Kaur B ਦੀ ਵੀਡੀਓ ਨਾਲ ਛੇੜਛਾੜ, ਗਾਇਕਾ ਬੋਲੀ- ‘ਕੰਮ ਤੱਕ ਮਤਲਬ ਰੱਖੋ, ਨਾ ਮੈਂ ਮਾੜਾ ਬੋਲਾਂ, ਨਾ ਸੁਣਾਂ…’
ਪੰਜਾਬੀ ਗਾਇਕਾ ਕੌਰ ਬੀ ਦੇ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ। ਕੁਝ ਸਮਾਂ ਪਹਿਲਾਂ ਉਹ ਗਾਇਕ ਹੰਸਰਾਜ ਹੰਸ ਦੀ ਪਤਨੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਈ ਸੀ ਅਤੇ ਕੁਝ ਸ਼ਰਾਰਤੀ ਵਿਅਕਤੀਆਂ ਨੇ ਸੋਸ਼ਲ ਮੀਡੀਆ ਐਪ TikTok ‘ਤੇ ਗਲਤ ਜਾਣਕਾਰੀ ਪੇਸ਼ ਕਰਕੇ ਉਸ ਦੀ ਸਾਖ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ।

ਗਾਇਕਾ ਨੇ ਹੁਣ ਇਸ ਦਾ ਜਵਾਬ ਪੋਸਟ ਕੀਤਾ ਹੈ। ਉਸ ਨੇ ਕਿਹਾ ਕਿ ਉਹ ਪੰਜ ਤੋਂ ਛੇ ਮਹੀਨਿਆਂ ਤੋਂ ਵੀਡੀਓ ਨੂੰ ਇਗਨੋਰ ਕਰ ਰਹੀ ਸੀ, ਪਰ ਹੁਣ ਕਿਸੇ ਨੇ ਇਸ ਨੂੰ ਦੁਬਾਰਾ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ ਹੈ। ਖਾਸ ਕਰਕੇ ਉਹ ਜੋ ਵਿਦੇਸ਼ਾਂ ਵਿੱਚ ਰਹਿੰਦੇ ਹਨ ਅਤੇ TikTok ਦੀ ਵਰਤੋਂ ਕਰਦੇ ਹਨ, ਉਹ ਇਸ ਬਾਰੇ ਪੁੱਛ ਰਹੇ ਹਨ, ਜਿਸ ਕਾਰਨ ਉਸ ਨੂੰ ਅੱਜ ਇਹ ਪਾਉਣੀ ਪਈ ਏ।

ਉਸ ਨੇ ਲਿਖਿਆ ਕਿ”ਕਿਸੇ ਦੀ ਮੌਤ ਤਾਂ ਛੱਡੋ, ਬੇਸ਼ਰਮੋ, ਤੁਹਾਡੇ ਵੀ ਪਰਿਵਾਰ ਹੋਣਗੇ। ਵਾਹਿਗੁਰੂ ਕਰੇ ਕਿਸੇ ਦੇ ਵੀ ਪਰਿਵਾਰ ‘ਇਸ ਤਰ੍ਹਾਂ ਦਾ ਸਮਾਂ ਨਾ ਆਏ। ਉਸ ਨੇ ਕਿਹਾ ਕਿ ਜਿਸ ਨੂੰ ਮੇਰੇ ਤੋਂ ਮਤਲਬ, ਸਿਰਫ਼ ਮੇਰੇ ਕੰਮ ਤੱਕ ਰੱਖੋ। ਨਾ ਮੈਂ ਕਿਸੇ ਨੂੰ ਗਲਤ ਬੋਲਾਂ ਤੇ ਨਾ ਹੀ ਗਲਤ ਸੁਣਾਂ. ਜਿਨ੍ਹਾਂ ਨੂੰ ਸਾਡਾ ਕੰਮ ਪਸੰਦ ਨਹੀਂ ਉਹ ਮੈਨੂੰ Unfollow ਕਰ ਸਕਦੇ ਨੇ। ਅਜਿਹੇ ਲੋਕ ਨਾ ਮੈਨੂੰ ਪਸੰਦ ਨੇ ਤੇ ਨਾ ਹੀ ਮੈਨੂੰ ਇਨ੍ਹਾਂ ਦੇ ਪਿਆਰ ਦੀ ਲੋੜ ਹੈ।
ਗਾਇਕਾ ਨੇ ਕਿਹਾ ਕਿ ਇਹ ਮੇਰਾ ਸੁਭਾਅ ਨਹੀਂ ਹੈ ਕਿ ਮੈਂ ਕਿਸੇ ਦੀ ਮੌਤ ‘ਤੇ ਜਾਂ ਭੋਗ ‘ਤੇ ਜਾਵਾਂ ਅਤੇ ਕੈਮਰੇ ‘ਤੇ ਗੱਲ ਕਰਾਂ ਜਾਂ ਇੰਟਰਵਿਊ ਦੇਵਾਂ। ਉਸ ਨੇ ਕਿਹਾ ਕਿ ਮੈਂ ਆਮ ਤੌਰ ‘ਤੇ ਚੁੱਪ ਰਹਿੰਦੀ ਹਾਂ, ਪਰ ਅੱਜ ਮੈਨੂੰ ਬਹੁਤ ਗੁੱਸਾ ਆਇਆ। ਹੰਸਰਾਜ ਹੰਸ ਦੀ ਪਤਨੀ ਦੇ ਭੋਗ ਦੇ ਵੇਲੇ ਗੁਰਦੁਆਰੇ ਦੇ ਬਾਹਰ ਦੀ ਇਹ ਵੀਡੀਓ ਹੈ, ਜੋ ਕੋਈ ਮੈਨੂੰ ਰੋਜ ਭੇਜ ਦਿੰਦਾ ਹੈ ਪਰ ਮੈਂ ਬੋਲਦੀ ਨਹੀਂ। ਪਰ ਥੈਂਕਿਊ ਪਰਮਜੀਤ ਹੰਸ ਭਾਜੀ, ਜਵਾਬ ਦੇਣ ਲਈ। ਮੈਂ ਇਸ ਨੂੰ ਅੱਜ ਦੇਖਿਆ। ਸਾਡੇ ਨਾਲ ਤੁਹਾਡੇ ਵਰਗੇ ਬਹੁਤ ਸਾਰੇ ਸ਼ਾਨਦਾਰ ਪਰਿਵਾਰ ਜੁੜੇ ਹੋਏ ਹਨ ਜਿਨ੍ਹਾਂ ਨਾਲ ਕੰਮ ਕਰਨਾ ਖੁਸ਼ੀ ਦੀ ਗੱਲ ਹੈ।