Breaking News

Kaur B -ਪੰਜਾਬੀ ਗਾਇਕਾ ਕੌਰ ਬੀ ਦੇ ਵੀਡੀਓ ਦਾ ਮਾਮਲਾ

Kaur B -ਪੰਜਾਬੀ ਗਾਇਕਾ ਕੌਰ ਬੀ ਦੇ ਵੀਡੀਓ ਦਾ ਮਾਮਲਾ

ਹੰਸ ਰਾਜ ਹੰਸ ਦੀ ਸੁਪਤਨੀ ਦੇ ਚਲਾਣੇ ‘ਤੇ ਜਲੰਧਰ ਪੁੱਜੀ ਸਿੰਗਰ ਕੌਰ – ਬੀ ਨੇ ਮੀਡੀਆ ਤੋਂ ਬਚਣ ਲਈ ਉਪਰਾਲਾ ਕੀਤਾ ਸੀ, ਇਸੇ ਫੋਟੋ/ਵੀਡੀਓ ਨੂੰ ਚੱਕ ਕੇ ਕੁਝ ਲੋਕਾਂ ਨੇ ਹੋਟਲ ‘ਤੇ ਵੱਜੀ ਰੇਡ ਨਾਲ਼ ਜੋੜ ਦਿੱਤਾ। ਕਿਸੇ ਨੂੰ ਪਸੰਦ ਕਰਨਾ, ਨਾ ਕਰਨਾ ਆਵਦੀ ਥਾਂ, ਪਰ ਇੱਕ ਸੋਗ ਮੌਕੇ ਦੀ ਕਿਸੇ ਦੀ ਹਾਜ਼ਰੀ ਨੂੰ ਇਸ ਤਰ੍ਹਾਂ ਪੇਸ਼ ਕਰਨਾ ਬੇਹੱਦ ਘਟੀਆ ਹੈ !!!!

 

 

 

 

ਗਾਇਕਾ ਬੋਲੀ : ਕਿਸੇ ਦੀ ਮੌਤ ਨੂੰ ਤਾਂ ਛੱਡ ਦਿਆ ਕਰੋ ਬੇਸ਼ਰਮੋ
ਚੰਡੀਗੜ੍ਹ : ਪੰਜਾਬੀ ਗਾਇਕ ਕੌਰ ਬੀ ਦੇ ਵੀਡੀਓ ਨਾਲ ਛੇੜਛਾੜ ਹੋਈ ਹੈ। ਕੁੱਝ ਸਮਾਂ ਪਹਿਲਾਂ ਉਹ ਗਾਇਕ ਹੰਸ ਰਾਜ ਹੰਸ ਦੀ ਪਤਨੀ ਦੇ ਭੋਗ ’ਚ ਸ਼ਾਮਲ ਹੋਈ ਸੀ, ਜਦਕਿ ਕੁੱਝ ਸ਼ਰਾਰਤੀ ਲੋਕਾਂ ਨੇ ਸ਼ੋਸ਼ਲ ਮੀਡੀਆ ਐਪ ਟਿਕ-ਟੌਕ ’ਤੇ ਉਸ ਨੂੰ ਗਲਤ ਜਾਣਕਾਰੀ ਦੇ ਨਾਲ ਪੇਸ਼ ਕਰਕੇ ਉਸ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।

 
 

 

ਹੁਣ ਗਾਇਕਾ ਕੌਰ ਬੀ ਨੇ ਇਸ ਦਾ ਜਵਾਬ ਦਿੰਦੇ ਹੋਏ ਇਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜ-ਛੇ ਮਹੀਨੇ ਤੋਂ ਉਹ ਵੀਡੀਓ ਨੂੰ ਅਣਦੇਖਿਆ ਕਰ ਰਹੀ ਸੀ, ਪਰ ਹੁਣ ਦੁਬਾਰਾ ਤੋਂ ਇਸ ਨੂੰ ਕਿਸੇ ਨੇ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ ਹੈ। ਖਾਸ ਕਰਕੇ ਉਹ ਲੋਕ ਜੋ ਬਾਹਰ ਰਹਿੰਦੇ ਹਨ ਅਤੇ ਟਿਕ-ਟੌਕ ਦੀ ਵਰਤੋਂ ਕਰਦੇ ਹਨ, ਉਹ ਇਸ ਦੇ ਬਾਰੇ ’ਚ ਪੁੱਛ ਰਹੇ ਹਨ। ਜਿਸ ਕਰਕੇ ਮੈਨੂੰ ਅੱਜ ਸੋਮਵਾਰ ਨੂੰ ਇਹ ਪੋਸਟ ਪਾਉਣੀ ਪਈ ਹੈ। ਉਨ੍ਹਾਂ ਲਿਖਿਆ ਕਿ ਕਿਸੇ ਦੀ ਮੌਤ ਤਾਂ ਛੱਡ ਦਿਓ ਬੇਸ਼ਰਮੋ, ਤੁਹਾਡੇ ਵੀ ਪਰਿਵਾਰ ਹੋਣਗੇ। ਵਾਹਿਗੁਰੂ ਕਰੇ ਕਿਸੇ ਦੇ ਵੀ ਪਰਿਵਾਰ ’ਤੇ ਅਜਿਹਾ ਸਮਾਂ ਨਾ ਆਵੇ।

 

 

 

 

ਜ਼ਿਕਰਯੋਗ ਹੈ ਗਾਇਕਾ ਕੌਰ ਬੀ ਬੀਤੇ ਦਿਨੀਂ ਹੰਸ ਰਾਜ ਹੰਸ ਦੀ ਪਤਨੀ ਦੇ ਭੋਗ ਸਮਾਗਮ ’ਚ ਸ਼ਾਮਲ ਹੋਏ ਸਨ। ਇਸ ਮੌਕੇ ਜਦੋਂ ਉਹ ਭੋਗ ਸਮਾਗਮ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਰਹੇ ਸਨ ਉਨ੍ਹਾਂ ਨੇ ਪੱਤਰਕਾਰਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਜਿਹਾ ਕੀ ਅਕਸਰ ਕਲਾਕਾਰਾਂ ਵੱਲੋਂ ਕੀਤਾ ਜਾਂਦਾ ਹੈ। ਇਸ ਵੀਡੀਓ ਨੂੰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਉਸ ’ਚ ਅਵਾਜ਼ ਜੋੜ ਕੇ ਇਹ ਝੂਠ ਫੈਲਾਇਆ ਕਿ ਪੰਜਾਬ ਪੁਲਿਸ ਵੱਲੋਂ ਇਕ ਹੋਟਲ ’ਚ ਛਾਪਾ ਮਾਰਿਆ, ਜਿਸ ’ਚ ਗਾਇਕਾ ਅਤੇ ਕੁੱਝ ਹੋਰ ਲੋਕਾਂ ਨੂੰ ਫੜਿਆ ਗਿਆ। ਇਸ ਸਬੰਧੀ ਹੰਸ ਰਾਜ ਹੰਸ ਦੇ ਭਰਾ ਪਰਮਜੀਤ ਸਿੰਘ ਹੰਸ ਨੇ ਇਕ ਵੀਡੀਓ ’ਚ ਸਾਰੀ ਸੱਚਾਈ ਦੱਸੀ ਅਤੇ ਗਲਤ ਜਾਣਕਾਰੀ ਦੇਣ ਵਾਲਿਆਂ ਨੂੰ ਫਟਕਾਰ ਵੀ ਲਗਾਈ ਸੀ।

Check Also

Rising Pollution Levels in Delhi Before Diwali – ਦੀਵਾਲੀ ਤੋਂ ਪਹਿਲਾਂ ਦਿੱਲੀ ਵਿੱਚ ਪ੍ਰਦੂਸ਼ਣ ਦਾ ਵਧਦਾ ਪੱਧਰ – BJP IT Cell chief Amit Malviya ਨੇ ਪੰਜਾਬ ਦੇ ਕਿਸਾਨਾਂ ਨੂੰ ਦੋਸ਼ੀ ਠਹਿਰਾਉਣਾ ਸ਼ੁਰੂ ਕੀਤਾ

Rising Pollution Levels in Delhi Before Diwali ਦੀਵਾਲੀ ਤੋਂ ਪਹਿਲਾਂ ਦਿੱਲੀ ਵਿੱਚ ਪ੍ਰਦੂਸ਼ਣ ਦਾ ਵਧਦਾ …