ਜਦੋ “ਪੰਜਾਬ ਕੇਸਰੀ” ਲਾਲਾ ਲਾਜਪਤ ਰਾਏ ਭਗਤ ਸਿੰਘ ਦੇ ਚਾਚੇ ਅਜੀਤ ਸਿੰਘ ਨੂੰ ਜਾਣਨ ਤੋਂ ਇਨਕਾਰੀ ਹੋਇਆ।
ਭਗਤ ਸਿੰਘ ਦੇ ਚਾਚਾ ਜੀ ਅਜੀਤ ਸਿੰਘ ਦੀ ਸਵੈਜੀਵਨੀ ਵਿਚੋਂ ਲਾਲਾ ਜੀ ਦਾ ਅਕਸ ਇਕ ਡਰਪੋਕ ਵਿਅਕਤੀ ਦਾ ਉੱਭਰਦਾ ਹੈ। 1907 ਵਿਚ ਉਹ ਅਦਾਲਤ ਵਿਚ ਗਿਆ ਤਾਂ ਉਸਨੇ ਕਿਹਾ ਕਿ ਉਹ ਅਜੀਤ ਸਿੰਘ ਨੂੰ ਨਹੀਂ ਜਾਣਦਾ। ਉਹ ਸਿਰਫ ਇੰਨਾ ਜਾਣਦਾ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਕਿਸ਼ਨ ਸਿੰਘ ਨਾਲ ਸਬੰਧਤ ਹੈ, ਜਿਸ ਨੇ ਉਸ ਲਈ ਇੱਕ ਅਨਾਥ ਆਸ਼ਰਮ ਦਾ ਪ੍ਰਬੰਧ ਕਰਦਾ ਸੀ।
ਜਦੋਂ ਮਹਾਰਾਣੀ ਮਲਿਕਾ ਵਿਕਟੋਰੀਆ 1883 ਵਿੱਚ ਭਾਰਤ ਆਈ ਤਾਂ ਉਸਨੂੰ ਕੈਸਰ ਏ ਹਿੰਦ (Kaiser-e-Hind) ਕਿਹਾ ਗਿਆ। ਬਾਲ ਗੰਗਾਧਰ ਨੇ ਸਿਰਲੇਖ ਦੀ ਨਕਲ ਕੀਤੀ ਅਤੇ ਆਪਣੇ ਆਪ ਨੂੰ ਮਰਾਠਾ ਕੇਸਰੀ ਅਖਵਾਉਣਾ ਸ਼ੁਰੂ ਕਰ ਦਿੱਤਾ ਅਤੇ ਲਾਲਾ ਲਾਜਪਤ ਰਾਏ ਨੂੰ ਪੰਜਾਬ ਕੇਸਰੀ ਦਾ ਖਿਤਾਬ ਦਿੱਤਾ।
#Unpopular_Opinions
#Unpopular_Facts
#Unpopular_Ideas
ਦੋ ਸਾਲ ਬਾਅਦ ਬੇਨਤੀ ਦੁਹਰਾ ਰਹੇ ਹਾਂ:
ਭਗਤ ਸਿੰਘ ਦੇ ਸੱਜੇ ਪੱਖੀ ਲੇਖ ਬਾਰੇ ਗਦਰੀ ਬਾਬਿਆਂ ਦੇ ਮੇਲੇ ਦੇ ਪ੍ਰਬੰਧਕਾਂ ਨੂੰ ਬੇਨਤੀ
ਜਦੋ ਬਹੁਗਿਣਤੀਵਾਦ, ਫਿਰਕਾਪ੍ਰਸਤੀ ਅਤੇ ਇਸੇ ਦੇ ਹਿੱਸੇ ਵੱਜੋਂ ਹਿੰਦੀ ਭਾਸ਼ਾ ਦਾ ਗਲਬਾ ਵਧਾਉਣ ਦਾ ਕੰਮ ਹੋਰ ਤੇਜ਼ ਹੋ ਚੁੱਕਿਆ ਹੈ ਤੇ ਮੁਲਕ ਦੀਆਂ ਘੱਟ ਗਿਣਤੀਆਂ, ਵਾਕਈ ਸੈਕੂਲਰ ਲੋਕ, ਗੈਰ ਹਿੰਦੀ ਭਾਸ਼ੀ ਖਿੱਤੇ ਇਸ ਸਾਰੇ ਵਰਤਾਰੇ ਬਾਰੇ ਬਹੁਤ ਫ਼ਿਕਰਮੰਦ ਹਨ ਤਾਂ ਗ਼ਦਰੀ ਬਾਬਿਆਂ ਦੇ ਮੇਲੇ ਵਿਚ ਇਸ ਵਾਰ ਪ੍ਰਬੰਧਕਾਂ ਨੂੰ ਭਗਤ ਸਿੰਘ ਦੇ ਲੇਖ “ਪੰਜਾਬ ਕੀ ਭਾਸ਼ਾ ਤਥਾ ਲਿੱਪੀ ਕੇ ਸਮੱਸਿਆ” ਨੂੰ ਵਿਚਾਰਨਾ ਚਾਹੀਦਾ ਹੈ।
ਵਿਦਵਾਨਾਂ ਨੂੰ ਇਕੱਠੇ ਕਰਕੇ ਉਹ ਵਿਚਾਰ ਕਰਨ ਕਿ ਕੀ ਇਹ ਲੇਖ ਵਾਕਿਆ ਹੀ ਭਗਤ ਸਿੰਘ ਨੇ ਲਿਖਿਆ ਸੀ। ਇਹ ਵਿਚਾਰ ਜੇ ਜਨਤਕ ਨਹੀਂ ਕਰਨੀ ਤਾਂ ਅੰਦਰ ਵੜ ਕੇ ਕਰ ਲੈਣ ਪਰ ਕਰਨ ਜ਼ਰੂਰ ਤੇ ਉਹ ਖੁੱਲ ਕੇ ਕਰਨ। ਉਸਤੋਂ ਬਾਅਦ ਇਸ ਨੂੰ ਜਨਤਕ ਕੀਤਾ ਜਾ ਸਕਦਾ ਹੈ। ਜੇ ਇਕ ਵਾਰੀ ‘ਚ ਗੱਲ ਨਾ ਨਿੱਬੜੇ ਤਾਂ ਇਸ ਬਹਿਸ ਨੂੰ ਕੁਝ ਚਿਰ ਚਲਾਇਆ ਜਾ ਸਕਦਾ ਹੈ।
ਇਸ ਲੇਖ ਦੇ ਸੰਦਰਭ ਵਿਚ ਕੁਝ ਸੁਆਲਾਂ ਨਾਲ ਮੁਖਾਤਿਬ ਹੋਣਾ ਪਏਗਾ।
ਜੇ ਇਹ ਲੇਖ ਭਗਤ ਸਿੰਘ ਦਾ ਹੀ ਮੰਨਣਾ ਹੈ ਤਾਂ ਉਸਦੇ ਇਸ ਲੇਖ ਵਿਚਲੇ ਵਿਚਾਰਾਂ ਨੂੰ ਜਾਂ ਤਾਂ ਜਸਟੀਫਾਈ ਕਰੋ ਜਾਂ ਉਸਦਾ ਲਿਖੇ ਹੋਣ ਦੇ ਦਾਅਵੇ ਨੂੰ ਰੱਦ ਕਰੋ ਜਾਂ ਫਿਰ ਅਸਿਹਮਤੀ ਪ੍ਰਗਟ ਕਰਨ ਦਾ ਮਾਦਾ ਰੱਖੋ। ਇਹ ਵੀ ਸਮਝਾਓ ਕਿ ਇਸ ਲੇਖ ਵਿਚਲੀ ਟੂਕ “ਏਕ ਰਾਸ਼ਟਰ ਬਨਾਨੇ ਕੇ ਲੀਏ ਏਕ ਭਾਸ਼ਾ ਹੋਨਾ ਅਵਸ਼ਯਕ ਹੈ“- ਬਾਰੇ ਦੱਸੋ ਇਹ ਵਿਚਾਰ ਹਿੰਦੂ, ਹਿੰਦੀ, ਹਿੰਦੁਸਤਾਨ ਦੇ ਵਿਚਾਰ ਨਾਲੋਂ, ਜਾਂ ਅਮਿਤ ਸ਼ਾਹ ਦੇ ਵਿਚਾਰਾਂ ਨਾਲੋਂ ਵੱਖਰਾ ਕਿਵੇਂ ਹੈ?
ਚੰਗਾ ਹੋਵੇ ਜੇ ਭਗਤ ਸਿੰਘ ਦਾ ਭਾਣਜਾ ਜਗਮੋਹਨ ਸਿੰਘ ਤੇ ਭਗਤ ਸਿੰਘ ਦੇ ਹੋਰ ਸੈਕੂਲਰ, ਤਰਕਵਾਦੀ ਅਖਵਾਉਣ ਵਾਲੇ ਪੈਰੋਕਾਰ ਇਸ ਲੇਖ ਵਿਚ ਮੁਸਲਮਾਨਾਂ ਪ੍ਰਤੀ ਪ੍ਰਗਟਾਏ ਵਿਚਾਰਾਂ ‘ਤੇ ਆਪਣੀ ਸਥਿਤੀ ਸਪੱਸ਼ਟ ਕਰਨ ਤੇ ਇਹ ਵੀ ਦੱਸਣ ਕਿ ਇਹ ਸੰਘ ਅਤੇ ਭਾਜਪਾ ਦੇ ਵਿਚਾਰਾਂ ਨਾਲੋਂ ਕਿਵੇਂ ਵੱਖਰੇ ਹਨ।
ਇਸ ਲੇਖ ਦੇ ਉਸਦਾ ਹੋਣ ਬਾਰੇ ਪਹਿਲਾ ਸ਼ੱਕ ਤਾਂ ਇਹੋ ਪੈਦਾ ਹੁੰਦਾ ਹੈ ਕਿ ਇਹ ਉਸਦੇ ਫਾਹੇ ਲੱਗਣ ਤੋਂ ਦੋ ਸਾਲ ਬਾਅਦ ਇਕ ਆਰੀਆ ਸਮਾਜੀ ਵਿਦਵਾਨ ਭੀਮਸੇਨ ਵਿਧਾਲੰਕਾਰ ਨੇ ਇਸ ਦਾਅਵੇ ਨਾਲ ਛਪਵਾਇਆ ਕਿ ਉਸਨੇ ਇਸ ਨੂੰ 9 ਸਾਲ ਸੰਭਾਲਿਆ, ਭਗਤ ਸਿੰਘ ਨੇ ਇਹ 16-17 ਸਾਲ ਦੀ ਉਮਰ ਕਿਸੇ ਲੇਖ ਮੁਕਾਬਲੇ ਲਈ 1924 ਵਿਚ ਲਿਖਿਆ ਸੀ। ਉਸ ਵਿਦਵਾਨ ਨੇ ਹੋਰ ਕਿਤਾਬਾਂ ਤੋਂ ਇਲਾਵਾ ਆਰੀਆ ਸਮਾਜ ਦੇ ਸਿਧਾਂਤਾਂ ‘ਤੇ ਵੱਡੀ ਕਿਤਾਬ ਲਿਖੀ।
ਜੇ ਭਾਸ਼ਾ ਤੇ ਉਸਦੇ ਵਿਚਾਰਾਂ ਨੂੰ ਜਸਟੀਫਾਈ ਕਰਦੇ ਹੋ ਤਾਂ ਫਿਰ ਉਸਦੀ ਵਿਚਾਰਧਾਰਾ ‘ਤੇ ਸੁਆਲ ਉੱਠਣੇ ਲਾਜ਼ਮੀ ਨੇ। ਹਿੰਦੀ ਅਤੇ ਪੰਜਾਬੀ ਭਾਸ਼ਾ ‘ਤੇ ਉਸ ਦੇ ਪ੍ਰਗਟਾਏ ਵਿਚਾਰ ਅਸਲ ‘ਚ ਭਾਸ਼ਾਈ ਬਸਤੀਵਾਦ ਦੇ ਖਾਤੇ ਵਿਚ ਜਾ ਪੈਂਦੇ ਨੇ। ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਦੇ ਉਲਟ ਉਸ ਦੀਆਂ ਦਲੀਲਾਂ ਨਾ ਸਿਰਫ ਉਸ ਦੀ ਪੰਜਾਬੀ ਅਤੇ ਗੁਰਮੁਖੀ ਬਾਰੇ ਸਮਝ ਦੇ ਪੇਤਲੇਪਣ ਨੂੰ ਹੀ ਪ੍ਰਗਟ ਕਰਦੀਆਂ ਹਨ ਸਗੋਂ ਉਸ ਦੀ ਇਸ ਉਪ ਮਹਾਂਦੀਪ ਦੀ ਨਸਲੀ ਭਾਸ਼ਾਈ ਅਤੇ ਅਕੀਦਿਆਂ ਦੀ ਵੰਨ ਸੁਵੰਨਤਾ ਤੋ ਬਿਲਕੁਲ ਅੱਖਾਂ ਮੀਟਣ ਵਾਲੀਆਂ ਜ਼ਾਹਰ ਹੁੰਦੀਆਂ ਨੇ।
ਪੰਜਾਬੀ ਅਤੇ ਗੁਰਮੁਖੀ ਬਾਰੇ ਭਗਤ ਸਿੰਘ ਦੇ ਵਿਚਾਰ ਬਿਲਕੁਲ ਆਰੀਆ ਸਮਾਜੀਆਂ ਵਾਲੇ ਸਨ। ਇਨ੍ਹਾਂ ਸਿਰੇ ਦੇ ਗੈਰ ਵਿਗਿਆਨਕ ਵਿਚਾਰਾਂ (ਜੇ ਇਹ ਵਾਕਈ ਉਸ ਦੇ ਹਨ) ਤੋਂ ਇਹ ਵੀ ਪਤਾ ਲੱਗਦਾ ਹੈ ਕਿ ਆਰੀਆ ਸਮਾਜੀ ਵਿਚਾਰਾਂ ਦਾ ਪ੍ਰਭਾਵ ਉਸ ‘ਤੇ ਕਿੰਨਾ ਸੀ।
ਜ਼ਿਕਰਯੋਗ ਗੱਲ ਹੈ ਕਿ ਆਰੀਆ ਸਮਾਜੀਆਂ ਨੇ ਉਰਦੂ ਤੋਂ ਇਲਾਵਾ ਹੋਰ ਭਾਸ਼ਾਵਾਂ ਅਤੇ ਲਿਪੀਆਂ ਦਾ ਵਿਰੋਧ ਇਸ ਤਰ੍ਹਾਂ ਨਹੀਂ ਕੀਤਾ, ਜਿਵੇਂ ਪੰਜਾਬੀ ਅਤੇ ਗੁਰਮੁਖੀ ਦਾ ਕੀਤਾ। ਦਿਲਚਸਪ ਗੱਲ ਹੈ ਕਿ ਭਗਤ ਸਿੰਘ ਨੂੰ ਵੀ ਹੀਣਾਪਣ ਸਿਰਫ ਪੰਜਾਬੀ ਅਤੇ ਗੁਰਮੁਖੀ ਵਿਚੋ ਹੀ ਲੱਭਾ।
ਪੰਜਾਬੀ ਅਤੇ ਗੁਰਮੁਖੀ ਦੇ ਉਲਟ ਇਹੋ ਜਿਹੀਆਂ ਦਲੀਲਾਂ ਸਿਰਫ ਉਹ ਹੀ ਦੇ ਸਕਦਾ ਹੈ, ਜਿਸ ਨੂੰ ਨਾ ਇਨ੍ਹਾਂ ਦੀ ਸਮਰੱਥਾ ਦਾ ਪਤਾ ਹੋਵੇ ਜਾਂ ਫਿਰ ਸਿਰਫ ਨਫਰਤ ਹੋਵੇ, ਜਿਹੜੀ ਆਮ ਤੌਰ ‘ਤੇ ਖੰਡ ਨਾਲ ਲਪੇਟ ਕੇ, ਨਰਮ ਕਰ ਕੇ ਪੇਸ਼ ਕੀਤੀ ਜਾਂਦੀ ਹੈ। ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਖਿਲਾਫ ਇਹੋ ਜਿਹੀਆਂ ਥੋਥੀਆਂ ਦਲੀਲਾਂ ਹੀ ਆਰੀਆ ਸਮਾਜੀ ਅਤੇ ਜਨ ਸੰਘ ਵਾਲੇ ਪੰਜਾਬੀ ਸੂਬਾ ਬਣਨ ਤੱਕ ਦਿੰਦੇ ਰਹੇ ਅਤੇ ਕਈਆਂ ਕੋਲ ਹਾਲੇ ਵੀ ਇਸ ਤੋਂ ਅਗਾਂਹ ਕੁਝ ਨਹੀਂ ਹੈ।
ਭਗਤ ਸਿੰਘ ਤੇ ਉਸ ਦਾ ਪਰਿਵਾਰ ਆਰੀਆ ਸਮਾਜੀ ਸੀ। ਭਾਵੇਂ ਕਿ ਉਸ ਵੇਲੇ ਤੇ ਕਈ ਲੋਕ ਹੁਣ ਵੀ ਆਰੀਆ ਸਮਾਜ ਨੂੰ ਇਕ ਸਮਾਜ ਸੁਧਾਰਕ ਲਹਿਰ ਦੇ ਤੌਰ ਉਤੇ ਦੇਖਦੇ ਨੇ ਪਰ ਇਹ ਹਿੰਦੂਤਵੀ ਧਾਰਾਵਾਂ ਵਿੱਚੋਂ ਸਭ ਤੋਂ ਜ਼ਿਆਦਾ ਸੱਜੇ ਪੱਖੀ ਅਤੇ ਨਸਲਵਾਦੀ ਲਹਿਰ ਸੀ। 1925 ਵਿਚ ਬਣੀ ਆਰ ਐਸ ਐਸ ਨਾਲੋਂ ਵੀ ਜ਼ਿਆਦਾ ਕੱਟੜ।
ਪੰਜਾਬ ਵਿੱਚ ਫ਼ਿਰਕਾਪ੍ਰਸਤੀ ਦੀਆਂ ਜੜ੍ਹਾਂ ਅਸਲ ਵਿਚ ਆਰੀਆ ਸਮਾਜ ਨੇ ਲਾਈਆਂ। ਅਸਲ ਵਿਚ ਸੁਧਾਰਵਾਦੀ ਏਜੰਡੇ ਦੇ ਨਾਲ ਆਰੀਆ ਸਮਾਜੀਆਂ ਨੇ ਸਿਰੇ ਦਾ ਫਿਰਕੂ ਜ਼ਹਿਰ ਪੰਜਾਬ ਦੀ ਫਿਜ਼ਾ ਵਿੱਚ ਘੋਲਿਆ। ਉਸ ਦੇ ਅਸਰ ਤੋਂ ਪੰਜਾਬ ਹਾਲੇ ਤੱਕ ਵੀ ਤਾਬੇ ਨਹੀਂ ਆਇਆ।
ਪਰ ਬਹੁਤੇ ਲੇਖਕਾਂ ਖ਼ਾਸ ਕਰਕੇ ਖੱਬੇ ਪੱਖੀਆਂ ਨੇ ਆਰੀਆ ਸਮਾਜੀਆਂ ਦੇ ਇਸ ਸਿਰੇ ਦੇ ਨਕਾਰਾਤਮਕ ਰੋਲ ਉਤੇ ਕਦੇ ਕੋਈ ਖਾਸ ਚਰਚਾ ਨਹੀਂ ਕੀਤੀ। ਜੇ ਕਿਤੇ ਕੀਤੀ ਵੀ ਹੈ ਤਾਂ ਉਹ ਰਸਮੀ ਜਾਂ ਸਰਸਰੀ। ਇਸ ਤੋਂ ਜ਼ਿਆਦਾ ਨਹੀਂ।
ਵੈਸੇ ਤਾਂ ਇਹ ਲੇਖ ਪੜ੍ਹ ਕੇ ਪਤਾ ਲੱਗ ਜਾਂਦਾ ਹੈ ਕਿ ਇਹ ਲੇਖ ਕਿਸੇ ਸਕੂਲ ਦਾ ਜਾਂ 11ਵੀਂ ਜਮਾਤ ਦਾ ਕੋਈ ਬਹੁਤ ਤੇਜ਼ ਤਰਾਰ ਵਿਦਿਆਰਥੀ ਵੀ ਨਹੀਂ ਲਿਖ ਸਕਦਾ ਪਰ ਜੇ ਇਹ ਮੰਨ ਵੀ ਲਿਆ ਜਾਵੇ ਕਿ ਇਹ ਵਾਕਈ ਭਗਤ ਸਿੰਘ ਦਾ ਲਿਖਿਆ ਹੋਵੇਗਾ ਤਾਂ ਫਿਰ ਉਸ ਦੀ ਵਿਚਾਰਧਾਰਾਂ ਤੇ ਇਸ ਲੇਖ ਵਿੱਚ ਪ੍ਰਗਟ ਵਿਚਾਰਾਂ ‘ਤੇ ਵੱਡੀ ਬਹਿਸ ਹੋਣੀ ਚਾਹੀਦੀ ਹੈ।
ਜਗਮੋਹਨ ਸਿੰਘ ਤੇ ਡਾ ਚਮਨ ਲਾਲ ਨੇ ਇਸ ਲੇਖ ਨੂੰ “ਭਗਤ ਸਿੰਘ ਔਰ ਉਨਕੇ ਸਥਿਓਂ ਕੇ ਦਸਤਾਵੇਜ਼” ਵਿਚ ਵੀ ਸ਼ਾਮਲ ਕੀਤਾ ਹੈ। ਹੈਰਾਨੀ ਹੈ ਕਿ ਇਹ ਦੋਵੇਂ ਬੰਦੇ ਖੱਬੇ ਪੱਖੀ ਨੇ ਪਰ ਇਨ੍ਹਾਂ ਨੇ ਇਸ ਲੇਖ ਨੂੰ ਤਰਕ ਜਾਂ ਮੁਢਲੀ ਜਿਹੀ ਅਕਾਦਮਿਕ ਗੰਭੀਰਤਾ ਨਾਲ ਵੀ ਨਹੀਂ ਵਾਚਿਆ।
ਉਸੇ ਹੀ ਕਿਤਾਬ ਵਿਚੋਂ ਹਿੰਦੀ ਵਿਚ ਲਿਖਿਆ ਇਹ ਲੇਖ ਵੀ ਇਥੇ ਪਾ ਰਹੇ ਹਾਂ ਤਾਂ ਕਿ ਪਾਠਕ ਖੁਦ ਵਿਚਾਰ ਕਰ ਲੈਣ। ਹੋਰ ਖੱਬੇ ਪੱਖੀ ਵੈਬਸੀਈਟਾਂ ਅਤੇ ਪ੍ਰਕਾਸ਼ਨ ਵੀ ਇਸਨੂੰ ਇਵੇਂ ਹੀ ਛਾਪ ਰਹੇ ਨੇ ਪਰ ਇਹ ਕੋਈ ਨਹੀਂ ਦੱਸਦਾ ਕਿ ਉਸਦੇ ਭਾਸ਼ਾ, ਲਿੱਪੀ ਬਾਰੇ ਵਿਚਾਰ ਕਿੰਨੇ ਸੱਜੇ ਪੱਖੀ ਸਨ। ਇਸੇ ਲਈ ਸੱਜੇ ਪੱਖੀ ਵੈਬਸਾਈਟਾਂ ਵੀ ਇਸ ਨੂੰ ਮਾਣ ਨਾਲ ਸਾਂਝਾ ਕਰਦੀਆਂ ਹਨ, ਤੁਸੀਂ ਆਰਾਮ ਨਾਲ ਕਿਸੇ ਵੀ ਸਾਈਟ ਤੋਂ ਪੜ੍ਹ ਸਕਦੇ ਹੋ।
ਗ਼ਦਰੀ ਬਾਬਿਆਂ ਦੇ ਮੇਲੇ ਲਈ ਇਹ ਬੇਨਤੀ ਇਸ ਲਈ ਕੀਤੀ ਜਾ ਰਹੀ ਹੈ ਕਿਓਂਕਿ ਖੱਬੇ ਪੱਖੀ ਲੇਖਕਾਂ, ਕਾਰਕੁੰਨਾਂ ਤੇ ਜਿਹੜੇ ਹੋਰ ਭਗਤ ਸਿੰਘ ਦੇ ਪੈਰੋਕਾਰ ਕਹਾਉਂਦੇ ਨੇ, ਉਨ੍ਹਾਂ ਦਾ ਬੌਧਿਕ ਕਿਸਮ ਦਾ ਇਹ ਸਭ ਤੋਂ ਵੱਡਾ ਇਕੱਠ ਹੁੰਦਾ ਹੈ ਤੇ ਭਗਤ ਸਿੰਘ ਨਾਲ ਸਬੰਧਤ ਕਿਤਾਬਾਂ ਆਦਿ ਦਾ ਜ਼ਿਕਰ ਵੀ ਬਹੁਤ ਹੁੰਦਾ ਹੈ। ਵਿਚਾਰ ਕਰਕੇ ਸਪੱਸ਼ਟ ਕਰਨ ਦੀ ਅਤਿਅੰਤ ਲੋੜ ਹੈ।
#Unpopular_Opinions
#Unpopular_Ideas
#Unpopular_Facts