Breaking News

AAP ”ਆਪ” ਆਗੂ ਦੀ ਕ/ਰ/ਤੂ/ਤ

AAP ”ਆਪ” ਆਗੂ ਦੀ ਕਰਤੂਤ, ਪਾਰਟੀ ਵਲੰਟੀਅਰ ਤੋਂ ਨੌਕਰੀ ਬਦਲੇ ਲਈ ਰਿਸ਼ਵਤ! ਤਨਖ਼ਾਹ ”ਚੋਂ ਬੰਨ੍ਹੀ ਬੈਠੀ ਸੀ ਹਿੱਸਾ

 

 

ਬਠਿੰਡਾ: ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਪਿੰਡ ਕਾਲਝਰਾਣੀ ਦੀ ਮੌਜੂਦਾ ਸਰਪੰਚ ਸਤਵੀਰ ਕੌਰ ਵਿਜੀਲੈਂਸ ਬਿਊਰੋ ਦੇ ਘੇਰੇ ਵਿਚ ਆ ਗਈ ਹੈ। ਵਿਜੀਲੈਂਸ ਬਿਊਰੋ ਬਠਿੰਡਾ ਨੇ ਸਤਵੀਰ ਕੌਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਹੇਠ ਮੁਕੱਦਮਾ ਦਰਜ ਕੀਤਾ ਹੈ।

 

 

 

 

 

 

 

 

 

 

 

 

ਇਹ ਮਾਮਲਾ ਪੰਜਾਬ ਰਾਜ ਵਣ ਵਿਭਾਗ ਦੇ ਮੌਜੂਦਾ ਚੇਅਰਮੈਨ ਰਾਕੇਸ਼ ਪੁਰੀ ਦੇ ਡਰਾਈਵਰ ਜਤਿੰਦਰ ਸਿੰਘ ਸੋਹਲ ਦੀ ਸ਼ਿਕਾਇਤ ‘ਤੇ ਅਧਾਰਤ ਹੈ।

 

 

 

 

 

 

 

 

 

 

ਦੱਸਿਆ ਜਾ ਰਿਹਾ ਹੈ ਕਿ ਸਤਵੀਰ ਕੌਰ ਨੇ ਜਤਿੰਦਰ ਸਿੰਘ ਨੂੰ ਚੇਅਰਮੈਨ ਕੋਲ ਬਤੌਰ ਡਰਾਈਵਰ ਭਰਤੀ ਕਰਵਾਇਆ ਸੀ। ਇਲਜ਼ਾਮ ਹੈ ਕਿ ਇਸ ਦੇ ਬਦਲੇ ਉਹ ਡਰਾਈਵਰ ਦੀ ਤਨਖਾਹ ਵਿਚੋਂ ਹਰ ਮਹੀਨੇ 8500 ਰੁਪਏ ਰਿਸ਼ਵਤ ਵਜੋਂ ਲੈਂਦੀ ਸੀ।

 

 

 

 

 

 

 

 

 

ਵਿਜੀਲੈਂਸ ਦੀ ਪੜਤਾਲ ਵਿਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਸ ਰਿਸ਼ਵਤ ਦੀ ਰਕਮ ਦਾ ਕੁਝ ਹਿੱਸਾ ਕਥਿਤ ਤੌਰ ‘ਤੇ ਚੇਅਰਮੈਨ ਰਾਕੇਸ਼ ਪੁਰੀ ਨੂੰ ਵੀ ਦਿੱਤਾ ਜਾਂਦਾ ਸੀ। ਵਿਜੀਲੈਂਸ ਇਸ ਪਹਿਲੂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਚੇਅਰਮੈਨ ਵਿਰੁੱਧ ਵੀ ਕਾਰਵਾਈ ਹੋਣ ਦੀ ਸੰਭਾਵਨਾ ਹੈ।

 

 

 

 

 

 

 

 

 

 

 

ਇਹ ਮਾਮਲਾ ਉਦੋਂ ਭਖਿਆ ਜਦੋਂ ਉਕਤ ਡਰਾਈਵਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਨੇ ਪੰਜਾਬ ਸਰਕਾਰ ਅਤੇ ਵਿਜੀਲੈਂਸ ਤੱਕ ਪਹੁੰਚ ਕੀਤੀ। ਲੰਬੀ ਪੜਤਾਲ ਤੋਂ ਬਾਅਦ ਹੁਣ ਵਿਜੀਲੈਂਸ ਨੇ ਇਹ ਐਕਸ਼ਨ ਲਿਆ ਹੈ।

 

 

 

 

AAP ਆਗੂ ਦੀ ਗੁੰਡਾਗਰਦੀ !ਔਰਤ ਨਾਲ ਕੀਤੀ ਕੁੱਟਮਾਰ , ਹੱਥ ਚੁੱਕਦੇ ਕੈਮਰੇ ‘ਚ ਕੈਦ ਹੋਇਆ ਲੀਡਰ

Check Also

Punjab ਕਾਂਗਰਸ ਨੇ ਨਵਜੋਤ ਕੌਰ ਸਿੱਧੂ ਨੂੰ ਪਾਰਟੀ ‘ਚੋਂ ਕੱਢਿਆ

Punjab News: ਪੰਜਾਬ ਵਿੱਚ ਸਾਬਕਾ ਕ੍ਰਿਕਟਰ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot …