Breaking News

Famous Singer: ਸੰਗੀਤ ਜਗਤ ‘ਚ ਮੱਚਿਆ ਹਾਹਾਕਾਰ, ਮਸ਼ਹੂਰ ਗਾਇਕ ‘ਤੇ ਪਤਨੀ ਨੇ ਲਗਾਏ ਗੰਭੀਰ ਦੋਸ਼; ਬੋਲੀ- ਸਰੀਰਕ ਸ਼ੋਸ਼ਣ ਸਣੇ ਧੋਖੇ ਨਾਲ ਕਢਵਾਈ ਬੱਚੇਦਾਨੀ…

Famous Singer: ਸੰਗੀਤ ਜਗਤ ‘ਚ ਮੱਚਿਆ ਹਾਹਾਕਾਰ, ਮਸ਼ਹੂਰ ਗਾਇਕ ‘ਤੇ ਪਤਨੀ ਨੇ ਲਗਾਏ ਗੰਭੀਰ ਦੋਸ਼; ਬੋਲੀ- ਸਰੀਰਕ ਸ਼ੋਸ਼ਣ ਸਣੇ ਧੋਖੇ ਨਾਲ ਕਢਵਾਈ ਬੱਚੇਦਾਨੀ…

 

 

Famous Singer Wife Allegations: ਬਾਲੀਵੁੱਡ ਦੇ ਮਸ਼ਹੂਰ ਪਲੇਅਬੈਕ ਸਿੰਗਰ ਉਦਿਤ ਨਾਰਾਇਣ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਇਸਦੀ ਵਜ੍ਹਾ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਹੈ। ਦਰਅਸਲ, ਗਾਇਕ ਇੱਕ ਵਾਰ ਫਿਰ ਕਾਨੂੰਨੀ ਸ਼ਿਕੰਜੇ ਵਿੱਚ ਫਸਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਪਹਿਲੀ ਪਤਨੀ ਰੰਜਨਾ ਨਾਰਾਇਣ ਝਾਅ ਨੇ ਸਿੰਗਰ ‘ਤੇ ਧੋਖਾਧੜੀ ਅਤੇ ਸਰੀਰਕ ਸ਼ੋਸ਼ਣ ਦੇ ਸੰਗੀਨ ਇਲਜ਼ਾਮ ਲਗਾਉਂਦਿਆਂ ਬਿਹਾਰ ਦੇ ਸੁਪੌਲ ਦੇ ਮਹਿਲਾ ਥਾਣੇ ਵਿੱਚ FIR ਦਰਜ ਕਰਵਾਈ ਹੈ।

 

 

 

 

ਇਲਾਜ ਦੇ ਬਹਾਨੇ ਇੰਝ ਕੀਤਾ ਧੋਖਾ

ਰੰਜਨਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਦਿਤ ਨਾਰਾਇਣ ਨੇ ਉਨ੍ਹਾਂ ਨਾਲ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਸਾਲ 1996 ਵਿਚ ਸਿੰਗਰ ਉਨ੍ਹਾਂ ਨੂੰ ਇਲਾਜ ਦੇ ਬਹਾਨੇ ਦਿੱਲੀ ਦੇ ਇੱਕ ਵੱਡੇ ਹਸਪਤਾਲ ਵਿੱਚ ਲੈ ਕੇ ਗਏ ਸਨ, ਜਿੱਥੇ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਹੀ ਉਨ੍ਹਾਂ ਦੀ ਬੱਚੇਦਾਨੀ ਕਢਵਾ ਦਿੱਤੀ ਗਈ। ਰੰਜਨਾ ਮੁਤਾਬਕ ਉਨ੍ਹਾਂ ਨੂੰ ਇਸ ਸਰਜਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ, ਜੋ ਕਿ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਵਿਸ਼ਵਾਸਘਾਤ ਹੈ। ਰੰਜਨਾ ਮੁਤਾਬਕ ਉਨ੍ਹਾਂ ਨੂੰ ਹਨੇਰੇ ਵਿੱਚ ਰੱਖ ਕੇ ਇਹ ਸਭ ਇੱਕ ਸਾਜ਼ਿਸ਼ ਤਹਿਤ ਕੀਤਾ ਗਿਆ ਤਾਂ ਜੋ ਉਹ ਕਦੇ ਮਾਂ ਨਾ ਬਣ ਸਕੇ।

 

 

 

ਬਿਮਾਰੀ ਅਤੇ ਤੰਗਹਾਲੀ ਦਾ ਸਾਹਮਣਾ

ਇਸ ਦੌਰਾਨ ਰੰਜਨਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਗਈ। ਉਹ ਲੰਬੇ ਸਮੇਂ ਤੋਂ ਬਿਮਾਰੀ ਅਤੇ ਆਰਥਿਕ ਤੰਗੀ ਨਾਲ ਜੂਝ ਰਹੀ ਹੈ। ਉਨ੍ਹਾਂ ਕਿਹਾ ਕਿ ਉਦਿਤ ਨਾਰਾਇਣ ਨੇ ਉਨ੍ਹਾਂ ਨਾਲ ਕੀਤੇ ਵਾਅਦੇ ਵੀ ਨਹੀਂ ਨਿਭਾਏ।

 

 

 

 

1984 ਵਿੱਚ ਹੋਇਆ ਸੀ ਵਿਆਹ

ਜ਼ਿਕਰਯੋਗ ਹੈ ਕਿ ਉਦਿਤ ਨਾਰਾਇਣ ਅਤੇ ਰੰਜਨਾ ਦਾ ਵਿਆਹ 7 ਦਸੰਬਰ 1984 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਉਦਿਤ ਆਪਣੇ ਕਰੀਅਰ ਲਈ ਮੁੰਬਈ ਚਲੇ ਗਏ ਸਨ। ਰੰਜਨਾ ਨੇ ਦੱਸਿਆ ਕਿ ਬਾਅਦ ਵਿੱਚ ਉਨ੍ਹਾਂ ਨੂੰ ਮੀਡੀਆ ਰਾਹੀਂ ਪਤਾ ਲੱਗਿਆ ਕਿ ਉਦਿਤ ਨੇ ਦੂਜਾ ਵਿਆਹ ਕਰ ਲਿਆ ਹੈ। ਜਦੋਂ ਉਨ੍ਹਾਂ ਨੇ ਇਸ ਬਾਰੇ ਪੁੱਛਿਆ ਤਾਂ ਗਾਇਕ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ।

 

 

 

 

 

 

ਰੰਜਨਾ ਵੱਲੋਂ ਲਗਾਏ ਗਏ ਇਨ੍ਹਾਂ ਇਲਜ਼ਾਮਾਂ ਨੇ ਮਨੋਰੰਜਨ ਜਗਤ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਸਬੰਧੀ ਸ਼ਿਕਾਇਤ ਵਾਇਰਲ ਹੋਣ ਤੋਂ ਬਾਅਦ ਹੁਣ ਪੁਲਿਸ ਅਤੇ ਅਦਾਲਤ ਕੀ ਕਾਰਵਾਈ ਕਰੇਗੀ ਇਸ ਉੱਪਰ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

Check Also

Union Minister Bandi Sanjay ਦੇ ਪੁੱਤਰ ਨੇ ਕੀਤਾ ਸਰੰਡਰ, POCSO ਕੇਸ ”ਚ ਲੁੱਕ-ਆਊਟ ਨੋਟਿਸ ਹੋਇਆ ਸੀ ਜਾਰੀ

Union Minister Bandi Sanjay’s Son Surrenders in POCSO Case After Look-Out Notice ਕੇਂਦਰੀ ਮੰਤਰੀ ਬੰਡੀ …