Shocking News – ਕਲਯੁਗੀ ਪੁੱਤ ਵੱਲੋਂ ਪਿਤਾ ਦਾ ਬੇਰਹਿਮੀ ਕਤਲ, ਨੀਲੇ ਡਰੰਮ ‘ਚ ਪਾਈ ਦੇਹ, ਪੜ੍ਹਾਈ ਕਰਕੇ ਹੋਇਆ ਵਿਵਾਦ!
ਲਖਨਊ ਵਿਚ ਇੱਕ ਸਨਸਨੀਖੇਜ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ ਕਲਯੁਗੀ ਪੁੱਤ ਨੇ ਪਿਤਾ ਦਾ ਉਸੇ ਦੀ ਰਿਵਾਲਵਰ ਨਾਲ ਗੋਲੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਫਿਰ ਲਾਸ਼ ਨੂੰ ਨੀਲੇ ਡਰੰਮ ਵਿਚ ਪਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪੜ੍ਹਾਈ ਨੂੰ ਲੈ ਕੇ ਉਸ ਦਾ ਆਪਣੇ ਨਾਲ ਝਗੜਾ ਹੋਇਆ ਸੀ, ਜਿਸ ਦੇ ਚੱਲਦਿਆਂ ਉਸ ਨੇ ਇਹ ਘਿਨੌਣਾ ਅਪਰਾਧ ਕੀਤਾ। ਪੁਲਿਸ ਨੇ ਮੁਲਜਮ ਪੁੱਤ ਅਕਸ਼ਤ ਪ੍ਰਤਾਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਸ ਮਾਮਲੇ ਵਿਚ ਕਈ ਵੱਡੇ ਖੁਲਾਸੇ ਵੀ ਹੋ ਰਹੇ ਹਨ।
ਮਾਮਲਾ ਲਖਨਊ ਦੇ ਪਾਸ਼ ਆਸ਼ਿਆਨਾ ਇਲਾਕੇ ਦਾ ਹੈ, ਜਿਥੇ 20 ਫਰਵਰੀ ਦੀ ਸਵੇਰ ਨੂੰ 21 ਸਾਲਾ ਬੀ.ਕਾਮ ਦੇ ਵਿਦਿਆਰਥੀ ਅਕਸ਼ਤ ਨੇ ਆਪਣੇ ਪਿਤਾ ਮਾਨਵਿੰਦਰ ਸਿੰਘ (50), ਜੋ ਕਿ ਇੱਕ ਸ਼ਰਾਬ ਵਪਾਰੀ ਅਤੇ ਪੈਥੋਲੋਜੀ ਲੈਬ ਦੇ ਮਾਲਕ ਸਨ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਤੇ ਲਾਸ਼ ਦੇ ਟੋਟੇ ਕੇ ਉਸ ਨੂੰ ਇੱਕ ਨੀਲੇ ਡਰੱਮ ਵਿੱਚ ਪਾ ਦਿੱਤਾ।
ਇਸ ਖ਼ਬਰ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਪੁਲਿਸ ਨੇ ਸੋਮਵਾਰ ਨੂੰ ਵਿਦਿਆਰਥੀ ਗ੍ਰਿਫ਼ਤਾਰ ਕਰ ਲਿਆ ਤੇ ਉਸਨੇ ਕਤਲ ਦਾ ਇਕਬਾਲ ਵੀ ਕੀਤਾ ਹੈ। ਪੀੜਤ ਦਾ ਧੜ ਅਤੇ ਸਿਰ ਡਰੱਮ ਦੇ ਅੰਦਰ ਮਿਲਿਆ, ਜਦੋਂ ਕਿ ਦੋਸ਼ੀ ਨੇ ਆਪਣੇ ਅਪਰਾਧ ਨੂੰ ਛੁਪਾਉਣ ਦੀ ਕੋਸ਼ਿਸ਼ ਵਿੱਚ ਉਸ ਦੀਆਂ ਬਾਹਾਂ ਅਤੇ ਲੱਤਾਂ ਸੁੱਟ ਦਿੱਤੀਆਂ ਸਨ।
ਦਰਅਸਲ, ਮਾਨਵੇਂਦਰ ਸਿੰਘ 20 ਫਰਵਰੀ ਤੋਂ ਲਾਪਤਾ ਸੀ। ਉਸਦੇ ਪੁੱਤਰ ਅਕਸ਼ਤ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਅਕਸ਼ਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਨੂੰ 20 ਫਰਵਰੀ ਨੂੰ ਸਵੇਰੇ 6 ਵਜੇ ਦੇ ਕਰੀਬ ਜਗਾਇਆ ਅਤੇ ਕਿਹਾ ਕਿ ਉਹ ਦਿੱਲੀ ਜਾ ਰਹੇ ਹਨ ਅਤੇ 21 ਫਰਵਰੀ ਨੂੰ ਦੁਪਹਿਰ ਤੱਕ ਵਾਪਸ ਆ ਜਾਣਗੇ। ਹਾਲਾਂਕਿ, ਉਦੋਂ ਤੋਂ ਮਾਨਵੇਂਦਰ ਦੇ ਤਿੰਨੋਂ ਮੋਬਾਈਲ ਫੋਨ ਬੰਦ ਹਨ। ਉਹ ਘਰ ਵਾਪਸ ਨਹੀਂ ਆਏ।
ਪੁਲਿਸ ਨੇ ਅਕਸ਼ਤ ਦੀ ਸ਼ਿਕਾਇਤ ਦੇ ਆਧਾਰ ‘ਤੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਅਤੇ ਜਾਂਚ ਸ਼ੁਰੂ ਕੀਤੀ। ਉਨ੍ਹਾਂ ਨੇ ਅਕਸ਼ਤ ਦਾ ਬਿਆਨ ਦਰਜ ਕੀਤਾ। ਹਾਲਾਂਕਿ, ਉਸਦਾ ਬਿਆਨ ਝੂਠਾ ਜਾਪਦਾ ਸੀ। ਪੁਲਿਸ ਨੂੰ ਉਸ ‘ਤੇ ਸ਼ੱਕ ਹੋਣ ਲੱਗਾ। ਇਸ ਨਾਲ ਲੰਬੀ ਪੁੱਛਗਿੱਛ ਹੋਈ। ਪੁਲਿਸ ਵੱਲੋਂ ਪੁੱਛੇ ਸਵਾਲਾਂ ਵਿਚ ਰਾਜ ਖੁੱਲ੍ਹ ਗਿਆ।
