Canada – : ਐਬਸਫੋਰਡ ’ਚ ਗੈਂਗਵਾਰ ਦੀ ਭੇਟ ਚੜਿਆ ਪੰਜਾਬੀ ਨੌਜਵਾਨ, ਮਰਨ ਵਾਲੇ ਨੌਜਵਾਨ ਦੀ ਪਛਾਣ ਨਵਪ੍ਰੀਤ ਧਾਲੀਵਾਲ ਵਜੋਂ ਹੋਈ ਹੈ, ਜੋ ਸਥਾਨਕ ਗੈਂਗਾਂ ਵਿੱਚ ਲੰਮੇ ਸਮੇਂ ਤੋਂ ਸ਼ਾਮਲ ਸੀ।

ਐਬਸਫੋਰਡ ਦੀ ਸਿਸਕਨ ਡਰਾਈਵ ‘ਤੇ (ਬਲਿਊ-ਜੇਅ ਸਟਰੀਟ ਅਤੇ ਸੈਂਡਪਾਈਪਰ ਡਰਾਈਵ ਲਾਗੇ) ਇੱਕ ਘਰ ‘ਤੇ ਪੁਲਿਸ ਮਿੱਥ ਕੇ ਗੋਲੀਆਂ ਚਲਾਉਣ ਦੀ ਜਾਂਚ ਕਰ ਰਹੀ ਹੈ।
ਪੁਲਿਸ ਮੁਤਾਬਕ ਇਹ ਫਿਰੌਤੀ ਨਾਲ ਸਬੰਧਤ ਮਾਮਲਾ ਨਹੀਂ ਹੈ, ਬਲਕਿ ਸਥਾਨਕ ਗੈਂਗ ਹਿੰਸਾ ਨਾਲ ਸਬੰਧਤ ਮਾਮਲਾ ਹੈ।
ਘਰ ‘ਚੋਂ ਪੁਲਿਸ ਨੂੰ ਇੱਕ ਗੋਲੀਆਂ ਨਾਲ ਜ਼ਖਮੀ ਕੀਤਾ ਨੌਜਵਾਨ ਮਿਲਿਆ, ਜਿਸਨੂੰ ਬਚਾਇਆ ਨਹੀਂ ਜਾ ਸਕਿਆ।
ਮਰਨ ਵਾਲੇ ਨੌਜਵਾਨ ਦੀ ਪਛਾਣ ਨਵਪ੍ਰੀਤ ਧਾਲੀਵਾਲ ਵਜੋਂ ਹੋਈ ਹੈ, ਜੋ ਸਥਾਨਕ ਗੈਂਗਾਂ ਵਿੱਚ ਲੰਮੇ ਸਮੇਂ ਤੋਂ ਸ਼ਾਮਲ ਸੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾਾ
ਇਥੋਂ ਨੇੜੇ ਲੋਅਰਮੇਨ ਲੈਂਡ ਸਥਿਤ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੇ ਸ਼ਹਿਰ ਐਬਸਫੋਰਡ ਵਿੱਚ ਕੱਲ ਬਾਅਦ ਦੁਪਹਿਰ ਗੋਲੀਆਂ ਨਾਲ ਮਾਰੇ ਗਏ ਨੌਜਵਾਨ ਦੀ ਪਹਿਚਾਣ ਨਵਪ੍ਰੀਤ ਸਿੰਘ ਧਾਲੀਵਾਲ ਵਜੋਂ ਹੋਈ ਹੈ। ਹਾਲਾਂਕਿ ਪੁਲੀਸ ਨੇ ਅਜੇ ਵੀ ਉਸ ਦੀ ਪਛਾਣ ਜਨਤਕ ਨਹੀਂ ਕੀਤੀ, ਪਰ ਜਾਣਕਾਰਾਂ ਅਨੁਸਾਰ ਬਾਅਦ ਦੁਪਹਿਰ ਉਸ ਨੂੰ ਬਲੂ ਰਿੱਜ ਅਤੇ ਸਿਸਕਨ ਡਰਾਇਵ ਨੇੜੇ ਗੋਲੀਆਂ ਮਾਰੀਆਂ ਗਈਆਂ ਸਨ।
ਵੇਰਵਿਆਂ ਅਨੁਸਾਰ ਕਾਰ ’ਤੇ ਆਏ ਮੁਲਜਮ ਉਸ ਨੂੰ ਕਈ ਗੋਲੀਆਂ ਮਾਰਕੇ ਮੌਕੇ ਤੋਂ ਫਰਾਰ ਹੋ ਗਏ ਸਨ। ਪੁਲੀਸ ਅਤੇ ਐਂਬੂਲੈਂਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਦਮ ਤੋੜ ਚੁੱਕਾ ਸੀ। ਪੁਲੀਸ ਬੁਲਾਰੇ ਪਾਲ ਵਾਕਰ ਅਨੁਸਾਰ ਕਤਲ ਦੀ ਜਾਂਚ ਪੁਲੀਸ ਦੀ ਵਿਸ਼ੇਸ਼ ਟੀਮ ਕਰ ਰਿਹਾ ਹੈ। ਉਸ ਨੇ ਕਿਹਾ ਕਿ ਮੁਢਲੇ ਸੰਕੇਤਾਂ ਤੋਂ ਜਾਪਦਾ ਹੈ ਕਿ ਮਿਥ ਕੇ ਕੀਤਾ ਗਿਆ ਇਹ ਕਤਲ ਗੈਂਗਵਾਰ ਦਾ ਨਤੀਜਾ ਹੈ।
ਉਨ੍ਹਾਂ ਇਹ ਨਹੀਂ ਜ਼ਾਹਿਰ ਕੀਤਾ ਕਿ ਮ੍ਰਿਤਕ ਕਿਸ ਗੈਂਗ ਨਾਲ ਸਬੰਧਤ ਸੀ, ਪਰ ਕਿਹਾ ਕਿ ਹੁਣ ਤੱਕ ਦੀ ਜਾਂਚ ਵਿੱਚ ਇਹੀ ਗੱਲ ਉਭਰ ਕੇ ਸਾਹਮਣੇ ਆ ਰਹੀ ਹੈ ਕਿ ਨੌਜਵਾਨ ਦਾ ਕਤਲ ਵਿਰੋਧੀ ਗੈਂਗ ਨਾਲ ਸਬੰਧਤ ਵਿਅਕਤੀਆਂ ਵਲੋਂ ਕੀਤਾ ਗਿਆ ਹੈ। ਪੁਲੀਸ ਨੇ ਇਸ ਬਾਰੇ ਲੋਕਾਂ ਤੋਂ ਹੋਰ ਜਾਣਕਾਰੀ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।