Trump’s Warning to India: Halt Russian Oil Purchases or Face Steep Tariffs
Trump’s Warning to India :ਟਰੰਪ ਦੀ ਭਾਰਤ ਨੂੰ ਚੇਤਾਵਨੀ… ਰੂਸੀ ਤੇਲ ਖਰੀਦਣਾ ਬੰਦ ਕਰੋ ਜਾਂ ਫਿਰ ਵੱਡੇ ਟੈਰਿਫਾਂ ਲਈ ਤਿਆਰ ਰਹੋ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਮੁੜ ਜ਼ੋਰ ਦੇ ਕੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਕਿਹਾ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਵੇਗਾ। ਉਂਝ ਟਰੰਪ ਨੇ ਚੇਤਾਵਨੀ ਦਿੱਤੀ ਕਿ ਜੇਕਰ ਭਾਰਤ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ‘ਮੋਟੇ’ ਟੈਕਸਾਂ ਦੇ ਰੂਪ ਵਿਚ ਕੀਮਤ ਤਾਰਨੀ ਹੋਵੇਗੀ।
ਏਅਰ ਫੋਰਸ ਵਨ ’ਤੇ ਸਵਾਰ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਉਹ ਰੂਸ ਤੋਂ ਤੇਲ ਨਹੀਂ ਖਰੀਦਣਗੇ।’’ ਭਾਰਤ ਦੇ ਇਸ ਦਾਅਵੇ ਕਿ ਉਸ ਨੂੰ ਮੋਦੀ ਤੇ ਟਰੰਪ ਦਰਮਿਆਨ ਅਜਿਹੀ ਕਿਸੇ ਗੱਲਬਾਤ ਬਾਰੇ ਕੋਈ ਜਾਣਕਾਰੀ ਨਹੀਂ ਹੈ,
ਬਾਰੇ ਪੁੱਛਣ ’ਤੇ ਟਰੰਪ ਨੇ ਕਿਹਾ, ‘‘ਪਰ ਜੇ ਉਹ ਇਹ ਕਹਿਣਾ ਚਾਹੁੰਦੇ ਹਨ, ਤਾਂ ਉਹ ਵੱਡੇ ਟੈਰਿਫ ਅਦਾ ਕਰਦੇ ਰਹਿਣਗੇ, ਅਤੇ ਉਹ ਅਜਿਹਾ ਨਹੀਂ ਕਰਨਾ ਚਾਹੁੰਦੇ।’’ ਪੱਛਮੀ ਮੁਲਕਾਂ ਵਿਚ ਹੱਥ ਪਿਛਾਂਹ ਖਿੱਚਣ ਮਗਰੋਂ ਭਾਰਤ ਰੂਸ ਤੋਂ ਤੇਲ ਖਰੀਦਣ ਵਾਲਾ ਸਭ ਤੋਂ ਵੱਡਾ ਖਰੀਦਦਾਰ ਹੈ। ਮਾਸਕੋ ਵੱਲੋਂ 2022 ਵਿਚ ਯੂਕਰੇਨ ’ਤੇ ਕੀਤੇ ਹਮਲੇ ਮਗਰੋਂ ਪੱਛਮੀ ਮੁਲਕਾਂ ਨੇ ਰੂਸ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ ਸਨ।
ਕਾਬਿਲੇਗੌਰ ਹੈ ਕਿ ਟਰੰਪ ਨੇ ਪਿਛਲੇ ਹਫ਼ਤੇ (ਬੁੱਧਵਾਰ ਨੂੰ) ਵੀ ਦਾਅਵਾ ਕੀਤਾ ਸੀ ਕਿ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਵੇਗਾ। ਟਰੰਪ ਦੇ ਇਸ ਦਾਅਵੇ ਮਗਰੋਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਉਸ ਨੂੰ ਦੋਵਾਂ ਆਗੂਆਂ ਦਰਮਿਆਨ ਟੈਲੀਫੋਨ ’ਤੇ ਅਜਿਹੀ ਕਿਸੇ ਵੀ ਗੱਲਬਾਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੰਤਰਾਲੇ ਨੇ ਸਾਫ਼ ਕਰ ਦਿੱਤਾ ਸੀ ਕਿ ਭਾਰਤ ਦੀ ਤੇਲ ਦਰਾਮਦ ‘ਭਾਰਤੀ ਖਪਤਕਾਰਾਂ ਦੇ ਹਿੱਤਾਂ ਦੀ ਸੁਰੱਖਿਆ’ ਯਕੀਨੀ ਬਣਾਉਣ ’ਤੇ ਅਧਾਰਿਤ ਹੈ।
Washington, October 20, 2025 – U.S. President Donald Trump has issued a stark ultimatum to India, demanding that the country cease importing Russian oil or prepare for escalating trade tariffs amid ongoing tensions over energy purchases that Washington claims are funding Russia’s war in Ukraine. The warning comes just days after Trump reiterated claims of a pledge from Indian Prime Minister Narendra Modi to stop the imports, a statement New Delhi has firmly denied.In a statement aboard Air Force One on October 19, Trump doubled down on his position, saying, “I spoke with Prime Minister Modi of India, and he said he’s not going to be doing the Russian oil thing. But if they want to say that, then they’ll just continue to pay massive tariffs, and they don’t want to do that.” This follows an initial claim on October 15, where Trump asserted that Modi had “assured me today that they will not be buying oil from Russia,” a development he hailed as a step toward pressuring Moscow to end the Ukraine conflict.