Breaking News

NRI Women Murder: ਕਿਰਾਏਦਾਰ ਹੀ ਨਿਕਲਿਆ ਐੱਨ ਆਰ ਆਈ ਔਰਤ ਦਾ ਕਾਤਲ

NRI Women Murder: ਕਿਰਾਏਦਾਰ ਹੀ ਨਿਕਲਿਆ ਐੱਨ ਆਰ ਆਈ ਔਰਤ ਦਾ ਕਾਤਲ
ਖੰਨਾ ਪੁਲੀਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ

ਖੰਨਾ ਪੁਲੀਸ ਨੇ ਐੱਨ ਆਰ ਆਈ ਔਰਤ ਜਗਪਾਲ ਕੌਰ (81 ਸਾਲ) ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਜ਼ਿਲ੍ਹਾ ਖੰਨਾ ਦੀ ਐੱਸ ਐੱਸ ਪੀ ਡਾ.ਦਰਪਣ ਆਹਲੂਵਾਲੀਆ ਮੁਤਾਬਿਕ ਪੁਲੀਸ ਨੂੰ 1 ਫਰਵਰੀ ਨੂੰ ਜੀ.ਟੀ ਰੋਡ ’ਤੇ ਲਿਬੜਾ ਬਿਲਡਿੰਗ ਨੇੜੇ ਘਰ ਵਿਚ ਬਜ਼ੁਰਗ ਐੱਨ.ਆਰ.ਆਈ ਔਰਤ ਦੇ ਕਤਲ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪਵਨਜੀਤ ਸਿੰਘ ਪੁਲੀਸ ਐੱਸ ਪੀ (ਆਈ), ਮੋਹਿਤ ਕੁਮਾਰ ਸਿੰਗਲਾ ਡੀ ਐੱਸ ਪੀ (ਆਈ), ਤਰਲੋਚਨ ਸਿੰਘ ਡੀ ਐੱਸ ਪੀ, ਵਿਨੋਦ ਕੁਮਾਰ ਡੀ ਐੱਸ ਪੀ, ਇੰਸਪੈਕਟਰ ਅਕਾਸ਼ ਦੱਤ, ਜਗਜੀਵਨ ਰਾਮ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ਦਾ ਜਾਇਜ਼ਾ ਲਿਆ।

 

 

 

 

 

 

 

ਇਸ ਦੌਰਾਨ ਫੋਰੈਂਸਿਕ ਅਤੇ ਟੈਕਨੀਕਲ ਸੈੱਲ ਵੱਲੋਂ ਕਤਲ ਦੀ ਜਾਂਚ ਕਰਦਿਆਂ ਅਣਪਛਾਤੇ ਕਾਤਲ ਦੀ ਭਾਲ ਸ਼ੁਰੂ ਕੀਤੀ। ਤਫਤੀਸ਼ ਦੌਰਾਨ ਪੁਲੀਸ ਨੇ ਰਾਹੁਲ (24 ਸਾਲ) ਵਾਸੀ ਅਲੀਗੜ੍ਹ (ਯੂ.ਪੀ) ਵਾਸੀ ਨੂੰ ਕਾਬੂ ਕਰ ਪੁੱਛਗਿੱਛ ਕੀਤੀ। ਰਾਹੁਲ ਐੱਨ ਆਰ ਆਈ ਜਗਪਾਲ ਕੌਰ ਦਾ ਕਿਰਾਏਦਾਰ ਸੀ। ਉਸ ਨੇ ਦੱਸਿਆ ਕਿ ਉਸ ਨੇ ਕਿਸੇ ਵਿਅਕਤੀ ਦਾ ਉਧਾਰ ਦੇਣਾ ਸੀ ਜਿਸ ਕਾਰਨ ਉਸ ਦੇ ਮਨ ਵਿਚ ਲਾਲਚ ਆ ਗਿਆ। ਉਸ ਨੂੰ ਪਤਾ ਸੀ ਕਿ ਉਸ ਦੀ ਮਕਾਨ ਮਾਲਕ ਜਗਪਾਲ ਕੌਰ ਨੂੰ ਹਰ ਮਹੀਨੇ ਕਿਰਾਏ ਦੇ ਪੈਸੇ ਆਉਂਦੇ ਸਨ। ਉਹ ਅੱਧੀ ਰਾਤ ਜਗਪਾਲ ਕੌਰ ਦੇ ਘਰ ਅੰਦਰ ਗਿਆ ਅਤੇ ਲੁਕ ਕੇ ਬੈਠ ਗਿਆ। ਜਦੋਂ ਜਗਪਾਲ ਕੌਰ ਕਮਰੇ ਵਿਚੋਂ ਬਾਹਰ ਆਈ ਤਾਂ ਉਸ ਨੇ ਪਿਛੋਂ ਜਾ ਕੇ ਉਸ ਦਾ ਗਲਾ ਘੁੱਟ ਦਿੱਤਾ।

 

 

 

 

 

 

ਵਾਰਦਾਤ ਤੋਂ ਬਾਅਦ ਉਸ ਦੀਆਂ ਲੱਤਾਂ ਬਾਹਾਂ ਬੰਨ੍ਹ ਕੇ ਬਾਥਰੂਮ ਵਿੱਚ ਬੰਦ ਕਰ ਦਿੱਤਾ ਅਤੇ ਉਸ ਦੀ ਅਲਮਾਰੀ ਵਿਚ ਪਿਆ ਪਰਸ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਿਆ। ਘਰੋਂ ਭੱਜ ਕੇ ਉਸ ਨੇ ਅਣਪਛਾਤੀ ਜਗ੍ਹਾ ਤੇ ਜਾ ਕੇ ਆਪਣੇ ਕੱਪੜੇ ਬਦਲੇ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਐੱਸ ਐੱਸ ਪੀ ਅਨੁਸਾਰ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਉਸ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਅਹਿਮ ਖੁਲਾਸੇ ਹੋ ਸਕਦੇ ਹਨ।

Check Also

Mohali : ਮੋਹਾਲੀ ‘ਚ ਦੇਹ ਵਪਾਰ ਖਿਲਾਫ਼ ਪੁਲਿਸ ਦੀ ਵੱਡੀ ਕਾਰਵਾਈ: ਤਿੰਨ ਸਪਾ ਸੈਂਟਰ ਅਤੇ ਹੋਟਲ ਸੀਲ, 7 ਕੁੜੀਆਂ ਬਚਾਈਆਂ, ਮੈਨੇਜਰ ਹਿਰਾਸਤ ‘ਚ

Mohali Police Raids: ਮੋਹਾਲੀ ‘ਚ ਦੇਹ ਵਪਾਰ ਖਿਲਾਫ਼ ਪੁਲਿਸ ਦੀ ਵੱਡੀ ਕਾਰਵਾਈ: ਤਿੰਨ ਸਪਾ ਸੈਂਟਰ …