱਚ ਇੱਕ ਦੀ ਪਹਿਚਾਣ ਬਾਬਾ ਹਰੀ ਸਿੰਘ ਮਰਗਿੰਦ ਵਜੋਂ ਹੋਈ ਜੋ ਪੁਲੀਸ ਨੁੰ ਬਹੁਤ ਸਾਰੇ ਕੇਸਾਂ ਵਿੱਚ ਲੋੜੀਂਦਾ ਸੀ । ਊਸ ਦੇ ਨਾਲ ਮਾਰੇ ਦੋ ਨੌਜੂਆਨਾ ਦੀ ਹਾਲੇ ਪਹਿਚਾਣ ਨਹੀਂ ਹੋਈ ।

 

 

 

 

ਪੰਜਾਬ ਵਿੱਚ ਖਾੜਕੂ ਲਹਿਰ ਦਾ ਸੱਭ ਪਹਿਲਾ ਝੁੱਠਾ ਪੁਲੀਸ ਮੁਕਾਬਲਾ ਭਾਈ ਕੁੱਲਵੰਤ ਸਿੰਘ ਨਾਗੋਕੇ ਦਾ ਬਣਾਇਆ ਗਿਆ ਇਸ ਦੀ ਵੀ ਇਹੋ ਕਹਾਣੀ ਸੀ ਕਿ ਗਸ਼ਤ ਕਰ ਰਹੀ ਪੁਲੀਸ ਪਾਰਟੀ ਊੱਤੇ ਕੁੱਝ ਅਤਿਵਾਦੀਆ ਨੇ ਫਾਇਰਿੰਗ ਕੀਤੀ ਪੁਲੀਸ ਵੱਲੋ ਜਾਬਾਬੀ ਫਾਇਰਿੰਗ ਵਿੱਚ ਇੱਕ ਦਹਿਸ਼ਤ ਗਰਦ ਮਾਰਿਆ ਗਿਆ ਅਤੇ ਦੋ ਭੱਜਣ ਵਿੱਚ ਸਫਲ ਹੋ ਗਏ ।

 

 

 

 

 

ਮਾਰੇ ਗਏ ਦਹਿਸ਼ਤਗਰਦ ਦੀ ਪਛਾਣ ਕੁੱਲਵੰਤ ਸਿੰਘ ਨਾਗੋਕੇ ਵਜੋਂ ਹੋਈ ਜੋ ਬਹੁਤ ਸਾਰੇ ਕਤਲ ਵਿੱਚ ਭਗੌੜਾ ਸੀ । ਕੱਲ ਵੀ ਜਿਸ ਸਿੱਖ ਨੌਜੂਆਨ ਦਾ ਝੁੱਠਾ ਪੁਲੀਸ ਮੁਕਾਬਲਾ ਬਣਾਇਆ ਗਿਆ ਹੈ । ਊਸ ਦੇ ਝੁੱਠੇ ਪੁਲੀਸ ਮੁਕਾਬਲੇ ਦੀ ਕਹਾਣੀ ਵੀ ਊਹਨਾ ਹਜ਼ਾਰਾਂ ਝੁੱਠੇ ਪੁਲੀਸ ਮੁਕਾਬਲਿਆਂ ਵਰਗੀ ਹੀ ਜੋ ਬਾਬਾ ਬੁੱਝਾਂ ਸਿੰਘ ਤੋ ਲੈ ਕੇ ਅੱਜ ਤੱਕ ਪੰਜਾਬ ਪੁਲੀਸ ਲਗਾਤਾਰ ਬਣਾਊਦੀ ਆ ਰਹੀ ਹੈ ।

 

 

 

 

ਅਫ਼ਸੋਸ ਇਸ ਗੱਲ ਦਾ ਹੈ ਅਦਾਲਤਾਂ ਨੇ ਅੱਖਾਂ ਊੱਤੇ ਪੱਟੀ ਬੰਨੀ ਹੋਈ ਹੈ ਜੋ ਇਹਨਾ ਝੁੱਠੇ ਪੁਲੀਸ ਮੁਕਾਬਲਿਆਂ ਦੀ ਪੜਤਾਲ ਕਰਾਊਣ ਦੀ ਵਿਜਾਏ ਪੁਲੀਸ ਦੀ ਇੱਕੋ ਕਹਾਣੀ ਊੱਤੇ ਯਕੀਨ ਕਰੀ ਜਾ ਰਹੀ ਹੈ । ਰਾਜਨੀਤਕ ਲੀਡਰਾ ਦੀ ਤਾਂ ਆਤਮਾ ਹੀ ਮਰ ਗਈ ਜਾਂ ਫਿਰ ਇਹ ਪੰਜਾਬ ਪੁਲੀਸ ਦੇ ਦੱਲੇ ਬਣ ਗਏ ਜਿਹੜੇ ਪੁਲੀਸ ਵੱਲੋਂ ਬਣਾਏ ਗਏ ਝੁੱਠੇ ਪੁਲੀਸ ਮੁਕਾਬਲਿਆਂ ਵਾਰੇ ਬੋਲਣ ਦੀ ਜੁਰਅਤ ਨਹੀਂ ਕਰਦੇ ।

 

 

 

 

 

ਕੁੱਝ ਗੱਭਰੂ ਨਸਿਆ ਨੇ ਮਾਰ ਲਏ , ਕੁੱਝ ਰੋਜ਼ੀ ਰੋਟੀ ਦੀ ਭਾਲ ਵਿੱਚ ਵਿਦੇਸ਼ਾਂ ਨੁੰ ਤੁਰ ਗਏ , ਕੁੱਝ ਨੁੰ ਪੰਜਾਬ ਦਾ ਡੇਰਾਵਾਦ ਖਾ ਗਿਆ ਜਿਹੜੇ ਬਾਕੀ ਰਹਿ ਗਏ ਊਹਨਾ ਨੁੰ ਪੰਜਾਬ ਪੁਲੀਸ ਝੁੱਠੇ ਪੁਲੀਸ ਮੁਕਾਬਲਿਆਂ ਵਿੱਚ ਮਾਰ ਰਹੀ ਹੈ । ਪੰਜਾਬੀਓ ਜੇ ਅੱਜ ਨਾ ਬੋਲੇ ਤਾਂ ਯਾਦ ਰੱਖਿਓ ਕਿ ਬਜੂਰਗਾ ਦੀ ਅਰਥੀ ਨੁੰ ਕੰਨਾਂ ਦੇ ਵਾਲ ਵੀ ਕੋਈ ਗੱਭਰੂ ਪੰਜਾਬ ਨਹੀਂ ਬਚਣਾ । ਇਸ ਊੱਠੋ ਇਸ ਜ਼ੁਲਮ ਵਿਰੁੱਧ ਅਵਾਜ਼ ਬੁਲੰਦ ਕਰੋ ।

 

ਕਰਨੈਲ ਸਿੰਘ ਪੰਜੋਲੀ ।

Check Also

Punjabi Singer ਪਰਮੀਸ਼ ਵਰਮਾ ਦੇ ਕਰੀਬੀ ਨੂੰ ਮਿਲੀ ਧਮਕੀ, ਲਾ*ਰੈਂਸ ਗੈਂ*ਗ ਦੇ ਨਾਮ ‘ਤੇ ਕਾਲ ਨਾਲ ਮਚਿਆ ਹੜਕੰਪ

Punjabi Singer ਪਰਮੀਸ਼ ਵਰਮਾ ਦੇ ਕਰੀਬੀ ਨੂੰ ਮਿਲੀ ਧਮਕੀ, ਲਾ*ਰੈਂਸ ਗੈਂ*ਗ ਦੇ ਨਾਮ ‘ਤੇ ਕਾਲ …