Breaking News

ਸੋਸ਼ਲ ਮੀਡੀਆ ‘ਤੇ “ਚੈਰੀਟੀ ਪੌ*ਰ*ਨ” ਦਾ ਖਤਰਨਾਕ ਰੁਝਾਨ

ਸੋਸ਼ਲ ਮੀਡੀਆ ‘ਤੇ “ਚੈਰੀਟੀ ਪੌਰਨ” ਦਾ ਖਤਰਨਾਕ ਰੁਝਾਨ

ਕੁਝ ਲੋਕ ਸੋਸ਼ਲ ਮੀਡੀਆ ‘ਤੇ ਵੀਡੀਓਜ਼ ਦੇ ਵਿਊਜ਼ ਤੇ ਲਾਈਕਸ ਰਾਹੀਂ ਦੂਜਿਆਂ ਦੀਆਂ ਦੁਖਾਂਤਕ ਕਹਾਣੀਆਂ ਦਾ ਫਾਇਦਾ ਚੁੱਕ ਰਹੇ ਹਨ। “ਚੈਰੀਟੀ ਪੌਰਨ” ਦੇ ਨਾਮ ਨਾਲ ਜਾਣੇ ਜਾਣ ਵਾਲੇ ਇਸ ਰੁਝਾਨ ਵਿੱਚ, ਦਰਦ ਭਰੀਆਂ ਕਹਾਣੀਆਂ ਨੂੰ ਦਿਖਾ ਕੇ ਲੋਕਾਂ ਤੋਂ ਦਾਨ ਮੰਗਿਆ ਜਾਂਦਾ ਹੈ।

ਇਨ੍ਹਾਂ ਵੀਡੀਓਜ਼ ਵਿੱਚ ਬਦਕਿਸਮਤ ਲੋਕਾਂ ਦੀ ਮੱਦਦ ਦਾ ਝੂਠਾ-ਸੱਚਾ ਡ੍ਰਾਮਾ ਕੀਤਾ ਜਾਂਦਾ ਹੈ। ਦੂਜੇ ਪਾਸੇ ਵੇਖਣ ਅਤੇ ਮੱਦਦ ਕਰਨ ਵਾਲੇ ਲੋਕਾਂ ਦੇ ਮੱਦਦ ਦੇ ਨਜ਼ਰੀਏ ਨੂੰ ਸਿਰਫ ਉਸੇ ਚੌਖਟੇ ਵਿੱਚ ਸੀਮਤ ਕੀਤਾ ਜਾਂਦਾ ਹੈ।

ਵਿਦੇਸ਼ਾਂ ਵਿੱਚ ਵੀਡੀਓਜ਼ ਦੇ ਲਾਈਕਸ ਅਤੇ ਵਿਊਜ਼ ਵਧਾ ਕੇ ਪੈਸਾ ਕਮਾਇਆ ਜਾਂਦਾ ਹੈ ਪਰ ਪੰਜਾਬ ਦੇ ਮਾਮਲੇ ਵਿੱਚ ਕਈ ਬੰਦਿਆਂ ਨੇ ਸਾਡੇ ਲੋਕਾਂ ਵਿੱਚ ਮੱਦਦ ਕਰਨ ਦੀ ਬਿਰਤੀ ਦਾ ਸਿੱਧੇ ਰੂਪ ਵਿੱਚ ਸ਼ੋਸ਼ਣ ਕੀਤਾ ਹੈ। ਬਿਨਾਂ ਹਿਸਾਬ ਕਿਤਾਬ ਦੇ ਕਰੋੜਾਂ ਰੁਪਈਆ ਇਕੱਠਾ ਕੀਤਾ ਜਾਂਦਾ ਹੈ।

ਵਿਦੇਸ਼ਾਂ ਅਤੇ ਪੰਜਾਬ ਵਿੱਚ ਵੀ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ। ਬਹੁਤੇ ਚੈਰੀਟੀ ਦੇ ਦਾਅਵੇਦਾਰਾਂ ਨੇ ਸੱਚਾਈ ਨੂੰ ਛੁਪਾ ਕੇ ਦਾਨੀ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਉਹ 7-8 ਲੋਕਾਂ ਨੂੰ ਸਹਾਇਤਾ ਦਿਖਾਉਂਦੇ ਹਨ, ਪਰ ਦਾਨ ਕਿਤੇ ਵੱਧ ਇਕੱਠਾ ਕਰਦੇ ਹਨ ਅਤੇ ਇਸ ਦਾ ਕੋਈ ਪੂਰਾ ਹਿਸਾਬ ਕਿਤਾਬ ਨਹੀਂ ਦਿੰਦੇ। ਇਹ ਸਿਰਫ਼ ਦੁਖਾਂਤ ਨੂੰ ਸਾਜਿਸ਼ੀ ਢੰਗ ਨਾਲ ਸਟੇਜ ਸ਼ੋਅ ਵਾਂਗ ਦਿਖਾ ਕੇ ਇੱਕ ਪੈਸਾ ਕਮਾਉਣ ਵਾਲਾ ਢੰਗ ਬਣ ਗਿਆ ਹੈ।

ਕੈਂਸਰ ਦੀ ਚੇਤਨਾ ਪੈਦਾ ਕਰਨ ਦੇ ਨਾਂ ‘ਤੇ ਇੱਕ ਗੰਜੇ ਅਤੇ ਸਨਅਤੀ ਸ਼ਹਿਰ ਲੁਧਿਆਣਾ ਦੇ ਇੱਕ ਅਣਮੁੱਲੇ ਨੌਜਵਾਨ ਨੇ ਵੀ ਸੇਵਾ ਦਾ ਵੱਡਾ ਕਾਰੋਬਾਰ ਖੜਾ ਕਰ ਲਿਆ। ਰੁਪਈਆਂ ਤੋਂ ਸ਼ੁਰੂ ਹੋ ਕੇ ਇਹ ਡਾਲਰ ਪੌਂਡ ਇਕੱਠੇ ਕਰਨ ਤੱਕ ਪਹੁੰਚੇ ਤੇ ਕਾਫੀ ਸਫ਼ਲ ਹੋ ਰਹੇ ਨੇ ।

ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਕੀ ਉਹ ਵਾਕਈ ਮੱਦਦ ਕਰਨ ਵਾਲੇ ਠੋਸ ਯਤਨਾਂ ਦਾ ਸਮਰਥਨ ਕਰ ਰਹੇ ਹਨ ਜਾਂ ਇਹੋ ਜਿਹ ਕੱਚ ਘਰੜ ਪ੍ਰਬੰਧ ਨੂੰ ਮਹਿੰਗਾ ਠੁੰਮਣਾ ਦੇ ਰਹੇ ਹਨ।
ਸੱਚੀ ਮਦਦ ਲਈ ਕਿਸੇ ਸਪਾਟਲਾਈਟ ਦੀ ਜ਼ਰੂਰਤ ਨਹੀਂ ਹੁੰਦੀ। ਅਸਲੀ ਯਤਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ, ਜੋ ਲੋਕਾਂ ਨੂੰ ਉਭਾਰਨ ਵਿੱਚ ਯਕੀਨ ਰੱਖਦੇ ਹਨ‌। ਇਸ ਖ਼ਤਰਨਾਕ ਰੁਝਾਨ ਨੂੰ ਰੋਕਣਾ ਸਭ ਦੀ ਜ਼ਿੰਮੇਵਾਰੀ ਹੈ।

#Unpopular_Opinions
#Unpopular_Ideas
#Unpopular_Facts