Breaking News

Rising Pollution Levels in Delhi Before Diwali – ਦੀਵਾਲੀ ਤੋਂ ਪਹਿਲਾਂ ਦਿੱਲੀ ਵਿੱਚ ਪ੍ਰਦੂਸ਼ਣ ਦਾ ਵਧਦਾ ਪੱਧਰ – BJP IT Cell chief Amit Malviya ਨੇ ਪੰਜਾਬ ਦੇ ਕਿਸਾਨਾਂ ਨੂੰ ਦੋਸ਼ੀ ਠਹਿਰਾਉਣਾ ਸ਼ੁਰੂ ਕੀਤਾ

Rising Pollution Levels in Delhi Before Diwali

ਦੀਵਾਲੀ ਤੋਂ ਪਹਿਲਾਂ ਦਿੱਲੀ ਵਿੱਚ ਪ੍ਰਦੂਸ਼ਣ ਦਾ ਵਧਦਾ ਪੱਧਰ – BJP IT Cell chief Amit Malviya ਨੇ ਪੰਜਾਬ ਦੇ ਕਿਸਾਨਾਂ ਨੂੰ ਦੋਸ਼ੀ ਠਹਿਰਾਉਣਾ ਸ਼ੁਰੂ ਕੀਤਾ

ਦੀਵਾਲੀ ਤੋਂ ਪਹਿਲਾਂ ਹੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਬਹੁਤ ਵਧਿਆ ਹੋਇਆ ਹੈ।

ਦੀਵਾਲੀ ਤੋਂ ਬਾਅਦ ਦਿੱਲੀ ਵਿੱਚ ਪ੍ਰਦੂਸ਼ਣ ਵਿੱਚ ਵਾਧੇ ਦੀ ਤਿਆਰੀ ਵੱਜੋਂ ਭਾਜਪਾ ਦੇ ਆਈ ਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਤੇ ਹੋਰ ਸੱਜੇ-ਪੱਖੀਆਂ ਨੇ ਪਹਿਲਾਂ ਹੀ ਪੰਜਾਬ ਦੇ ਕਿਸਾਨਾਂ ਨੂੰ ਦੋਸ਼ੀ ਠਹਿਰਾਉਣਾ ਸ਼ੁਰੂ ਕਰ ਦਿੱਤਾ ਹੈ।

ਹਾਲਾਂਕਿ ਦਿੱਲੀ ਦੇ ਮੁਕਾਬਲੇ ਪੰਜਾਬ ਵਿੱਚ ਪ੍ਰਦੂਸ਼ਣ ਬਹੁਤ ਘੱਟ ਹੈ।

ਅਮਰੀਕਾ ਨੇ ਵੀ ਜਦੋਂ ਇਰਾਕ ਵਿੱਚ ਸੱਤਾ ਵਿੱਚ ਬਦਲਾਅ ਕਰਨਾ ਸੀ, ਤਾਂ ਵੈਪਨਸ ਓਫ ਮਾਸ ਡਿਸਟ੍ਰਕਸਨ ਵਰਗਾ ਬਿਰਤਾਂਤ ਸਿਰਜਿਆ।

ਖੈਰ ਕੱਲ੍ਹ ਨੂੰ ਫਿਰ ਦੱਸਾਂਗੇ ਕਿ ਦਿੱਲੀ ਦਾ ਪਟਾਕਿਆਂ ਤੋਂ ਬਾਅਦ ਕੀ ਹਾਲ ਹੁੰਦਾ ਹੈ।

“ਪੰਜਾਬ ਕੇ ਕਿਸਾਨ ਪਰਾਲੀ ਜਲਾਤੇ ਹੈਂ, ਔਰ ਧੂਆਂ ਫੈਲਾਅ ਕੇ ਦਿੱਲੀ ਵਾਲੋਂ ਕਾ ਜੀਵਨ ਮੁਸ਼ਕਿਲ ਕਰਤੇ ਹੈਂ। ਇਨ ਕਿਸਾਨੋ ਪੇ ਪਰਚਾ ਕਰੋ ਔਰ ਇਨ ਕੋ ਜੇਲ ਮੇਂ ਡਾਲੋ।”
ਪਿਛਲੇ ਕੁਝ ਦਿਨਾਂ ਤੋਂ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਬਹੁਤ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ ਹੈ।

 

 

 

ਅਸੀਂ ਪਹਿਲਾਂ ਵੀ ਲਿਖਿਆ ਹੈ ਕਿ ਭਾਰਤ ਨੂੰ ਮੌਨਸੂਨ ਦੇ ਵਿਲੱਖਣ ਮੌਸਮੀ ਪੈਟਰਨ ਦੀ ਬਖਸ਼ਿਸ਼ ਹੈ, ਜੋ ਦੱਖਣੀ ਏਸ਼ੀਆ ਦੀ ਜੀਵਨ ਰੇਖਾ ਹੈ।
ਗਰਮੀਆਂ ਦੇ ਮਹੀਨਿਆਂ ਵਿੱਚ, ਹਵਾਵਾਂ ਦੂਰੋਂ ਅੰਟਾਰਕਟਿਕਾ ਤਕ ਤੋਂ ਵੀ ਆਉਂਦੀਆਂ ਹਨ, ਭੂਮੱਧ ਰੇਖਾ ਦੇ ਨੇੜੇ ਅਫਰੀਕਾ ਦੇ ਤੱਟ ਨਾਲ ਟਕਰਾਉਂਦੀਆਂ ਹਨ ਅਤੇ ਪੰਜਾਬ ਵਿੱਚ ਦਾਖਲ ਹੋਣ ਤੋਂ ਪਹਿਲਾਂ ਬੰਗਾਲ ਦੀ ਖਾੜੀ ਉਪਰੋਂ ਲੰਘ ਕੇ ਪੰਜਾਬ ਆਉਂਦੀਆਂ ਹਨ।

 

 

 

ਸਰਦੀਆਂ ਦੇ ਮਹੀਨਿਆਂ ਵਿੱਚ ਹਵਾਵਾਂ ਮਹਾਂਦੀਪ ਏਸ਼ੀਆ (Continental Asia) ਤੋਂ ਉਲਟ ਦਿਸ਼ਾ ਵਿੱਚ ਭੂਮੱਧ ਰੇਖਾ (towards Equator) ਵੱਲ ਵਗਦੀਆਂ ਹਨ।
ਇਹ ਮੌਸਮ ਪੈਟਰਨ ਹਜ਼ਾਰਾਂ ਸਾਲਾਂ ਤੋਂ ਅਫਰੀਕਾ ਅਤੇ ਮੱਧ ਪੂਰਬ ਦੇ ਤੱਟ ‘ਤੇ ਵਪਾਰੀਆਂ ਅਤੇ ਮਲਾਹਾਂ ਵਲੋਂ ਜਾਣਿਆ ਜਾਂਦਾ ਸੀ।

 

 

 

 

ਨਤੀਜੇ ਵਜੋਂ ਮੱਧ ਪੂਰਬ ਅਤੇ ਪੂਰਬੀ ਅਫਰੀਕਾ ਦੇ ਵਪਾਰੀ ਗਰਮੀਆਂ ਦੇ ਮਹੀਨਿਆਂ ਵਿੱਚ ਤਿੰਨ ਹਫ਼ਤਿਆਂ ਦੇ ਅੰਦਰ ਭਾਰਤ ਦੇ ਪੱਛਮੀ ਤੱਟ ‘ਤੇ ਪਹੁੰਚ ਸਕਦੇ ਸਨ। ਸਰਦੀਆਂ ਦੇ ਮਹੀਨਿਆਂ ਵਿੱਚ ਜਦੋਂ ਹਵਾ ਦੀ ਦਿਸ਼ਾ ਬਦਲਦੀ ਹੈ ਤਾਂ ਉਹ ਆਪਣਾ ਸਮਾਨ ਵੇਚ ਵੱਟ, ਆਪਣਾ ਇਥੋਂ ਦਾ ਸਮਾਨ ਖਰੀਦ ਵਾਪਸ ਚਲੇ ਜਾਂਦੇ ਸਨ।

 

 

 

 

ਗਰਮੀਆਂ ਵਿੱਚ, ਮੌਨਸੂਨ ਪੰਜਾਬ ਵਿੱਚ ਮੀਂਹ ਲਿਆਉਂਦਾ ਹੈ। ਸਰਦੀਆਂ ਦੇ ਮਹੀਨਿਆਂ ਵਿੱਚ ਪੱਛਮੀ ਗੜਬੜੀ (Western Disturbances) ਅਟਲਾਂਟਿਕ ਮਹਾਂਸਾਗਰ (Atlantic Ocean), ਭੂਮੱਧ ਸਾਗਰ (Mediterranean Sea ), ਕੈਸਪੀਅਨ ਸਾਗਰ (Caspian Sea) ਤੋਂ ਪੰਜਾਬ ਵਿੱਚ ਮੀਂਹ ਲਿਆਉਂਦੀ ਹੈ ਅਤੇ ਸਰਦੀਆਂ ਦੇ ਮਹੀਨਿਆਂ ਵਿੱਚ ਬਰਫ਼ ਵੀ ਲਿਆਉਂਦੀ ਹੈ, ਜੋ ਹਿਮਾਲਿਆ ਦੇ ਗਲੇਸ਼ੀਅਰਾਂ ਨੂੰ ਸਿਰਫ਼ ਪੰਜਾਬ ਵਾਲੇ ਪਾਸੇ ਭਰ ਦਿੰਦੀ ਹੈ।

 

 

 

 

 

 

 

 

 

 

ਕਈ ਖੋਜ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਦਿੱਲੀ ਵਿੱਚ ਪ੍ਰਦੂਸ਼ਣ ਦਾ 95 ਪ੍ਰਤੀਸ਼ਤ ਤੋਂ ਵੱਧ ਕਾਰਨ ਸਥਾਨਕ ਕਾਰਨ ਹਨ।
ਜਿਸ ਗੱਲ ‘ਤੇ ਚਰਚਾ ਨਹੀਂ ਕੀਤੀ ਗਈ, ਉਹ ਇਹ ਹੈ ਕਿ ਕੁਦਰਤ ਨੇ ਅਪ੍ਰੈਲ/ਮਈ ਅਤੇ ਅਕਤੂਬਰ/ਨਵੰਬਰ ਵਿੱਚ ਪੰਜਾਬ ਦੇ ਖਿੱਤੇ ਨੂੰ ਸਭ ਤੋਂ ਸੰਪੂਰਨ ਵਾਢੀ ਦੇ ਮੌਸਮ ਦਿੱਤੇ ਹਨ। ਨਤੀਜੇ ਵਜੋਂ ਮੌਨਸੂਨ ਹਵਾਵਾਂ ਵਿੱਚ ਤਬਦੀਲੀ ਕਾਰਨ ਪੰਜਾਬ ਵਿੱਚ ਹਵਾ ਦੀ ਗਤੀ ਰੁਕ ਜਾਂਦੀ ਹੈ।
ਇਸ ਕਾਰਨ, ਦਿੱਲੀ ਦਾ ਪ੍ਰਦੂਸ਼ਣ ਖਿੰਡਦਾ ਨਹੀਂ।
#Unpopular_Opinions
#Unpopular_Ideas

#Unpopular_Opinions
#Unpopular_Ideas
#Unpopular_Facts

Ahead of Diwali, Delhi is already grappling with high pollution levels. BJP IT Cell chief Amit Malviya and other right-wing groups have preemptively blamed Punjab farmers for the anticipated post-Diwali pollution surge, despite Punjab having significantly lower pollution levels compared to Delhi.

Check Also

Canada -: ਪਤਨੀ ਸੁਖਦੀਪ ਕੌਰ ਦੀ ਹੱਤਿਆ ਦੇ ਦੋਸ਼ ਹੇਠ ਪਤੀ ਰਣਜੀਤ ਸਿੰਘ ਚੀਮਾ ਗ੍ਰਿਫ਼ਤਾਰ

Canada -: ਪਤਨੀ ਦੀ ਹੱਤਿਆ ਦੇ ਦੋਸ਼ ਹੇਠ ਪਤੀ ਗ੍ਰਿਫ਼ਤਾਰ         ਓਂਟਾਰੀਓ …