2 ਸਹੇਲੀਆਂ ਨੇ ਇਕੱਠਿਆਂ ਖਤਮ ਕੀਤੀ ਆਪਣੀ ਜੀਵਨ ਲੀਲਾ, ਹੱਥਾਂ ’ਤੇ ਗੁਦਵਾਏ ਹੋਏ ਸਨ ਇਕ-ਦੂਜੇ ਦੇ ਨਾਂ
ਬਾਂਦਾ, – ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਜਰੀ ਪਿੰਡ ’ਚ ਸ਼ੁੱਕਰਵਾਰ ਇਕ ਕੁੜੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਉਸ ਦੀ ਇਕ ਸਹੇਲੀ ਨੇ ਵੀ ਖੁਦਕੁਸ਼ੀ ਕਰ ਲਈ।
ਡੀ.ਐੱਸ.ਪੀ. ਰਾਜੀਵ ਪ੍ਰਤਾਪ ਸਿੰਘ ਨੇ ਸ਼ਨੀਵਾਰ ਦੱਸਿਆ ਕਿ ਦੇਵਰਾਜ ਵਰਮਾ ਦੀ ਧੀ ਗਾਇਤਰੀ (19) ਨੇ ਗਰਮ ਕੱਪੜੇ ਨਾ ਮਿਲਣ ਤੋਂ ਨਾਰਾਜ਼ ਹੋ ਕੇ ਪਿੰਡ ’ਚ ਸ਼ੁੱਕਰਵਾਰ ਆਪਣੇ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਗਾਇਤਰੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੀ ਤਿਆਰੀ ਕਰ ਹੀ ਰਹੀ ਸੀ ਕਿ ਕੁਝ ਸਮੇਂ ਬਾਅਦ ਹੀ ਪੁਲਸ ਨੂੰ ਉਸ ਦੀ ਸਹੇਲੀ ਪੁਸ਼ਪਾ ਦੇਵੀ ਪ੍ਰਜਾਪਤੀ (18) ਵੱਲੋਂ ਵੀ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ।
ਪਿੰਡ ਵਾਸੀ ਕਹਿ ਰਹੇ ਹਨ ਕਿ ਦੋਵਾਂ ਸਹੇਲੀਆਂ ਵਿਚਾਲੇ ਪ੍ਰੇਮ ਸਬੰਧ ਸਨ। ਦੋਹਾਂ ਨੇ ਆਪਣੇ ਹੱਥਾਂ ’ਤੇ ਇਕ-ਦੂਜੇ ਦੇ ਨਾਂ ਗੁਦਵਾਏ ਹੋਏ ਸਨ। ਹੁਣ ਤੱਕ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦੋਵੇਂ ਕੁੜੀਆਂ ਪੱਕੀਆਂ ਸਹੇਲੀਆਂ ਸਨ। ਪੁਸ਼ਪਾ ਗਾਇਤਰੀ ਦੀ ਖੁਦਕੁਸ਼ੀ ਬਰਦਾਸ਼ਤ ਨਹੀਂ ਕਰ ਸਕੀ ਤੇ ਉਸ ਨੇ ਵੀ ਖੁਦਕੁਸ਼ੀ ਕਰ ਲਈ।