Breaking News

Switzerland ਦੁਨੀਆ ਦੇ ਸਭ ਤੋਂ ਖ਼ੂਬਸੂਰਤ ਦੇਸ਼ ‘ਚ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ Entry ! ਸਰਕਾਰ ਅੱਗੇ ਮਤਾ ਪੇਸ਼

Switzerland

ਦੁਨੀਆ ਦੇ ਸਭ ਤੋਂ ਖ਼ੂਬਸੂਰਤ ਦੇਸ਼ ‘ਚ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ Entry ! ਸਰਕਾਰ ਅੱਗੇ ਮਤਾ ਪੇਸ਼

ਸਵਿਟਜ਼ਰਲੈਂਡ ਨੂੰ ਦੁਨੀਆ ਦਾ ਸਭ ਤੋਂ ਖੂਬਸੂਰਤ ਦੇਸ਼ ਮੰਨਿਆ ਜਾਂਦਾ ਹੈ, ਜਿੱਥੇ ਹਰ ਸਾਲ ਲੱਖਾਂ ਟੂਰਿਸਟ ਸਿਰਫ਼ ਦੇਸ਼ ਦੀ ਖੂਬਸੂਰਤੀ ਦਾ ਆਨੰਦ ਮਾਣਨ ਲਈ ਜਾਂਦੇ ਹਨ। ਇਸੇ ਦੌਰਾਨ ਸਵਿਟਜ਼ਰਲੈਂਡ ਵਿੱਚ ਵਧਦੀ ਆਬਾਦੀ ਨੂੰ ਲੈ ਕੇ ਇੱਕ ਨਵੀਂ ਸਿਆਸੀ ਜੰਗ ਛਿੜ ਗਈ ਹੈ। ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ, ‘ਸਵਿਸ ਪੀਪਲਜ਼ ਪਾਰਟੀ’ (SVP) ਨੇ ਇੱਕ ਅਜਿਹਾ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਦੇ ਲਾਗੂ ਹੋਣ ਨਾਲ ਵਿਦੇਸ਼ੀਆਂ ਲਈ ਸਵਿਟਜ਼ਰਲੈਂਡ ਦਾ ਵੀਜ਼ਾ ਲੈਣਾ ਬੇਹੱਦ ਮੁਸ਼ਕਲ ਹੋ ਸਕਦਾ ਹੈ।

 

 

 

SVP ਪਾਰਟੀ ਨੇ “No to 10 Million Switzerland” ਨਾਂ ਦੀ ਇਕ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਦੀ ਆਬਾਦੀ ਨੂੰ ਕਿਸੇ ਵੀ ਕੀਮਤ ‘ਤੇ 1 ਕਰੋੜ ਤੋਂ ਉੱਪਰ ਨਹੀਂ ਜਾਣ ਦਿੱਤਾ ਜਾਣਾ ਚਾਹੀਦਾ। ਇਸ ਪ੍ਰਸਤਾਵ ਅਨੁਸਾਰ, ਜੇਕਰ ਆਬਾਦੀ ਇਸ ਅੰਕੜੇ ਦੇ ਨੇੜੇ ਪਹੁੰਚਦੀ ਹੈ ਤਾਂ ਸਰਕਾਰ ਨੂੰ ਪ੍ਰਵਾਸ ‘ਤੇ ਤੁਰੰਤ ਰੋਕ ਲਗਾਉਣੀ ਪਵੇਗੀ। ਇਸ ਵਿੱਚ ਕੰਮ ਲਈ ਆਉਣ ਵਾਲੇ ਲੋਕਾਂ ਅਤੇ ਪਰਿਵਾਰਕ ਵੀਜ਼ਿਆਂ ‘ਤੇ ਸਖ਼ਤ ਕਟੌਤੀ ਸ਼ਾਮਲ ਹੈ।

 

 

 

ਪਾਰਟੀ ਦਾ ਤਰਕ ਹੈ ਕਿ ਆਬਾਦੀ ਵਧਣ ਨਾਲ ਦੇਸ਼ ਵਿੱਚ ਘਰਾਂ ਦੀ ਘਾਟ ਹੋ ਰਹੀ ਹੈ, ਕਿਰਾਏ ਵਧ ਰਹੇ ਹਨ ਅਤੇ ਟ੍ਰੇਨਾਂ ਤੇ ਸੜਕਾਂ ‘ਤੇ ਭੀੜ ਵਧਦੀ ਜਾ ਰਹੀ ਹੈ। ਇਸ ਤੋਂ ਇਲਾਵਾ ਦੇਸ਼ ‘ਚ ਵਧਦੀ ਜਾ ਰਹੀ ਆਬਾਦੀ ਨੂੰ ਦੇਸ਼ ਦੀ ਕੁਦਰਤੀ ਸੁੰਦਰਤਾ ਅਤੇ ਸ਼ਾਂਤੀ ਲਈ ਵੀ ਖ਼ਤਰਾ ਦੱਸਿਆ ਜਾ ਰਿਹਾ ਹੈ।

 

 

 

ਇਸ ਮਤੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਪਾਰਟੀ ਨੇ ਜ਼ਰੂਰੀ ਦਸਤਖਤ ਇਕੱਠੇ ਕਰ ਲਏ ਹਨ ਅਤੇ ਹੁਣ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਲੋਕ ਵੋਟਿੰਗ ਰਾਹੀਂ ਤੈਅ ਕਰਨਗੇ ਕਿ ਉਹ ਇਹ ਪਾਬੰਦੀ ਚਾਹੁੰਦੇ ਹਨ ਜਾਂ ਨਹੀਂ। ਜੇਕਰ ਇਹ ਪ੍ਰਸਤਾਵ ਪਾਸ ਹੁੰਦਾ ਹੈ, ਤਾਂ ਸਵਿਟਜ਼ਰਲੈਂਡ ਵਿੱਚ ਨੌਕਰੀ ਕਰਨ ਦੇ ਚਾਹਵਾਨ ਭਾਰਤੀ ਆਈ.ਟੀ. ਪ੍ਰੋਫੈਸ਼ਨਲਜ਼ ਅਤੇ ਹੋਰ ਮਾਹਿਰਾਂ ਲਈ ਵੀਜ਼ਾ ਕੋਟਾ ਘੱਟ ਸਕਦਾ ਹੈ। ਹਾਲਾਂਕਿ ਟੂਰਿਸਟ ਵੀਜ਼ਾ ‘ਤੇ ਇਸ ਦਾ ਤੁਰੰਤ ਅਸਰ ਪੈਣ ਦੀ ਸੰਭਾਵਨਾ ਘੱਟ ਹੈ।

Check Also

Trump Europe Tariffs: ਜੇ ਅਮਰੀਕੀ ਡਿਜੀਟਲ ਕੰਪਨੀਆਂ ’ਤੇ ਟੈਕਸ ਲਾਇਆ ਤਾਂ ਯੂਰਪੀ ਦੇਸ਼ਾਂ ’ਤੇ 100 ਫ਼ੀਸਦੀ ਟੈਰਿਫ਼ ਲਾਵਾਂਗੇ: ਟਰੰਪ

Trump Europe Tariffs: ਜੇ ਅਮਰੀਕੀ ਡਿਜੀਟਲ ਕੰਪਨੀਆਂ ’ਤੇ ਟੈਕਸ ਲਾਇਆ ਤਾਂ ਯੂਰਪੀ ਦੇਸ਼ਾਂ ’ਤੇ 100 …